ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਹੁਣ ਵਿਦੇਸ਼ੀ ਵੀ ਲੈਣਗੇ ਅਮੂਲ ਦੁੱਧ ਦਾ ਸੁਆਦ, ਇਸ ਦੇਸ਼ ਤੋਂ ਹੋ ਰਹੀ ਹੈ ਸ਼ੁਰੂਆਤ

ਅਮੂਲ ਜਰਮਨੀ, ਇਟਲੀ ਤੇ ਸਵਿਟਜ਼ਰਲੈਂਡ ਸਮੇਤ ਹੋਰ ਯੂਰਪੀਅਨ ਦੇਸ਼ਾਂ ਵਿੱਚ ਵੀ ਦੁੱਧ ਤੇ ਹੋਰ ਉਤਪਾਦ ਪੇਸ਼ ਕਰਨ ਦੀ ਯੋਜਨਾ ਬਣਾ ਰਿਹਾ ਹੈ। ਇਸ ਤੋਂ ਪਹਿਲਾਂ, ਅਮੂਲ ਦੁੱਧ ਇਸ ਯੂਰਪੀਅਨ ਦੇਸ਼ ਵਿੱਚ ਉਪਲਬਧ ਹੋਣ ਜਾ ਰਿਹਾ ਹੈ। ਆਓ ਜਾਣਦੇ ਹਾਂ ਇਸ ਬਾਰੇ।

ਹੁਣ ਵਿਦੇਸ਼ੀ ਵੀ ਲੈਣਗੇ ਅਮੂਲ ਦੁੱਧ ਦਾ ਸੁਆਦ, ਇਸ ਦੇਸ਼ ਤੋਂ ਹੋ ਰਹੀ ਹੈ ਸ਼ੁਰੂਆਤ
Follow Us
tv9-punjabi
| Published: 04 Jun 2025 21:42 PM

ਗੁਜਰਾਤ ਕੋ-ਆਪਰੇਟਿਵ ਮਿਲਕ ਮਾਰਕੀਟਿੰਗ ਫੈਡਰੇਸ਼ਨ ਲਿਮਟਿਡ (ਅਮੂਲ) ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਉਸ ਨੇ ਸਪੇਨ ਅਤੇ ਯੂਰਪੀਅਨ ਯੂਨੀਅਨ ਵਿੱਚ ਅਮੂਲ ਦੁੱਧ ਨੂੰ ਪੇਸ਼ ਕਰਨ ਲਈ ਇੱਕ ਸਪੈਨਿਸ਼ ਪਹਿਲੇ ਦਰਜੇ ਦੀ ਸਹਿਕਾਰੀ ਸੰਸਥਾ, ਕੋਆਪਰੇਟਿਵਾ ਗਨਡੇਰਾ ਡੇਲ ਵੈਲੇ ਡੇ ਲੋਸ ਪੇਡਰੋਚੇਸ (ਸੀਓਵੀਏਪੀ) ਨਾਲ ਸਾਂਝੇਦਾਰੀ ਕੀਤੀ ਹੈ।

ਜਲਦ ਹੀ ਇਨ੍ਹਾਂ ਦੇਸ਼ਾਂ ਵਿੱਚ ਮਿਲੇਗਾ ਅਮੂਲ ਦੁੱਧ

ਅਮੂਲ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਸ ਸਾਂਝੇਦਾਰੀ ਰਾਹੀਂ, ਅਮੂਲ ਦੁੱਧ ਨੂੰ ਸ਼ੁਰੂ ਵਿੱਚ ਮੈਡ੍ਰਿਡ, ਬਾਰਸੀਲੋਨਾ ਤੇ ਬਾਅਦ ਵਿੱਚ ਪੁਰਤਗਾਲ ਦੇ ਮਾਲਾਗਾ, ਵੈਲੇਂਸੀਆ, ਅਲੀਕੈਂਟੇ, ਸੇਵਿਲ, ਕੋਰਡੋਬਾ ਅਤੇ ਲਿਸਬਨ ਵਿੱਚ ਪੇਸ਼ ਕੀਤਾ ਜਾਵੇਗਾ। ਅਮੂਲ ਦੇ ਪ੍ਰਬੰਧ ਨਿਰਦੇਸ਼ਕ ਜਯੇਨ ਮਹਿਤਾ ਨੇ ਕਿਹਾ, ਅਸੀਂ ਇੱਕ ਬਹੁਤ ਹੀ ਵੱਕਾਰੀ ਸਪੈਨਿਸ਼ ਡੇਅਰੀ ਸਹਿਕਾਰੀ, COVAP ਨਾਲ ਜੁੜੇ ਹੋਣ ‘ਤੇ ਬਹੁਤ ਸਨਮਾਨਿਤ ਅਤੇ ਖੁਸ਼ ਹਾਂ।

ਉਨ੍ਹਾਂ ਕਿਹਾ, ਸਾਨੂੰ ਵਿਸ਼ਵਾਸ ਹੈ ਕਿ ਸੰਯੁਕਤ ਰਾਸ਼ਟਰ ਦੁਆਰਾ ਐਲਾਨੇ ਗਏ ਸਹਿਕਾਰਤਾ ਦੇ ਅੰਤਰਰਾਸ਼ਟਰੀ ਸਾਲ 2025 ਵਿੱਚ, ਸਾਡੀ ਟੀਮ ਅਮੂਲ ਬ੍ਰਾਂਡ ਨੂੰ ਦੁਨੀਆ ਭਰ ਦੇ ਹਰ ਭਾਰਤੀ ਦੇ ਨੇੜੇ ਲਿਆਏਗੀ ਤੇ ਸਹਿਕਾਰੀ ਸਭਾਵਾਂ ਵਿੱਚ ਸਹਿਯੋਗ ਦੀ ਸ਼ਕਤੀ ਦਾ ਪ੍ਰਦਰਸ਼ਨ ਕਰੇਗੀ।

ਯੂਰਪੀਅਨ ਦੇਸ਼ਾਂ ਵਿੱਚ ਮਿਲੇਗਾ ਅਮੂਲ ਦੁੱਧ

ਭਵਿੱਖ ਵਿੱਚ, ਅਮੂਲ ਜਰਮਨੀ, ਇਟਲੀ ਅਤੇ ਸਵਿਟਜ਼ਰਲੈਂਡ ਸਮੇਤ ਹੋਰ ਯੂਰਪੀਅਨ ਦੇਸ਼ਾਂ ਵਿੱਚ ਦੁੱਧ ਅਤੇ ਹੋਰ ਉਤਪਾਦਾਂ ਨੂੰ ਪੇਸ਼ ਕਰਨ ਦੀ ਯੋਜਨਾ ਬਣਾ ਰਿਹਾ ਹੈ। COVAP ਦੇ ਪ੍ਰਧਾਨ ਰਿਕਾਰਡੋ ਡੇਲਗਾਡੋ ਵਿਜ਼ਕੈਨੋ ਨੇ ਕਿਹਾ, ਅਮੂਲ ਨਾਲ ਇਹ ਸਾਂਝੇਦਾਰੀ ਸਾਨੂੰ ਸਪੇਨ ਵਿੱਚ ਆਪਣੇ ਬ੍ਰਾਂਡ ਨੂੰ ਵਧਾਉਣ ਵਿੱਚ ਮਦਦ ਕਰਨ ਲਈ ਇੱਕ ਹੋਰ ਸਹਿਕਾਰੀ ਨਾਲ ਕੰਮ ਕਰਨ ਦੀ ਆਗਿਆ ਦਿੰਦੀ ਹੈ, ਜਿਸ ਨਾਲ ਨਾ ਸਿਰਫ਼ ਸਾਡੇ ਆਪਣੇ ਡੇਅਰੀ ਕਿਸਾਨ ਮੈਂਬਰਾਂ ਨੂੰ ਸਗੋਂ ਭਾਰਤ ਦੇ ਡੇਅਰੀ ਕਿਸਾਨ ਮੈਂਬਰਾਂ ਨੂੰ ਵੀ ਲਾਭ ਹੋਵੇਗਾ।

ਇਸ ਤਰ੍ਹਾਂ ਹੋਈ ਅਮੂਲ ਦੀ ਸ਼ੁਰੂਆਤ

ਅਮੂਲ 14 ਦਸੰਬਰ 1946 ਨੂੰ ਗੁਜਰਾਤ ਵਿੱਚ ਇੱਕ ਸਹਿਕਾਰੀ ਸਭਾ ਦੇ ਰੂਪ ਵਿੱਚ ਸ਼ੁਰੂ ਹੋਇਆ ਸੀ ਅਤੇ ਅੱਜ ਇਹ ਲੱਖਾਂ ਲੀਟਰ ਦੁੱਧ ਦੇ ਕਾਰੋਬਾਰ ਤੱਕ ਪਹੁੰਚ ਗਿਆ ਹੈ। ਅਮੂਲ ਨੇ 250 ਲੀਟਰ ਦੀ ਦੁੱਧ ਸਮਰੱਥਾ ਨਾਲ ਸ਼ੁਰੂਆਤ ਕੀਤੀ ਸੀ ਅਤੇ ਅੱਜ ਇਸ ਦਾ ਦੁੱਧ ਉਤਪਾਦਨ 30 ਲੱਖ ਲੀਟਰ ਤੋਂ ਵੱਧ ਹੈ। ਕੰਪਨੀ ਨੇ ਇਸ ਕੰਮ ਵਿੱਚ ਲੱਖਾਂ ਲੋਕਾਂ ਨੂੰ ਰੁਜ਼ਗਾਰ ਵੀ ਦਿੱਤਾ ਹੈ।

ਭਾਰਤ ਦੇ ਮਿਲਕਮੈਨ ਵਜੋਂ ਜਾਣੇ ਜਾਂਦੇ ਡਾ. ਵਰਗੀਸ ਕੁਰੀਅਨ ਨੇ ਦੋ ਪਿੰਡਾਂ ਨੂੰ ਆਪਣੇ ਮੈਂਬਰ ਬਣਾ ਕੇ ਗੁਜਰਾਤ ਵਿੱਚ ਇੱਕ ਡੇਅਰੀ ਸਹਿਕਾਰੀ ਯੂਨੀਅਨ ਦੀ ਸਥਾਪਨਾ ਕੀਤੀ। ਕੁਰੀਅਨ ਮੱਝ ਦੇ ਦੁੱਧ ਤੋਂ ਪਾਊਡਰ ਬਣਾਉਣ ਵਾਲੇ ਦੁਨੀਆ ਦੇ ਪਹਿਲੇ ਵਿਅਕਤੀ ਸਨ। ਇਸ ਤੋਂ ਪਹਿਲਾਂ, ਗਾਂ ਦੇ ਦੁੱਧ ਤੋਂ ਪਾਊਡਰ ਬਣਾਉਣ ਦਾ ਰੁਝਾਨ ਸੀ। ਪਰ ਕੁਰੀਅਨ ਨੇ ਇਸ ਪੂਰੀ ਪ੍ਰਕਿਰਿਆ ਨੂੰ ਬਦਲ ਦਿੱਤਾ ਅਤੇ ਮੱਝ ਦੇ ਦੁੱਧ ਤੋਂ ਪਾਊਡਰ ਬਣਾਉਣਾ ਸ਼ੁਰੂ ਕਰ ਦਿੱਤਾ।

Amarnath Yatra 2025: ਹੁਣ ਤੱਕ 5 ਲੱਖ ਸ਼ਰਧਾਲੂ ਕਰ ਚੁੱਕੇ ਹਨ ਬਾਬਾ ਬਰਫਾਨੀ ਦੇ ਦਰਸ਼ਨ
Amarnath Yatra 2025: ਹੁਣ ਤੱਕ 5 ਲੱਖ ਸ਼ਰਧਾਲੂ ਕਰ ਚੁੱਕੇ ਹਨ ਬਾਬਾ ਬਰਫਾਨੀ ਦੇ ਦਰਸ਼ਨ...
ਫਾਜ਼ਿਲਕਾ ਵਿੱਚ ਵੱਡੇ ਕੱਪੜਾ ਕਾਰੋਬਾਰੀ ਦਾ ਕਤਲ, Lawrence Gang ਨੇ ਲਈ ਜ਼ਿੰਮੇਵਾਰੀ!
ਫਾਜ਼ਿਲਕਾ ਵਿੱਚ ਵੱਡੇ ਕੱਪੜਾ ਕਾਰੋਬਾਰੀ ਦਾ ਕਤਲ, Lawrence Gang ਨੇ ਲਈ ਜ਼ਿੰਮੇਵਾਰੀ!...
ਜਲੰਧਰ ਦਿਹਾਤੀ ਪੁਲਿਸ ਵੱਲੋਂ 2 ਗੈਂਗਸਟਰਾਂ ਦਾ ਐਨਕਾਉਂਟਰ, ਸਵੇਰੇ- ਸਵੇਰੇ ਚਲੀਆਂ ਗੋਲੀਆਂ
ਜਲੰਧਰ ਦਿਹਾਤੀ ਪੁਲਿਸ ਵੱਲੋਂ 2 ਗੈਂਗਸਟਰਾਂ ਦਾ ਐਨਕਾਉਂਟਰ, ਸਵੇਰੇ- ਸਵੇਰੇ ਚਲੀਆਂ ਗੋਲੀਆਂ...
ਪੰਜਾਬੀ ਅਦਾਕਾਰਾ ਤਾਨੀਆ ਕੰਬੋਜ ਦੇ ਪਿਤਾ ਨੂੰ ਦਿਨ ਦਿਹਾੜੇ ਮਾਰੀ ਗੋਲੀ
ਪੰਜਾਬੀ ਅਦਾਕਾਰਾ ਤਾਨੀਆ ਕੰਬੋਜ ਦੇ ਪਿਤਾ ਨੂੰ ਦਿਨ ਦਿਹਾੜੇ ਮਾਰੀ ਗੋਲੀ...
ਪੰਜਾਬ ਸਰਕਾਰ ਦੀ ਭ੍ਰਿਸ਼ਟਾਚਾਰ ਖਿਲਾਫ਼ ਜ਼ੀਰੋ ਟੋਲਰੈਂਸ ਨੀਤੀ, ਫਰੀਦਕੋਟ 'ਚ DSP ਰਾਜਨਪਾਲ ਗ੍ਰਿਫ਼ਤਾਰ
ਪੰਜਾਬ ਸਰਕਾਰ ਦੀ ਭ੍ਰਿਸ਼ਟਾਚਾਰ ਖਿਲਾਫ਼ ਜ਼ੀਰੋ ਟੋਲਰੈਂਸ ਨੀਤੀ, ਫਰੀਦਕੋਟ 'ਚ DSP ਰਾਜਨਪਾਲ ਗ੍ਰਿਫ਼ਤਾਰ...
Delhi Old Vehicle Ban: ਦਿੱਲੀ ਸਰਕਾਰ ਨੇ ਪੁਰਾਣੇ ਵਾਹਨਾਂ ਬਾਰੇ ਫੈਸਲਾ ਲਿਆ ਵਾਪਸ , ਹੁਣ ਕੀ ਹੋਵੇਗਾ ਅਤੇ ਕੀ ਜ਼ਬਤ ਕੀਤੇ ਵਾਹਨ ਕੀਤੇ ਜਾਣਗੇ ਵਾਪਸ ?
Delhi Old Vehicle Ban: ਦਿੱਲੀ ਸਰਕਾਰ ਨੇ ਪੁਰਾਣੇ ਵਾਹਨਾਂ ਬਾਰੇ ਫੈਸਲਾ ਲਿਆ ਵਾਪਸ , ਹੁਣ ਕੀ ਹੋਵੇਗਾ ਅਤੇ ਕੀ ਜ਼ਬਤ ਕੀਤੇ ਵਾਹਨ ਕੀਤੇ ਜਾਣਗੇ ਵਾਪਸ ?...
ਬਿਕਰਮ ਸਿੰਘ ਮਜੀਠੀਆ ਦੀ ਗ੍ਰਿਫ਼ਤਾਰੀ ਖ਼ਿਲਾਫ਼ ਅਕਾਲੀ ਦਲ ਦਾ ਕੀ ਹੈ ਪਲਾਨ?
ਬਿਕਰਮ ਸਿੰਘ ਮਜੀਠੀਆ ਦੀ ਗ੍ਰਿਫ਼ਤਾਰੀ ਖ਼ਿਲਾਫ਼ ਅਕਾਲੀ ਦਲ ਦਾ ਕੀ ਹੈ ਪਲਾਨ?...
ਸੰਜੀਵ ਅਰੋੜਾ ਬਣੇ ਕੈਬਨਿਟ ਮੰਤਰੀ, ਮਿਲੀ ਇੰਡਸਟਰੀ ਤੇ ਐਨਆਰਆਈ ਵਿਭਾਗ ਦੀ ਕਮਾਨ
ਸੰਜੀਵ ਅਰੋੜਾ ਬਣੇ ਕੈਬਨਿਟ ਮੰਤਰੀ, ਮਿਲੀ ਇੰਡਸਟਰੀ ਤੇ ਐਨਆਰਆਈ ਵਿਭਾਗ ਦੀ ਕਮਾਨ...
ਇਸ ਸਾਲ ਦੀ Amarnath Yatra 2024 ਤੋਂ ਕਿਉਂ ਹੈ ਵੱਖਰੀ ?
ਇਸ ਸਾਲ ਦੀ Amarnath Yatra 2024 ਤੋਂ ਕਿਉਂ ਹੈ ਵੱਖਰੀ ?...