ਪਾਕਿਸਤਾਨ ‘ਚ ਚੱਲਦੀ ਟਰੇਨ ‘ਚ ਵੱਡਾ ਧਮਾਕਾ, 2 ਦੀ ਮੌਤ, 4 ਜਖਮੀ
ਪਾਕਿਸਤਾਨ ਵਿੱਚ ਇੱਕ ਟਰੇਨ ਵਿੱਚ ਵੱਡਾ ਧਮਾਕਾ ਹੋਇਆ ਹੈ। ਇਸ ਧਮਾਕੇ 'ਚ ਦੋ ਯਾਤਰੀਆਂ ਦੀ ਮੌਤ ਹੋ ਗਈ ਹੈ ਅਤੇ ਚਾਰ ਯਾਤਰੀਆਂ ਦੇ ਜਖਮੀ ਹੋਣ ਦੀ ਖਬਰ ਹੈ। ਟਰੇਨ ਪੇਸ਼ਾਵਰ ਤੋਂ ਕਵੇਟਾ ਜਾ ਰਹੀ ਸੀ।

ਪਾਕਿਸਤਾਨ ‘ਚ ਚੱਲਦੀ ਟਰੇਨ ‘ਚ ਵੱਡਾ ਧਮਾਕਾ, 2 ਦੀ ਮੌਤ, 4 ਜਖਮੀ। Two dead, four injured in blast in Pak train
ਪਾਕਿਸਤਾਨ ਵਿੱਚ ਬੰਬ ਧਮਾਕਿਆਂ ਦਾ ਸਿਲਸਿਲਾ ਜਾਰੀ ਹੈ। ਕਈ ਮਸਜਿਦਾਂ ‘ਚ ਹੋਏ ਜਾਨਲੇਵਾ ਧਮਾਕਿਆਂ ਤੋਂ ਬਾਅਦ ਹੁਣ ਟਰੇਨ ‘ਚ ਧਮਾਕੇ ਦੀ ਖਬਰ ਸਾਹਮਣੇ ਆਈ ਹੈ। ਕਵੇਟਾ ਜਾ ਰਹੀ ਟਰੇਨ ਜਫਰ ਐਕਸਪ੍ਰੈਸ ‘ਚ ਵੱਡਾ ਧਮਾਕਾ ਹੋਇਆ ਹੈ, ਜਿਸ ‘ਚ ਘੱਟੋ-ਘੱਟ ਦੋ ਯਾਤਰੀਆਂ ਦੇ ਮਾਰੇ ਜਾਣ ਦੀ ਪੁਸ਼ਟੀ ਹੋਈ ਹੈ ਅਤੇ ਚਾਰ ਹੋਰ ਯਾਤਰੀ ਬੁਰੀ ਤਰ੍ਹਾਂ ਜਖਮੀ ਹੋ ਗਏ ਹਨ। ਇਹ ਧਮਾਕਾ ਉਸ ਸਮੇਂ ਹੋਇਆ ਜਦੋਂ ਜਫਰ ਐਕਸਪ੍ਰੈਸ ਛੀਛਵਾਤਨੀ ਰੇਲਵੇ ਸਟੇਸ਼ਨ ਤੋਂ ਲੰਘ ਰਹੀ ਸੀ। ਟਰੇਨ ਪੇਸ਼ਾਵਰ ਤੋਂ ਕਵੇਟਾ ਜਾ ਰਹੀ ਸੀ।
ਮੀਡੀਆ ਰਿਪੋਰਟਾਂ ਮੁਤਾਬਕ ਪਾਕਿਸਤਾਨ ਰੇਲਵੇ ਦੇ ਬੁਲਾਰੇ ਬਾਬਰ ਅਲੀ ਨੇ ਧਮਾਕੇ ‘ਚ ਮੌਤ ਅਤੇ ਜਖਮੀਆਂ ਦੀ ਪੁਸ਼ਟੀ ਕੀਤੀ ਹੈ। ਉਹਨਾਂ ਨੇ ਦੱਸਿਆ ਕਿ ਬੋਗੀ ਨੰਬਰ ਚਾਰ ਵਿੱਚ ਸਿਲੰਡਰ ਫਟਣ ਕਾਰਨ ਇਹ ਧਮਾਕਾ ਹੋਇਆ।