ਪਾਕਿਸਤਾਨ ‘ਚ ਸਕੂਲ ਦੀ ਛੱਤ ਡਿੱਗਣ ਨਾਲ 28 ਬੱਚਿਆਂ ਦੀ ਮੌਤ, ਸਾਰੇ 13 ਸਾਲ ਤੋਂ ਘੱਟ

Updated On: 

15 Oct 2026 12:58 PM IST

Pakistan School Roof Collapse: ਪਾਕਿਸਤਾਨ ਦੇ ਪੇਸ਼ਾਵਰ ਦੀ ਦਿਰ ਕਾਲੋਨੀ ਵਿੱਚ ਇੱਕ ਸਕੂਲ ਦੀ ਛੱਤ ਡਿੱਗਣ ਕਾਰਨ ਬੱਚੇ ਮਲਬੇ ਹੇਠਾਂ ਦੱਬ ਗਏ। ਬਚਾਅ ਕਾਰਜ ਦੌਰਾਨ ਹੀ ਕਈ ਬੱਚਿਆਂ ਦੀ ਮੌਤ ਹੋ ਗਈ। ਕੁਝ ਜ਼ਖ਼ਮੀ ਬੱਚਿਆਂ ਨੂੰ ਲੇਡੀ ਰੀਡਿੰਗ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।

ਪਾਕਿਸਤਾਨ ਚ ਸਕੂਲ ਦੀ ਛੱਤ ਡਿੱਗਣ ਨਾਲ 28 ਬੱਚਿਆਂ ਦੀ ਮੌਤ, ਸਾਰੇ 13 ਸਾਲ ਤੋਂ ਘੱਟ

PAK ‘ਚ ਸਕੂਲ ਦੀ ਛੱਤ ਡਿੱਗੀ, 28 ਬੱਚਿਆਂ ਦੀ ਮੌਤ

ਪਾਕਿਸਤਾਨ ਵਿੱਚ ਸਕੂਲ ਦੀ ਛੱਤ ਡਿੱਗਣ ਕਾਰਨ 28 ਵਿਦਿਆਰਥੀਆਂ ਦੀ ਮੌਤ ਹੋ ਗਈ ਹੈ। ਇਹ ਹਾਦਸਾ ਖੈਬਰ ਪਖ਼ਤੂਨਖ਼ਵਾ ਦੀ ਰਾਜਧਾਨੀ ਪੇਸ਼ਾਵਰ ਵਿੱਚ ਵਾਪਰਿਆ। ਰਿਪੋਰਟਾਂ ਮੁਤਾਬਕ, ਮਾਰੇ ਗਏ ਸਾਰੇ ਬੱਚਿਆਂ ਦੀ ਉਮਰ 13 ਸਾਲ ਤੋਂ ਘੱਟ ਸੀ। ਇਸ ਹਾਦਸੇ ਵਿੱਚ ਇੱਕ ਮਹਿਲਾ ਅਧਿਆਪਕਾ ਦੀ ਵੀ ਜਾਨ ਚਲੀ ਗਈ ਹੈ। ਸਥਾਨਕ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਘੱਟੋ-ਘੱਟ 25 ਬੱਚੇ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਹਨ।

ਜਿਓ ਨਿਊਜ਼ ਮੁਤਾਬਕ, ਪੇਸ਼ਾਵਰ ਦੀ ਦਿਰ ਕਾਲੋਨੀ ਵਿੱਚ ਇੱਕ ਸਕੂਲ ਦੀ ਛੱਤ ਡਿੱਗਣ ਕਾਰਨ ਬੱਚੇ ਮਲਬੇ ਹੇਠਾਂ ਦੱਬ ਗਏ। ਬਚਾਅ ਕਾਰਜ ਦੌਰਾਨ ਹੀ ਕਈ ਬੱਚਿਆਂ ਦੀ ਮੌਤ ਹੋ ਗਈ। ਕੁਝ ਜ਼ਖ਼ਮੀ ਬੱਚਿਆਂ ਨੂੰ ਲੇਡੀ ਰੀਡਿੰਗ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਮਲਬਾ ਹਟਾਉਣ ਦਾ ਕੰਮ ਜਾਰੀ ਹੈ ਅਤੇ ਮਲਬੇ ਹੇਠਾਂ ਦੱਬੇ ਹੋਰ ਬੱਚਿਆਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਘਟਨਾ ਵਾਲੀ ਥਾਂ ਤੇ ਫ਼ੌਜ ਨੂੰ ਬੁਲਾਇਆ ਗਿਆ

ਸਥਾਨਕ ਪ੍ਰਸ਼ਾਸਨ ਨੇ ਰਾਹਤ ਅਤੇ ਬਚਾਅ ਕਾਰਜਾਂ ਲਈ ਫ਼ੌਜ ਨੂੰ ਬੁਲਾਇਆ ਹੈ। ਫ਼ੌਜ ਦੇ ਜਵਾਨ ਮਲਬਾ ਹਟਾ ਕੇ ਬੱਚਿਆਂ ਨੂੰ ਬਾਹਰ ਕੱਢਣ ਵਿੱਚ ਜੁਟੇ ਹੋਏ ਹਨ। ਘਟਨਾ ਵਾਲੀ ਥਾਂ ਤੋਂ ਸਾਹਮਣੇ ਆਈਆਂ ਤਸਵੀਰਾਂ ਵਿੱਚ ਸਕੂਲ ਦੀ ਇਮਾਰਤ ਕਾਫ਼ੀ ਪੁਰਾਣੀ ਦਿਖਾਈ ਦੇ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਸਕੂਲ ਦੀ ਇਮਾਰਤ ਮਿੱਟੀ ਅਤੇ ਲੱਕੜ ਨਾਲ ਬਣੀ ਹੋਈ ਸੀ।

ਪੇਸ਼ਾਵਰ ਦੇ ਪੁਲਿਸ ਅਧਿਕਾਰੀ ਸੀਸੀਪੀਓ ਮੀਆਂ ਸਈਦ ਮੁਤਾਬਕ, ਸਕੂਲ ਦੇ ਸੰਚਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਸਕੂਲ ਦੀ ਇਮਾਰਤ ਤਿੰਨ ਮੰਜ਼ਿਲਾ ਸੀ। ਛੱਤ ਡਿੱਗਣ ਦੀ ਘਟਨਾ ਦੀ ਜਾਂਚ ਲਈ ਇੱਕ ਕਮੇਟੀ ਬਣਾਈ ਗਈ ਹੈ। ਜਾਂਚ ਰਿਪੋਰਟ ਆਉਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।

Source: TV9Hindi.com

Loading...
Unable to load recommendations.
Follow Us