ਈਰਾਨ ਨੇ ਮੁੜ ਸ਼ੁਰੂ ਕੀਤੇ ਹੋਰਮੁਜ਼ ‘ਚ ਹਮਲੇ, ਦੋ ਜਹਾਜ਼ਾਂ ‘ਤੇ ਮਿਜ਼ਾਈਲਾਂ ਦਾਗੀਆਂ; ਖਤਰੇ ‘ਚ ਸਮਝੌਤਾ

Updated On: 

07 Jul 2026 10:38 AM IST

Strait Of Hormuz: ਅਮਰੀਕੀ ਅਧਿਕਾਰੀਆਂ ਦੇ ਅਨੁਸਾਰ, ਈਰਾਨ ਨੇ ਸਟ੍ਰੇਟ ਆਫ਼ ਹੋਰਮੁਜ਼ 'ਚੋਂ ਲੰਘ ਰਹੇ ਦੋ ਵਪਾਰਕ ਜਹਾਜ਼ਾਂ 'ਤੇ ਮਿਜ਼ਾਈਲਾਂ ਦਾਗੀਆਂ। ਇਹ ਹਮਲਾ ਅਮਰੀਕਾ ਤੇ ਈਰਾਨ ਵਿਚਕਾਰ ਹਮਲੇ ਰੋਕਣ ਲਈ ਇੱਕ ਹਫ਼ਤੇ ਦੇ ਸਮਝੌਤੇ ਦੀ ਮਿਆਦ ਪੁੱਗਣ ਤੋਂ ਠੀਕ ਬਾਅਦ ਹੋਇਆ। ਦੋਵਾਂ ਜਹਾਜ਼ਾਂ ਨੂੰ ਨੁਕਸਾਨ ਪਹੁੰਚਿਆ, ਪਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਇਸ ਘਟਨਾ ਨੇ ਇੱਕ ਵਾਰ ਫਿਰ ਖੇਤਰ ਵਿੱਚ ਤਣਾਅ ਵਧਾ ਦਿੱਤਾ ਹੈ।

ਈਰਾਨ ਨੇ ਮੁੜ ਸ਼ੁਰੂ ਕੀਤੇ ਹੋਰਮੁਜ਼ ਚ ਹਮਲੇ, ਦੋ ਜਹਾਜ਼ਾਂ ਤੇ ਮਿਜ਼ਾਈਲਾਂ ਦਾਗੀਆਂ; ਖਤਰੇ ਚ ਸਮਝੌਤਾ

ਹੋਰਮੂਜ਼ ਜਲਡਮਰੂ ‘ਚ ਇੱਕ ਵਾਰ ਫਿਰ ਤਣਾਅ ਵੱਧ ਗਿਆ ਹੈ। ਅਮਰੀਕੀ ਅਧਿਕਾਰੀਆਂ ਦੇ ਅਨੁਸਾਰ, ਈਰਾਨੀ ਫੌਜ ਨੇ ਸੋਮਵਾਰ ਰਾਤ ਨੂੰ ਜਲਮਾਰਗ ਤੋਂ ਲੰਘ ਰਹੇ ਦੋ ਵਪਾਰਕ ਜਹਾਜ਼ਾਂ ‘ਤੇ ਮਿਜ਼ਾਈਲਾਂ ਦਾਗੀਆਂ। ਇਹ ਹਮਲਾ ਅਜਿਹੇ ਸਮੇਂ ‘ਚ ਹੋਇਆ ਹੈ, ਜਦੋਂ ਅਮਰੀਕਾ ਤੇ ਈਰਾਨ ਵਿਚਕਾਰ ਹੋਰਮੁਜ਼ ‘ਚ ਹਮਲੇ ਰੋਕਣ ਲਈ ਇੱਕ ਹਫ਼ਤੇ ਦਾ ਸਮਝੌਤਾ ਖ਼ਤਮ ਹੋ ਚੁੱਕਾ ਹੈ। ਅਮਰੀਕੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਹਮਲਾ ਅਮਰੀਕਾ ਤੇ ਈਰਾਨ ਦੁਆਰਾ ਲਗਭਗ ਤਿੰਨ ਹਫ਼ਤੇ ਪਹਿਲਾਂ ਹਸਤਾਖਰ ਕੀਤੇ ਗਏ 14-ਨੁਕਤੀ ਸਮਝੌਤਾ ਪੱਤਰ (MoU) ਨੂੰ ਵੀ ਖ਼ਤਰੇ ‘ਚ ਪਾਉਂਦਾ ਹੈ। ਇਹ ਮੰਨਿਆ ਜਾ ਰਿਹਾ ਹੈ ਕਿ ਅਮਰੀਕਾ ਹੁਣ ਈਰਾਨੀ ਟਿਕਾਣਿਆਂ ‘ਤੇ ਜਵਾਬੀ ਹਮਲੇ ਕਰ ਸਕਦਾ ਹੈ।

ਯੂਕੇ ਮੈਰੀਟਾਈਮ ਟ੍ਰੇਡ ਆਪ੍ਰੇਸ਼ਨਜ਼ (UKMTO) ਨੇ ਸੋਮਵਾਰ ਨੂੰ ਜਾਣਕਾਰੀ ਦਿੱਤੀ ਕਿ ਇੱਕ ਰਿਪੋਰਟ ਮਿਲੀ, ਜਿਸ ‘ਚ ਕਿਹਾ ਗਿਆ ਓਮਾਨ ਦੇ ਤੱਟ ਤੋਂ ਦੱਖਣ ਵੱਲ ਜਾ ਰਹੇ ਇੱਕ ਤੇਲ ਟੈਂਕਰ ਨੂੰ ਇੱਕ ਅਣਪਛਾਤੇ ਮਿਜ਼ਾਈਲ ਜਾਂ ਪ੍ਰੋਜੈਕਟਾਈਲ ਨਾਲ ਮਾਰਿਆ ਗਿਆ ਸੀ, ਜਿਸ ਕਾਰਨ ਜਹਾਜ਼ ‘ਚ ਅੱਗ ਲੱਗ ਗਈ ਸੀ। ਇੱਕ ਅਮਰੀਕੀ ਅਧਿਕਾਰੀ ਨੇ ਪੁਸ਼ਟੀ ਕੀਤੀ ਕਿ ਇੱਕ ਦੂਜੇ ਵਪਾਰਕ ਜਹਾਜ਼ ਨੂੰ ਵੀ ਈਰਾਨੀ ਮਿਜ਼ਾਈਲ ਦੁਆਰਾ ਨਿਸ਼ਾਨਾ ਬਣਾਇਆ ਗਿਆ ਸੀ। ਜਦੋਂ ਕਿ ਦੋਵਾਂ ਜਹਾਜ਼ਾਂ ਨੂੰ ਕਾਫ਼ੀ ਨੁਕਸਾਨ ਹੋਇਆ, ਖੁਸ਼ਕਿਸਮਤੀ ਨਾਲ ਚਾਲਕ ਦਲ ਦੇ ਮਾਰੇ ਜਾਣ ਜਾਂ ਜ਼ਖਮੀ ਹੋਣ ਦੀ ਕੋਈ ਰਿਪੋਰਟ ਨਹੀਂ ਹੈ।

ਕਤਰ ਦੇ ਜਹਾਜ਼ ‘ਤੇ ਹਮਲਾ: ਰਿਪੋਰਟ

ਪਿਛਲੇ ਹਫ਼ਤੇ ਦੇ ਸ਼ੁਰੂ ‘ਚ, ਅਮਰੀਕਾ ਤੇ ਈਰਾਨ ਵਿਚਕਾਰ ਦੋਹਾ, ਕਤਰ ‘ਚ ਹੋਰਮੁਜ਼ ਨੂੰ ਲੈ ਕੇ ਅਸਿੱਧੀ ਗੱਲਬਾਤ ਹੋਈ ਸੀ। ਹਾਲਾਂਕਿ, ਗੱਲਬਾਤ ਬਿਨਾਂ ਕਿਸੇ ਮਹੱਤਵਪੂਰਨ ਨਤੀਜੇ ਦੇ ਸਮਾਪਤ ਹੋਈ। ਇਸ ਦੌਰਾਨ, ਵਾਲ ਸਟਰੀਟ ਜਰਨਲ ਦੀ ਇੱਕ ਰਿਪੋਰਟ ‘ਚ ਦਾਅਵਾ ਕੀਤਾ ਗਿਆ ਹੈ ਕਿ ਹਮਲੇ ‘ਚ ਨਿਸ਼ਾਨਾ ਬਣਾਏ ਗਏ ਜਹਾਜ਼ਾਂ ‘ਚੋਂ ਕਤਰ ਦਾ LNG ਟੈਂਕਰ ‘ਅਲ ਰੇਕਾਯਤ’ ਹੋ ਸਕਦਾ ਹੈ। ਇਹ ਜਹਾਜ਼ ਕਤਰ ਦੀ LNG ਸ਼ਿਪਿੰਗ ਕੰਪਨੀ ਨਾਕਿਲਾਤ ਦਾ ਹੈ।

