ਅਫਗਾਨਿਸਤਾਨ: ਕਾਬੁਲ ‘ਚ ਵੱਡਾ ਧਮਾਕਾ, ਤਾਲਿਬਾਨ ਸਰਕਾਰ ਦੇ ਮੰਤਰੀ ਹੱਕਾਨੀ ਸਮੇਤ 12 ਦੀ ਮੌਤ
Kabul Blast: ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਇੱਕ ਵੱਡਾ ਧਮਾਕਾ ਹੋਇਆ ਹੈ। ਇਸ ਧਮਾਕੇ ਵਿੱਚ ਤਾਲਿਬਾਨ ਸਰਕਾਰ ਦੇ ਇੱਕ ਮੰਤਰੀ ਸਮੇਤ 12 ਲੋਕਾਂ ਦੀ ਮੌਤ ਹੋ ਗਈ ਸੀ। ਰਿਪੋਰਟਾਂ ਮੁਤਾਬਕ ਇਹ ਧਮਾਕਾ ਮੰਤਰਾਲੇ ਦੇ ਕੰਪਲੈਕਸ 'ਚ ਮੀਟਿੰਗ ਦੌਰਾਨ ਹੋਇਆ।
ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ‘ਚ ਵੱਡਾ ਧਮਾਕਾ ਹੋਇਆ ਹੈ। ਸੂਤਰਾਂ ਮੁਤਾਬਕ ਕਾਬੁਲ ‘ਚ ਬੁੱਧਵਾਰ ਨੂੰ ਸ਼ਰਨਾਰਥੀ ਮੰਤਰਾਲੇ ਦੇ ਕੰਪਲੈਕਸ ‘ਚ ਹੋਏ ਧਮਾਕੇ ‘ਚ ਤਾਲਿਬਾਨ ਦੇ ਸ਼ਰਨਾਰਥੀ ਮੰਤਰੀ ਖਲੀਲ ਰਹਿਮਾਨ ਹੱਕਾਨੀ ਅਤੇ ਉਨ੍ਹਾਂ ਦੇ ਤਿੰਨ ਅੰਗ ਰੱਖਿਅਕਾਂ ਸਮੇਤ 12 ਲੋਕ ਮਾਰੇ ਗਏ।
ਰਿਪੋਰਟਾਂ ਮੁਤਾਬਕ ਇਹ ਹਮਲਾ ਉਸ ਸਮੇਂ ਹੋਇਆ ਜਦੋਂ ਹੱਕਾਨੀ ਖੋਸਤ ਤੋਂ ਆਏ ਲੋਕਾਂ ਦੇ ਇੱਕ ਸਮੂਹ ਦੀ ਮੇਜ਼ਬਾਨੀ ਕਰ ਰਹੇ ਸਨ। ਤਾਲਿਬਾਨ ਸਰਕਾਰ ਨੇ The Khorasan Diary ਨਾਲ ਗੱਲਬਾਤ ਦੌਰਾਨ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ।
ਕਾਬੁਲ ਦੇ ਮੰਤਰਾਲੇ ‘ਚ ਆਤਮਘਾਤੀ ਹਮਲਾ!
ਫਿਲਹਾਲ ਰਾਜਧਾਨੀ ਕਾਬੁਲ ‘ਚ ਮੰਤਰਾਲੇ ਦੇ ਕੰਪਲੈਕਸ ‘ਚ ਇਹ ਧਮਾਕਾ ਕਿਵੇਂ ਹੋਇਆ ਅਤੇ ਕਿਸ ਨੇ ਇਸ ਨੂੰ ਅੰਜਾਮ ਦਿੱਤਾ, ਇਸ ਬਾਰੇ ਜ਼ਿਆਦਾ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਹੁਣ ਤੱਕ ਮਿਲੇ ਇਨਪੁਟਸ ਦੇ ਆਧਾਰ ‘ਤੇ ਇਸ ਨੂੰ ਆਤਮਘਾਤੀ ਹਮਲਾ ਮੰਨਿਆ ਜਾ ਰਿਹਾ ਹੈ, ਮੀਡੀਆ ਰਿਪੋਰਟਾਂ ਮੁਤਾਬਕ ਇਸ ਧਮਾਕੇ ‘ਚ ਆਤਮਘਾਤੀ ਹਮਲਾਵਰ ਦੀ ਵੀ ਮੌਤ ਹੋ ਗਈ ਅਤੇ ਕਈ ਲੋਕ ਜ਼ਖਮੀ ਹੋ ਗਏ।
ਹੱਕਾਨੀ ਨੈੱਟਵਰਕ ਨਾਲ ਜੁੜੇ ਸਨ ਖਲੀਲ ਰਹਿਮਾਨ
ਖਲੀਲ ਰਹਿਮਾਨ ਹੱਕਾਨੀ, ਤਾਲਿਬਾਨ ਦੇ ਗ੍ਰਹਿ ਮੰਤਰੀ ਸਿਰਾਜੂਦੀਨ ਹੱਕਾਨੀ ਦੇ ਚਾਚਾ ਅਤੇ ਹੱਕਾਨੀ ਨੈੱਟਵਰਕ ਦੇ ਪ੍ਰਮੁੱਖ ਵਿਅਕਤਿਆਂ ਚੋਂ ਇੱਕ ਸਨ, ਅਗਸਤ 2021 ਵਿੱਚ ਅਫਗਾਨਿਸਤਾਨ ਵਿੱਚ ਤਾਲਿਬਾਨ ਦੀ ਸੱਤਾ ਵਿੱਚ ਵਾਪਸੀ ਤੋਂ ਬਾਅਦ, ਉਨ੍ਹਾਂ ਨੂੰ 7 ਸਤੰਬਰ 2021 ਨੂੰ ਸ਼ਰਨਾਰਥੀਆਂ ਦਾ ਕਾਰਜਕਾਰੀ ਮੰਤਰੀ ਨਿਯੁਕਤ ਕੀਤਾ ਗਿਆ ਸੀ।
ਧਮਾਕੇ ਵਿੱਚ ISIS ਦਾ ਹੱਥ ਹੋਣ ਦਾ ਸ਼ੱਕ
ਸ਼ੁਰੂਆਤੀ ਰਿਪੋਰਟਾਂ ‘ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸਲਾਮਿਕ ਸਟੇਟ (ISIS ) ਅਤੇ ਤਾਲਿਬਾਨ ਵਿਚਾਲੇ ਚੱਲ ਰਹੇ ਸੰਘਰਸ਼ ਦੌਰਾਨ ਇਹ ਹਮਲਾ ਨਿਸ਼ਾਨਾ ਬਣਾ ਕੇ ਕੀਤਾ ਗਿਆ ਹਮਲਾ ਹੋ ਸਕਦਾ ਹੈ, ਹਾਲਾਂਕਿ ਇਸ ਮਾਮਲੇ ‘ਚ ਅਜੇ ਤੱਕ ਕਿਸੇ ਸੰਗਠਨ ਦੀ ਸ਼ਮੂਲੀਅਤ ਦਾ ਖੁਲਾਸਾ ਨਹੀਂ ਹੋਇਆ ਹੈ।
ਇਹ ਵੀ ਪੜ੍ਹੋ
ਧਮਾਕੇ ਵਿੱਚ ISIS ਦਾ ਹੱਥ ਹੋਣ ਦਾ ਸ਼ੱਕ
ਸ਼ੁਰੂਆਤੀ ਰਿਪੋਰਟਾਂ ‘ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸਲਾਮਿਕ ਸਟੇਟ (ISIS ) ਅਤੇ ਤਾਲਿਬਾਨ ਵਿਚਾਲੇ ਚੱਲ ਰਹੇ ਸੰਘਰਸ਼ ਦੌਰਾਨ ਇਹ ਹਮਲਾ ਨਿਸ਼ਾਨਾ ਬਣਾ ਕੇ ਕੀਤਾ ਗਿਆ ਹਮਲਾ ਹੋ ਸਕਦਾ ਹੈ, ਹਾਲਾਂਕਿ ਇਸ ਮਾਮਲੇ ‘ਚ ਅਜੇ ਤੱਕ ਕਿਸੇ ਸੰਗਠਨ ਦੀ ਸ਼ਮੂਲੀਅਤ ਦਾ ਖੁਲਾਸਾ ਨਹੀਂ ਹੋਇਆ ਹੈ।
ਰਿਪੋਰਟਾਂ ਦੇ ਅਨੁਸਾਰ, ਇਸਲਾਮਿਕ ਸਟੇਟ (ਆਈਐਸਆਈਐਸ-ਕੇ) ਦੇ ਖੁਰਾਸਾਨ ਪ੍ਰਾਂਤ (ISIS-K) ਨੇ ਅਕਸਰ ਅਜਿਹੇ ਹਮਲੇ ਕੀਤੇ ਹਨ, ਜਿਸ ਨਾਲ ਹਾਲ ਹੀ ਦੇ ਮਹੀਨਿਆਂ ਵਿੱਚ ਤਾਲਿਬਾਨ ਸਰਕਾਰ ਨਾਲ ਤਣਾਅ ਵੱਧ ਗਿਆ ਹੈ, ਫਿਲਹਾਲ ਇਸ ਘਟਨਾ ਦੇ ਪੂਰੇ ਵੇਰਵਿਆਂ ਦੀ ਜਾਂਚ ਕੀਤੀ ਜਾ ਰਹੀ ਹੈ।