ਅਮਰੀਕੀ ਪਾਇਲਟ ਸਾਡੇ ਕਬਜ਼ੇ ਵਿੱਚ, ਬਚਾਉਣ ਆਏ ਹੈਲੀਕਾਪਟ ਨੂੰ ਵੀ ਮਾਰ ਗਿਰਾਇਆ… ਈਰਾਨ ਦਾ ਵੱਡਾ ਦਾਅਵਾ
ਪੱਛਮੀ ਏਸ਼ੀਆ ਵਿੱਚ ਈਰਾਨ ਅਤੇ ਅਮਰੀਕਾ ਵਿਚਾਲੇ ਚੱਲ ਰਿਹਾ ਸਿਆਸੀ ਅਤੇ ਫੌਜੀ ਤਣਾਅ ਹੁਣ ਇੱਕ ਖ਼ਤਰਨਾਕ ਮੋੜ 'ਤੇ ਪਹੁੰਚ ਗਿਆ ਹੈ। ਇਰਾਨ ਦੀ ਸਰਕਾਰੀ ਮੀਡੀਆ ਨੇ ਇੱਕ ਹੈਰਾਨ ਕਰਨ ਵਾਲਾ ਦਾਅਵਾ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਦੀ ਫੌਜ ਨੇ ਅਮਰੀਕਾ ਦੇ ਸਭ ਤੋਂ ਆਧੁਨਿਕ F-35 ਲੜਾਕੂ ਜਹਾਜ਼ ਨੂੰ ਮਾਰ ਗਿਰਾਇਆ ਹੈ।
ਅਮਰੀਕੀ ਪਾਇਲਟ ਸਾਡੇ ਕਬਜ਼ੇ 'ਚ, ਬਚਾਉਣ ਆਏ ਹੈਲੀਕਾਪਟਰ ਵੀ ਮਾਰ ਗਿਰਾਏ: ਈਰਾਨ
ਪੱਛਮੀ ਏਸ਼ੀਆ ਵਿੱਚ ਈਰਾਨ ਅਤੇ ਅਮਰੀਕਾ ਵਿਚਾਲੇ ਚੱਲ ਰਿਹਾ ਸਿਆਸੀ ਅਤੇ ਫੌਜੀ ਤਣਾਅ ਹੁਣ ਇੱਕ ਖ਼ਤਰਨਾਕ ਮੋੜ ‘ਤੇ ਪਹੁੰਚ ਗਿਆ ਹੈ। ਇਰਾਨ ਦੀ ਸਰਕਾਰੀ ਮੀਡੀਆ ਨੇ ਇੱਕ ਹੈਰਾਨ ਕਰਨ ਵਾਲਾ ਦਾਅਵਾ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਦੀ ਫੌਜ ਨੇ ਅਮਰੀਕਾ ਦੇ ਸਭ ਤੋਂ ਆਧੁਨਿਕ F-35 ਲੜਾਕੂ ਜਹਾਜ਼ ਨੂੰ ਮਾਰ ਗਿਰਾਇਆ ਹੈ। ਈਰਾਨ ਦੀ ਇਸਲਾਮਿਕ ਰਿਵੋਲਿਊਸ਼ਨਰੀ ਗਾਰਡ ਕਾਰਪਸ (IRGC) ਅਨੁਸਾਰ, ਉਨ੍ਹਾਂ ਦੇ ਉੱਨਤ ਏਅਰ ਡਿਫੈਂਸ ਸਿਸਟਮ ਨੇ ਇਸ ਘੁਸਪੈਠ ਕਰਨ ਵਾਲੇ ਜਹਾਜ਼ ਨੂੰ ਨਿਸ਼ਾਨਾ ਬਣਾਇਆ। ਇੰਨਾ ਹੀ ਨਹੀਂ, ਇਰਾਨ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਪਾਇਲਟ ਨੂੰ ਬਚਾਉਣ ਲਈ ਆਏ ਅਮਰੀਕੀ ਬਲੈਕ ਹਾਕ ਹੈਲੀਕਾਪਟਰਾਂ ਨੂੰ ਵੀ ਤਬਾਹ ਕਰ ਦਿੱਤਾ ਹੈ।
ਘੁਸਪੈਠ ਵਿਰੁੱਧ IRGC ਦੀ ਵੱਡੀ ਕਾਰਵਾਈ
ਲੀਕ ਹੋਈਆਂ ਰਿਪੋਰਟਾਂ ਅਤੇ ਤਸਵੀਰਾਂ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਅਮਰੀਕਾ ਨੇ ਇੱਕ C-130 ਜਹਾਜ਼ ਅਤੇ ਚਾਰ ਬਲੈਕ ਹਾਕ ਹੈਲੀਕਾਪਟਰ ਇਰਾਨੀ ਸਰਹੱਦ ਦੇ ਅੰਦਰ ਭੇਜੇ ਸਨ। ਈਰਾਨੀ ਫੌਜ ਨੇ ਇਸ ਨੂੰ ਸਿੱਧੀ ਘੁਸਪੈਠ ਕਰਾਰ ਦਿੰਦਿਆਂ ਤੁਰੰਤ ਕਾਰਵਾਈ ਕੀਤੀ। ‘ਤਸਨੀਮ ਨਿਊਜ਼ ਏਜੰਸੀ’ ਦੇ ਮੁਤਾਬਕ, F-35 ਜਹਾਜ਼ ਦੇ ਡਿੱਗਣ ਤੋਂ ਪਹਿਲਾਂ ਪਾਇਲਟ ਨੇ ਖੁਦ ਨੂੰ ਇਜੈਕਟ (ਬਾਹਰ ਨਿਕਲਣਾ) ਕਰ ਲਿਆ ਸੀ ਅਤੇ ਉਹ ਈਰਾਨ ਦੀ ਧਰਤੀ ‘ਤੇ ਉਤਰਿਆ।
ਹਾਲਾਂਕਿ ਪਾਇਲਟ ਦੀ ਮੌਜੂਦਾ ਹਾਲਤ ਬਾਰੇ ਵਿਰੋਧੀ ਦਾਅਵੇ ਕੀਤੇ ਜਾ ਰਹੇ ਹਨ। ਕੁਝ ਰਿਪੋਰਟਾਂ ਅਨੁਸਾਰ ਪਾਇਲਟ ਇਰਾਨੀ ਫੌਜ ਦੀ ਹਿਰਾਸਤ ਵਿੱਚ ਹੈ, ਜਦਕਿ ਸਰਕਾਰੀ ਚੈਨਲ ‘ਪ੍ਰੈਸ ਟੀਵੀ’ ਅਤੇ ‘IRIB’ ਦਾ ਕਹਿਣਾ ਹੈ ਕਿ ਜਹਾਜ਼ ਦੇ ਟਕਰਾਉਣ ਸਮੇਂ ਹੋਏ ਭਾਰੀ ਧਮਾਕੇ ਕਾਰਨ ਪਾਇਲਟ ਦੇ ਬਚਣ ਦੀ ਸੰਭਾਵਨਾ ਬਹੁਤ ਘੱਟ ਹੈ।
#BREAKING Another video of a US helicopter desperately searching for the pilot. pic.twitter.com/91CU4wMhq7
— Tehran Times (@TehranTimes79) April 3, 2026
ਕੀ ਇਹ ਦੂਜਾ F-35 ਜਹਾਜ਼ ਹੈ?
ਈਰਾਨ ਦੇ ‘ਖਤਮ ਅਲ-ਅੰਬੀਆ’ ਮਿਲਟਰੀ ਹੈੱਡਕੁਆਰਟਰ ਦੇ ਬੁਲਾਰੇ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਇਹ ਦੂਜਾ ਮੌਕਾ ਹੈ ਜਦੋਂ ਮੱਧ ਇਰਾਨ ਦੇ ਅਸਮਾਨ ਵਿੱਚ ਅਮਰੀਕੀ F-35 ਜਹਾਜ਼ ਨੂੰ ਡੇਗਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਸਫਲਤਾ IRGC ਦੇ ਨਵੇਂ ਅਤੇ ਅਤਿ-ਆਧੁਨਿਕ ਏਅਰ ਡਿਫੈਂਸ ਸਿਸਟਮ ਸਦਕਾ ਮਿਲੀ ਹੈ। ਦੂਜੇ ਪਾਸੇ, ਤੁਰਕੀ ਦੀ ਇੱਕ ਮੀਡੀਆ ਰਿਪੋਰਟ ਵਿੱਚ ਸ਼ੱਕ ਜਤਾਇਆ ਗਿਆ ਹੈ ਕਿ ਇਹ ਜਹਾਜ਼ F-35 ਦੀ ਬਜਾਏ F-15E ਵੀ ਹੋ ਸਕਦਾ ਹੈ। ਰਿਪੋਰਟਾਂ ਅਨੁਸਾਰ ਅਮਰੀਕੀ ਹਵਾਈ ਸੈਨਾ ਦੇ ਹੈਲੀਕਾਪਟਰ ਪਾਇਲਟ ਦੀ ਭਾਲ ਲਈ ਇਰਾਨੀ ਹਵਾਈ ਖੇਤਰ ਵਿੱਚ ਦਾਖਲ ਹੋਏ ਸਨ।
ਇਹ ਵੀ ਪੜ੍ਹੋ
Another enemy F-35 hit and downed by our #indigenous defence systems.
Iran is a force to be reckoned with.#Iran#F35#War pic.twitter.com/q1DhkTXrm3 — Consulate General of the I.R. Iran in Mumbai (@IRANinMumbai) April 3, 2026
ਪਿਛਲੀਆਂ ਘਟਨਾਵਾਂ ਅਤੇ ਇਰਾਨ ਦੇ ਦਾਅਵੇ
ਇਸ ਤੋਂ ਪਹਿਲਾਂ 19 ਮਾਰਚ ਨੂੰ ਵੀ ਈਰਾਨ ਨੇ ਪਹਿਲੀ ਵਾਰ ਅਮਰੀਕੀ F-35 ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ ਕੀਤਾ ਸੀ। ਹਾਲਾਂਕਿ, ਉਸ ਸਮੇਂ ਸੀਐਨਐਨ ਦੀ ਰਿਪੋਰਟ ਵਿੱਚ ਕਿਹਾ ਗਿਆ ਸੀ ਕਿ ਜਹਾਜ਼ ਨੇ ਮਿਜ਼ਾਈਲ ਹਮਲੇ ਤੋਂ ਬਾਅਦ ਐਮਰਜੈਂਸੀ ਲੈਂਡਿੰਗ ਕੀਤੀ ਸੀ ਅਤੇ ਪਾਇਲਟ ਸੁਰੱਖਿਅਤ ਸੀ। IRGC ਦੇ ਅਨੁਸਾਰ, ਤਾਜ਼ਾ ਹਮਲਾ ਸਥਾਨਕ ਸਮੇਂ ਮੁਤਾਬਕ ਤੜਕੇ 2:50 ਵਜੇ ਹੋਇਆ।
ਈਰਾਨ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਉਹ ਹੁਣ ਤੱਕ ਅਮਰੀਕਾ ਅਤੇ ਇਜ਼ਰਾਈਲ ਦੇ 125 ਤੋਂ ਵੱਧ ਡਰੋਨਾਂ ਨੂੰ ਮਾਰ ਗਿਰਾ ਚੁੱਕੇ ਹਨ। ਹਾਲਾਂਕਿ ਅਮਰੀਕਾ ਨੇ ਅਜੇ ਤੱਕ ਇਨ੍ਹਾਂ ਦਾਅਵਿਆਂ ‘ਤੇ ਕੋਈ ਅਧਿਕਾਰਤ ਟਿੱਪਣੀ ਨਹੀਂ ਕੀਤੀ ਹੈ ਅਤੇ ਨਾ ਹੀ ਸੁਤੰਤਰ ਤੌਰ ‘ਤੇ ਇਨ੍ਹਾਂ ਦੀ ਪੁਸ਼ਟੀ ਹੋਈ ਹੈ। ਵਿਸ਼ਵ ਭਾਈਚਾਰੇ ਦੀਆਂ ਨਜ਼ਰਾਂ ਹੁਣ ਅਮਰੀਕਾ ਦੇ ਅਗਲੇ ਕਦਮ ‘ਤੇ ਟਿਕੀਆਂ ਹੋਈਆਂ ਹਨ।
#BREAKING More photos from the downed US F-35 fighter jet in central Iran pic.twitter.com/fG7720zOsS
— Tehran Times (@TehranTimes79) April 3, 2026
