ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Pakistan Bomb Blast: : ਪਾਕਿਸਤਾਨ ਦੇ ਕਵੇਟਾ ਦੇ ਬਾਜ਼ਾਰ ‘ਚ ਧਮਾਕਾ, 4 ਦੀ ਮੌਤ, ਈਦ ਦੀ ਖਰੀਦਦਾਰੀ ਲਈ ਜੁਟੀ ਸੀ ਭੀੜ

Blast in Pakistan: ਦੱਸਿਆ ਜਾ ਰਿਹਾ ਹੈ ਕਿ ਈਦ ਦੀ ਖਰੀਦਦਾਰੀ ਕਰਨ ਲਈ ਵੱਡੀ ਗਿਣਤੀ 'ਚ ਲੋਕ ਬਾਜ਼ਾਰ 'ਚ ਮੌਜੂਦ ਸਨ। ਪੁਲਿਸ ਪ੍ਰਸ਼ਾਸਨ ਧਮਾਕੇ ਵਾਲੀ ਥਾਂ 'ਤੇ ਮੌਜੂਦ ਹੈ। ਜ਼ਖਮੀਆਂ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਲਿਜਾਇਆ ਜਾ ਰਿਹਾ ਹੈ।

Pakistan Bomb Blast: : ਪਾਕਿਸਤਾਨ ਦੇ ਕਵੇਟਾ ਦੇ ਬਾਜ਼ਾਰ ‘ਚ ਧਮਾਕਾ, 4 ਦੀ ਮੌਤ, ਈਦ ਦੀ ਖਰੀਦਦਾਰੀ ਲਈ ਜੁਟੀ ਸੀ ਭੀੜ
Follow Us
tv9-punjabi
| Updated On: 10 Apr 2023 21:58 PM

Pakistan Bomb Blast News: ਗੁਆਂਢੀ ਦੇਸ਼ ਪਾਕਿਸਤਾਨ ਦੇ ‘ਚ ਬਲੋਚਿਸਤਾਨ ਦੀ ਰਾਜਧਾਨੀ ਕਵੇਟਾ ਦੇ ਕੰਧਾਰੀ ਬਾਜ਼ਾਰ ‘ਚ ਬੰਬ ਧਮਾਕਾ (Bomb Blast) ਹੋਇਆ ਹੈ। ਇਸ ਧਮਾਕੇ ‘ਚ ਚਾਰ ਲੋਕਾਂ ਦੀ ਮੌਤ ਹੋ ਗਈ, ਜਦਕਿ ਕਈ ਲੋਕ ਜ਼ਖਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਈਦ ਦੀ ਖਰੀਦਦਾਰੀ ਕਰਨ ਲਈ ਵੱਡੀ ਗਿਣਤੀ ‘ਚ ਲੋਕ ਬਾਜ਼ਾਰ ‘ਚ ਮੌਜੂਦ ਸਨ। ਪੁਲਿਸ ਪ੍ਰਸ਼ਾਸਨ ਧਮਾਕੇ ਵਾਲੀ ਥਾਂ ‘ਤੇ ਮੌਜੂਦ ਹੈ। ਜ਼ਖਮੀਆਂ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਲਿਜਾਇਆ ਜਾ ਰਿਹਾ ਹੈ।

ਦੱਸਿਆ ਜਾ ਰਿਹਾ ਹੈ ਕਿ ਕੰਧਾਰੀ ਬਾਜ਼ਾਰ ‘ਚ ਪੁਲਿਸ ਦੀ ਗੱਡੀ ਨੂੰ ਨਿਸ਼ਾਨਾ ਬਣਾ ਕੇ ਧਮਾਕਾ ਕੀਤਾ ਗਿਆ। ਪੁਲਿਸ ਅਧਿਕਾਰੀ ਸ਼ਫਕਤ ਚੀਮਾ ਨੇ ਮੁੱਢਲੀ ਜਾਣਕਾਰੀ ਦਿੱਤੀ ਹੈ ਕਿ ਹਮਲੇ ‘ਚ ਚਾਰ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਅਜੇ ਤੱਕ ਕਿਸੇ ਵੀ ਅੱਤਵਾਦੀ ਸੰਗਠਨ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।

ਬੰਬ ਧਮਾਕੇ ਤੋਂ ਬਾਅਦ ਜੋ ਵੀਡੀਓ ਸਾਹਮਣੇ ਆਏ ਹਨ, ਉਨ੍ਹਾਂ ‘ਚ ਦੇਖਿਆ ਜਾ ਸਕਦਾ ਹੈ ਕਿ ਕਈ ਵਾਹਨਾਂ ਨੂੰ ਨੁਕਸਾਨ ਪਹੁੰਚਿਆ ਹੈ। ਸੜਕਾਂ ‘ਤੇ ਮਲਬਾ ਫੈਲਿਆ ਹੋਇਆ ਹੈ ਅਤੇ ਲੋਕ ਇਧਰ-ਉਧਰ ਭੱਜ ਰਹੇ ਹਨ। ਜਾਣਕਾਰੀ ਮਿਲੀ ਹੈ ਕਿ ਬੰਬ ਧਮਾਕਾ ਬਾਚਾ ਖਾਨ ਚੌਂਕ ਨੇੜੇ ਸ਼ਾਹਰਾ-ਏ-ਇਕਬਾਲ ਕੋਲ ਖੜੀ ਪੁਲਿਸ ਦੀ ਗੱਡੀ ਕੋਲ ਹੋਇਆ।

ਲੰਬੇ ਸਮੇਂ ਤੋਂ ਪੁਲਿਸ ਨੂੰ ਨਿਸ਼ਾਨਾ ਬਣਾ ਰਹੇ ਹਨ ਅੱਤਵਾਦੀ

ਦੱਸ ਦਈਏ ਕਿ ਪਾਕਿਸਤਾਨ ‘ਚ ਪਨਪ ਰਹੇ ਅੱਤਵਾਦੀ ਸੰਗਠਨ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀਟੀਪੀ) ਲਗਾਤਾਰ ਪੁਲਿਸ ਨੂੰ ਨਿਸ਼ਾਨਾ ਬਣਾ ਰਿਹਾ ਹੈ। ਫਰਵਰੀ ਵਿੱਚ, ਟੀਟੀਪੀ ਦੇ ਅੱਤਵਾਦੀਆਂ ਨੇ ਪੁਲਿਸ ਕਰਮਚਾਰੀਆਂ ਨੂੰ ਨਿਸ਼ਾਨਾ ਬਣਾਇਆ ਅਤੇ ਕਵੇਟਾ ਵਿੱਚ ਪੁਲਿਸ ਲਾਈਨ ਦੇ ਨੇੜੇ ਇੱਕ ਧਮਾਕਾ ਕੀਤਾ। ਜਿਸ ਵਿੱਚ ਪੰਜ ਲੋਕ ਜ਼ਖਮੀ ਹੋ ਗਏ। ਇਸ ਦੇ ਨਾਲ ਹੀ, ਇਸ ਤੋਂ ਪਹਿਲਾਂ ਪੇਸ਼ਾਵਰ ਦੀ ਇੱਕ ਮਸਜਿਦ ਵਿੱਚ ਟੀਟੀਪੀ ਦੇ ਇੱਕ ਅੱਤਵਾਦੀ ਨੇ ਖੁਦ ਨੂੰ ਉਡਾ ਲਿਆ ਸੀ, ਜਿਸ ਵਿੱਚ 100 ਤੋਂ ਵੱਧ ਲੋਕ ਮਾਰੇ ਗਏ ਸਨ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ

ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਵਿਰੁੱਧ FIR, ਅੱਜ ਅਦਾਲਤ ਵਿੱਚ ਹੋਣਗੇ ਪੇਸ਼
ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਵਿਰੁੱਧ FIR, ਅੱਜ ਅਦਾਲਤ ਵਿੱਚ ਹੋਣਗੇ ਪੇਸ਼...
ਫਿਰੋਜ਼ਪੁਰ ਤੋਂ ਦੋ ਅੱਤਵਾਦੀ ਗ੍ਰਿਫ਼ਤਾਰ, ਅੱਤਵਾਦੀਆਂ ਤੋਂ RDX ਨਾਲ ਲੈਸ IED ਵੀ ਬਰਾਮਦ!
ਫਿਰੋਜ਼ਪੁਰ ਤੋਂ ਦੋ ਅੱਤਵਾਦੀ ਗ੍ਰਿਫ਼ਤਾਰ, ਅੱਤਵਾਦੀਆਂ ਤੋਂ RDX ਨਾਲ ਲੈਸ IED ਵੀ ਬਰਾਮਦ!...
ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਕਿ ਕਾਂਗਰਸ ਵਿੱਚ 'ਸਲੀਪਰ ਸੈੱਲ ਦੇ ਆਗੂ' ਮੌਜੂਦ ਹਨ!
ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਕਿ ਕਾਂਗਰਸ ਵਿੱਚ 'ਸਲੀਪਰ ਸੈੱਲ ਦੇ ਆਗੂ' ਮੌਜੂਦ ਹਨ!...
ਦੋ ਧਿਰਾਂ ਵਿਚਕਾਰ ਹੋਈ ਲੜਾਈ, ਇੱਕ ਪੁਲਿਸ ਵਾਲੇ ਦੀ ਗਈ ਜਾਨ...ਘਟਨਾ ਦੀ ਸੱਚਾਈ ਜਾਣ ਕੇ ਰਹਿ ਜਾਓਗੇ ਹੈਰਾਨ!
ਦੋ ਧਿਰਾਂ ਵਿਚਕਾਰ ਹੋਈ ਲੜਾਈ, ਇੱਕ ਪੁਲਿਸ ਵਾਲੇ ਦੀ ਗਈ ਜਾਨ...ਘਟਨਾ ਦੀ ਸੱਚਾਈ ਜਾਣ ਕੇ ਰਹਿ ਜਾਓਗੇ ਹੈਰਾਨ!...
21 ਦਿਨਾਂ ਦੀ ਮਿਲੀ ਫਰਲੋ... Sirsa ਆਸ਼ਰਮ ਵਿੱਚ ਰਹੇਗਾ ਰਾਮ ਰਹੀਮ
21 ਦਿਨਾਂ ਦੀ ਮਿਲੀ ਫਰਲੋ... Sirsa ਆਸ਼ਰਮ ਵਿੱਚ ਰਹੇਗਾ ਰਾਮ ਰਹੀਮ...
ਸਾਬਕਾ ਭਾਜਪਾ ਨੇਤਾ ਮਨੋਰੰਜਨ ਕਾਲੀਆ ਦੇ ਘਰ 'ਤੇ ਗ੍ਰਨੇਡ ਹਮਲਾ, ਕਿੰਨਾ ਹੋਇਆ ਨੁਕਸਾਨ ?
ਸਾਬਕਾ ਭਾਜਪਾ ਨੇਤਾ ਮਨੋਰੰਜਨ ਕਾਲੀਆ ਦੇ ਘਰ 'ਤੇ ਗ੍ਰਨੇਡ ਹਮਲਾ, ਕਿੰਨਾ ਹੋਇਆ ਨੁਕਸਾਨ ?...
ਲਾਰੈਂਸ-ਰੋਹਿਤ ਗੋਦਾਰਾ ਗੈਂਗ ਦੇ ਦੋ ਗੁਰਗੇ ਗ੍ਰਿਫ਼ਤਾਰ, ਪਿਸਤੌਲ ਤੇ ਸੱਤ ਕਾਰਤੂਸ ਬਰਾਮਦ
ਲਾਰੈਂਸ-ਰੋਹਿਤ ਗੋਦਾਰਾ ਗੈਂਗ ਦੇ ਦੋ ਗੁਰਗੇ ਗ੍ਰਿਫ਼ਤਾਰ, ਪਿਸਤੌਲ ਤੇ ਸੱਤ ਕਾਰਤੂਸ ਬਰਾਮਦ...
ਪੰਜਾਬ ਦੀ ਇੰਸਟਾਕਵੀਨ ਕਾਂਸਟੇਬਲ ਦਾ ਰਿਮਾਂਡ 2 ਦਿਨ ਵਧਿਆ, ਕੀ ਹੋਵੇਗਾ ਖੁਲਾਸਾ?
ਪੰਜਾਬ ਦੀ ਇੰਸਟਾਕਵੀਨ ਕਾਂਸਟੇਬਲ ਦਾ ਰਿਮਾਂਡ 2 ਦਿਨ ਵਧਿਆ, ਕੀ ਹੋਵੇਗਾ ਖੁਲਾਸਾ?...
Punjab: ਨਵਾਂਸ਼ਹਿਰ ਨੂੰ ਸਕੂਲ ਆਫ਼ ਐਮੀਨੈਂਸ ਮਿਲਣ 'ਤੇ ਵਿਦਿਆਰਥੀਆਂ ਦੀ ਕੀ ਹੈ ਰਾਏ?
Punjab: ਨਵਾਂਸ਼ਹਿਰ ਨੂੰ ਸਕੂਲ ਆਫ਼ ਐਮੀਨੈਂਸ ਮਿਲਣ 'ਤੇ ਵਿਦਿਆਰਥੀਆਂ ਦੀ ਕੀ ਹੈ ਰਾਏ?...