ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਬਜਟ 2025

ਮੀਂਹ ਦੀ ਸੰਭਾਵਨਾ, ਕੋਲਡ ਵੇਵ ਚੱਲਣ ਦੀ ਸੰਭਾਵਨਾ, ਜਾਣੋ ਮੌਸਮ ਦਾ ਹਾਲ

ਜਨਵਰੀ ਦੇ ਮਹੀਨੇ ਵਿੱਚ ਪੰਜਾਬ ਵਿੱਚ 59 ਪ੍ਰਤੀਸ਼ਤ ਘੱਟ ਬਾਰਿਸ਼ ਦਰਜ ਕੀਤੀ ਗਈ। ਜਦੋਂ ਕਿ ਫਰਵਰੀ ਮਹੀਨੇ ਦੀ ਸ਼ੁਰੂਆਤ ਵੀ ਸੁੱਕੀ ਰਹੀ ਹੈ। ਇਸ ਮਹੀਨੇ ਹੁਣ ਤੱਕ ਦੋ ਵੈਸਟਨ ਡਿਸਟਰਬੈਂਸ ਐਕਟਿਵ ਹੋਏ ਹਨ, ਪਰ ਉਨ੍ਹਾਂ ਦਾ ਪ੍ਰਭਾਵ ਪੰਜਾਬ ਵਿੱਚ ਨਹੀਂ ਦੇਖਿਆ ਗਿਆ। ਹੁਣ 8 ਫਰਵਰੀ ਤੋਂ, ਇੱਕ ਨਵਾਂ ਵੈਸਟਨ ਡਿਸਟਰਬੈਂਸ ਐਕਟਿਵ ਹੋ ਰਿਹਾ ਹੈ।

ਮੀਂਹ ਦੀ ਸੰਭਾਵਨਾ, ਕੋਲਡ ਵੇਵ ਚੱਲਣ ਦੀ ਸੰਭਾਵਨਾ, ਜਾਣੋ ਮੌਸਮ ਦਾ ਹਾਲ
ਪੰਜਾਬ ਦਾ ਮੌਸਮ
Follow Us
tv9-punjabi
| Updated On: 05 Feb 2025 08:15 AM

ਅੱਜ ਪੰਜਾਬ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਪਰ ਗੁਰਦਾਸਪੁਰ ਜ਼ਿਲ੍ਹੇ ਵਿੱਚ ਮੀਂਹ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਸੂਬੇ ਭਰ ਵਿੱਚ ਹੋਰ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ। ਇਹ ਉਮੀਦ ਕੀਤੀ ਜਾ ਰਹੀ ਹੈ ਕਿ ਸੂਬੇ ਦੇ ਕੁਝ ਇਲਾਕਿਆਂ ਵਿੱਚ ਹਲਕੀ ਧੁੰਦ ਪੈ ਸਕਦੀ ਹੈ, ਜਦੋਂ ਕਿ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਬੱਦਲਵਾਈ ਰਹਿਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਕਈ ਜ਼ਿਲ੍ਹਿਆਂ ਵਿੱਚ ਠੰਢੀਆਂ ਹਵਾਵਾਂ ਚੱਲਣ ਦੀ ਸੰਭਾਵਨਾ ਹੈ।

ਮੌਸਮ ਵਿਭਾਗ ਅਨੁਸਾਰ, ਆਉਣ ਵਾਲੇ ਦਿਨਾਂ ਵਿੱਚ ਵੈਸਟਨ ਡਿਸਟਰਬੈਂਸ ਇੱਕ ਵਾਰ ਫਿਰ ਐਕਟਿਵ ਹੋ ਰਿਹਾ ਹੈ। ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ, 4 ਫਰਵਰੀ ਤੋਂ ਸਰਗਰਮ ਹੋਏ ਵੈਸਟਨ ਡਿਸਟਰਬੈਂਸ ਦਾ ਪ੍ਰਭਾਵ ਪੰਜਾਬ ਵਿੱਚ ਨਹੀਂ ਦੇਖਿਆ ਗਿਆ। ਪਿਛਲੇ 24 ਘੰਟਿਆਂ ਵਿੱਚ ਪੰਜਾਬ ਦੇ ਪਠਾਨਕੋਟ ਅਤੇ ਮੋਗਾ ਵਿੱਚ 1 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਜਦੋਂ ਕਿ ਹੋਰ ਜ਼ਿਲ੍ਹੇ ਸੁੱਕੇ ਰਹੇ। ਰਾਤ ਨੂੰ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਬੱਦਲਵਾਈ ਰਹੀ ਅਤੇ ਅੱਜ ਵੀ ਇਸੇ ਤਰ੍ਹਾਂ ਦਾ ਮੌਸਮ ਰਹਿਣ ਦੀ ਉਮੀਦ ਹੈ।

8 ਫਰਵਰੀ ਤੋਂ ਐਕਟਿਵ ਹੋਵੇਗਾ ਵੈਸਟਨ ਡਿਸਟਰਬੈਂਸ

ਜਨਵਰੀ ਦੇ ਮਹੀਨੇ ਵਿੱਚ ਪੰਜਾਬ ਵਿੱਚ 59 ਪ੍ਰਤੀਸ਼ਤ ਘੱਟ ਬਾਰਿਸ਼ ਦਰਜ ਕੀਤੀ ਗਈ। ਜਦੋਂ ਕਿ ਫਰਵਰੀ ਮਹੀਨੇ ਦੀ ਸ਼ੁਰੂਆਤ ਵੀ ਸੁੱਕੀ ਰਹੀ ਹੈ। ਇਸ ਮਹੀਨੇ ਹੁਣ ਤੱਕ ਦੋ ਵੈਸਟਨ ਡਿਸਟਰਬੈਂਸ ਐਕਟਿਵ ਹੋਏ ਹਨ, ਪਰ ਉਨ੍ਹਾਂ ਦਾ ਪ੍ਰਭਾਵ ਪੰਜਾਬ ਵਿੱਚ ਨਹੀਂ ਦੇਖਿਆ ਗਿਆ। ਹੁਣ 8 ਫਰਵਰੀ ਤੋਂ, ਇੱਕ ਨਵਾਂ ਵੈਸਟਨ ਡਿਸਟਰਬੈਂਸ ਐਕਟਿਵ ਹੋ ਰਿਹਾ ਹੈ। ਉਮੀਦ ਹੈ ਕਿ ਇਸਦਾ ਪ੍ਰਭਾਵ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਦੇ ਪਹਾੜੀ ਇਲਾਕਿਆਂ ਵਿੱਚ ਵੀ ਦੇਖਣ ਨੂੰ ਮਿਲੇਗਾ। ਜਦੋਂ ਕਿ ਮੈਦਾਨੀ ਇਲਾਕਿਆਂ ਵਿੱਚ ਖੁਸ਼ਕ ਮੌਸਮ ਦੀ ਉਮੀਦ ਹੈ।

ਮੌਸਮ ਸਾਫ ਰਹਿਣ ਦੀ ਸੰਭਾਵਨਾ

ਪਟਿਆਲਾ ਵਿੱਚ ਅੱਜ ਹਲਕੇ ਬੱਦਲ ਦਿਖਾਈ ਦੇ ਸਕਦੇ ਹਨ ਅਤੇ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਜਦੋਂਕਿ ਬਾਕੀ ਜ਼ਿਲ੍ਹਿਆਂ ਵਿੱਚ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਹੈ। ਪਟਿਆਲਾ ਵਿੱਚ ਤਾਪਮਾਨ 9 ਡਿਗਰੀ ਤੋਂ 19 ਡਿਗਰੀ ਸੈਲਸੀਅਸ ਤੱਕ ਰਹਿਣ ਦੀ ਸੰਭਾਵਨਾ ਹੈ। ਅੰਮ੍ਰਿਤਸਰ ਵਿੱਚ ਤਾਪਮਾਨ 8 ਡਿਗਰੀ ਤੋਂ ਲੈਕੇ 19 ਡਿਗਰੀ ਤੱਕ ਰਹਿਣ ਦੀ ਸੰਭਾਵਨਾ ਹੈ। ਅੱਜ ਦਾ ਦਿਨ ਕਰੀਬ 11 ਘੰਟਿਆਂ ਦਾ ਰਹੇਗਾ। ਸੂਰਜ ਸਵੇਰ ਸਮੇਂ 7 ਵਜਕੇ 16 ਮਿੰਟ ਤੇ ਚੜ੍ਹਿਆ ਅਤੇ ਸ਼ਾਮ ਨੂੰ 6 ਵਜਕੇ 6 ਮਿੰਟ ਤੇ ਸੂਰਜ ਢਲ ਜਾਵੇਗਾ।

ਮਹਾਪੰਚਾਇਤ ਤੋਂ ਪਹਿਲਾਂ ਕਿਸਾਨ ਆਗੂ ਨੂੰ ਪਿਆ ਦਿਲ ਦਾ ਦੌਰਾ, ਹਸਪਤਾਲ ਦਾਖਲ
ਮਹਾਪੰਚਾਇਤ ਤੋਂ ਪਹਿਲਾਂ ਕਿਸਾਨ ਆਗੂ ਨੂੰ ਪਿਆ ਦਿਲ ਦਾ ਦੌਰਾ, ਹਸਪਤਾਲ ਦਾਖਲ...
1984 ਦੇ ਦੰਗੇ ਸੱਜਣ ਕੁਮਾਰ ਨੂੰ ਠਹਿਰਾਇਆ ਦੋਸ਼ੀ, ਸਜ਼ਾ 'ਤੇ ਬਹਿਸ 18 ਫਰਵਰੀ ਨੂੰ
1984 ਦੇ ਦੰਗੇ ਸੱਜਣ ਕੁਮਾਰ ਨੂੰ ਠਹਿਰਾਇਆ ਦੋਸ਼ੀ, ਸਜ਼ਾ 'ਤੇ ਬਹਿਸ 18 ਫਰਵਰੀ ਨੂੰ...
ਪੰਜਾਬ 'ਆਪ' ਵਿੱਚ ਕੋਈ ਅੰਦਰੂਨੀ ਲੜਾਈ ਨਹੀਂ ਹੈ, ਸਰਕਾਰ ਮਜ਼ਬੂਤੀ ਨਾਲ ਕੰਮ ਕਰ ਰਹੀ ਹੈ... ਦਿੱਲੀ ਵਿੱਚ ਮੀਟਿੰਗ ਤੋਂ ਬਾਅਦ ਬੋਲੇ ਸੀਐੱਮ ਮਾਨ
ਪੰਜਾਬ 'ਆਪ' ਵਿੱਚ ਕੋਈ ਅੰਦਰੂਨੀ ਲੜਾਈ ਨਹੀਂ ਹੈ, ਸਰਕਾਰ ਮਜ਼ਬੂਤੀ ਨਾਲ ਕੰਮ ਕਰ ਰਹੀ ਹੈ... ਦਿੱਲੀ ਵਿੱਚ ਮੀਟਿੰਗ ਤੋਂ ਬਾਅਦ ਬੋਲੇ ਸੀਐੱਮ ਮਾਨ...
ਪੈਰਿਸ ਵਿੱਚ ਪ੍ਰਵਾਸੀ ਭਾਰਤੀਆਂ ਨੇ PM ਮੋਦੀ ਦਾ ਕੀਤਾ ਸ਼ਾਨਦਾਰ ਸਵਾਗਤ, ਦੇਖੋ
ਪੈਰਿਸ ਵਿੱਚ ਪ੍ਰਵਾਸੀ ਭਾਰਤੀਆਂ ਨੇ PM ਮੋਦੀ ਦਾ ਕੀਤਾ ਸ਼ਾਨਦਾਰ ਸਵਾਗਤ, ਦੇਖੋ...
ਦਿੱਲੀ ਚੋਣਾਂ ਵਿੱਚ ਹਾਰ ਤੋਂ ਬਾਅਦ ਕੇਜਰੀਵਾਲ ਨੇ ਪੰਜਾਬ ਦੇ ਵਿਧਾਇਕਾਂ ਨੂੰ ਬੁਲਾਇਆ ਦਿੱਲੀ , ਕੀ ਹੈ ਪਲਾਨ?
ਦਿੱਲੀ ਚੋਣਾਂ ਵਿੱਚ ਹਾਰ ਤੋਂ ਬਾਅਦ ਕੇਜਰੀਵਾਲ ਨੇ ਪੰਜਾਬ ਦੇ ਵਿਧਾਇਕਾਂ ਨੂੰ ਬੁਲਾਇਆ ਦਿੱਲੀ , ਕੀ ਹੈ ਪਲਾਨ?...
ਰਣਵੀਰ ਇਲਾਹਾਬਾਦੀਆ ਨੇ ਲੇਟੈਂਟ ਸ਼ੋਅ ਵਿੱਚ ਕਹੇ ਗਏ ਸ਼ਬਦਾਂ ਲਈ ਮੰਗੀ ਮੁਆਫੀ
ਰਣਵੀਰ ਇਲਾਹਾਬਾਦੀਆ ਨੇ ਲੇਟੈਂਟ ਸ਼ੋਅ ਵਿੱਚ ਕਹੇ ਗਏ ਸ਼ਬਦਾਂ ਲਈ ਮੰਗੀ ਮੁਆਫੀ...
ਦਿੱਲੀ ਵਿੱਚ ਭਾਜਪਾ ਦੀ ਜਿੱਤ ਤੋਂ ਬਾਅਦ ਹਰਿਆਣਾ ਦੇ ਮੁੱਖ ਮੰਤਰੀ ਨੇ ਕੀ ਕਿਹਾ?
ਦਿੱਲੀ ਵਿੱਚ ਭਾਜਪਾ ਦੀ ਜਿੱਤ ਤੋਂ ਬਾਅਦ ਹਰਿਆਣਾ ਦੇ ਮੁੱਖ ਮੰਤਰੀ ਨੇ ਕੀ ਕਿਹਾ?...
ਦਿੱਲੀ 'ਚ ਜਿੱਤ ਤੋਂ ਬਾਅਦ ਭਾਜਪਾ ਨੇਤਾ ਨੇ ਪੰਜਾਬ ਨੂੰ ਲੈ ਕੇ ਕੀਤਾ ਇਹ ਵੱਡਾ ਐਲਾਨ
ਦਿੱਲੀ 'ਚ ਜਿੱਤ ਤੋਂ ਬਾਅਦ ਭਾਜਪਾ ਨੇਤਾ ਨੇ ਪੰਜਾਬ ਨੂੰ ਲੈ ਕੇ ਕੀਤਾ ਇਹ ਵੱਡਾ ਐਲਾਨ...
Delhi Election Result: ਆਤਿਸ਼ੀ ਨੇ ਕਾਲਕਾਜੀ ਸੀਟ ਤੋਂ ਜਿੱਤੀ ਚੋਣ
Delhi Election Result: ਆਤਿਸ਼ੀ ਨੇ ਕਾਲਕਾਜੀ ਸੀਟ ਤੋਂ ਜਿੱਤੀ ਚੋਣ...