ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

ਟਰੰਪ ਨੇ ਪਹਿਲਾਂ ਕੀਤੀ ਇੰਡੀਆ ਗੇਟ ਦੀ ਤਾਰੀਫ, ਫਿਰ PM ਮੋਦੀ ਨੂੰ ਲਗਾਇਆ ਫੋਨ

ਟਰੰਪ ਦਾ ਇਹ ਪੋਸਟ ਉਸ ਵੇਲੇ ਆਇਆ ਹੈ, ਜਦੋਂ ਉਹ ਅਮਰੀਕਾ ਦੀ ਆਜਾਦੀ ਦੇ 250 ਸਾਲ ਪੂਰੇ ਹੋਣ 'ਤੇ ਵਾਸ਼ਿੰਗਟਨ ਡੀਸੀ ਵਿੱਚ ਇੱਕ ਵੱਡਾ ਅਤੇ ਸ਼ਾਨਦਾਰ ਵਿਜੈ ਦੁਆਰ ਬਣਾਉਣ ਦੀ ਯੋਜਨਾ 'ਤੇ ਕੰਮ ਕਰ ਰਹੇ ਹਨ। ਉਥੇ ਹੀ ਭਾਰਤ ਵਿੱਚ ਅਮਰੀਕਾ ਦੇ ਰਾਜਦੂਤ ਸਰਜੀਓ ਗੋਰ ਨੇ ਦੱਸਿਆ ਕਿ ਟਰੰਪ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਫੋਨ 'ਤੇ ਗੱਲ ਬਾਤ ਕੀਤੀ।

ਟਰੰਪ ਨੇ ਪਹਿਲਾਂ ਕੀਤੀ ਇੰਡੀਆ ਗੇਟ ਦੀ ਤਾਰੀਫ, ਫਿਰ PM ਮੋਦੀ ਨੂੰ ਲਗਾਇਆ ਫੋਨ
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ
Follow Us
tv9-punjabi
| Updated On: 03 Feb 2026 15:46 PM IST

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਦੇ ਪ੍ਰਸਿੱਧ ਸਮਾਰਕ ਇੰਡੀਆ ਗੇਟ ਦੀ ਤਾਰੀਫ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਵਾਸ਼ਿੰਗਟਨ ਡੀਸੀ ਵਿੱਚ ਦੁਨੀਆ ਦੇ ਸਭ ਤੋਂ ਵੱਡੇ ਅਤੇ ਸ਼ਭ ਤੋਂ ਮਹਾਨ ਟ੍ਰਾਇਮਫਲ ਆਰਚ (ਵਿਜੈ ਦੁਆਰ) ਬਣਾਉਣ ਦੀ ਆਪਣੀ ਯੋਜਨਾ ਮੁੜ ਦੋਹਾਰਈ ਹੈ। ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟਰੁੱਥ ਸੋਸ਼ਲ ਤੇ ਲਿਖਿਆ, “ਭਾਰਤ ਦਾ ਖੂਬਸੂਰਤ ਟ੍ਰਾਇਮਫਲ ਆਰਚ, ਇੰਡੀਆ ਗੇਟ। ਸਾਡਾ ਸਭ ਤੋਂ ਮਹਾਨ ਹੋਵੇਗਾ।”

ਟਰੰਪ ਦਾ ਇਹ ਪੋਸਟ ਉਸ ਵੇਲੇ ਆਇਆ ਹੈ, ਜਦੋਂ ਉਹ ਅਮਰੀਕਾ ਦੀ ਆਜਾਦੀ ਦੇ 250 ਸਾਲ ਪੂਰੇ ਹੋਣ ‘ਤੇ ਵਾਸ਼ਿੰਗਟਨ ਡੀਸੀ ਵਿੱਚ ਇੱਕ ਵੱਡਾ ਅਤੇ ਸ਼ਾਨਦਾਰ ਵਿਜੈ ਦੁਆਰ ਬਣਾਉਣ ਦੀ ਯੋਜਨਾ ‘ਤੇ ਕੰਮ ਕਰ ਰਹੇ ਹਨ। ਉਥੇ ਹੀ ਭਾਰਤ ਵਿੱਚ ਅਮਰੀਕਾ ਦੇ ਰਾਜਦੂਤ ਸਰਜੀਓ ਗੋਰ ਨੇ ਦੱਸਿਆ ਕਿ ਟਰੰਪ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਫੋਨ ‘ਤੇ ਗੱਲ ਬਾਤ ਕੀਤੀ। ਇਹ ਗੱਲਬਾਤ ਕਿਹੜੇ ਮੁੱਦਿਆਂ ‘ਤੇ ਹੋਈ। ਹਾਲੇ ਤੱਕ ਇਸ ਬਾਰੇ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

