ਜਰਮਨੀ ਵਿੱਚ ਬੱਚਿਆਂ ਨੂੰ ਘਸੀਟਦੀ ਲੈ ਗਈ ਮਾਲਗੱਡੀ, ਇੱਕ ਦੀ ਮੌਤ
ਜਰਮਨੀ ਦੇ ਸ਼ਹਿਰ ਰੈਕਲਿੰਗਹੈਸਨ ਦੇ ਇੰਡਸਟਰੀਅਲ ਏਰੀਆ ਰੁਹੜ ਵਿੱਚ ਹੋਇਆ ਦੱਸਿਆ ਜਾਂਦਾ ਹੈ, ਜਿਸ ਵਿੱਚ 10 ਸਾਲ ਦੇ ਇੱਕ ਬੱਚੇ ਦੀ ਮੌਤ ਹੋ ਗਈ ਅਤੇ 9 ਸਾਲ ਦਾ ਇੱਕ ਹੋਰ ਬੱਚਾ ਉਥੇ ਮਾਲਗੱਡੀ ਦੀ ਚਪੇਟ ਵਿੱਚ ਆ ਕੇ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ

ਬਰਲਿਨ। ਪੱਛਮੀ ਜਰਮਨੀ ਦੇ ਸ਼ਹਿਰ ਰੈਕਲਿੰਗਹੈਸਨ ਵਿੱਚ ਉੱਥੇ ਵੀਰਵਾਰ ਨੂੰ ਇਕ ਰੇਲਗੱਡੀ ਦੀ ਚਪੇਟ ਵਿੱਚ ਆਏ ਇੱਕ ਬੱਚੇ ਦੀ ਮੌਤ ਹੋ ਗਈ ਜਦਕਿ ਇਕ ਹੋਰ ਬੱਚਾ ਬੁਰੀ ਤਰ੍ਹਾਂ ਜ਼ਖਮੀ ਹੋਇਆ ਹੈ। ਉੱਥੇ ਸਥਾਨਕ ਅਧਿਕਾਰੀਆਂ ਦੇ ਹਵਾਲੇ ਤੋਂ ਆ ਰਹੀਆਂ ਖਬਰਾਂ ਵਿੱਚ ਦੱਸਿਆ ਗਿਆ ਹੈ ਕਿ ਇਨ੍ਹਾਂ ਬੱਚਿਆਂ ਨੂੰ ਇੱਕ ਮਾਲਗੱਡੀ ਉਥੇ ਰੇਲਵੇ ਲਾਈਨ ਦੇ ਨਾਲ-ਨਾਲ ਕਈ ਸੈਂਕੜਾਂ ਮੀਟਰ ਦੂਰ ਘਸੀਟਦੀ ਲੈ ਗਈ ਸੀ। ਰੈਕਲਿੰਗਹੈਸਨ ਦੇ ਇੰਡਸਟਰੀਅਲ ਏਰੀਆ ਰੁਹੜ ਵਿੱਚ ਹੋਇਆ ਦੱਸਿਆ ਜਾਂਦਾ ਹੈ, ਜਿਸ ਵਿੱਚ 10 ਸਾਲ ਦੇ ਇੱਕ ਬੱਚੇ ਦੀ ਮੌਤ ਹੋ ਗਈ ਅਤੇ 9 ਸਾਲ ਦਾ ਇੱਕ ਹੋਰ ਬੱਚਾ ਉਥੇ ਮਾਲਗੱਡੀ ਦੀ ਚਪੇਟ ਵਿੱਚ ਆ ਕੇ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ।
ਦੋ ਸਟੇਸ਼ਨਾਂ ਦੇ ਵਿਚਕਾਰ ਰੇਲਵੇ ਲਾਈਨ ਦੇ ‘ਤੇ ਹੋਇਆ ਹਾਦਸਾ :
ਸਥਾਨਕ ਪੁਲਿਸ ਨੇ ਇਸ ਦੁਰਘਟਨਾ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਹਾਦਸੇ ਵਿੱਚ ਕਈ ਬੱਚਿਆਂ ਸ਼ਾਮਿਲ ਹਨ, ਪਰ ਪੁਲਿਸ ਵੱਲੋਂ ਇਸ ਦਾ ਵੇਰਵਾ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਕ ਛੋਟੇ ਬੱਚਿਆਂ ਨਾਲ ਹੋਇਆ ਇਹ ਬੇਹੱਦ ਦਰਦਨਾਕ ਹਾਦਸਾ ਜਰਮਨੀ ਦੇ ਦੋ ਸਟੇਸ਼ਨਾਂ ਦੇ ਵਿਚਕਾਰ ਰੇਲਵੇ ਲਾਈਨ ਦੇ ਉੱਤੇ ਹੋਇਆ ਸੀ। ਹਾਲੇ ਇਹ ਨਹੀਂ ਪਤਾ ਕਿ ਇਹ ਹਾਦਸਾ ਕਿਵੇਂ ਹੋਇਆ ਅਤੇ ਇਸ ਵਿੱਚ ਕਿੰਨੀ ਗਿਣਤੀ ਵਿੱਚ ਬੱਚੇ ਸ਼ਾਮਿਲ ਹਨ ਪਰ ਉਥੇ ਦਮਕਲ ਵਿਭਾਗ ਵੱਲੋਂ ਦਿੱਤੀ ਜਾਣਕਾਰੀ ਵਿੱਚ ਦੱਸਿਆ ਗਿਆ ਕਿ ਕਰੀਬ 35 ਦਮਕਲ ਕਰਮਚਾਰੀਆਂ ਅਤੇ ਹੋਰ ਬਚਾਅ ਕਰਮੀਆਂ ਨੂੰ ਜਰਮਨੀ ਦੇ ਰੈਕਲਿੰਗਹੈਸਨ ਵਿੱਚ ਇੰਡਸਟਰੀਅਲ ਏਰੀਆ ਰੁਹੜ ਵਿੱਚ ਇੱਕ ਪੁਰਾਣੇ ਮਾਲ ਭਾੜੇ ਦੇ ਯਾਰਡ ਦੇ ਨੇੜੇ ਦੁਰਘਟਨਾਸ੍ਥਲ ਤੇ ਬੁਲਾਇਆ ਗਿਆ ਹੈ।
ਪੀੜਿਤ ਬੱਚਿਆਂ ਦਾ ਪਤਾ ਲਗਾਉਣ ਲਈ ਡ੍ਰੋਨ ਦਾ ਇਸਤੇਮਾਲ :
ਉਨ੍ਹਾਂ ਨੇ ਦੱਸਿਆ ਕਿ ਮੌਕੇ ਤੇ ਬਚਾਅ ਕਰਮਚਾਰੀ ਰੇਲਵੇ ਲਾਈਨ ਨੂੰ ਬੜੀ ਬਰੀਕੀ ਨਾਲ ਵੇਖ ਰਹੇ ਹਨ ਅਤੇ ਮਾਲਗੱਡੀ ਦੀ ਚਪੇਟ ਵਿੱਚ ਆਏ ਬੱਚੇ ਦਾ ਪਤਾ ਲਗਾਉਣ ਲਈ ਡ੍ਰੋਨ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਹਾਦਸੇ ਵਾਲੀ ਥਾਂਤੇ ਪੁੱਜੇ ਜਰਮਨੀ ਦੀ ਨੌਰਥ ਰਿਹਨ ਵੇਸਟਫਲੀਆ ਸਟੇਟ ਦੇ ਇੰਟਿਰਿਅਰ ਮਿਨੀਸਟਰ ਹਰਬਰਟ ਰੇਉਲ ਨੇ ਪੱਤਰਕਾਰਾਂ ਨਾਲ ਗੱਲਬਾਤ ਵਿੱਚ ਦੱਸਿਆ, ਇਹ ਇਕ ਬੇਹੱਦ ਖੌਫਨਾਕ ਹਾਦਸਾ ਹੈ। ਛੋਟੇ ਛੋਟੇ ਬੱਚਿਆਂ ਦਾ ਇੱਥੇ ਇਸ ਤਰ੍ਹਾਂ ਰੇਲਗੱਡੀ ਦੀ ਚਪੇਟ ਵਿੱਚ ਆ ਜਾਣਾ ਬੇਹੱਦ ਖਤਰਨਾਕ ਹਾਦਸਾ ਹੈ ਅਤੇ ਕੀ ਬੱਚਿਆਂ ਦੇ ਮਾਪਿਆਂ ਨੂੰ ਇਸ ਸਦਮੇਂ ਤੋਂ ਬਾਹਰ ਨਿਕਲਣ ਵਾਸਤੇ ਵੱਡੇ ਜਿਗਰੇ ਦੀ ਲੋੜ ਪਏਗੀ। ਮੈਨੂੰ ਉਮੀਦ ਹੈ ਕੀ ਬੱਚਿਆਂ ਦੇ ਮਾਪੇ ਇਸ ਹਾਦਸੇ ਦਾ ਮੁਕਾਬਲਾ ਕਰਨ ਵਾਸਤੇ ਮਜਬੂਤੀ ਦਿਖਾਉਣਗੇ। ਹਰਬਰਟ ਰੇਉਲ ਨੇ ਅੱਗੇ ਕਿਹਾ, ਇੱਥੇ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਅਜਿਹਾ ਜਾਨਲੇਵਾ ਹਾਦਸਾ ਹੋਇਆ ਤਾਂ ਹੋਇਆ ਕਿਵੇਂ ? ਇਸ ਗੱਲ ਦਾ ਜਵਾਬ ਕਿਸੇ ਕੋਲ ਨਹੀਂ।