AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਕੈਪਟਨ ਸਮਿਤ ਮੱਛਾਰ ਦਾ ਹੋਵੇਗਾ ਇਜ਼ਰਾਈਲ ‘ਚ ਸਨਮਾਨ, ਬੈਂਜਾਮਿਨ ਨੇਤਨਯਾਹੂ ਨੇ ਫੋਨ ਤੇ ਗੱਲ ਕਰਕੇ ਕੀਤਾ ਸੱਦਾ

ਇਜ਼ਰਾਈਲ ਦੇ PM ਨੇਤਨਯਾਹੂ ਨੇ ਭਾਰਤੀ ਪਾਇਲਟ ਸਮਿਤ ਮੱਛਾਰ ਨਾਲ ਗੱਲ ਕੀਤੀ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੱਛਾਰ ਨੂੰ ਇਜ਼ਰਾਈਲ ਦੇ ਆਜ਼ਾਦੀ ਦਿਵਸ ਤੇ ਮਸ਼ਾਲ ਜਲਾਉਣ ਲਈ ਵੀ ਸੱਦਾ ਦਿੱਤਾ।

ਕੈਪਟਨ ਸਮਿਤ ਮੱਛਾਰ ਦਾ ਹੋਵੇਗਾ ਇਜ਼ਰਾਈਲ 'ਚ ਸਨਮਾਨ, ਬੈਂਜਾਮਿਨ ਨੇਤਨਯਾਹੂ ਨੇ ਫੋਨ ਤੇ ਗੱਲ ਕਰਕੇ ਕੀਤਾ ਸੱਦਾ
tv9-punjabi
| Published: 04 Oct 2026 08:17 AM IST
Share

ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਫਲਾਈਦੁਬਈ ਦੇ ਬਹਾਦਰ ਪਾਇਲਟ ਕੈਪਟਨ ਸਮਿਤ ਮੱਛਾਰ ਨਾਲ ਫੋਨ ਤੇ ਗੱਲਬਾਤ ਕੀਤੀ। ਇਸ ਦੌਰਾਨ ਨੇਤਨਯਾਹੂ ਨੇ ਉਨ੍ਹਾਂ ਨੂੰ ਕਿਹਾ ਕਿ ਇੰਨੀ ਮੁਸ਼ਕਲ ਸਥਿਤੀ ‘ਚ ਉਨ੍ਹਾਂ ਦੇ ਸਾਹਸ ਤੇ ਆਪਣਾ ਸੰਤੁਲਨ ਬਣਾਈ ਰੱਖਣ ਦੀ ਸਮਰੱਥਾ ਤੋਂ ਉਹ ਹੈਰਾਨ ਹਨ। ਉਨ੍ਹਾਂ ਕਿਹਾ ਕਿ ਤੁਸੀਂ ਇੰਨੀਆਂ ਸਾਰੀਆਂ ਜਾਨਾਂ ਬਚਾਈਆਂ। ਉਨ੍ਹਾਂ ਨੇ ਮੱਛਾਰ ਨੂੰ ਪੂਰੀ ਦੁਨੀਆ ਦਾ ਹੀਰੋ ਦੱਸਿਆ। ਨਾਲ ਹੀ ਨੇਤਨਯਾਹੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਮੱਛਾਰ ਨੂੰ ਇਜ਼ਰਾਈਲ ਦੇ ਆਜ਼ਾਦੀ ਦਿਵਸ ਤੇ ਮਸ਼ਾਲ ਜਲਾਉਣ ਲਈ ਵੀ ਸੱਦਾ ਦਿੱਤਾ।

ਗੱਲਬਾਤ ਦੌਰਾਨ ਕੈਪਟਨ ਸਮਿਤ ਨੇ ਦੱਸਿਆ ਕਿ ਹਮਲੇ ਤੋਂ ਪਹਿਲਾਂ ਕੋ-ਪਾਇਲਟ ਨੇ ਪ੍ਰਾਰਥਨਾ ਕਰਨ ਦੀ ਇੱਛਾ ਜਤਾਈ ਸੀ ਤੇ ਉਸ ਦੀ ਇੱਛਾ ਦਾ ਸਨਮਾਨ ਕਰਦੇ ਹੋਏ ਉਹ ਦੂਜੇ ਪਾਸੇ ਮੁੜ ਗਏ ਸਨ। ਮੱਛਾਰ ਨੇ ਦੱਸਿਆ ਕਿ ਕੁਝ ਮਿੰਟਾਂ ਬਾਅਦ ਉਨ੍ਹਾਂ ਨੂੰ ਸਿਰ ਦੇ ਪਿਛਲੇ ਹਿੱਸੇ ਤੇ ਜ਼ੋਰਦਾਰ ਵਾਰ ਮਹਿਸੂਸ ਹੋਇਆ ਤੇ ਇਸ ਤੋਂ ਬਾਅਦ ਉਨ੍ਹਾਂ ਤੇ ਲਗਾਤਾਰ ਹਮਲੇ ਕੀਤੇ ਗਏ। ਜਹਾਜ਼ ਨੂੰ ਸਾਊਦੀ ਅਰਬ ‘ਚ ਐਮਰਜੈਂਸੀ ਹਾਲਤ ‘ਚ ਲੈਂਡ ਕਰਵਾਇਆ ਗਿਆ ਸੀ।

ਨੇਤਨਯਾਹੂ ਨੇ ਕਿਹਾ ਹੀਰੋ

ਨੇਤਨਯਾਹੂ ਨੇ ਮੱਛਾਰ ਨੂੰ ਪੂਰੀ ਦੁਨੀਆ ਦਾ ਹੀਰੋ ਕਿਹਾ ਕਿਉਂਕਿ ਉਨ੍ਹਾਂ ਨੇ ਆਪਣੇ ਕੋ-ਪਾਇਲਟ ਦੀ ਉਸ ਕਥਿਤ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਸੀ, ਜਿਸ ‘ਚ ਉਹ ਇਜ਼ਰਾਈਲ ਜਾਣ ਵਾਲੀ ਫਲਾਈਦੁਬਈ ਦੀ ਫਲਾਈਟ ਨੂੰ ਕ੍ਰੈਸ਼ ਕਰਨਾ ਚਾਹੁੰਦਾ ਸੀ। ਨੇਤਨਯਾਹੂ ਨੇ ਪਾਇਲਟ ਨਾਲ ਗੱਲ ਕੀਤੀ, ਜਿਸ ਦਾ ਇਸ ਵੇਲੇ UAE ਦੇ ਇੱਕ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ।

ਅਸੀਂ ਤੁਹਾਨੂੰ ਬਹੁਤ ਜਲਦੀ ਇਜ਼ਰਾਈਲ ‘ਚ ਮਿਲਾਂਗੇ

ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਮੱਛਾਰ ਨੂੰ ਇਜ਼ਰਾਈਲ ਦੇ ਆਜ਼ਾਦੀ ਦਿਵਸ ਤੇ ਮਸ਼ਾਲ ਜਲਾਉਣ ਲਈ ਵੀ ਸੱਦਾ ਦਿੱਤਾ। 38 ਸਾਲਾ ਮੱਛਾਰ ਨਾਲ ਗੱਲਬਾਤ ਦੌਰਾਨ ਨੇਤਨਯਾਹੂ ਨੇ ਕਿਹਾ, ਇਹ ਸਾਡੇ ਆਜ਼ਾਦੀ ਦਿਵਸ ਤੇ ਦਿੱਤਾ ਜਾਣ ਵਾਲਾ ਸਭ ਤੋਂ ਵੱਡਾ ਸਨਮਾਨ ਹੈ। ਆਮ ਤੌਰ ਤੇ ਇਹ ਇਜ਼ਰਾਈਲ ਦੇ ਨਾਗਰਿਕਾਂ ਲਈ ਹੁੰਦਾ ਹੈ, ਪਰ ਮੈਨੂੰ ਲੱਗਦਾ ਹੈ ਕਿ ਇਸ ਮਾਮਲੇ ‘ਚ ਇਜ਼ਰਾਈਲ ਦੇ ਸਾਰੇ ਨਾਗਰਿਕ ਤੁਹਾਨੂੰ ਆਪਣਾ ਮੰਨਣਗੇ। ਉਹ ਹੁਣ ਵੀ ਅਜਿਹਾ ਕਰਦੇ ਹਨ ਤੇ ਅੱਗੇ ਵੀ ਕਰਨਗੇ। ਇਸ ਲਈ ਸਾਨੂੰ ਉਮੀਦ ਹੈ ਕਿ ਅਸੀਂ ਤੁਹਾਨੂੰ ਬਹੁਤ ਜਲਦੀ ਇਜ਼ਰਾਈਲ ‘ਚ ਮਿਲਾਂਗੇ।