ਟਰੰਪ ਨੇ ਇੱਕ ਦਿਨ ਪਹਿਲਾਂ ਦੱਸੀ ਯੋਜਨਾ

ਟਰੰਪ ਨੇ 1 ਫਰਵਰੀ ਨੂੰ ਪੱਤਰਕਾਰਾਂ ਨਾਲ ਗੱਲਬਾਤ ਕੀਤੀ। ਇਸ ਦੌਰਾਨ ਦੱਸਿਆ ਕਿ ਪਿਛਲੇ ਕਰੀਬ 200 ਸਾਲਾਂ ਤੋਂ ਵਸ਼ਿੰਗਟਨ ਵਿੱਚ ਟ੍ਰਾਇਮਫਲ ਆਰਚ ਬਣਾਉਣ ਦੀ ਚਰਚਾ ਹੁੰਦੀ ਰਹੀ ਹੈ। ਪਰ ਹੁਣ ਤੱਕ ਅਜਿਹਾ ਕੋਈ ਵੀ ਸਮਾਰਕ ਨਹੀਂ ਬਣ ਪਾਇਆ। ਉਨ੍ਹਾਂ ਨੇ ਕਿਹਾ ਕਿ ਦੁਨੀਆ ਦੇ ਕਰੀਬ 57 ਸ਼ਹਿਰਾਂ ਵਿੱਚ ਟ੍ਰਾਇਮਫਲ ਆਰਚ ਮੌਜਦੂ ਹਨ, ਪਰ ਵਸ਼ਿੰਗਟਨ ਡੀਸੀ ਅੱਜ ਵੀ ਇੱਕ ਅਜਿਹਾ ਸ਼ਹਿਰ ਹੈ। ਜਿੱਥੇ ਇਹ ਸਮਾਰਕ ਨਹੀਂ ਹੈ। ਟਰੰਪ ਦੇ ਮੁਤਾਬਕ, ਇਸ ਪ੍ਰੋਜੈਕਟ ਦਾ ਕੰਮ ਜਲਦ ਸ਼ੁਰੂ ਹੋ ਸਕਦਾ ਹੈ।

ਇਸ ਪ੍ਰਸਤਾਵਿਤ ਵਿਜੈ ਦੁਆਰ ਨੂੰ ਗੈਰ-ਰਸਮੀ ਤੌਰ ‘ਤੇ ਆਰਕ ਡੀ ਟਰੰਪ (Arc de Trump) ਕਿਹਾ ਜਾ ਰਿਹਾ ਹੈ। ਟਰੰਪ ਨੇ ਇਸ ਯੋਜਨਾ ਦਾ ਜ਼ਿਕਰ ਪਹਿਲੀ ਵਾਰ ਅਕਤੂਬਰ 2025 ਵਿੱਚ ਕੀਤਾ ਸੀ। ਉਨ੍ਹਾਂ ਨੇ ਇਸ ਦੇ ਅਮਰੀਕਾ ਦੀ 250 ਵਰ੍ਹੇਗੰਢ ਦੇ ਮੌਕੇ ‘ਤੇ ਬਣਾਉਣ ਦਾ ਪ੍ਰਤਾਵ ਰੱਖਿਆ ਸੀ, ਜੋ ਅਗਲੇ ਸਾਲ ਮਨਾਈ ਜਾਵੇਗੀ। ਹਲਾਂਕਿ ਇਸ ਨਿਰਮਾਣ ਦੀ ਸਮਾਂ ਸੀਮਾ ਹਾਲੇ ਜਨਤਕ ਨਹੀਂ ਕੀਤੀ ਗਈ ਹੈ।

ਟਰੰਪ ਨੇ ਆਰਚ ਦਾ ਡਿਜ਼ਾਈਨ ਦੇਖਿਆ

ਟਰੰਪ ਨੇ ਵਾਈਟ ਹਾਊਸ ਦੇ ਓਵਲ ਆਫਿਸ ਵਿੱਚ ਹੋਈ ਬੈਠਕਾਂ ਦੇ ਦੌਰਾਨ ਇਸ ਆਰਚ ਦਾ ਡਿਜ਼ਾਇਨ ਅਤੇ ਆਰਟੀਟੈਕਚਰਲ ਰੈਂਡਰਿੰਗਸ ਵੀ ਦਿਖਾਈ ਹੈ। ਇਹ ਟ੍ਰਾਇਮਫਲ ਆਰਚ ਫਰਾਂਸ ਦੇ ਪੈਰਿਸ ਵਿੱਚ ਮੌਜੂਦ ਮਸ਼ਹੂਰ ਆਰਕ ਡੀ ਟ੍ਰਾਇਮਫ ਨਾਲ ਪ੍ਰੇਰਿਤ ਹੋਵੇਗਾ। ਹਲਾਂਕਿ ਹੁਣ ਤੱਕ ਇਹ ਨਹੀਂ ਪਤਾ ਚੱਲ ਪਾਇਆ ਹੈ ਕਿ ਇਸ ਦਾ ਡਿਜ਼ਾਈਨ ਮਨਜ਼ੂਰ ਹੋਇਆ ਹੈ ਜਾਂ ਨਹੀਂ।

ਯੋਜਨਾ ਦੇ ਮੁਤਾਬਕ, ਇਹ ਵਿਜੈ ਦੁਆਰ ਪੋਟੋਮੈਕ ਦਰਿਆ ਦੇ ਕੋਲ ਬਣਾਇਆ ਜਾਵੇਗਾ। ਇਸ ਨੂੰ ਇਸ ਤਰ੍ਹਾਂ ਰੱਖਿਆ ਜਾਵੇਗਾ ਕਿ ਆਰਲਿੰਗਟਨ ਨੈਸ਼ਨਲ ਸੀਮੈਂਟਰੀ ਬ੍ਰਿਜ ਪਾਰ ਕਰ ਵਾਸ਼ਿੰਗਟ ਆਉਣ ਵਾਲੇ ਲੋਕਾਂ ਦਾ ਸਵਾਗਤ ਇਹ ਆਰਚ ਕਰੇ। ਟਰੰਪ ਨੇ ਕਿਹਾ ਕਿ ਜਦੋਂ ਲੋਕ ਇਸ ਸੁੰਦਰ ਪੁਲ ਤੋਂ ਲਿੰਕਨ ਮੈਮੋਰੀਅਲ ਵਲ ਆਉਂਦੇ ਹਨ, ਤਾਂ ਉਨ੍ਹਾਂ ਨੂੰ ਹਮੇਸ਼ਾ ਲਗਦਾ ਹੈ ਕਿ ਉਥੇ ਕੁਝ ਖਾਸ ਹੋਣਾ ਚਾਹੀਦਾ ਹੈ।

ਮੁੰਬਈ ਵਿੱਚ ਤਿਆਰ ਹੋਈ 39 ਕਰੋੜ ਦੀ ਸ਼ਾਹੀ ਸਾੜੀ,ਹੀਰੇ-ਸੋਨੇ ਦਾ ਰੱਜ ਕੇ ਹੋਇਆ ਇਸੇਤਮਾਲ
ਮੁੰਬਈ ਵਿੱਚ ਤਿਆਰ ਹੋਈ 39 ਕਰੋੜ ਦੀ ਸ਼ਾਹੀ ਸਾੜੀ,ਹੀਰੇ-ਸੋਨੇ ਦਾ ਰੱਜ ਕੇ ਹੋਇਆ ਇਸੇਤਮਾਲ...
Gold and Silver Crash of 2026: ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਉਤਰਾਅ-ਚੜ੍ਹਾਅ, ਵਿਆਹ ਫਿੱਕੇ ਤੇ ਲੱਖਾਂ ਨੌਕਰੀਆਂ ਖ਼ਤਮ
Gold and Silver Crash of 2026: ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਉਤਰਾਅ-ਚੜ੍ਹਾਅ, ਵਿਆਹ ਫਿੱਕੇ ਤੇ ਲੱਖਾਂ ਨੌਕਰੀਆਂ ਖ਼ਤਮ...
ਸੂਰਜਕੁੰਡ ਮੇਲੇ 'ਚ ਵੱਡਾ ਹਾਦਸਾ, ਝੂਲਾ ਡਿੱਗਣ ਕਾਰਨ ਕਈ ਜ਼ਖਮੀ
ਸੂਰਜਕੁੰਡ ਮੇਲੇ 'ਚ ਵੱਡਾ ਹਾਦਸਾ, ਝੂਲਾ ਡਿੱਗਣ ਕਾਰਨ ਕਈ ਜ਼ਖਮੀ...
PM ਦੇ ਸਾਹਮਣੇ 'ਵਿਕਸਤ ਭਾਰਤ ਯੰਗ ਲੀਡਰਜ਼' ਡਾਇਲਾਗ 'ਚ ਦੀਆ ਸ਼ਰਮਾ ਨੇ ਰੱਖਿਆ ਰੱਖਿਆ ਨਵੇਂ ਭਾਰਤ ਦਾ ਵਿਜ਼ਨ, Top- 20 ਵਿੱਚ ਸ਼ਾਮਲ
PM ਦੇ ਸਾਹਮਣੇ 'ਵਿਕਸਤ ਭਾਰਤ ਯੰਗ ਲੀਡਰਜ਼' ਡਾਇਲਾਗ 'ਚ ਦੀਆ ਸ਼ਰਮਾ ਨੇ ਰੱਖਿਆ ਰੱਖਿਆ ਨਵੇਂ ਭਾਰਤ ਦਾ ਵਿਜ਼ਨ, Top- 20 ਵਿੱਚ ਸ਼ਾਮਲ...
Pariksha Pe Charcha 2026: PM ਮੋਦੀ ਨੇ ਵਿਦਿਆਰਥੀਆਂ ਨੂੰ ਦਿੱਤਾ ਪ੍ਰੀਖਿਆ ਦੌਰਾਨ ਤਣਾਅ ਘੱਟ ਕਰਨ ਦਾ ਮੰਤਰ
Pariksha Pe Charcha 2026: PM ਮੋਦੀ ਨੇ ਵਿਦਿਆਰਥੀਆਂ ਨੂੰ ਦਿੱਤਾ ਪ੍ਰੀਖਿਆ ਦੌਰਾਨ ਤਣਾਅ ਘੱਟ ਕਰਨ ਦਾ ਮੰਤਰ...
ਸੀਟ ਜਿੱਤ ਕੇ ਦਿੱਤੀ, ਨਹੀਂ ਦਿੱਤਾ ਵੱਡਾ ਅਹੁਦਾ, ਪਰਿਵਾਰ ਦੀ ਪਾਰਟੀ ਬਣ ਗਈ ਕਾਂਗਰਸ, ਬਿੱਟੂ ਦੇ ਰਾਹੁਲ 'ਤੇ ਤਿੱਖੇ ਹਮਲੇ
ਸੀਟ ਜਿੱਤ ਕੇ ਦਿੱਤੀ, ਨਹੀਂ ਦਿੱਤਾ ਵੱਡਾ ਅਹੁਦਾ, ਪਰਿਵਾਰ ਦੀ ਪਾਰਟੀ ਬਣ ਗਈ ਕਾਂਗਰਸ, ਬਿੱਟੂ ਦੇ ਰਾਹੁਲ 'ਤੇ ਤਿੱਖੇ ਹਮਲੇ...
ਲੋਕ ਸਭਾ ਵਿੱਚ ਪ੍ਰਧਾਨ ਮੰਤਰੀ ਮੋਦੀ ਦਾ ਭਾਸ਼ਣ ਕਿਉਂ ਟਲਿਆ? ਸੰਸਦ ਵਿੱਚ ਮਹਿਲਾ ਐਮਪੀ ਨੇ ਕੀਤਾ ਹੰਗਾਮਾ
ਲੋਕ ਸਭਾ ਵਿੱਚ ਪ੍ਰਧਾਨ ਮੰਤਰੀ ਮੋਦੀ ਦਾ ਭਾਸ਼ਣ ਕਿਉਂ ਟਲਿਆ? ਸੰਸਦ ਵਿੱਚ ਮਹਿਲਾ ਐਮਪੀ ਨੇ ਕੀਤਾ ਹੰਗਾਮਾ...
India-US Trade Deal: ਭਾਰਤ-ਅਮਰੀਕਾ ਟ੍ਰੇਡ ਡੀਲ ਫਾਇਦਾ, ਨੁਕਸਾਨ ਅਤੇ ਭਵਿੱਖ ਦੀਆਂ ਚੁਣੌਤੀਆਂ
India-US Trade Deal: ਭਾਰਤ-ਅਮਰੀਕਾ ਟ੍ਰੇਡ ਡੀਲ ਫਾਇਦਾ, ਨੁਕਸਾਨ ਅਤੇ ਭਵਿੱਖ ਦੀਆਂ ਚੁਣੌਤੀਆਂ...
Rahul Gandhi in Lok Sabha: ਲੋਕਸਭਾ 'ਚ ਰਾਹੁਲ ਗਾਂਧੀ ਅਤੇ ਰਵਨੀਤ ਬਿੱਟੂ ਦੀ ਹੱਥ ਨਾ ਮਿਲਾਉਣ 'ਤੇ ਤਿੱਖੀ ਬਹਿਸ
Rahul Gandhi in Lok Sabha: ਲੋਕਸਭਾ 'ਚ ਰਾਹੁਲ ਗਾਂਧੀ ਅਤੇ ਰਵਨੀਤ ਬਿੱਟੂ ਦੀ ਹੱਥ ਨਾ ਮਿਲਾਉਣ 'ਤੇ ਤਿੱਖੀ ਬਹਿਸ...