AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਪੇਸ਼ਾਵਰ ਦੀ ਮਸਜਿਦ ਤੇ ਆਤਮਘਾਤੀ ਹਮਲੇ ਵਿੱਚ ਹਲਾਕ ਹੋਣ ਵਾਲਿਆਂ ਦੀ ਗਿਣਤੀ 83 ਤੱਕ ਪੁੱਜੀ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਕਿਹਾ, ਮੁਲਕ ਨੂੰ ਇਸ ਹਮਲੇ ਤੇ ਬੜਾ ਅਫਸੋਸ ਹੈ। ਬੇਸ਼ੱਕ ਮੈਨੂੰ ਲੱਗਦਾ ਹੈ ਕਿ ਦਹਿਸ਼ਤਗਰਦੀ ਆਪਣੇ ਮੁਲਕ ਵਾਸਤੇ ਸਭ ਤੋਂ ਵੱਡੀ ਰਾਸ਼ਟਰੀ ਸੁਰੱਖਿਆ ਦੀ ਚਿੰਤਾ ਹੈ

ਪੇਸ਼ਾਵਰ ਦੀ ਮਸਜਿਦ ਤੇ ਆਤਮਘਾਤੀ ਹਮਲੇ ਵਿੱਚ ਹਲਾਕ ਹੋਣ ਵਾਲਿਆਂ ਦੀ ਗਿਣਤੀ 83 ਤੱਕ ਪੁੱਜੀ
ਸੰਕੇਤਕ ਤਸਵੀਰ.
kusum-chopra
| Updated On: 31 Jan 2023 12:50 PM IST
Share
ਪਾਕਿਸਤਾਨ ਦੇ ਪੇਸ਼ਾਵਰ ਦੀ ਇੱਕ ਮਸਜਿਦ ਵਿੱਚ ਕੀਤੇ ਗਏ ਆਤਮਘਾਤੀ ਹਮਲੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 83 ਹੋ ਗਈ ਹੈ, ਅਤੇ ਡੇਢ ਸੌ ਤੋਂ ਵੱਧ ਫੱਟੜ ਹੋਏ ਹਨ। ਦਸਿਆ ਜਾਂਦਾ ਹੈ ਕਿ ਉਥੇ ਮਰਨ ਵਾਲਿਆਂ ਵਿੱਚੋਂ ਜ਼ਿਆਦਾਤਰ ਪੁਲਿਸ ਅਧਿਕਾਰੀ ਹਨ। ਪਿਸ਼ਾਵਰ ਦੇ ਪੁਲਿਸ ਮੁਖੀ ਵੱਲੋਂ ਦੱਸਿਆ ਗਿਆ ਕਿ 300 ਤੋਂ ਲੈ ਕੇ 400 ਲੋਕੀਂ ਹਰ ਰੋਜ਼ ਮਸਜਿਦ ਵਿਚ ਨਮਾਜ਼ ਅਦਾ ਕਰਨ ਆਉਂਦੇ ਹਨ। ਇਸ ਆਤਮਘਾਤੀ ਹਮਲੇ ਦੇ ਸਮੇ ਮਸਜਿਦ ਵਿੱਚ 300 ਤੋਂ ਵੱਧ ਲੋਕੀ ਮੌਜੂਦ ਸਨ। ਪੁਲਿਸ ਦਾ ਕਹਿਣਾ ਹੈ ਕਿ ਉੱਥੇ ਮਲਬੇ ਦੇ ਥੱਲੇ ਦੱਬੇ ਲੋਕਾਂ ਨੂੰ ਬਾਹਰ ਕੱਢਣ ਵਾਸਤੇ ਬਚਾਉਣ ਵਾਲਿਆਂ ਨੂੰ ਬੜੀ ਮੁਸ਼ੱਕਤ ਕਰਨੀ ਪਈ।

ਪਾਕਿਸਤਾਨ ਦਾ ਝੰਡਾ ਅੱਧਾ ਝੁਕਿਆ ਰਹੇਗਾ :

ਖੈਬਰ ਪਖਤੂਨਵਾ ਦੇ ਕੰਮ-ਚਲਾਊ ਮੁੱਖ ਮੰਤਰੀ ਮੁਹੰਮਦ ਇਜਾਜ਼ ਖ਼ਾਨ ਵੱਲੋਂ ਮੰਗਲਵਾਰ ਦਾ ਦਿਨ ਸੂਬੇ ਵਿੱਚ ਇਸ ਹਮਲੇ ਵਿੱਚ ਮਾਰੇ ਗਏ ਲੋਕਾਂ ਪ੍ਰਤੀ ਅਫਸੋਸ ਜਤਾਉਣ ਵਾਸਤੇ ਰੱਖੇ ਜਾਣ ਦੀ ਘੋਸ਼ਣਾ ਕੀਤੀ ਗਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸੂਬੇ ਵਿੱਚ ਪਾਕਿਸਤਾਨ ਦਾ ਝੰਡਾ ਅੱਧਾ ਝੁਕਿਆ ਰਹੇਗਾ। ਪਾਕਿਸਤਾਨ ਤਾਲੀਬਾਨ, ਜਿਸ ਨੂੰ ਤਹਿਰੀਕੇ ਤਾਲਿਬਾਨ ਪਾਕਿਸਤਨ- ਟੀਟੀਪੀ ਕਿਹਾ ਜਾਂਦਾ ਹੈ, ਉਸਦੇ ਕਮਾਂਡਰ ਸਰਬਕਫ ਮੁਹੰਮਦ ਨੇ ਟਵਿੱਟਰ ਤੇ ਪਾਈ ਇੱਕ ਪੋਸਟ ਵਿੱਚ ਇਸ ਆਤਮਘਾਤੀ ਹਮਲੇ ਦਾ ਜਿੰਮਾ ਲਿਆ ਪਰ ਉਸ ਦੇ ਕੁਝ ਘੰਟਿਆਂ ਬਾਅਦ ਹੀ ਟੀਟੀਪੀ ਦੇ ਪ੍ਰਵਕਤਾ ਮੁਹੰਮਦ ਖੁਰਸਾਨੀ ਨੇ ਦੱਸਿਆ ਕਿ ਮਸਜਿਦਾਂ, ਸੈਮੀਨਾਰਾਂ ਅਤੇ ਧਰਮ ਸਥਾਨਾਂ ਨੂੰ ਨਿਸ਼ਾਨਾ ਬਣਾਉਣਾ ਉਹਨਾਂ ਦੀ ਸੋਚ ਨਹੀਂ।