ਪਾਇਲਟ ਨੇ ਸੁਣਾਈ ਘਟਨਾ ਦੀ ਕਹਾਣੀ

ਇਜ਼ਰਾਈਲ ਦੇ ਪ੍ਰਧਾਨ ਮੰਤਰੀ ਦਫ਼ਤਰ ਨੇ X ‘ਤੇ ਪੋਸਟ ਕੀਤਾ, ਤੁਸੀਂ ਇਜ਼ਰਾਈਲ, ਭਾਰਤ ਤੇ ਪੂਰੀ ਦੁਨੀਆ ਲਈ ਹੀਰੋ ਹੋ। ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਤੁਹਾਨੂੰ ਇਜ਼ਰਾਈਲ ਦੇ ਆਜ਼ਾਦੀ ਦਿਵਸ ਤੇ ਮਸ਼ਾਲ ਜਲਾਉਣ ਲਈ ਸੱਦਾ ਦਿੰਦਾ ਹਾਂ। ਪੋਸਟ ‘ਚ ਲਿਖਿਆ ਸੀ ਕਿ ਅੱਜ ਸ਼ਾਮ ਹੋਈ ਭਾਵੁਕ ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਨੇ ਕੈਪਟਨ ਮੱਛਾਰ ਤੋਂ ਪੁੱਛਿਆ ਕਿ ਇਹ ਸਭ ਕਿਵੇਂ ਸ਼ੁਰੂ ਹੋਇਆ ਤੇ ਮੱਛਾਰ ਨੇ ਕਾਕਪਿਟ ‘ਚ ਬਿਤਾਏ ਉਨ੍ਹਾਂ ਡਰਾਉਣੇ ਪਲਾਂ ਬਾਰੇ ਨਵੀਂ ਜਾਣਕਾਰੀ ਦਿੱਤੀ।

ਬੁੱਧਵਾਰ ਨੂੰ ਫਲਾਈਦੁਬਈ ਦੀ ਫਲਾਈਟ FZ1073 ‘ਚ ਮੱਛਾਰ ਤੇ ਉਨ੍ਹਾਂ ਦੇ ਕੋ-ਪਾਇਲਟ ਨੇ ਕ੍ਰੈਸ਼-ਐਕਸ (ਐਮਰਜੈਂਸੀ ਸਥਿਤੀ ‘ਚ ਵਰਤੋਂ ਲਈ ਕਾਕਪਿਟ ‘ਚ ਰੱਖੀ ਜਾਣ ਵਾਲੀ ਕੁਲ੍ਹਾੜੀ) ਨਾਲ ਹਮਲਾ ਕੀਤਾ, ਜਿਸ ਕਾਰਨ ਉਹ ਗੰਭੀਰ ਰੂਪ ‘ਚ ਜ਼ਖਮੀ ਹੋ ਗਏ। 174 ਯਾਤਰੀਆਂ ਨੂੰ ਲੈ ਕੇ ਜਾ ਰਹੀ ਇਸ ਫਲਾਈਟ ਨੇ ਐਮਰਜੈਂਸੀ ਸੰਕੇਤ ਭੇਜੇ ਤੇ 34,000 ਫੁੱਟ ਦੀ ਉਚਾਈ ਤੋਂ 17,000 ਫੁੱਟ ਤੋਂ ਵੀ ਹੇਠਾਂ ਤੇਜ਼ੀ ਨਾਲ ਹੇਠਾਂ ਆ ਗਈ।

ਨੇਤਨਯਾਹੂ ਨਾਲ ਫੋਨ ਤੇ ਗੱਲਬਾਤ ‘ਚ ਮੱਛਾਰ ਨੇ ਉਨ੍ਹਾਂ ਨੂੰ ਦੱਸਿਆ ਕਿ ਹਮਲੇ ਤੋਂ ਪਹਿਲਾਂ ਕੋ-ਪਾਇਲਟ ਪ੍ਰਾਰਥਨਾ ਕਰਨਾ ਚਾਹੁੰਦਾ ਸੀ। ਜਦੋਂ ਉਹ ਪ੍ਰਾਰਥਨਾ ਕਰ ਰਿਹਾ ਸੀ, ਤਾਂ ਸਨਮਾਨ ਦੇ ਤੌਰ ਤੇ ਮੈਂ ਸਿਰਫ਼ ਸਾਹਮਣੇ ਵੱਲ ਦੇਖ ਰਿਹਾ ਸੀ, ਪਿੱਛੇ ਨਹੀਂ, ਤੇ ਅਚਾਨਕ ਲਗਭਗ ਚਾਰ-ਪੰਜ ਮਿੰਟ ਬਾਅਦ ਮੇਰੇ ਸਿਰ ਦੇ ਪਿਛਲੇ ਹਿੱਸੇ ਤੇ ਜ਼ੋਰਦਾਰ ਵਾਰ ਹੋਇਆ।

