Bomb Blast in Pak: ਬਲੋਚਿਸਤਾਨ ਵਿਚ ਧਮਾਕਾ, ਪੁਲਿਸ ਦੇ 9 ਜਵਾਨਾਂ ਦੀ ਮੌਤ
Blast in Bus: ਪਾਕਿਸਤਾਨ ਦੇ ਬਲੋਚਿਸਤਾਨ ਵਿੱਚ ਬੰਬ ਧਮਾਕੇ ਨਾਲ ਇਕ ਬੱਸ ਨੂੰ ਉਡਾ ਦਿੱਤਾ ਗਿਆ ਹੈ। ਬੱਸ ਵਿਚ ਬਲੋਚਿਸਤਾਨ ਕਾਂਸਟੇਬੁਲਰੀ ਦੇ ਜਵਾਨ ਸਵਾਰ ਸਨ। ਧਮਾਕੇ ਵਿਚ ਘੱਟੋ ਘੱਟ ਨੌਂ ਜਵਾਨਾਂ ਦੀ ਮੌਤ ਹੋ ਗਈ ਹੈ।

ਸੰਕੇਤਕ ਤਸਵੀਰ.
ਪਾਕਿਸਤਾਨ ਦੇ ਬਲੋਚਿਸਤਾਨ ਵਿੱਚ ਭਿਆਨਕ ਬੰਬ ਧਮਾਕਾ ਹੋਇਆ ਹੈ। ਹਮਲੇ ਵਿਚ, ਬਲੋਚਿਸਤਾਨ ਕਾਂਸਟੇਬੁਲਰੀ (BC) ਪੁਲਿਸ ਦੇ ਘੱਟੋ-ਘੱਟ 9 ਜਵਾਨਾਂ ਦੀ ਮੌਤ ਹੋ ਗਈ ਹੈ ਅਤੇ 13 ਜ਼ਖਮੀ ਦੱਸੇ ਜਾ ਰਹੇ ਹਨ। ਇਹ ਹਮਲਾ ਬਲੋਚਿਸਤਾਨ ਦੇ ਬੋਲਨ ਵਿੱਚ ਹੋਇਆ ਹੈ। ਪਾਕਿਸਤਾਨੀ ਮੀਡੀਆ ਰਿਪੋਰਟ ਦੇ ਅਨੁਸਾਰ, ਹਮਲਾ ਉਸ ਬੱਸ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ, ਜਿਸ ਵਿੱਚ ਪੁਲਿਸ ਮੁਲਾਜ਼ਮ ਸਫਰ ਕਰ ਰਹੇ ਸਨ। ਜਿਵੇਂ ਹੀ ਬੱਸ ਇਕ ਛੋਟੀ ਜਿਹੀ ਪੁਲੀਆ ਨੇੜੇ ਪਹੁੰਚੀ, ਉਸ ਨੂੰ ਬੰਬ ਨਾਲ ਉਡਾ ਦਿੱਤਾ ਗਿਆ।