ਈਰਾਨ ਨੇ ਕੁਵੈਤ ‘ਚ ਤਬਾਹ ਕੀਤੇ ਕਈ ਅਮਰੀਕੀ ਫਾਈਟਰ ਜੈੱਟ, ਦੁਨੀਆ ਭਰ ‘ਚ ਦਹਿਸ਼ਤ ਦਾ ਮਾਹੌਲ

Updated On: 

02 Mar 2026 18:37 PM IST

Iran Israel Conflict: ਅਮਰੀਕਾ ਅਤੇ ਇਜ਼ਰਾਈਲ ਵੱਲੋਂ ਇਰਾਨ ਵਿਰੁੱਧ ਕੀਤੀ ਗਈ ਫੌਜੀ ਕਾਰਵਾਈ ਤੋਂ ਬਾਅਦ ਹੁਣ ਤੇਹਰਾਨ ਵੱਲੋਂ ਬੇਹੱਦ ਹਮਲਾਵਰ ਅੰਦਾਜ਼ ਵਿੱਚ ਜਵਾਬੀ ਕਾਰਵਾਈ ਕੀਤੀ ਜਾ ਰਹੀ ਹੈ। ਬੀਤੇ ਦਿਨੀਂ ਦੁਬਈ ਨੂੰ ਨਿਸ਼ਾਨਾ ਬਣਾਉਣ ਤੋਂ ਬਾਅਦ, ਈਰਾਨ ਨੇ ਅੱਜ (ਸੋਮਵਾਰ) ਕੁਵੈਤ 'ਤੇ ਤਾਬੜਤੋੜ ਹਮਲੇ ਕਰਕੇ ਅਮਰੀਕਾ ਨੂੰ ਸਖ਼ਤ ਚੁਣੌਤੀ ਦਿੱਤੀ ਹੈ।

ਈਰਾਨ ਨੇ ਕੁਵੈਤ ਚ ਤਬਾਹ ਕੀਤੇ ਕਈ ਅਮਰੀਕੀ ਫਾਈਟਰ ਜੈੱਟ, ਦੁਨੀਆ ਭਰ ਚ ਦਹਿਸ਼ਤ ਦਾ ਮਾਹੌਲ

ਈਰਾਨ ਨੇ ਕੁਵੈਤ 'ਚ ਤਬਾਹ ਕੀਤੇ ਅਮਰੀਕੀ ਫਾਈਟਰ ਜੈੱਟ, ਦੁਨੀਆ ਭਰ 'ਚ ਦਹਿਸ਼ਤ

Follow Us On

ਅਮਰੀਕਾ ਅਤੇ ਇਜ਼ਰਾਈਲ ਵੱਲੋਂ ਇਰਾਨ ਵਿਰੁੱਧ ਕੀਤੀ ਗਈ ਫੌਜੀ ਕਾਰਵਾਈ ਤੋਂ ਬਾਅਦ ਹੁਣ ਤੇਹਰਾਨ ਵੱਲੋਂ ਬੇਹੱਦ ਹਮਲਾਵਰ ਅੰਦਾਜ਼ ਵਿੱਚ ਜਵਾਬੀ ਕਾਰਵਾਈ ਕੀਤੀ ਜਾ ਰਹੀ ਹੈ। ਬੀਤੇ ਦਿਨੀਂ ਦੁਬਈ ਨੂੰ ਨਿਸ਼ਾਨਾ ਬਣਾਉਣ ਤੋਂ ਬਾਅਦ, ਈਰਾਨ ਨੇ ਅੱਜ (ਸੋਮਵਾਰ) ਕੁਵੈਤ ‘ਤੇ ਤਾਬੜਤੋੜ ਹਮਲੇ ਕਰਕੇ ਅਮਰੀਕਾ ਨੂੰ ਸਖ਼ਤ ਚੁਣੌਤੀ ਦਿੱਤੀ ਹੈ। ਕੁਵੈਤ ਦੇ ਰੱਖਿਆ ਮੰਤਰਾਲੇ ਦੇ ਬੁਲਾਰੇ ਅਨੁਸਾਰ, ਅੱਜ ਸੋਮਵਾਰ ਸਵੇਰੇ ਹੋਏ ਇਸ ਹਮਲੇ ਵਿੱਚ ਅਮਰੀਕਾ ਦੇ ਕਈ ਮਿਲਟਰੀ ਏਅਰਕ੍ਰਾਫਟ ਤਬਾਹ ਹੋ ਗਏ ਹਨ। ਰਾਹਤ ਦੀ ਗੱਲ ਇਹ ਰਹੀ ਕਿ ਇਨ੍ਹਾਂ ਜਹਾਜ਼ਾਂ ਵਿੱਚ ਸਵਾਰ ਕਰੂ ਮੈਂਬਰ ਸੁਰੱਖਿਅਤ ਬਾਹਰ ਨਿਕਲਣ ਵਿੱਚ ਕਾਮਯਾਬ ਰਹੇ।

ਸਰਚ ਅਤੇ ਰੈਸਕਿਊ ਆਪ੍ਰੇਸ਼ਨ ਜਾਰੀ

ਕੁਵੈਤ ਦੇ ਰੱਖਿਆ ਮੰਤਰਾਲੇ ਵੱਲੋਂ ਜਾਰੀ ਅਧਿਕਾਰਤ ਬਿਆਨ ਵਿੱਚ ਦੱਸਿਆ ਗਿਆ ਹੈ ਕਿ ਹਮਲੇ ਤੋਂ ਤੁਰੰਤ ਬਾਅਦ ਸਬੰਧਤ ਅਧਿਕਾਰੀਆਂ ਨੇ ਸਰਚ ਅਤੇ ਰੈਸਕਿਊ ਆਪ੍ਰੇਸ਼ਨ ਸ਼ੁਰੂ ਕਰ ਦਿੱਤਾ ਸੀ। ਇਸ ਦੌਰਾਨ ਜਹਾਜ਼ ਦੇ ਪਾਇਲਟ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਅਤੇ ਲੋੜੀਂਦੇ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।

ਫਿਲਹਾਲ ਪਾਇਲਟ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਮੰਤਰਾਲੇ ਦੇ ਬੁਲਾਰੇ ਨੇ ਅੱਗੇ ਕਿਹਾ ਕਿ ਘਟਨਾ ਤੋਂ ਬਾਅਦ ਦੇ ਹਾਲਾਤ ਨੂੰ ਲੈ ਕੇ ਅਮਰੀਕੀ ਫੋਰਸ ਨਾਲ ਸਿੱਧਾ ਤਾਲਮੇਲ ਕੀਤਾ ਜਾ ਰਿਹਾ ਹੈ ਅਤੇ ਸਾਂਝੇ ਤਕਨੀਕੀ ਉਪਾਅ ਕੀਤੇ ਗਏ ਹਨ। ਅਧਿਕਾਰੀ ਹਮਲੇ ਦੇ ਕਾਰਨਾਂ ਅਤੇ ਹੋਏ ਨੁਕਸਾਨ ਦੀ ਬਾਰੀਕੀ ਨਾਲ ਜਾਂਚ ਕਰ ਰਹੇ ਹਨ।

ਅਮਰੀਕੀ ਸੈਂਟਰਲ ਕਮਾਂਡ ਦੀ ਚੁੱਪੀ

ਦੂਜੇ ਪਾਸੇ, ਅਮਰੀਕੀ ਫੌਜ ਦੀ ਸੈਂਟਰਲ ਕਮਾਂਡ (US Central Command) ਨੇ ਇਸ ਘਟਨਾ ‘ਤੇ ਫਿਲਹਾਲ ਚੁੱਪੀ ਧਾਰੀ ਹੋਈ ਹੈ। ਹਾਲਾਂਕਿ ਇਸ ਸਬੰਧੀ ਜਾਣਕਾਰੀ ਮੰਗੀ ਗਈ ਸੀ, ਪਰ ਅਜੇ ਤੱਕ ਕੋਈ ਅਧਿਕਾਰਤ ਜਵਾਬ ਨਹੀਂ ਆਇਆ ਹੈ। ਸਥਾਨਕ ਮੀਡੀਆ ਵੱਲੋਂ ਜਾਰੀ ਕੀਤੀ ਗਈ ਇੱਕ ਫੁਟੇਜ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਈਰਾਨੀ ਡਰੋਨ ਰਾਹੀਂ ਅਮਰੀਕਾ ਦੇ F-15 ਫਾਈਟਰ ਜੈੱਟ ਨੂੰ ਮਾਰ ਗਿਰਾਇਆ ਗਿਆ ਹੈ।

ਮਨੁੱਖੀ ਘਾਣ: 555 ਲੋਕਾਂ ਦੀ ਮੌਤ ਦਾ ਦਾਅਵਾ

ਇਸ ਜੰਗ ਦਰਮਿਆਨ ‘ਇਰਾਨੀਅਨ ਰੈੱਡ ਕ੍ਰੀਸੈਂਟ ਸੋਸਾਇਟੀ’ ਨੇ ਸੋਮਵਾਰ ਨੂੰ ਬੇਹੱਦ ਖੌਫ਼ਨਾਕ ਅੰਕੜੇ ਪੇਸ਼ ਕੀਤੇ ਹਨ। ਸੰਸਥਾ ਦਾ ਦਾਅਵਾ ਹੈ ਕਿ ਅਮਰੀਕਾ ਅਤੇ ਇਜ਼ਰਾਈਲ ਵੱਲੋਂ ਈਰਾਨ ਨੂੰ ਨਿਸ਼ਾਨਾ ਬਣਾ ਕੇ ਕੀਤੇ ਜਾ ਰਹੇ ਹਵਾਈ ਹਮਲਿਆਂ ਵਿੱਚ ਹੁਣ ਤੱਕ ਘੱਟੋ-ਘੱਟ 555 ਲੋਕ ਮਾਰੇ ਜਾ ਚੁੱਕੇ ਹਨ। ਰਿਪੋਰਟ ਅਨੁਸਾਰ ਹੁਣ ਤੱਕ 131 ਸ਼ਹਿਰ ਇਨ੍ਹਾਂ ਹਮਲਿਆਂ ਦੀ ਲਪੇਟ ਵਿੱਚ ਆ ਚੁੱਕੇ ਹਨ।

ਰਾਹਤ ਕਾਰਜਾਂ ਲਈ 1 ਲੱਖ ਵਾਲੰਟੀਅਰ ਅਲਰਟ ‘ਤੇ

ਰੈੱਡ ਕ੍ਰੀਸੈਂਟ ਵੱਲੋਂ ਪ੍ਰਭਾਵਿਤ ਇਲਾਕਿਆਂ ਵਿੱਚ ਬਿਨਾਂ ਕਿਸੇ ਰੁਕਾਵਟ ਦੇ ਰਾਹਤ ਮੁਹਿੰਮ ਚਲਾਈ ਜਾ ਰਹੀ ਹੈ। ਪੂਰੇ ਈਰਾਨ ਵਿੱਚ 1 ਲੱਖ ਤੋਂ ਵੱਧ ਮਦਦਗਾਰ ਪੂਰੀ ਤਰ੍ਹਾਂ ਅਲਰਟ ‘ਤੇ ਹਨ। ਮਨੁੱਖੀ ਸੇਵਾਵਾਂ, ਡਾਕਟਰੀ ਸਹਾਇਤਾ ਅਤੇ ਮਨੋਵਿਗਿਆਨਕ ਸਹਾਇਤਾ ਪ੍ਰਦਾਨ ਕਰਨ ਲਈ ਕਰੀਬ 40 ਲੱਖ ਵਾਲੰਟੀਅਰਾਂ ਦਾ ਇੱਕ ਵੱਡਾ ਨੈੱਟਵਰਕ ਤਿਆਰ ਕੀਤਾ ਗਿਆ ਹੈ ਤਾਂ ਜੋ ਜੰਗ ਪੀੜਤਾਂ ਦੀ ਹਰ ਸੰਭਵ ਮਦਦ ਕੀਤੀ ਜਾ ਸਕੇ।

Follow Us