Pakistan : ਇਸਲਾਮਾਬਾਦ ‘ਚ ਹਿੰਸਾ, ਇਮਰਾਨ ਖਾਨ ਨੂੰ ਅਦਾਲਤ ‘ਚ ਰੋਕਿਆ ਗਿਆ, ਪ੍ਰਦਰਸ਼ਨਕਾਰੀਆਂ ਨੇ ਕਾਰ ਨੂੰ ਲਗਾਈ ਅੱਗ
Pakistan News: ਜ਼ਮਾਨਤ ਮਿਲਣ ਤੋਂ ਬਾਅਦ ਜਦੋਂ ਇਮਰਾਨ ਖਾਨ ਇਸਲਾਮਾਬਾਦ ਹਾਈਕੋਰਟ ਤੋਂ ਬਾਹਰ ਨਿਕਲਣ ਦੀ ਤਿਆਰੀ ਕਰ ਰਹੇ ਸਨ ਤਾਂ ਕੰਪਲੈਕਸ ਦੇ ਬਾਹਰ ਗੋਲੀਬਾਰੀ ਸ਼ੁਰੂ ਹੋ ਗਈ, ਜੋ ਕਾਫੀ ਦੇਰ ਤੱਕ ਜਾਰੀ ਰਹੀ।
Imran Khan Pakistan:ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ (Imran Khan) ਨੂੰ ਜ਼ਮਾਨਤ ਮਿਲਣ ਤੋਂ ਬਾਅਦ ਇਸਲਾਮਾਬਾਦ ‘ਚ ਹਿੰਸਾ ਭੜਕ ਗਈ ਹੈ। ਹਿੰਸਾ ਦੇ ਮੱਦੇਨਜ਼ਰ ਇਮਰਾਨ ਖਾਨ ਨੂੰ ਅਦਾਲਤ ਵਿੱਚ ਹੀ ਰੋਕ ਦਿੱਤਾ ਗਿਆ ਹੈ। ਇਮਰਾਨ ਖਾਨ ਕਰੀਬ 5 ਘੰਟੇ ਅਦਾਲਤ ਦੇ ਅੰਦਰ ਮੌਜੂਦ ਰਹੇ।
ਦੱਸਿਆ ਜਾ ਰਿਹਾ ਹੈ ਕਿ ਜਦੋਂ ਇਮਰਾਨ ਦਾ ਕਾਫਲਾ ਲਾਹੌਰ ਲਈ ਰਵਾਨਾ ਹੋਣ ਵਾਲਾ ਸੀ ਤਾਂ ਅਦਾਲਤ ਦੇ ਬਾਹਰ ਪ੍ਰਦਰਸ਼ਨਕਾਰੀਆਂ ਅਤੇ ਪੁਲਸ ਕਰਮਚਾਰੀਆਂ ਵਿਚਾਲੇ ਝੜਪ ਹੋ ਗਈ। ਇਸ ਦੌਰਾਨ ਰੁਕ-ਰੁਕ ਕੇ ਗੋਲੀਬਾਰੀ ਹੁੰਦੀ ਰਹੀ।
ਵਾਹਨ ਨੂੰ ਵੀ ਲਗਾ ਦਿੱਤੀ ਅੱਗ
ਪਾਕਿਸਤਾਨ (Pakistan) ਦੇ ਸਥਾਨਕ ਮੀਡੀਆ ਨੇ ਦੱਸਿਆ ਕਿ ਪ੍ਰਦਰਸ਼ਨਕਾਰੀਆਂ ਨੇ ਇਕ ਵਾਹਨ ਨੂੰ ਵੀ ਅੱਗ ਲਗਾ ਦਿੱਤੀ। ਇਸ ਤੋਂ ਬਾਅਦ ਪੁਲਿਸ ਨੇ ਅੱਥਰੂ ਗੈਸ ਦੇ ਗੋਲੇ ਛੱਡੇ। ਹਿੰਸਾ ਦੀ ਖਬਰ ਮਿਲਦੇ ਹੀ ਇਮਰਾਨ ਖਾਨ ਨੇ ਆਪਣੇ ਸਮਰਥਕਾਂ ਨੂੰ ਸ਼ਾਂਤੀ ਦੀ ਅਪੀਲ ਕੀਤੀ। ਇਸ ਦੇ ਨਾਲ ਹੀ ਉਸ ਨੇ ਆਈਜੀ ਨੂੰ ਚੇਤਾਵਨੀ ਦਿੱਤੀ ਕਿ ਉਸ ਨੂੰ ਲਾਹੌਰ ਲਈ ਰਵਾਨਾ ਹੋਣਾ ਪਵੇਗਾ। ਇਸ ਲਈ 15 ਮਿੰਟਾਂ ਵਿੱਚ ਰਸਤਾ ਸਾਫ਼ ਕਰੋ।
Islamabad firing pic.twitter.com/CvnMEnichd
— Uppal Qasier (@QasierUppal007) May 12, 2023
ਇਹ ਵੀ ਪੜ੍ਹੋ
ਹਾਈਕੋਰਟ ਦੇ ਬਾਹਰ ਹੋਇਆ ਧਮਾਕਾ
ਦੱਸਿਆ ਜਾ ਰਿਹਾ ਹੈ ਕਿ ਇਸਲਾਮਾਬਾਦ (Islamabad) ਹਾਈ ਕੋਰਟ ਦੇ ਬਾਹਰ ਧਮਾਕਾ ਹੋਇਆ ਹੈ। ਇਮਰਾਨ ਖ਼ਾਨ ਦੇ ਨਿੱਜੀ ਸੁਰੱਖਿਆ ਬਲ ਗੱਡੀਆਂ ਲੈ ਕੇ ਅਦਾਲਤ ਪਰਿਸਰ ਵਿੱਚ ਪਹੁੰਚ ਗਏ ਹਨ। ਹੁਣ ਇਮਰਾਨ ਖਾਨ ਕਿਸੇ ਵੀ ਸਮੇਂ ਅਦਾਲਤ ਦੇ ਘੇਰੇ ਤੋਂ ਬਾਹਰ ਆ ਸਕਦੇ ਹਨ। ਇਸ ਦੌਰਾਨ ਖ਼ਬਰਾਂ ਮਿਲ ਰਹੀਆਂ ਹਨ ਕਿ ਇਸਲਾਮਾਬਾਦ ਦੇ ਕਈ ਹਿੱਸਿਆਂ ਵਿੱਚ ਇੰਟਰਨੈੱਟ ਸੇਵਾਵਾਂ ਬਹਾਲ ਕਰ ਦਿੱਤੀਆਂ ਗਈਆਂ ਹਨ।