‘ਗਲਤੀ ਨਾਲ ਵੀ ਪਰਤੀ ਤਾਂ ਗੋਲੀ ਮਾਰ ਦੇਵਾਂਗਾ’, ਪਾਕਿਸਤਾਨ ਗਈ ਅੰਜੂ ਨੂੰ ਬੁਰਕੇ ‘ਚ ਦੇਖ ਕੇ ਭੜਕੇ ਪਿਤਾ, ਪਿੰਡ ਵਾਸੀਆਂ ਨੇ ਵੀ ਲਿਆ ਵੱਡਾ ਫੈਸਲਾ

Updated On: 

28 Jul 2023 13:25 PM

ਪਾਕਿਸਤਾਨ ਵਿੱਚ ਅੰਜੂ ਨੇ ਇਸਲਾਮ ਕਬੂਲ ਕਰ ਲਿਆ ਹੈ। ਬੁਰਕੇ 'ਚ ਨਸਰੁੱਲਾ ਨਾਲ ਉਸ ਦੀ ਫੋਟੋ ਵੀ ਸਾਹਮਣੇ ਆਈ ਹੈ। ਅੰਜੂ ਨੂੰ ਬੁਰਕੇ 'ਚ ਦੇਖ ਕੇ ਪਿਤਾ ਗਯਾ ਪ੍ਰਸਾਦ ਥਾਮਸ ਕਾਫੀ ਗੁੱਸੇ 'ਚ ਹਨ। ਉਨ੍ਹਾਂ ਨੇ ਕਿਹਾ ਕਿ ਜੇਕਰ ਉਹ ਇੱਥੇ ਵਾਪਸ ਆਈ ਤਾਂ ਮੈਂ ਉਸ ਨੂੰ ਗੋਲੀ ਮਾਰ ਦੇਵਾਂਗਾ।

ਗਲਤੀ ਨਾਲ ਵੀ ਪਰਤੀ ਤਾਂ ਗੋਲੀ ਮਾਰ ਦੇਵਾਂਗਾ, ਪਾਕਿਸਤਾਨ ਗਈ ਅੰਜੂ ਨੂੰ ਬੁਰਕੇ ਚ ਦੇਖ ਕੇ ਭੜਕੇ ਪਿਤਾ, ਪਿੰਡ ਵਾਸੀਆਂ ਨੇ ਵੀ ਲਿਆ ਵੱਡਾ ਫੈਸਲਾ
Follow Us On

ਅੰਜੂ (Anju) ਦੇ ਇਸਲਾਮ ਕਬੂਲ ਕਰਨ ਅਤੇ ਪਾਕਿਸਤਾਨ ਵਿਚ ਨਸਰੁੱਲਾ (Nasrullah) ਨਾਲ ਵਿਆਹ ਕਰਨ ਤੋਂ ਬਾਅਦ ਬੁਰਕਾ ਪਹਿਨਣ ਦੀਆਂ ਖਬਰਾਂ ਵਿਚਕਾਰ ਪਿਤਾ ਗਯਾ ਪ੍ਰਸਾਦ ਥਾਮਸ ਨੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਹੈ। ਜਦੋਂ ਅੰਜੂ ਦੇ ਪਿਤਾ ਗਯਾ ਪ੍ਰਸਾਦ ਥਾਮਸ ਨੂੰ ਉਸ ਦੀ ਧੀ ਦੇ ਬੁਰਕਾ ਪਹਿਨਣ ਬਾਰੇ ਪੁੱਛਿਆ ਗਿਆ ਤਾਂ ਉਹ ਗੁੱਸੇ ਵਿਚ ਆ ਗਏ ਅਤੇ ਕਿਹਾ, ਬੇਟੀ ਅੰਜੂ ਨੇ ਮੇਰੇ ਨਾਲ ਧੋਖਾ ਕੀਤਾ ਹੈ, ਮੇਰੀ ਇੱਜ਼ਤ ਨਾਲ ਖਿਲਵਾੜ ਕੀਤਾ ਹੈ, ਹੁਣ ਉਹ ਮੇਰੇ ਲਈ ਮਰ ਗਈ ਹੈ, ਉਸ ਨੇ ਜੋ ਵੀ ਮੇਰੇ ਪਿੰਡ ਅਤੇ ਮੇਰੇ ਦੇਸ਼ ਨਾਲ ਕੀਤਾ ਹੈ, ਉਸ ਲਈ ਮੈਂ ਬਹੁਤ ਸ਼ਰਮਿੰਦਾ ਹਾਂ। ।”

ਅੰਜੂ ਦੇ ਪਿਤਾ ਗਯਾ ਪ੍ਰਸਾਦ ਥਾਮਸ ਨੇ ਕਿਹਾ ਕਿ ਮੇਰੀ ਬੇਟੀ ਮੇਰੇ ਲਈ ਜੀਂਦੇ ਜੀ ਮਰ ਗਈ ਹੈ। ਹੁਣ ਮੈਂ ਆਪਣੀ ਜ਼ਿੰਦਗੀ ਵਿੱਚ ਕਦੇ ਵੀ ਉਸਦਾ ਚਿਹਰਾ ਨਹੀਂ ਦੇਖਣਾ ਚਾਹਾਂਗਾ। ਜੇ ਉਹ ਗਲਤੀ ਨਾਲ ਵੀ ਮੇਰੇ ਨੇੜੇ ਆ ਗਈ ਤਾਂ ਮੈਂ ਉਸਨੂੰ ਗੋਲੀ ਮਾਰਾਂਗਾ ਜਾਂ ਮੈਂ ਖੁਦ ਮਰ ਜਾਵਾਂਗਾ। ਗਯਾ ਪ੍ਰਸਾਦ ਨੇ ਕਿਹਾ ਕਿ ਜੇਕਰ ਮੈਨੂੰ ਸਭ ਕੁਝ ਪਹਿਲਾਂ ਤੋਂ ਪਤਾ ਹੁੰਦਾ ਤਾਂ ਮੈਂ ਉਸ ਨੂੰ ਜਾਨੋ ਮਾਰ ਦਿੰਦਾ, ਤਾਂ ਜੋ ਉਹ ਪਾਕਿਸਤਾਨ ਨਾ ਜਾ ਪਾਉਂਦੀ।

ਉੱਧਰ, ਅੰਜੂ ਦੇ ਪਿੰਡ ਦੇ ਲੋਕ ਵੀ ਉਸ ਦਾ ਬਾਈਕਾਟ ਕਰਨ ਦੀ ਗੱਲ ਕਰ ਰਹੇ ਹਨ। ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਜਿਸ ਕੁੜੀ ਨੇ ਸਾਡੇ ਪਿੰਡ ਅਤੇ ਇਸ ਦੇਸ਼ ਬਾਰੇ ਨਹੀਂ ਸੋਚਿਆ, ਉਸ ਕੁੜੀ ਨੂੰ ਇਸ ਪਿੰਡ ਵਿੱਚ ਰਹਿਣ ਦਾ ਕੋਈ ਹੱਕ ਨਹੀਂ ਹੈ। ਜੇ ਉਹ ਇੱਥੇ ਆ ਵੀ ਗਈ ਤਾਂ ਅਸੀਂ ਉਸ ਨੂੰ ਆਪਣੇ ਪਿੰਡੋਂ ਬਾਹਰ ਕੱਢ ਦੇਵਾਂਗੇ। ਉਸ ਦੀ ਹੁਣ ਇੱਥੇ ਲੋੜ ਨਹੀਂ ਰਹੀ। ਉਸ ਨੇ ਸਾਰੇ ਪਿੰਡ ਨੂੰ ਬਦਨਾਮ ਕਰ ਦਿੱਤਾ ਹੈ।

ਪਿੰਡ ਵਾਲਿਆਂ ਨੇ ਕਿਹਾ- ਪੂਰਾ ਪਰਿਵਾਰ ਇਸਲਾਮ ਕਬੂਲ ਕਰ ਲਵੇ

ਦੱਸ ਦੇਈਏ ਕਿ ਅੰਜੂ ਦਾ ਪਿੰਡ ਗਵਾਲੀਅਰ ਜ਼ਿਲ੍ਹੇ ਦੇ ਟੇਕਨਪੁਰ ਵਿੱਚ ਆਉਂਦਾ ਹੈ। ਪਿੰਡ ਵਾਸੀਆਂ ਨੇ ਅੰਜੂ ਦੇ ਪਿਤਾ ਗਯਾ ਪ੍ਰਸਾਦ ਥਾਮਸ ਦੇ ਧਰਮ ਪਰਿਵਰਤਨ ‘ਤੇ ਵੀ ਕਈ ਸਵਾਲ ਖੜ੍ਹੇ ਕੀਤੇ ਹਨ। ਪਿੰਡ ਵਾਸੀਆਂ ਨੇ ਦੱਸਿਆ ਕਿ ਬੇਟੀ ਦੇ ਇਸਲਾਮ ਕਬੂਲ ਕਰਨ ਤੋਂ ਬਾਅਦ ਪਹਿਲਾਂ ਹਿੰਦੂ, ਫਿਰ ਈਸਾਈ ਅਤੇ ਹੁਣ ਪੂਰਾ ਪਰਿਵਾਰ ਸ਼ੱਕ ਦੇ ਘੇਰੇ ‘ਚ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਲੋਕਾਂ ਨੂੰ ਆਪਣੇ ਧਰਮ ਤੇ ਹੀ ਵਿਸ਼ਵਾਸ ਨਹੀਂ ਹੈ। ਹੁਣ ਜੇਕਰ ਬੇਟੀ ਨੇ ਮੁਸਲਿਮ ਧਰਮ ਅਪਣਾ ਲਿਆ ਹੈ ਤਾਂ ਪਰਿਵਾਰ ਦੇ ਸਾਰੇ ਮੈਂਬਰ ਮੁਸਲਮਾਨ ਬਣ ਕੇ ਪਾਕਿਸਤਾਨ ਚਲੇ ਜਾਣ।

ਅੰਜੂ ਨਾਲ ਗੱਲ ਕਰਨ ਲਈ ਬੇਚੈਨ ਹਨ ਗਯਾ ਪ੍ਰਸਾਦ

ਦੱਸ ਦੇਈਏ ਕਿ ਅੰਜੂ ਅਤੇ ਉਸਦੇ ਪਿਤਾ ਦੋ ਦਿਨਾਂ ਤੋਂ ਵਟਸਐਪ ‘ਤੇ ਗੱਲ ਕਰ ਰਹੇ ਸਨ। ਅੰਜੂ ਦੇ ਨਾਲ ਗਯਾ ਪ੍ਰਸਾਦ ਬਹੁਤ ਪਰੇਸ਼ਾਨ ਸੀ। ਜਦੋਂ ਵਟਸਐਪ ਵੀਡੀਓ ਕਾਲ ‘ਤੇ ਕੋਈ ਗੱਲ ਨਹੀਂ ਹੋਈ ਤਾਂ ਉਸ ਨੇ ਅੰਜੂ ਨੂੰ ਵਾਇਸ ਮੈਸੇਜ ਭੇਜਿਆ ਅਤੇ ਲਿਖਿਆ ਕਿ ਅੰਜੂ ਬੇਟਾ, ਆਖਰੀ ਅਤੇ ਪਹਿਲੀ ਵਾਰ ਗੱਲ ਕਰ ਲਵੋ ਬਸ। ਅੰਜੂ ਨੇ ਰੋਂਦੇ ਹੋਏ ਇਮੋਜੀ ਬਣਾ ਕੇ ਆਪਣੇ ਪਿਤਾ ਦੇ ਵਾਇਸ ਮੈਸੇਜ ਦਾ ਜਵਾਬ ਦਿੱਤਾ। ਇਸ ਦੇ ਨਾਲ ਹੀ ਅੰਜੂ ਦੀ ਬੁਰਕੇ ਵਾਲੀ ਫੋਟੋ ਸਾਹਮਣੇ ਆਉਣ ਤੋਂ ਬਾਅਦ ਗਯਾ ਪ੍ਰਸਾਦ ਗੁੱਸੇ ‘ਚ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਇਸ ਗੱਲ ਨੂੰ ਬਰਦਾਸ਼ਤ ਨਹੀਂ ਕਰ ਪਾ ਰਹੇ ਹਨ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