ਹੁਣ ਸ਼ੋਸਲ ਮੀਡੀਆ ਦੀ ਵੀ ਜਾਂਚ ਕਰੇਗਾ ਅਮਰੀਕਾ, H-1B ਤੇ H-4 ਵੀਜ਼ਾ ਅਪਲਾਈ ਕਰਨ ਵਾਲਿਆਂ ਲਈ ਨਵੇਂ ਨਿਯਮ ਲਾਗੂ

Updated On: 

15 Dec 2025 18:17 PM IST

ਇਹ ਨਿਯਮ ਪਹਿਲਾਂ ਅਮਰੀਕਾ 'ਚ ਪੜ੍ਹਾਈ ਕਰਨ ਜਾਣ ਵਾਲੇ ਵਿਦਿਆਰਥੀਆਂ 'ਤੇ ਲਾਗੂ ਸੀ। ਹੁਣ, ਟਰੰਪ ਪ੍ਰਸ਼ਾਸਨ ਨੇ ਇਸ ਦਾ ਦਾਇਰਾ ਵਧਾ ਕੇ ਆਈਟੀ ਪੇਸ਼ੇਵਰਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸ਼ਾਮਲ ਕਰ ਦਿੱਤਾ ਹੈ। ਇਸ ਨਵੇਂ ਆਦੇਸ਼ ਦੇ ਪ੍ਰਭਾਵ ਪਹਿਲਾਂ ਹੀ ਦੇਖੇ ਜਾ ਰਹੇ ਹਨ।

ਹੁਣ ਸ਼ੋਸਲ ਮੀਡੀਆ ਦੀ ਵੀ ਜਾਂਚ ਕਰੇਗਾ ਅਮਰੀਕਾ, H-1B ਤੇ H-4 ਵੀਜ਼ਾ ਅਪਲਾਈ ਕਰਨ ਵਾਲਿਆਂ ਲਈ ਨਵੇਂ ਨਿਯਮ ਲਾਗੂ

ਹੁਣ ਸੋਸ਼ਲ ਮੀਡੀਆ ਦੀ ਵੀ ਜਾਂਚ ਕਰੇਗਾ ਅਮਰੀਕਾ, ਵੀਜਾ ਅਪਲਾਈ ਕਰਨ ਵਾਲਿਆਂ ਲਈ ਅਪਡੇਟ

Follow Us On

ਟਰੰਪ ਪ੍ਰਸ਼ਾਸਨ ਅੱਜ ਤੋਂ H-1B ਤੇ H-4 ਵੀਜ਼ਾ ਬਿਨੈਕਾਰਾਂ ਦੀ ਸਖ਼ਤ ਜਾਂਚ ਤੇ ਤਸਦੀਕ ਸ਼ੁਰੂ ਕਰੇਗਾ, ਜਿਸ ਚ ਉਨ੍ਹਾਂ ਦੇ ਸੋਸ਼ਲ ਮੀਡੀਆ ਪ੍ਰੋਫਾਈਲਾਂ ਦੀ ਜਾਂਚ ਵੀ ਸ਼ਾਮਲ ਹੈ। ਅਮਰੀਕੀ ਵਿਦੇਸ਼ ਵਿਭਾਗ ਨੇ ਇੱਕ ਨਵੇਂ ਆਦੇਸ਼ ਚ ਕਿਹਾ ਹੈ ਕਿ 15 ਦਸੰਬਰ (ਅੱਜ) ਤੋਂ, ਸਾਰੇ H-1B ਬਿਨੈਕਾਰਾਂ ਤੇ ਉਨ੍ਹਾਂ ਦੇ ਆਸ਼ਰਿਤਾਂ ਦੀ ਔਨਲਾਈਨ ਮੌਜੂਦਗੀ ਦੀ ਸਮੀਖਿਆ ਕੀਤੀ ਜਾਵੇਗੀ।

ਵਿਦਿਆਰਥੀਆਂ ਤੇ ਐਕਸਚੇਂਜ ਵਿਜ਼ਟਰਾਂ ਨੂੰ ਪਹਿਲਾਂ ਹੀ ਇਸ ਸਮੀਖਿਆ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਤੇ ਹੁਣ ਵਿਭਾਗ ਨੇ ਸੋਸ਼ਲ ਮੀਡੀਆ ਪ੍ਰੋਫਾਈਲਾਂ ਦੀ ਜਾਂਚ ਕਰਨ ਲਈ ਇਸ ਜ਼ਰੂਰਤ ਦਾ ਵਿਸਤਾਰ ਕੀਤਾ ਹੈ ਤਾਂ ਜੋ H-1B ਬਿਨੈਕਾਰਾਂ ਤੇ H-4 ਵੀਜ਼ਾ ‘ਤੇ ਉਨ੍ਹਾਂ ਦੇ ਆਸ਼ਰਿਤਾਂ ਨੂੰ ਸ਼ਾਮਲ ਕੀਤਾ ਜਾ ਸਕੇ।

ਸੋਸ਼ਲ ਮੀਡੀਆ ਸਕ੍ਰੀਨਿੰਗ ਲਾਜ਼ਮੀ

ਦਰਅਸਲ, ਟਰੰਪ ਪ੍ਰਸ਼ਾਸਨ ਨੇ ਵੀਜ਼ਾ ਨਿਯਮਾਂ ਚ ਇੱਕ ਵੱਡਾ ਬਦਲਾਅ ਕੀਤਾ ਹੈ, ਜਿਸ ਨਾਲ H-1B ਤੇ H-4 ਵੀਜ਼ਾ ਬਿਨੈਕਾਰਾਂ ਲਈ ਸੋਸ਼ਲ ਮੀਡੀਆ ਸਕ੍ਰੀਨਿੰਗ ਲਾਜ਼ਮੀ ਹੋ ਗਈ ਹੈ। ਅਮਰੀਕੀ ਵਿਦੇਸ਼ ਵਿਭਾਗ ਦੇ ਨਵੇਂ ਆਦੇਸ਼ ਦੇ ਅਨੁਸਾਰ, ਇਹ ਨਿਯਮ ਇੱਕ ਐਪ ਰਾਹੀਂ ਲਾਗੂ ਕੀਤਾ ਜਾ ਰਿਹਾ ਹੈ। ਵਿਭਾਗ ਨੇ ਸਪੱਸ਼ਟ ਤੌਰ ‘ਤੇ ਕਿਹਾ ਕਿ H-1B (ਵਰਕਿੰਗ ਵੀਜ਼ਾ) ਤੇ H-4 (ਆਸ਼ਰਿਤ ਵੀਜ਼ਾ) ਵੀਜ਼ਾ ਲਈ ਬਿਨੈਕਾਰਾਂ ਨੂੰ ਆਪਣੇ ਸੋਸ਼ਲ ਮੀਡੀਆ ਪ੍ਰੋਫਾਈਲਾਂ ‘ਤੇ ਗੋਪਨੀਯਤਾ ਸੈਟਿੰਗਾਂ ਬਦਲਣੀਆਂ ਪੈਣਗੀਆਂ।

ਇਸ ਦਾ ਮਤਲਬ ਹੈ ਕਿ ਜੇਕਰ ਤੁਸੀਂ ਆਪਣਾ ਖਾਤਾ ਲਾਕ ਕਰ ਲਿਆ ਹੈ, ਤਾਂ ਤੁਹਾਨੂੰ ਵੀਜ਼ਾ ਪ੍ਰਾਪਤ ਕਰਨ ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਨਵੇਂ ਨਿਯਮ ਦੇ ਅਨੁਸਾਰ, ਅਧਿਕਾਰੀਆਂ ਨੂੰ ਜਾਂਚ ਦੀ ਸਹੂਲਤ ਲਈ ਤੁਹਾਡੀਆਂ ਔਨਲਾਈਨ ਗਤੀਵਿਧੀਆਂ ਬਾਰੇ ਪੂਰੀ ਜਾਣਕਾਰੀ ਚਾਹੀਦੀ ਹੈ।

ਟਰੰਪ ਪ੍ਰਸ਼ਾਸਨ ਵੱਲੋਂ ਨਿਯਮ ਦੇ ਦਾਇਰੇ ਦਾ ਵਿਸਤਾਰ

ਇਹ ਨਿਯਮ ਪਹਿਲਾਂ ਪੜ੍ਹਾਈ ਲਈ ਸੰਯੁਕਤ ਰਾਜ ਅਮਰੀਕਾ ਜਾਣ ਵਾਲੇ ਵਿਦਿਆਰਥੀਆਂ (F, M ਤੇ J ਵੀਜ਼ਾ) ‘ਤੇ ਲਾਗੂ ਸੀ। ਹੁਣ, ਟਰੰਪ ਪ੍ਰਸ਼ਾਸਨ ਨੇ IT ਪੇਸ਼ੇਵਰਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸ਼ਾਮਲ ਕਰਨ ਲਈ ਆਪਣਾ ਦਾਇਰਾ ਵਧਾ ਦਿੱਤਾ ਹੈ। ਇਸ ਨਵੇਂ ਆਦੇਸ਼ ਦਾ ਪ੍ਰਭਾਵ ਪਹਿਲਾਂ ਹੀ ਦਿਖਾਈ ਦੇ ਰਿਹਾ ਹੈ। ਇਸ ਨਵੀਂ ਦਿਸ਼ਾ-ਨਿਰਦੇਸ਼ ਕਾਰਨ ਭਾਰਤ ਚ ਬਹੁਤ ਸਾਰੇ H-1B ਵੀਜ਼ਾ ਧਾਰਕਾਂ ਲਈ ਇੰਟਰਵਿਊ ਮੁੜ ਤਹਿ ਕੀਤੇ ਗਏ ਹਨ।