ਮਰਨ ਵਾਲਿਆਂ ਦੇ ਪਰਿਵਾਰਾਂ ਨਾਲ ਅਫਸੋਸ ਜਤਾਇਆ :

ਮੰਗਲਵਾਰ ਨੂੰ ਯੂਐੱਨ ਪ੍ਰਮੁੱਖ ਐਂਟੋਨੀਓ ਗੁਲਟਰਸ ਵੱਲੋਂ ਪੇਸ਼ਾਵਰ ਦੀ ਮਸਜਿਦ ਤੇ ਹੋਏ ਇਸ ਆਤਮਘਾਤੀ ਹਮਲੇ ਦੀ ਨਿੰਦਾ ਕਰਦੇ ਹੋਏ ਕਿਹਾ, ਮੈਂ ਇਸ ਹਮਲੇ ਵਿੱਚ ਮਰਨ ਵਾਲਿਆਂ ਦੇ ਪਰਿਵਾਰਾਂ ਵਾਸਤੇ ਅਫਸੋਸ ਜਤਾਉਂਦਾ ਹਾਂ। ਕਿਸੇ ਧਰਮ ਸਥਲ ਤੇ ਅਜਿਹਾ ਹਮਲਾ ਕੋਈ ਚੰਗੀ ਗੱਲ ਨਹੀਂ। ਕਿਸੇ ਵੀ ਧਰਮ, ਮਾਨਤਾ ਜਾਂ ਸ਼ਾਂਤੀ ਅਤੇ ਸੁਰੱਖਿਅਤ ਤਰੀਕੇ ਨਾਲ ਰੱਬ ਨੂੰ ਧਿਆਉਣਾ ਦੁਨੀਆਂ ਭਰ ਦਾ ਸਭ ਤੋਂ ਵੱਡਾ ਮਾਨਵ ਅਧਿਕਾਰ ਹੈ। ਇਸ ਤੋਂ ਪਹਿਲਾਂ ਸੋਮਵਾਰ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਆਤਮਘਾਤੀ ਹਮਲੇ ਵਿੱਚ ਫੱਟੜ ਹੋਏ ਲੋਕਾਂ ਨੂੰ ਮਿਲਣ ਵਾਸਤੇ ਲੇਡੀ ਰੇਡਿੰਗ ਅਸਪਤਾਲ ਦਾ ਦੌਰਾ ਕੀਤਾ ਸੀ। ਆਪਣੇ ਇੱਕ ਟਵੀਟ ਵਿੱਚ ਉਨ੍ਹਾਂ ਨੇ ਕਿਹਾ ਸੀ, ਇਹ ਆਤਮਘਾਤੀ ਹਮਲਾ ਇਨਸਾਨ ਨਾਲ ਬਦਸਲੂਕੀ ਦੀ ਸੋਚ ਤੋਂ ਵੀ ਪਰੇ ਹੈ। ਇਹ ਹਮਲਾ ਅਸਲ ਵਿੱਚ ਪਾਕਿਸਤਾਨ ਤੇ ਕੀਤਾ ਗਿਆ ਹਮਲਾ ਹੈ। ਮੁਲਕ ਨੂੰ ਇਸ ਹਮਲੇ ਤੇ ਬੜਾ ਅਫਸੋਸ ਹੈ। ਬੇਸ਼ੱਕ ਮੈਨੂੰ ਲੱਗਦਾ ਹੈ ਕਿ ਦਹਿਸ਼ਤਗਰਦੀ ਆਪਣੇ ਮੁਲਕ ਵਾਸਤੇ ਸਭ ਤੋਂ ਵੱਡੀ ਰਾਸ਼ਟਰੀ ਸੁਰੱਖਿਆ ਦੀ ਚਿੰਤਾ ਹੈ। ਉਨ੍ਹਾਂ ਨੇ ਅੱਗੇ ਦੱਸਿਆ, ਇਸ ਆਤਮਘਾਤੀ ਹਮਲੇ ਦੀ ਸਾਜ਼ਿਸ਼ ਰਚਣ ਵਾਲਿਆਂ ਨੂੰ ਸਾਫ ਤੌਰ ਤੇ ਦੱਸ ਦਿਆਂ ਕਿ ਅਜਿਹੀ ਵਾਰਦਾਤਾਂ ਕਰਕੇ ਸਾਡੇ ਲੋਕਾਂ ਦੀ ਅਮਨ-ਪਸੰਦੀ ਨੂੰ ਕੋਈ ਸਾਡੇ ਹੱਥੀਂ ਖੋਹ ਨਹੀਂ ਸਕਦਾ।

Follow Us
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ...
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ...
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ...
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?...
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ...
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ...
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ...
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ...
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ...