AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਪਾਕਿਸਤਾਨ ‘ਚ 125 ਸਾਲ ਪੁਰਾਣਾ ਮੰਦਰ ਢਾਹਿਆ, ਹਿੰਦੂ ਸੰਗਠਨਾਂ ਦਾ ਆਰੋਪ- ਮਦਰਸੇ ਲਈ ਹੜਪੀ ਜ਼ਮੀਨ

Pakistan Hindu temple: ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਇੱਕ ਸਦੀ ਤੋਂ ਵੀ ਪੁਰਾਣਾ ਹਿੰਦੂ ਮੰਦਰ ਢਾਹ ਦਿੱਤਾ ਗਿਆ। ਘੱਟ ਗਿਣਤੀ ਭਾਈਚਾਰਿਆਂ ਨਾਲ ਜੁੜੀਆਂ ਸੰਸਥਾਵਾਂ ਨੇ ਤਹਿਰੀਕ-ਏ-ਲੱਬੈਕ ਪਾਕਿਸਤਾਨ 'ਤੇ ਮੰਦਰ ਨੂੰ ਢਾਹ ਕੇ ਉਸ ਦੀ ਜ਼ਮੀਨ 'ਤੇ ਮਦਰਸੇ ਲਈ ਕਬਜ਼ਾ ਕਰਨ ਦਾ ਆਰੋਪ ਲਗਾਇਆ ਹੈ।

ਪਾਕਿਸਤਾਨ 'ਚ 125 ਸਾਲ ਪੁਰਾਣਾ ਮੰਦਰ ਢਾਹਿਆ, ਹਿੰਦੂ ਸੰਗਠਨਾਂ ਦਾ ਆਰੋਪ- ਮਦਰਸੇ ਲਈ ਹੜਪੀ ਜ਼ਮੀਨ
ਪਾਕਿਸਤਾਨ ‘ਚ 125 ਸਾਲ ਪੁਰਾਣਾ ਮੰਦਰ ਢਾਹਿਆ
tv9-punjabi
| Published: 01 Sep 2026 13:20 PM IST
Share

ਪਾਕਿਸਤਾਨ ਵਿੱਚ ਇੱਕ ਵਾਰ ਫਿਰ ਹਿੰਦੂ ਮੰਦਰ ਨੂੰ ਨਿਸ਼ਾਨਾ ਬਣਾਇਆ ਗਿਆ। ਇੱਥੇ ਪੰਜਾਬ ਸੂਬੇ ਦੇ ਨਰੋਵਾਲ ਜ਼ਿਲ੍ਹੇ ਵਿੱਚ ਇੱਕ ਇਤਿਹਾਸਕ ਹਿੰਦੂ ਮੰਦਰ ਨੂੰ ਢਾਹ ਦਿੱਤਾ ਗਿਆ। ਖਾਸ ਗੱਲ ਇਹ ਹੈ ਕਿ ਇਹ ਮੰਦਰ ਇੱਕ ਸਦੀ ਤੋਂ ਵੀ ਜ਼ਿਆਦਾ ਪੁਰਾਣਾ ਸੀ। ਅਧਿਕਾਰੀਆਂ ਅਤੇ ਘੱਟ ਗਿਣਤੀ ਭਾਈਚਾਰਿਆਂ ਨਾਲ ਜੁੜੀਆਂ ਸੰਸਥਾਵਾਂ ਦਾ ਕਹਿਣਾ ਹੈ ਕਿ ਹਿੰਦੂ ਮੰਦਰ ਨੂੰ ਇਸ ਲਈ ਢਾਹਿਆ ਗਿਆ ਤਾਂ ਜੋ ਉਸ ਦੀ ਜ਼ਮੀਨ ਨੂੰ ਇੱਕ ਮਦਰਸੇ ਵਿੱਚ ਸ਼ਾਮਲ ਕੀਤਾ ਜਾ ਸਕੇ।

ਇਤਿਹਾਸਕ ਹਿੰਦੂ ਮੰਦਰ ਨੂੰ ਢਾਹੇ ਜਾਣ ਨੂੰ ਲੈ ਕੇ ਲੋਕਾਂ ਨੇ ਨਾਰਾਜ਼ਗੀ ਜ਼ਾਹਰ ਕੀਤੀ ਹੈ। ਘੱਟ ਗਿਣਤੀ ਭਾਈਚਾਰਿਆਂ ਨਾਲ ਜੁੜੀਆਂ ਸੰਸਥਾਵਾਂ ਅਤੇ ਇੱਕ ਸਿਆਸੀ ਪਾਰਟੀ ਨੇ ਕਿਹਾ ਕਿ ਧਾਰਮਿਕ ਕੱਟੜਪੰਥੀਆਂ ਦੇ ਇੱਕ ਸਮੂਹ ਨੇ ਮੰਦਰ ਨੂੰ ਢਾਹ ਦਿੱਤਾ, ਤਾਂ ਜੋ ਉਸ ਦੀ ਜ਼ਮੀਨ ਨੂੰ ਨੇੜੇ ਸਥਿਤ ਇੱਕ ਮਦਰਸੇ ਵਿੱਚ ਸ਼ਾਮਲ ਕੀਤਾ ਜਾ ਸਕੇ। ਉੱਥੇ ਹੀ ਸਰਕਾਰ ਨੇ ਦਾਅਵਾ ਕੀਤਾ ਕਿ ਪੁਰਾਣਾ ਮੰਦਰ ਮੂਸਲਾਧਾਰ ਮੀਂਹ ਕਾਰਨ ਢਹਿ ਗਿਆ।

100 ਤੋਂ ਵੱਧ ਸਾਲ ਪੁਰਾਣਾ ਸੀ ਮੰਦਰ

ਜਾਣਕਾਰੀ ਮੁਤਾਬਕ ਕਰੀਬ 1,000 ਵਰਗ ਮੀਟਰ ਖੇਤਰ ਵਿੱਚ ਫੈਲਿਆ ਇਹ ਮੰਦਰ 100 ਤੋਂ 125 ਸਾਲ ਪੁਰਾਣਾ ਸੀ। ਇਹ ਮੰਦਰ ਲਾਹੌਰ ਤੋਂ ਲਗਭਗ 130 ਕਿਲੋਮੀਟਰ ਦੂਰ ਨਰੋਵਾਲ ਦੇ ਸਿਰਾਜ ਪਿੰਡ ਵਿੱਚ ਸਥਿਤ ਸੀ। ਮੰਦਰ ਨੂੰ 21 ਅਗਸਤ ਨੂੰ ਢਾਹੇ ਜਾਣ ਦੀ ਗੱਲ ਸਾਹਮਣੇ ਆਈ ਹੈ।

ਤਹਿਰੀਕ-ਏ-ਲੱਬੈਕ ਪਾਕਿਸਤਾਨ ‘ਤੇ ਆਰੋਪ

ਮੰਦਰ ਨੂੰ ਢਾਹੁਣ ਵਾਲੇ ਲੋਕ ਤਹਿਰੀਕ-ਏ-ਲੱਬੈਕ ਪਾਕਿਸਤਾਨ (TLP) ਨਾਲ ਸਬੰਧਤ ਸਨ, ਜੋ ਇੱਕ ਪਾਬੰਦੀਸ਼ੁਦਾ ਕੱਟੜ-ਦੱਖਣਪੰਥੀ ਇਸਲਾਮੀ ਪਾਰਟੀ ਹੈ। ਪਾਕਿਸਤਾਨ ਮਸੀਹਾ ਮਿਲਲਤ ਪਾਰਟੀ (PMMP) ਨੇ ਪੰਜਾਬ ਸਰਕਾਰ ਤੋਂ ਮੰਦਰ ਢਾਹੁਣ ਵਿੱਚ ਸ਼ਾਮਲ ਲੋਕਾਂ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਮੰਦਰ ਦੇ ਮੁੜ ਨਿਰਮਾਣ ਨੂੰ ਯਕੀਨੀ ਬਣਾਉਣ ਦੀ ਅਪੀਲ ਕੀਤੀ ਹੈ।

PMMP ਨੇ ਆਰੋਪੀਆਂ ਖ਼ਿਲਾਫ਼ ਕਾਰਵਾਈ ਦੀ ਕੀਤੀ ਮੰਗ

PMMP ਦੇ ਪ੍ਰਧਾਨ ਅਸਲਮ ਪਰਵੇਜ਼ ਸਹੋਤਰਾ ਨੇ ਦੱਸਿਆ ਕਿ ਉਨ੍ਹਾਂ ਨੇ 28 ਅਗਸਤ ਨੂੰ ਪੰਜਾਬ ਦੇ ਵਧੀਕ ਗ੍ਰਹਿ ਸਕੱਤਰ ਨਾਲ ਮੁਲਾਕਾਤ ਕੀਤੀ ਅਤੇ ਕਥਿਤ ਆਰੋਪੀਆਂ ਅਤੇ ਮੰਦਰ ਦੀ ਸੁਰੱਖਿਆ ਵਿੱਚ ਨਾਕਾਮ ਰਹਿਣ ਵਾਲੇ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕਰਦਿਆਂ ਲਿਖਤੀ ਅਰਜ਼ੀ ਦਿੱਤੀ। ਉਨ੍ਹਾਂ ਨੇ ਆਰੋਪ ਲਗਾਇਆ ਕਿ ਮੰਦਰ ਦੇ ਸ਼ਿਖਰ ਦੀ ਧਾਤ, ਹੋਰ ਸਮੱਗਰੀ ਅਤੇ ਮਲਬੇ ਦੀਆਂ ਇੱਟਾਂ ਨੂੰ ਵੀ ਬਾਅਦ ਵਿੱਚ ਉੱਥੋਂ ਹਟਾ ਦਿੱਤਾ ਗਿਆ।

ਉਨ੍ਹਾਂ ਦੱਸਿਆ ਕਿ ਮੰਦਰ ਨਾਲ ਲੱਗਦੀ ਜ਼ਮੀਨ ਪਹਿਲਾਂ ਇਵੈਕਿਊਈ ਟਰੱਸਟ ਪ੍ਰਾਪਰਟੀ ਬੋਰਡ (ETPB) ਵੱਲੋਂ ਇੱਕ ਮਦਰਸੇ ਲਈ ਲੀਜ਼ ‘ਤੇ ਦਿੱਤੀ ਗਈ ਸੀ। ਬਾਅਦ ਵਿੱਚ ਕਥਿਤ ਤੌਰ ‘ਤੇ ਕਈ ਸਾਲਾਂ ਤੱਕ ਕਿਰਾਇਆ ਨਾ ਦੇਣ ਅਤੇ ਪਰਿਸਰ ਦੀ ਨਿਰਧਾਰਤ ਮਕਸਦ ਲਈ ਵਰਤੋਂ ਨਾ ਹੋਣ ਕਾਰਨ ਲੀਜ਼ ਰੱਦ ਕਰ ਦਿੱਤੀ ਗਈ ਸੀ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਕਈ ਲੋਕਾਂ ਨੇ ਗੈਰ-ਕਾਨੂੰਨੀ ਤੌਰ ‘ਤੇ ਜਾਇਦਾਦ ਦੇ ਕੁਝ ਹਿੱਸਿਆਂ ‘ਤੇ ਕਬਜ਼ਾ ਕਰ ਲਿਆ।

ਹਿੰਦੂ ਭਾਈਚਾਰੇ ਨੇ ਮੁੜ ਨਿਰਮਾਣ ਦੀ ਕੀਤੀ ਮੰਗ

ਉੱਥੇ ਹੀ ਹਿੰਦੂ ਭਾਈਚਾਰੇ ਦੇ ਆਗੂ ਰਤਨ ਲਾਲ ਨੇ ਪ੍ਰਾਚੀਨ ਮੰਦਰ ਨੂੰ ਢਾਹੇ ਜਾਣ ਦੀ ਨਿੰਦਾ ਕੀਤੀ ਅਤੇ ਸਰਕਾਰ ਤੋਂ ਇਸ ਦੇ ਮੁੜ ਨਿਰਮਾਣ ਦਾ ਹੁਕਮ ਦੇਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ETPB ਸਥਾਨ ਦੀ ਸੁਰੱਖਿਆ ਕਰਨ ਜਾਂ ਕਥਿਤ ਕਬਜ਼ਾਧਾਰੀਆਂ ਨੂੰ ਹਟਾਉਣ ਲਈ ਲੋੜੀਂਦੇ ਕਦਮ ਚੁੱਕਣ ਵਿੱਚ ਨਾਕਾਮ ਰਹੇ, ਜਿਸ ਦੇ ਨਤੀਜੇ ਵਜੋਂ ਆਖ਼ਰਕਾਰ ਮੰਦਰ ਨੂੰ ਢਾਹ ਦਿੱਤਾ ਗਿਆ। ਉਨ੍ਹਾਂ ਸਰਕਾਰ ਤੋਂ ਮੰਦਰ ਢਾਹੁਣ ਵਿੱਚ ਸ਼ਾਮਲ ਪਾਏ ਜਾਣ ਵਾਲਿਆਂ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ।

ਅਧਿਕਾਰੀ ਨੇ ਦਿੱਤੀ ਸਫ਼ਾਈ

ਇਸ ਦੌਰਾਨ ETPB ਦੇ ਸੀਨੀਅਰ ਅਧਿਕਾਰੀ ਰਾਣਾ ਇਫ਼ਤਿਖਾਰ ਨੇ ਭਾਰੀ ਮੀਂਹ ਕਾਰਨ ਮੰਦਰ ਢਹਿਣ ਦੀ ਗੱਲ ਕਹੀ ਹੈ। ਉਨ੍ਹਾਂ ਦੱਸਿਆ ਕਿ ਮੰਦਰ ਲਗਭਗ 100 ਤੋਂ 125 ਸਾਲ ਪੁਰਾਣਾ ਸੀ ਅਤੇ ਭਾਰੀ ਮੀਂਹ ਕਾਰਨ ਢਹਿ ਗਿਆ। ਉਨ੍ਹਾਂ ਕਿਹਾ ਕਿ ਸਾਡੇ ਰਿਕਾਰਡ ਵਿੱਚ ਇਸ ਮੰਦਰ ਦਾ ਕੋਈ ਨਾਮ ਨਹੀਂ ਹੈ, ਹਾਲਾਂਕਿ ਇਹ ਬਹੁਤ ਪੁਰਾਣਾ ਮੰਦਰ ਹੈ ਅਤੇ 100 ਤੋਂ 125 ਸਾਲ ਤੋਂ ਵੀ ਵੱਧ ਪੁਰਾਣਾ ਹੈ।

ਮੰਦਰਾਂ, ਗੁਰਦੁਆਰਿਆਂ ਅਤੇ ਚਰਚਾਂ ਦੀ ਸੁਰੱਖਿਆ ਦੀ ਮੰਗ

ਸਹੋਤਰਾ ਨੇ ਮਾਲ ਵਿਭਾਗ ਦੀ ਇੱਕ ਰਿਪੋਰਟ ਦਾ ਹਵਾਲਾ ਦਿੱਤਾ, ਜਿਸ ਵਿੱਚ ਕਈ ਵਿਅਕਤੀਆਂ ਨੂੰ ਮੰਦਰ ਦੇ ਕੁਆਰਟਰਾਂ ਅਤੇ ਜਾਇਦਾਦ ਦੇ ਹੋਰ ਹਿੱਸਿਆਂ ‘ਤੇ ਗੈਰ-ਕਾਨੂੰਨੀ ਕਬਜ਼ਾਧਾਰੀ ਵਜੋਂ ਦਰਸਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਸਿਆਲਕੋਟ ਵਿੱਚ ETPB ਦੇ ਡਿਪਟੀ ਐਡਮਿਨਿਸਟ੍ਰੇਟਰ ਵੱਲੋਂ 29 ਜਨਵਰੀ 2026 ਨੂੰ ਜਾਰੀ ਇੱਕ ਹੁਕਮ ਨੇ ਮਦਰਸੇ ਦੀ ਲੀਜ਼ ਦੇ ਅਧਿਕਾਰ ਰੱਦ ਕਰ ਦਿੱਤੇ ਸਨ ਅਤੇ ਗੈਰ-ਕਾਨੂੰਨੀ ਕਬਜ਼ਾਧਾਰੀਆਂ ਨੂੰ ਬੇਦਖਲ ਕਰਨ ਅਤੇ ਜਾਇਦਾਦ ਨੂੰ ਸੀਲ ਕਰਨ ਦੇ ਨਿਰਦੇਸ਼ ਦਿੱਤੇ ਸਨ।

ਉਨ੍ਹਾਂ ਆਰੋਪ ਲਗਾਇਆ ਕਿ ਇਸ ਹੁਕਮ ਦੀ ਪਾਲਣਾ ਨਹੀਂ ਕੀਤੀ ਗਈ। ਉਨ੍ਹਾਂ ਮੰਦਰ ਨੂੰ ਇਸ ਦੇ ਅਸਲ ਸਰੂਪ ਵਿੱਚ ਮੁੜ ਬਣਾਉਣ ਦੀ ਮੰਗ ਕੀਤੀ ਅਤੇ ਸਰਕਾਰ ਨੂੰ ਪੰਜਾਬ ਭਰ ਵਿੱਚ ਹਿੰਦੂ ਮੰਦਰਾਂ, ਸਿੱਖ ਗੁਰਦੁਆਰਿਆਂ ਅਤੇ ਈਸਾਈ ਚਰਚਾਂ ਦੇ ਨਾਲ-ਨਾਲ ਉਨ੍ਹਾਂ ਦੀਆਂ ਆਸ-ਪਾਸ ਦੀਆਂ ਜਾਇਦਾਦਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਅਪੀਲ ਕੀਤੀ।

ਮੰਦਰ ਦੀ ਜ਼ਮੀਨ ਲੀਜ਼ ‘ਤੇ ਨਹੀਂ ਦਿੱਤੀ ਗਈ

ETPB ਦੇ ਇਫ਼ਤਿਖਾਰ ਨੇ ਕਿਹਾ ਕਿ ਮੰਦਰ ਨਾਲ ਲੱਗਦੀ ਜ਼ਮੀਨ ਮਦਰਸਾ ਸਥਾਪਤ ਕਰਨ ਲਈ ਲੀਜ਼ ‘ਤੇ ਦਿੱਤੀ ਗਈ ਸੀ। ਪਰ ਮੰਦਰ ਦੀ ਜ਼ਮੀਨ ਕਿਸੇ ਨੂੰ ਵੀ ਲੀਜ਼ ‘ਤੇ ਨਹੀਂ ਦਿੱਤੀ ਗਈ। ਉਨ੍ਹਾਂ ਇਹ ਵੀ ਕਿਹਾ ਕਿ ਮੰਦਰ ਦੇ ਮੁੜ ਨਿਰਮਾਣ ਬਾਰੇ ETPB ਦੇ ਉੱਚ ਅਧਿਕਾਰੀ ਫ਼ੈਸਲਾ ਲੈਣਗੇ। ਉੱਥੇ ਹੀ ਨਰੋਵਾਲ ਦੇ DSP ਵੱਲੋਂ 11 ਅਪ੍ਰੈਲ ਨੂੰ ਜਾਰੀ ਕੀਤੀ ਗਈ ਇੱਕ ਰਿਪੋਰਟ ਮੁਤਾਬਕ ਸਥਾਨਕ ਪੁਲਿਸ ਮੰਦਰ ਦੇ ਆਲੇ-ਦੁਆਲੇ ਕਥਿਤ ਸੁਰੱਖਿਆ ਚਿੰਤਾਵਾਂ ਅਤੇ ਮੰਦਰ ਨੂੰ ਨੁਕਸਾਨ ਪਹੁੰਚਣ ਦੀ ਸੰਭਾਵਨਾ ਤੋਂ ਜਾਣੂ ਸੀ।

ਪ੍ਰਸ਼ਾਸਨ ਅਤੇ ETPB ਦੀ ਨਾਕਾਮੀ

ਇਸ ਦੌਰਾਨ ਨਰੋਵਾਲ ਜ਼ਿਲ੍ਹਾ ਸ਼ਾਂਤੀ ਕਮੇਟੀ ਅਤੇ ਪਾਕ ਧਰਮਸਥਾਨ ਹਿੰਦੂ ਕਮੇਟੀ ਦੇ ਮੈਂਬਰ ਰਤਨ ਲਾਲ ਨੇ ਕਿਹਾ, ਸਾਨੂੰ ਉਸ ਜਗ੍ਹਾ ‘ਤੇ ਜਾਣ ਤੋਂ ਵੀ ਡਰ ਲੱਗਦਾ ਹੈ ਕਿਉਂਕਿ ਉੱਥੇ ਅਜੇ ਵੀ ਇੱਕ ਮਦਰਸਾ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ETPB ਦੀ ਨਾਕਾਮੀ ਕਾਰਨ ਇਹ ਘਟਨਾ ਵਾਪਰੀ ਹੈ। ਉਨ੍ਹਾਂ ਕਿਹਾ ਕਿ ਉਹ ਨਾ ਤਾਂ ਮੰਦਰ ਦੀ ਸੁਰੱਖਿਆ ਕਰ ਸਕੇ ਅਤੇ ਨਾ ਹੀ ਗੈਰ-ਕਾਨੂੰਨੀ ਕਬਜ਼ਾਧਾਰੀਆਂ ਨੂੰ ਹਟਾ ਸਕੇ, ਜਿਸ ਕਾਰਨ ਅੱਜ ਮੰਦਰ ਨੂੰ ਢਾਹ ਦਿੱਤਾ ਗਿਆ।

Source:TV9Hindi.com

Follow Us
PM Modi Gen Z Interaction: 6000 Gen-Z ਨੌਜਵਾਨਾਂ ਨਾਲ PM Modi ਦਾ ਖਾਸ ਸੰਵਾਦ
PM Modi Gen Z Interaction: 6000 Gen-Z ਨੌਜਵਾਨਾਂ ਨਾਲ PM Modi ਦਾ ਖਾਸ ਸੰਵਾਦ...
ਜਿਹੜੇ ਵਿੱਕ ਗਏ...ਜਿਹੜੇ ਡਰ ਗਏ...ਉਹ ਬੀਜੇਪੀ 'ਚ ਗਏ...ਡਾ. ਬਲਬੀਰ ਸਿੰਘ ਦਾ ਪਾਰਟੀ ਬਦਲਣ ਵਾਲਿਆਂ ਦੇ ਵੱਡਾ ਹਮਲਾ
ਜਿਹੜੇ ਵਿੱਕ ਗਏ...ਜਿਹੜੇ ਡਰ ਗਏ...ਉਹ ਬੀਜੇਪੀ 'ਚ ਗਏ...ਡਾ. ਬਲਬੀਰ ਸਿੰਘ ਦਾ ਪਾਰਟੀ ਬਦਲਣ ਵਾਲਿਆਂ ਦੇ ਵੱਡਾ ਹਮਲਾ...
ਉਹ ਸ਼ੀਸ਼ਾ ਸਾਫ ਕਰਦੇ ਰਹੇ... ਧੂੜ ਤਾਂ ਚੇਹਰੇ 'ਤੇ ਜੰਮ੍ਹੀ ਸੀ, ਪੰਜਾਬ ਕਾਂਗਰਸ ਇੰਚਾਰਜ ਬੱਦਲਣ 'ਤੇ AAP ਦਾ ਤਿੱਖਾ ਤੰਜ
ਉਹ ਸ਼ੀਸ਼ਾ ਸਾਫ ਕਰਦੇ ਰਹੇ... ਧੂੜ ਤਾਂ ਚੇਹਰੇ 'ਤੇ ਜੰਮ੍ਹੀ ਸੀ, ਪੰਜਾਬ ਕਾਂਗਰਸ ਇੰਚਾਰਜ ਬੱਦਲਣ 'ਤੇ AAP ਦਾ ਤਿੱਖਾ ਤੰਜ...
AAP ਨੇ ਨਸ਼ਿਆਂ ਖਿਲਾਫ ਚੁੱਕਿਆ ਵੱਡਾ ਕਦਮ... ਨਸ਼ਾ ਛੁਡਾਊ ਕੇਂਦਰਾਂ ਵਿੱਚ ਦਾਖਲੇ 164% ਵਧੇ, TV9 ਭਾਰਤਵਰਸ਼ ਦੇ 'ਸਿਹਤ ਸੰਵਾਦ' 'ਤੇ ਬੋਲੇ ਡਾ. ਬਲਬੀਰ ਸਿੰਘ
AAP ਨੇ ਨਸ਼ਿਆਂ ਖਿਲਾਫ ਚੁੱਕਿਆ ਵੱਡਾ ਕਦਮ... ਨਸ਼ਾ ਛੁਡਾਊ ਕੇਂਦਰਾਂ ਵਿੱਚ ਦਾਖਲੇ 164% ਵਧੇ, TV9 ਭਾਰਤਵਰਸ਼ ਦੇ 'ਸਿਹਤ ਸੰਵਾਦ' 'ਤੇ ਬੋਲੇ ਡਾ. ਬਲਬੀਰ ਸਿੰਘ...
AIIMS 'ਚ ਸੀਐਮ ਰੇਖਾ ਗੁਪਤਾ ਨੇ ਜਾਣਿਆ ਜ਼ਖਮੀਆਂ ਦਾ ਹਾਲ, ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਦੀ ਕਹੀ ਗੱਲ
AIIMS 'ਚ ਸੀਐਮ ਰੇਖਾ ਗੁਪਤਾ ਨੇ ਜਾਣਿਆ ਜ਼ਖਮੀਆਂ ਦਾ ਹਾਲ, ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਦੀ ਕਹੀ ਗੱਲ...
8ਵੇਂ ਤਨਖਾਹ ਕਮਿਸ਼ਨ ਨੂੰ ਲੈ ਕੇ ਕਰਮਚਾਰੀਆਂ ਦੀਆਂ ਵਧੀਆਂ ਉਮੀਦਾਂ, ਸੈਲਰੀ ਵਾਧੇ ਤੇ ਚਰਚਾ ਤੇਜ
8ਵੇਂ ਤਨਖਾਹ ਕਮਿਸ਼ਨ ਨੂੰ ਲੈ ਕੇ ਕਰਮਚਾਰੀਆਂ ਦੀਆਂ ਵਧੀਆਂ ਉਮੀਦਾਂ, ਸੈਲਰੀ ਵਾਧੇ ਤੇ ਚਰਚਾ ਤੇਜ...
ਸਚਿਨ ਪਾਇਲਟ ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਬਣੇ, AICC 'ਚ ਵੱਡੇ ਬਦਲਾਅ
ਸਚਿਨ ਪਾਇਲਟ ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਬਣੇ, AICC 'ਚ ਵੱਡੇ ਬਦਲਾਅ...
ਜਨਮਾਸ਼ਟਮੀ ਤੇ ਚਮਤਕਾਰ: ਨੇਪਾਲ ਦੇ ਹੜ੍ਹਾਂ ਵਿੱਚ 9 ਦਿਨ ਫਸੇ ਰਹੇ ਸੰਜੇ ਸਾਹ, 'ਹਰੇ ਕ੍ਰਿਸ਼ਨਾ' ਜਪਦਿਆਂ ਆਏ ਬਾਹਰ
ਜਨਮਾਸ਼ਟਮੀ ਤੇ ਚਮਤਕਾਰ: ਨੇਪਾਲ ਦੇ ਹੜ੍ਹਾਂ ਵਿੱਚ 9 ਦਿਨ ਫਸੇ ਰਹੇ ਸੰਜੇ ਸਾਹ, 'ਹਰੇ ਕ੍ਰਿਸ਼ਨਾ' ਜਪਦਿਆਂ ਆਏ ਬਾਹਰ...
ਖੱਟਰ ਨੇ ਕਿਸਾਨਾਂ ਦੀਆਂ ਮੰਗਾਂ ਤੇ' ਜਤਾਈ ਸਹਿਮਤੀ, ਕਿਸਾਨਾਂ ਦਾ ਦਾਅਵਾ - ਪਹਿਲੀ ਵਾਰ ਸਰਕਾਰ ਦਾ ਪਾਜੇਟਿਵ ਰਿਸਪਾਂਸ
ਖੱਟਰ ਨੇ ਕਿਸਾਨਾਂ ਦੀਆਂ ਮੰਗਾਂ ਤੇ' ਜਤਾਈ ਸਹਿਮਤੀ, ਕਿਸਾਨਾਂ ਦਾ ਦਾਅਵਾ - ਪਹਿਲੀ ਵਾਰ ਸਰਕਾਰ ਦਾ ਪਾਜੇਟਿਵ ਰਿਸਪਾਂਸ...