ਮੱਛਾਰ ਨੇ ਕਿਹਾ, ਮੇਰਾ ਪਹਿਲਾ ਖ਼ਿਆਲ ਇਹ ਸੀ ਕਿ ਜਹਾਜ਼ ਨੂੰ ਕੋਈ ਗੰਭੀਰ ਨੁਕਸਾਨ ਹੋਇਆ ਹੈ ਤੇ ਕੁਝ ਗਲਤ ਹੋ ਗਿਆ ਹੈ। ਪਰ ਇਸ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਵਾਰ ਹੁੰਦੇ ਰਹੇ ਤੇ ਤਦ ਮੈਨੂੰ ਅਹਿਸਾਸ ਹੋਇਆ ਕਿ ਇਹ ਜਹਾਜ਼ ਦੀ ਵਜ੍ਹਾ ਨਾਲ ਨਹੀਂ, ਸਗੋਂ ਉਸ ਵਿਅਕਤੀ ਦੀ ਵਜ੍ਹਾ ਨਾਲ ਹੋ ਰਿਹਾ ਹੈ ਜੋ ਮੇਰੇ ਨਾਲ ਕਾਕਪਿਟ ‘ਚ ਸੀ।

ਤੁਸੀਂ ਪੂਰੀ ਦੁਨੀਆ ਦੇ ਹੀਰੋ ਹੋ: ਨੇਤਨਯਾਹੂ

ਨੇਤਨਯਾਹੂ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਉਨ੍ਹਾਂ ਦੀ ਹਿੰਮਤ ਤੇ ਅਸੰਭਵ ਹਾਲਾਤਾਂ ‘ਚ ਵੀ ਸ਼ਾਂਤ ਰਹਿ ਕੇ ਸਹੀ ਫੈਸਲਾ ਲੈਣ ਦੀ ਸਮਰੱਥਾ ਤੋਂ ਬਹੁਤ ਪ੍ਰਭਾਵਿਤ ਹਨ। ਤੁਸੀਂ ਬਹੁਤ ਸਾਰੇ ਲੋਕਾਂ ਦੀ ਜਾਨ ਬਚਾਈ। ਮੈਨੂੰ ਲੱਗਦਾ ਹੈ ਕਿ ਤੁਸੀਂ ਇਸ ਤੋਂ ਵੀ ਵੱਡੀ ਚੀਜ਼ ਬਚਾਈ ਹੈ। ਤੁਸੀਂ ਦੁਨੀਆ ਦੀ ਭਾਵਨਾ ਨੂੰ ਬਚਾਇਆ ਹੈ।

ਨੇਤਨਯਾਹੂ ਨੇ ਮੱਛਾਰ ਨੂੰ ਕਿਹਾ ਕਿ ਇਹ ਅਜਿਹੀ ਚੀਜ਼ ਹੈ ਜਿਸ ਦੀ ਪੂਰੀ ਦੁਨੀਆ ਵਿੱਚ ਸੱਚੇ ਅਰਥਾਂ ਵਿੱਚ ਸ਼ਲਾਘਾ ਹੋ ਰਹੀ ਹੈ। ਤੁਸੀਂ ਇਜ਼ਰਾਈਲ ਦੇ ਹੀਰੋ ਹੋ। ਤੁਸੀਂ ਭਾਰਤ ਦੇ ਹੀਰੋ ਹੋ। ਤੁਸੀਂ ਪੂਰੀ ਦੁਨੀਆ ਦੇ ਹੀਰੋ ਹੋ। ਉਨ੍ਹਾਂ ਕਿਹਾ ਕਿ ਤੁਸੀਂ ਜਾਣਦੇ ਹੋ, ਮੈਨੂੰ ਲੱਗਦਾ ਹੈ ਕਿ ਇਹ ਕਿਸਮਤ ਤੇ ਆਸਥਾ ਦਾ ਇੱਕ ਅਨੋਖਾ ਮੋੜ ਹੈ ਤੇ ਤੁਸੀਂ ਜੋ ਕੀਤਾ, ਉਹ ਸੱਚਮੁੱਚ ਕਾਬਿਲ-ਏ-ਤਾਰੀਫ਼ ਹੈ।

ਨੇਤਨਯਾਹੂ ਨੇ ਕਿਹਾ ਕਿ ਬੇਸ਼ੱਕ, ਮੈਂ ਇਜ਼ਰਾਈਲੀ ਯਾਤਰੀਆਂ ਤੋਂ ਸੁਣਿਆ ਕਿ ਉਸ ਤੋਂ ਬਾਅਦ ਕੀ ਹੋਇਆ। ਤੁਸੀਂ ਇੱਕ ਮਹਾਨ ਹੀਰੋ ਹੋ, ਤੁਹਾਡੇ ਨਾਲ ਵੀ ਹੀਰੋ ਸਨ ਤੇ ਤੁਸੀਂ ਸਥਿਤੀ ਨੂੰ ਸੰਭਾਲ ਲਿਆ।

ਸਾਊਦੀ ਅਰਬ ‘ਚ ਐਮਰਜੈਂਸੀ ਲੈਂਡਿੰਗ

ਜਹਾਜ਼ ਨੂੰ ਸਾਊਦੀ ਅਰਬ ‘ਚ ਐਮਰਜੈਂਸੀ ਲੈਂਡਿੰਗ ਕਰਨੀ ਪਈ, ਕਿਉਂਕਿ ਜਹਾਜ਼ ਇੰਨੀ ਤੇਜ਼ੀ ਨਾਲ ਹੇਠਾਂ ਆਇਆ ਸੀ ਕਿ ਉਸ ਦੇ ਰਡਾਰ ਦਾ ਇੱਕ ਹਿੱਸਾ ਟੁੱਟ ਕੇ ਵੱਖ ਹੋ ਗਿਆ ਸੀ।ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਲੋਕਾਂ ਦੇ ਹਵਾਲੇ ਨਾਲ ਵਾਲ ਸਟ੍ਰੀਟ ਜਰਨਲ ਨੇ ਰਿਪੋਰਟ ਦਿੱਤੀ ਹੈ ਕਿ ਮੱਛਾਰ ਤੇ ਹਮਲਾ ਕਰਨ ਵਾਲੇ ਕੋ-ਪਾਇਲਟ ਦੀ ਪਛਾਣ ਓਮਾਨ ਦੇ ਨਾਗਰਿਕ ਹਮਮ ਅਲ-ਹਮਾਮੀ ਦੇ ਤੌਰ ਤੇ ਹੋਈ ਹੈ। ਤਬੂਕ ‘ਚ ਸ਼ੁਰੂਆਤੀ ਇਲਾਜ ਤੋਂ ਬਾਅਦ ਮੱਛਾਰ ਨੂੰ ਅੱਗੇ ਦੇ ਇਲਾਜ ਲਈ ਅਬੂ ਧਾਬੀ ਭੇਜ ਦਿੱਤਾ ਗਿਆ।

Follow Us
PM ਮੋਦੀ ਦੇ 'ਮਨ ਕੀ ਬਾਤ' 'ਚ ਛਾਇਆ ਪੰਜਾਬ ਦਾ ਨਵਤ੍ਰਿਜਨ ਮਿਸ਼ਨ
PM ਮੋਦੀ ਦੇ 'ਮਨ ਕੀ ਬਾਤ' 'ਚ ਛਾਇਆ ਪੰਜਾਬ ਦਾ ਨਵਤ੍ਰਿਜਨ ਮਿਸ਼ਨ...
ਟਾਈਗਰ ਸ਼ਰਾਫ ਫਾਈਰਿੰਗ ਕੇਸ, ਮੁਲਜ਼ਮਾਂ ਦੀ ਆਖਰੀ ਮੂਵਮੈਂਟ ਅੰਧੇਰੀ ਹੋਟਲ 'ਚ ਟ੍ਰੇਸ
ਟਾਈਗਰ ਸ਼ਰਾਫ ਫਾਈਰਿੰਗ ਕੇਸ, ਮੁਲਜ਼ਮਾਂ ਦੀ ਆਖਰੀ ਮੂਵਮੈਂਟ ਅੰਧੇਰੀ ਹੋਟਲ 'ਚ ਟ੍ਰੇਸ...
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ...
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ...
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ...
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?...
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ...
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ...
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ...