AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਸੀਰੀਆ ‘ਚ ਭੁਚਾਲ ਤੋਂ ਬਾਅਦ ਮਲਬੇ ਥੱਲੇ ਦੱਬੀ ਮ੍ਰਿਤਕ ਮਾਂ ਦੇ ਗਰਭਨਾਲ ਜੁੜੇ ਨਵਜਾਤ ਦੀ ਬਚਾਈ ਜਾਨ

ਕਸਬਾ ਜਿੰਦਰਿਸ ਵਿੱਚ ਹੀ ਅਜਿਹਾ ਇੱਕ ਹੋਰ ਅਜੂਬਾ ਸੋਮਵਾਰ ਸ਼ਾਮ ਵੇਖਣ ਨੂੰ ਮਿਲਿਆ ਜਿੱਥੇ ਭੂਚਾਲ ਵਿੱਚ ਢਹਿ ਇੱਕ ਹੋਰ ਇਮਾਰਤ ਦੇ ਮਲਬੇ ਥੱਲਿਓਂ ਬਾਹਰ ਕੱਢ ਕੇ ਇੱਕ ਹੋਰ ਬੱਚੀ ਦੀ ਜਾਨ ਬਚਾਈ ਗਈ ਹੈ।

ਸੀਰੀਆ 'ਚ ਭੁਚਾਲ ਤੋਂ ਬਾਅਦ ਮਲਬੇ ਥੱਲੇ ਦੱਬੀ ਮ੍ਰਿਤਕ ਮਾਂ ਦੇ ਗਰਭਨਾਲ ਜੁੜੇ ਨਵਜਾਤ ਦੀ ਬਚਾਈ ਜਾਨ
tv9-punjabi
| Published: 08 Feb 2023 10:47 AM IST
Share
ਜਿੰਦਰਿਸ (ਸੀਰੀਆ) :ਸੀਰੀਆ ਵਿੱਚ ਆਏ ਵਿਨਾਸ਼ਕਾਰੀ ਭੂਚਾਲ ਵਿੱਚ ਉਥੇ ਕਈ ਇਮਾਰਤਾਂ ਜ਼ਮੀਂਦੋਜ਼ ਹੋਇਆਂ, ਜਿਹਨਾਂ ਦੇ ਮਲਬੇ ਹੇਠਾਂ ਦੱਬ ਕੇ ਵੱਡੀ ਗਿਣਤੀ ਵਿੱਚ ਲੋਕਾਂ ਦੀ ਮੌਤ ਹੋਈ ਹੈ। ਪਰ ਸੀਰੀਆ ਦੇ ਹੀ ਉੱਤਰ-ਪੱਛਮ ਕਸਬੇ ਵਿੱਚ ਇੱਕ ਪੰਜ ਮੰਜ਼ਿਲਾ ਇਮਾਰਤ ਢੈਣ ਮਗਰੋਂ ਓਸਦੇ ਮਲਬੇ ਥੱਲੇ ਦੱਬੀ ਇੱਕ ਨਵਜਾਤ ਬੱਚੀ ਦਾ ਬਾਸ਼ਿੰਦਿਆਂ ਨੂੰ ਪਤਾ ਲੱਗਿਆ ਸੀ। ਉਥੇ ਮੌਜੂਦ ਰਿਸ਼ਤੇਦਾਰਾਂ ਅਤੇ ਡਾਕਟਰ ਵੱਲੋਂ ਦੱਸਿਆ ਗਿਆ ਕਿ ਭੂਚਾਲ ਦੌਰਾਨ ਮਲਬੇ ਹੇਠਾਂ ਦੱਬੀ ਉਸ ਦੀ ਮਾਂ ਨੇ ਇਸ ਬੱਚੀ ਨੂੰ ਜਨਮ ਦਿੱਤਾ ਹੋਣਾ, ਅਤੇ ਜਦੋਂ ਇਸ ਨਵਜਾਤ ਬੱਚੀ ਨੂੰ ਉਥੋਂ ਬਾਹਰ ਕੱਢਿਆ ਗਿਆ ਤਾਂ ਓਸ ਦੀ ਗਰਭਨਾਲ ਅਪਣੀ ਮਾਂ ਅਫ਼ਰਾ ਅਬੂ ਹਾਦਿਆ ਨਾਲ ਜੁੜੀ ਹੋਈ ਸੀ। ਰਿਸ਼ਤੇਦਾਰਾਂ ਵੱਲੋਂ ਦੱਸਿਆ ਗਿਆ ਕਿ ਸੋਮਵਾਰ ਨੂੰ ਆਏ ਵਿਨਾਸ਼ਕਾਰੀ ਭੂਚਾਲ ਤੋਂ ਬਾਅਦ ਹੁਣ ਸੀਰੀਆ ਦੇ ਕਸਬਾ ਜਿੰਦਰਿਸ ਵਿੱਚ ਅਪਣੇ ਪਰਿਵਾਰ ਵਿੱਚ ਇਹ ਨਵਜਾਤ ਹੀ ਜਿੰਦਾ ਬੱਚੀ ਹੈ।

ਭੂਚਾਲ ਮਗਰੋਂ 10 ਘੰਟਿਆਂ ਤੋਂ ਵੀ ਵੱਧ ਸਮੇਂ ਬਾਅਦ ਕੱਢਿਆ ਨਵਜਾਤ ਬੱਚੀ ਨੂੰ

ਇਸ ਨਵਜਾਤ ਬੱਚੀ ਨੂੰ ਸੋਮਵਾਰ ਬਾਅਦ ਦੁਪਹਿਰ ਆਏ ਭੂਚਾਲ ਮਗਰੋਂ 10 ਘੰਟਿਆਂ ਤੋਂ ਵੀ ਵੱਧ ਸਮੇਂ ਬਾਅਦ ਮਲਬੇ ‘ਚੋਂ ਬਾਹਰ ਕੱਢਿਆ ਗਿਆ ਸੀ। ਉਸ ਦੇ ਪਰਿਵਾਰ ਦੀ ਇੱਕ ਪੜ੍ਹੋਸਨ ਨੇ ਉਸ ਦੀ ਗਰਭਨਾਲ ਕੱਟੀ ਸੀ ਅਤੇ ਉਸ ਤੋਂ ਬਾਅਦ ਓਸ ਨੂੰ ਆਨਨ ਫਾਨਨ ਵਿੱਚ ਨਜ਼ਦੀਕੀ ਕਸਬਾ ਅਫਰੀਨ ਵਿੱਚ ਬੱਚਿਆਂ ਦੇ ਅਸਪਤਾਲ ‘ਚ ਭਰਤੀ ਕਰਾਇਆ ਜਿੱਥੇ ਡਾਕਟਰ ਹਨੀ ਮਾਰੂਫ਼ ਹੋਰਾਂ ਨੇ ਦੱਸਿਆ ਕਿ ਹੁਣ ਇਸ ਬੱਚੀ ਨੂੰ ਇਨਕੂਬੇਟਰ ਵਿੱਚ ਰੱਖਿਆ ਗਿਆ ਹੈ। ਮਲਬੇ ਹੇਠਾਂ ਦੱਬਣ ਕਰਕੇ ਉਸ ਦੇ ਸਰੀਰ ਤੇ ਰਗੜਾਂ ਆਈਆਂ ਹਨ ਪਿੱਠ ਤੇ ਚੋਟਾਂ ਲੱਗਿਆਂ ਹਨ ਪਰ ਹੁਣ ਉਸ ਦੀ ਹਾਲਤ ਠੀਕ ਹੈ। ਡਾਕਟਰ ਮਾਰੂਫ ਦੇ ਮੁਤਾਬਿਕ, ਲੱਗਦਾ ਹੈ ਕਿ ਇਸ ਬੱਚੀ ਨੂੰ ਮਲਬੇ ਚੋਂ ਬਾਹਰ ਕੱਢਣ ਤੋਂ ਕਰੀਬ ਤਿੰਨ ਘੰਟੇ ਪਹਿਲਾਂ ਉਸ ਦੀ ਮਾਂ ਨੇ ਓਸ ਨੂੰ ਜਨਮ ਦਿੱਤਾ ਹੋਣਾ।