ਹਮਲੇ ਤੋਂ ਪਹਿਲਾਂ ਜਾਰੀ ਕੀਤੀ ਗਈ ਚੇਤਾਵਨੀ ਦੀ ਆਡੀਓ

ਰਿਪੋਰਟ ‘ਚ ਇੱਕ ਆਡੀਓ ਰਿਕਾਰਡਿੰਗ ਦਾ ਵੀ ਜ਼ਿਕਰ ਹੈ ਜਿਸ ‘ਚ ਈਰਾਨ ਦੇ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ (IRGC) ਨੂੰ ਕਥਿਤ ਤੌਰ ‘ਤੇ ਜਹਾਜ਼ਾਂ ਨੂੰ ਚੇਤਾਵਨੀ ਦਿੰਦੇ ਹੋਏ ਸੁਣਿਆ ਗਿਆ ਹੈ, ਜਿਸ ‘ਚ ਕਿਹਾ ਗਿਆ ਹੈ ਕਿ ਉਨ੍ਹਾਂ ਦੀਆਂ ਮਿਜ਼ਾਈਲਾਂ ਤੇ ਡਰੋਨ ਹਮਲਾ ਕਰਨ ਲਈ ਤਿਆਰ ਹਨ। ਰੇਡੀਓ ਸੰਦੇਸ਼ ਦੇ ਅਨੁਸਾਰ, ਇੱਕ ਮਿਜ਼ਾਈਲ ਅਲ ਰੇਕਾਯਤ ਦੇ ਇੰਜਣ ਰੂਮ ਦੇ ਉੱਪਰ ਡਿੱਗੀ, ਜਿਸ ਨਾਲ ਧੂੰਆਂ ਤੇ ਅੱਗ ਲੱਗ ਗਈ। ਹਾਲਾਂਕਿ, ਜਹਾਜ਼ ‘ਚ ਸਵਾਰ ਸਾਰੇ ਚਾਲਕ ਦਲ ਦੇ ਮੈਂਬਰ ਸੁਰੱਖਿਅਤ ਹਨ।

ਹੋਰਮੁਜ਼ ਦੁਨੀਆ ਦੇ ਸਭ ਤੋਂ ਮਹੱਤਵਪੂਰਨ ਸਮੁੰਦਰੀ ਵਪਾਰਕ ਰਸਤਿਆਂ ‘ਚੋਂ ਇੱਕ ਹੈ। ਵਿਸ਼ਵ ਪੱਧਰ ‘ਤੇ ਤੇਲ ਅਤੇ ਗੈਸ ਸਪਲਾਈ ਦਾ ਇੱਕ ਮਹੱਤਵਪੂਰਨ ਹਿੱਸਾ ਇਸ ‘ਚੋਂ ਲੰਘਦਾ ਹੈ। ਇਸ ਖੇਤਰ ਵਿੱਚ ਹਮਲਿਆਂ ਦੇ ਮੁੜ ਸ਼ੁਰੂ ਹੋਣ ਨਾਲ ਵਿਸ਼ਵ ਪੱਧਰ ‘ਤੇ ਤੇਲ ਸਪਲਾਈ, ਊਰਜਾ ਬਾਜ਼ਾਰਾਂ ਤੇ ਪੱਛਮੀ ਏਸ਼ੀਆ ‘ਚ ਸੁਰੱਖਿਆ ਬਾਰੇ ਚਿੰਤਾਵਾਂ ਪੈਦਾ ਹੋ ਗਈਆਂ ਹਨ।

Source: TV9Hindi.com
Follow Us