ਊਸ਼ਾ ਰੈੱਡੀ: ਭਾਰਤੀ ਅਮਰੀਕੀ ਜੋ ਬਣੀ ਕੰਸਾਸ ਦੇ ਸੀਨੇਟਰ
ਊਸ਼ਾ ਰੈੱਡੀ ਦਾ ਪਰਿਵਾਰ ਸਨ 1973 ਵਿੱਚ ਭਾਰਤ ਤੋਂ ਅਮਰੀਕਾ ਚਲਾ ਗਿਆ ਸੀ ਜਦੋਂ ਉਹ ਆਪ 8 ਸਾਲ ਦੀ ਸਨ।

ਇੰਡਿਯਨ ਅਮੇਰਿਕਨ ਡੇਮੋਕ੍ਰੇਟਿਕ ਪਾਰਟੀ ਨਾਲ ਜੁੜੀ ਊਸ਼ਾ ਰੈੱਡੀ ਨੇ ਅਮਰੀਕਾ ਦੇ ਕੰਸਾਸ ਸਟੇਟ ਵਿੱਚ ਡਿਸਟ੍ਰਿਕਟ 22 ਵਾਸਤੇ ਸਟੇਟ ਸੀਨੇਟਰ ਦੀ ਸੌਂ ਚੁੱਕੀ ਹੈ। ਊਸ਼ਾ ਰੈੱਡੀ ਹੋਰਾਂ ਨੇ 2013 ਤੋਂ ਲੈ ਕੇ ਹੁਣ ਤਕ ਮੈਨਹਟੱਣ ਕਮਿਸ਼ਨ ‘ਚ ਆਪਣੀਆਂ ਸੇਵਾਵਾਂ ਦਿੱਤੀਆਂ ਹਨ ਅਤੇ ਦੋ ਵਾਰ ਬਤੌਰ ਮੇਅਰ ਵੀ ਆਪਣੀਆਂ ਸੇਵਾਵਾਂ ਦਿੱਤੀਆਂ। ਇਕ ਕਮਿਊਨਿਟੀ ਲੀਡਰ ਹੋਣ ਦੇ ਨਾਤੇ ਊਸ਼ਾ ਰੈੱਡੀ ਨੇ ਅਸਲ ਵਿੱਚ ਲੰਮੇ ਸਮੇਂ ਤੋਂ ਮੈਨਹਟੱਣ ਦੇ ਸੀਨੇਟਰ ਪਦ ਤੇ ਕਾਬਿਜ਼ ਅਤੇ ਪਿੱਛਲੇ ਮਹੀਨੇ ਹੀ ਆਪਣੀ ਰਿਟਾਇਰਮੈਂਟ ਦੀ ਘੋਸ਼ਣਾ ਕਰਨ ਵਾਲੇ ਲੇਜਿਸਲੇਟਰ ਟਾਮ ਹਾਕ ਦੀ ਥਾਂ ਲਈ ਹੈ।
ਅਮਰੀਕਾ ਦੇ ਕੰਸਾਸ ਸਟੇਟ ‘ਚ ਡਿਸਟ੍ਰਿਕਟ 22 ਵਾਸਤੇ ਸਟੇਟ ਸੀਨੇਟਰ ਦੀ ਊਸ਼ਾ ਰੈੱਡੀ ਨੇ ਸੌਂ ਚੁੱਕੀ
ਊਸ਼ਾ ਰੈੱਡੀ ਵੱਲੋਂ ਕਿੱਤੇ ਗਏ ਆਪਣੇ ਇਕ ਟਵੀਟ ਵਿੱਚ ਉਹਨਾਂ ਨੇ ਦੱਸਿਆ, ਮੈਂ ਅਮਰੀਕਾ ਦੇ ਕੰਸਾਸ ਸਟੇਟ ਵਿੱਚ ਡਿਸਟ੍ਰਿਕਟ 22 ਵਾਸਤੇ ਬਤੌਰ ਸਟੇਟ ਸੀਨੇਟਰ ਦੀ ਸੌਂ ਚੁੱਕੀ ਹੈ।ਇਸ ਮੌਕੇ ‘ਤੇ ਮੇਰਾ ਪਰਿਵਾਰ ਮੇਰੇ ਨਾਲ ਸੀ, ਜਿਸ ਦੀ ਮੈਨੂੰ ਬੜੀ ਖੁਸ਼ੀ ਹੈ। ਉਹਨਾਂ ਨੇ ਅੱਗੇ ਦੱਸਿਆ, ਅੱਜ ਦਾ ਸਮਾਂ ਮੇਰੇ ਵਾਸਤੇ ਬੜਾ ਹੀ ਰੋਮਾਂਚਕਾਰੀ ਰਿਹਾ ਹੈ। ਮੈਂ ਹੁਣ ਅਮਰੀਕਾ ਦੇ ਕੰਸਾਸ ਸਟੇਟ ਵਿਚ ਡਿਸਟ੍ਰਿਕਟ 22 ਵਾਸਤੇ ਸਟੇਟ ਸੀਨੇਟਰ ਦੀ ਸੌਂ ਚੁੱਕ ਕੇ ਬੜੀ ਖੁਸ਼ ਹਾਂ।
ਊਸ਼ਾ ਰੈੱਡੀ ਦਾ ਪਰਿਵਾਰ ਸਨ 1973 ਵਿੱਚ ਭਾਰਤ ਤੋਂ ਅਮਰੀਕਾ ਚਲਾ ਗਿਆ ਸੀ
ਊਸ਼ਾ ਰੈੱਡੀ ਦਾ ਪਰਿਵਾਰ ਸਨ 1973 ਵਿੱਚ ਭਾਰਤ ਤੋਂ ਅਮਰੀਕਾ ਚਲਾ ਗਿਆ ਸੀ ਜਦੋਂ ਊਸ਼ਾ ਰੈੱਡੀ 8 ਸਾਲ ਦੀ ਸਨ। ਇਸ ਮੌਕੇ ‘ਤੇ ਪਹਿਲੇ ਸੀਨੇਟਰ ਹਾਕ ਦੀ ਸਮਰਪਿਤ ਸੇਵਾਵਾਂ ਵਾਸਤੇ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹੋਏ ਊਸ਼ਾ ਰੈੱਡੀ ਨੇ ਕਿਹਾ, ਇੰਨੇ ਲੰਮੇ ਸਮੇਂ ਤੱਕ ਕਮਿਊਨਿਟੀ ਵਾਸਤੇ ਪ੍ਰੇਮ ਪਿਆਰ ਅਤੇ ਤੱਕੜੀ ਰਿਲੇਸ਼ਨਸ਼ਿਪ ਬਣਾਉਣ ਵਾਸਤੇ ਟਾਮ ਹਾਕ ਦਾ ਸ਼ੁਕਰੀਆ। ਸੀਨੇਟਰ ਹਾਕ ਇੱਕ ਮੰਨੇ ਪਰਵੰਨੇ ਲੀਡਰ ਹਨ, ਅਤੇ ਮੈਨੂੰ ਪੂਰਾ ਯਕੀਨ ਹੈ ਕਿ ਮੈਂ ਉਹਨਾਂ ਨੂੰ ਅੱਗੇ ਆਉਣ ਵਾਲੇ ਸਮੇਂ ਵਿੱਚ ਵੀ ਮਿਲਦੀ ਰਹਾਂਗੀ। ਇਸ ਤੋਂ ਪਹਿਲਾਂ ਊਸ਼ਾ ਰੈੱਡੀ ਮੈਨਹਟੱਣ ਦੇ ਹੀ ਯੋਗਡਨ ਪਬਲਿਕ ਸਕੂਲਾਂ ਵਿੱਚ ਐਜੁਕੇਟਰ ਸਨ ਜਿਥੇ ਉਹਨਾਂ ਨੇ ਓਥੇ ਨੈਸ਼ਨਲ ਐਜੁਕੇਸ਼ਨ ਐਸੋਸੀਏਸ਼ਨ ਚੈਪਟਰ ਦੀ ਪ੍ਰੈਸੀਡੈਂਟ ਦੇ ਤੌਰ ‘ਤੇ ਕੰਮ ਕਿੱਤਾ ਸੀ। ਉਹਨਾਂ ਕੋਲ ਸਾਈਕੋਲੋਜੀ ਅਤੇ ਐਲੇਮੈਂਟਰੀ ਐਜੁਕੇਸ਼ਨ ਦੀ ਬੇਚਲਰ ਡਿਗਰੀ ਹੈ ਅਤੇ ਉਹਨਾਂ ਨੇ ਕੰਸਾਸ ਸਟੇਟ ਯੂਨੀਵਰਸਿਟੀ ਤੋਂ ਹੀ ਐਜੁਕੇਸ਼ਨਲ ਲੀਡਰਸ਼ਿਪ ਦੀ ਆਪਣੀ ਮਾਸਟਰਜ਼ ਡਿਗਰੀ ਲਿੱਤੀ ਸੀ।