ਇੱਕ ਹੋਰ ਬੱਚੀ ਨੂੰ ਜ਼ਿੰਦਾ ਕੱਢਿਆ

ਕਸਬਾ ਜਿੰਦਰਿਸ ਵਿੱਚ ਹੀ ਅਜਿਹਾ ਇੱਕ ਹੋਰ ਅਜੂਬਾ ਸੋਮਵਾਰ ਸ਼ਾਮ ਨੂੰ ਵੇਖਣ ਨੂੰ ਮਿਲਿਆ, ਜਿੱਥੇ ਭੂਚਾਲ ਵਿੱਚ ਢਹਿ ਇੱਕ ਹੋਰ ਇਮਾਰਤ ਦੇ ਮਲਬੇ ਥੱਲਿਓਂ ਇੱਕ ਹੋਰ ਨੌਨਿਹਾਲ ਬੱਚੀ ਨੂੰ ਜ਼ਿੰਦਾ ਬਾਹਰ ਕੱਢਿਆ ਗਿਆ। ਇਸ ਵਾਕੇ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ ਵਿੱਚ ਉੱਥੇ ਬਚਾਅ ਅਭਿਆਨ ਚਲਾ ਰਹੇ ‘ਵ੍ਹਾਈਟ ਹੈਲਮੇਟ’ ਨਾਂ ਦੀ ਐਮਰਜੈਂਸੀ ਸਰਵਿਸ ਦੇ ਕਰਮਚਾਰੀਆਂ ਨੂੰ ਉਥੇ ਮਲਬੇ ਵਿੱਚ ਮੁੜੇਤੁੜੇ ਸਰੀਏ ਦੇ ਆਲੇ ਦੁਆਲੇ ਫਸੀ ਇੱਕ ਛੋਟੀ ਜਿਹੀ ਬੱਚੀ ਨੂਰ ਨਜ਼ਰ ਆਉਂਦੀ ਹੈ। ਉਸ ਦਾ ਅੱਧਾ ਸ਼ਰੀਰ ਮਲਬੇ ਥੱਲੇ ਦੱਬਿਆ ਹੋਇਆ ਹੈ ਅਤੇ ਬਚਾਅ ਦਲ ਦਾ ਕਰਮਚਾਰੀ ਉਸਨੂੰ ਕਹਿ ਰਿਹਾ ਹੈ, ‘ਤੁਹਾਡੇ ਪਿਤਾ ਇੱਥੇ ਹਨ, ਡਰਨਾ ਨਹੀਂ, ਅਪਣੇ ਪਿਤਾ ਨਾਲ ਗੱਲ ਕਰੋ।’ ਇਸ ਤੋਂ ਬਾਅਦ ਇਕ ਬਚਾਵ ਕਰਮਚਾਰੀ ਉਸ ਨੂੰ ਮਲਬੇ ਦੇ ਥੱਲਿਉਂ ਬਾਹਰ ਕੱਢ ਕੇ ਉਸ ਦੇ ਸਿਰ ਨੂੰ ਬੜੇ ਆਰਾਮ ਨਾਲ ਅਪਣੇ ਹੱਥਾਂ ਵਿੱਚ ਲੈ ਕੇ ਉਸ ਦੀਆਂ ਅੱਖਾਂ ਦੇ ਆਲੇ-ਦੁਆਲੇ ਧੂਲਮਿੱਟੀ ਹਟਾਉਂਦਾ ਨਜ਼ਰ ਆਉਂਦਾ ਹੈ।

Follow Us
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ...
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ...
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ...
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?...
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ...
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ...
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ...
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ...
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ...