India-Pakistan Border: ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ‘ਤੇ ਗੋਲੀਬਾਰੀ, ਨਸ਼ੇ ਦੀ ਖੇਪ ਬਰਾਮਦ
Pak Drugs recovered: ਭਾਰਤ-ਪਾਕਿ ਸਰਹੱਦ 'ਚ ਮੁੜ ਪਾਕਿਸਤਾਨੀ ਡਰੋਨ ਦਾਖ਼ਲ ਹੋਇਆ। ਪਾਕਿਸਤਾਨੀ ਡਰੋਨ ਦੀ ਹਲਚਲ ਤੋਂ ਬਾਅਦ ਬੀਐਸਐਫ ਵੱਲੋਂ ਗੋਲੀਬਾਰੀ ਕੀਤੀ ਗਈ। ਬੀਐਸਐਫ ਨੂੰ ਸਰਚ ਆਪ੍ਰੇਸ਼ਨ ਦੌਰਾਨ ਚਾਰ ਪੈਕੇਟ ਹੈਰੋਇਨ ਦੇ ਬਰਾਮਦ ਹੋਏ।
ਫਾਜ਼ਿਲਕਾ ਨਿਊਜ਼: ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ‘ਤੇ ਇੱਕ ਵਾਰ ਮੁੜ ਪਾਕਿ ਦੀ ਨਾਪਕ ਹਰਕਤ ਸਾਹਮਣੇ ਆਈ ਹੈ। ਭਾਰਤ ਪਾਕਿਸਤਾਨ ਸਰਹੱਦ ‘ਤੇ ਡਰੋਨ ਦੀ ਹਲਚਲ ਵੇਖੀ ਗਈ ਹੈ। ਜਿਸ ਤੋਂ ਬਾਅਦ ਬੀਐਸਐਫ ਵੱਲੋਂ ਡਰੋਨ ‘ਤੇ ਫਾਇਰਿੰਗ ਕੀਤੀ ਗਈ। ਜਿਸ ਤੋਂ ਬਾਅਦ ਸੁੱਰਖਿਆ ਬਲਾਂ ਵੱਲੋਂ ਸਰਚ ਆਪ੍ਰੇਸ਼ਨ (Search Operation) ਚਲਾਇਆ ਗਿਆ। ਇਸ ਦੌਰਾਨ ਬੀਐਸਐਫ ਨੇ ਨਸ਼ੀਲੇ ਪਦਾਰਥਾਂ ਦੀ ਖੇਪ ਬਰਮਾਦ ਕੀਤੀ ਹੈ।
ਸਰਚ ਆਪ੍ਰੈਸ਼ਨ ‘ਚ ਹੈਰੋਇਨ ਦੀ ਬਰਾਮਦਗੀ
ਬੀਤੀ ਰਾਤ ਮੁਹਾਰ ਖੀਵਾ ਮਨਸਾ ਨੇੜੇ BSF ਦੀ 66 ਬਟਾਲੀਅਨ ਨੂੰ ਵੱਡੀ ਸਫਲਤਾ ਹਾਸਿਲ ਹੋਈ ਹੈ। ਭਾਰਤ ਪਾਕਿਸਤਾਨ ਸਰਹੱਦ ‘ਤੇ ਡਰੋਨ (Drone) ਦੀ ਹਲਚਲ ਵੇਖੀ ਗਈ ਜਿਸ ਤੋਂ ਬਾਅਦ ਸੁੱਰਖਿਆ ਬਲਾਂ ਵੱਲੋਂ ਡਰੋਨ ‘ਤੇ ਫਾਇਰਿੰਗ ਕੀਤੀ ਗਈ ਅਤੇ ਸਰਚ ਆਪ੍ਰੇਸ਼ਨ ਚਲਾਇਆ ਗਿਆ।
ਇਸ ਸਰਚ ਆਪ੍ਰੇਸ਼ਨ ਵਿੱਚ ਸੁੱਰਖਿਆ ਬਲਾਂ ਨੇ ਨਸ਼ੇ ਦੀ ਖੇਪ ਬਰਾਮਦ ਕੀਤੀ ਹੈ। ਜਿਸ ਵਿੱਚ ਚਾਰ ਪੈਕਟ ਹੈਰੋਇਨ ਜਿਸ ਦਾ ਭਾਰ ਕਰੀਬ 4.550 ਕਿਲੋ ਦੱਸਿਆ ਜਾ ਰਿਹਾ ਹੈ ਅਤੇ ਕੌਮਾਂਤਰੀ ਬਜ਼ਾਰ ਵਿੱਚ ਇਸ ਦੀ ਕੀਮਤ ਕਰੋੜਾਂ ਰੁਪਏ ਹੈ।
36 ਕਿੱਲੋ 915 ਗ੍ਰਾਮ ਹੈਰੋਇਨ ਸੀ ਬਰਾਮਦ
ਫ਼ਾਜ਼ਿਲਕਾ ‘ਚ ਪੁਲਿਸ ਨੇ ਪਿੰਡ ਲਾਲੋ ਵਾਲੀ ਦੀ ਨਹਿਰ ‘ਤੇ ਦੋ ਵਾਹਨਾਂ ਨੂੰ ਸ਼ੱਕ ਦੇ ਆਧਾਰ ‘ਤੇ ਰੋਕਿਆ। ਜਦੋਂ ਇਨ੍ਹਾਂ ਦੀ ਤਲਾਸ਼ੀ ਲਈ ਗਈ ਤਾਂ ਪੁਲਿਸ ਨੂੰ ਇਨ੍ਹਾਂ ਵਾਹਨਾਂ ‘ਚੋਂ 35 ਪੈਕਟਾਂ ‘ਚ 36 ਕਿੱਲੋ 915 ਗ੍ਰਾਮ ਹੈਰੋਇਨ ਬਰਾਮਦ (Heroin recovered) ਹੋਈ।
ਪੰਜਾਬ ਦੇ ਸੱਰਹਦੀ ਖੇਤਰਾਂ ਵਿੱਚ ਆਏ ਦਿਨ ਡਰੋਨ ਦੀ ਹਲਚਲ ਵੇਖੀ ਜਾਂਦੀ ਹੈ। ਜਿਸ ਤੋਂ ਬਾਅਦ ਨਸ਼ੇ ਦੀ ਖੇਪ ਜਾਂ ਹਥਿਆਰਾਂ ਦੀ ਤਸਕਰੀ ਬਰਾਮਦ ਕੀਤੀ ਜਾਂਦੀ ਹੈ। ਪੰਜਾਬ ਇੱਕ ਸੰਵੇਦਨ ਸ਼ੀਲ ਸੂਬਾ ਹੈ ਇਸ ਲਈ ਕੇਂਦਰ ਸਰਕਾਰ ਦੀ ਨਜ਼ਰ 24 ਘੰਟੇ ਪੰਜਾਬ ‘ਤੇ ਬਣੀ ਰਹਿੰਦੀ ਹੈ।