ਅੱਜ ਤੋਂ ਨੌਤਪਾ ਦੀ ਸ਼ੁਰੂਆਤ: ਪੰਜਾਬ ਦੇ 15 ਜ਼ਿਲ੍ਹਿਆਂ ‘ਚ ਹੀਟ ਵੇਵ ਦਾ ਅਲਰਟ, ਕਈ ਥਾਵਾਂ ‘ਤੇ ਗਰਮੀ ਦੀ ਬਜਾਏ ਭਾਰੀ ਮੀਂਹ ਨੇ ਦਿੱਤੀ ਦਸਤਕ
Punjab Weather Update: 25 ਮਈ ਯਾਨੀ ਅੱਜ ਤੋਂ ਨੌਤਪਾ ਦੀ ਸ਼ੁਰੂਆਤ ਹੋ ਰਹੀ ਹੈ, ਜੋ 8 ਜੂਨ ਤੱਕ ਚਲੇਗਾ। ਦੱਸਿਆ ਜਾ ਰਿਹਾ ਹੈ ਕਿ ਇਸ ਬਾਰ ਉੱਤਰ ਭਾਰਤ ਵਿੱਚ ਨੌਤਪਾ ਦਾ ਅਸਰ ਬਹੁਤ ਘੱਟਣ ਦੇਖਣ ਨੂੰ ਮਿਲ ਰਿਹਾ ਹੈ। ਪਹਿਲੇ ਹੀ ਦਿਨ ਤੇਜ਼ ਮੀਂਹ ਕਰਾਨ ਮੌਸਮ ਠੰਡਾ ਹੋ ਚੁੱਕਾ ਹੈ। ਪਿਛਲੇ 15 ਸਾਲਾਂ ਵਿੱਚ 6 ਸਾਲ ਅਜਿਹੇ ਹਨ ਜਦੋਂ ਲੂ ਦੀ ਸਥਿਤੀ ਦੇਖਣ ਨੂੰ ਨਹੀਂ ਮਿਲੀ। ਇਸ ਸਾਲ ਵੀ ਅਜਿਹੇ ਅਸਾਰ ਦੇਖਣ ਨੂੰ ਮਿਲ ਰਹੇ ਹਨ।

ਅੱਜ ਤੋਂ ਨੌਤਪਾ ਦੀ ਸ਼ੁਰੂਆਤ ਹੋ ਰਹੀ ਹੈ। ਪੰਜਾਬ ਵਿੱਚ ਅਗਲੇ 9 ਦਿਨਾਂ ਤੱਕ ਪੰਜਾਬ ਵਿੱਚ ਤੇਜ਼ ਗਰਮੀ ਪੈਣ ਦੀ ਸੰਭਾਵਨਾ ਹੈ। ਅੱਜ ਯਾਨੀ 25 ਮਈ ਤੋਂ ਸੂਰਜ ਦੇ ਕ੍ਰਿਤਿਕਾ ਤੋਂ ਰੋਹਿਣੀ ਨਕਸ਼ਤਰ ਵਿੱਚ ਪ੍ਰਵੇਸ਼ ਕਰਦੇ ਹੀ ਨੌਤਪਾ ਦੀ ਸ਼ੁਰੂਆਤ ਹੋ ਜਾਂਦੀ ਹੈ। ਪਰ ਬੀਤੇ ਕੱਲ੍ਹ ਸ਼ਾਮ ਹੋਈ ਬਾਰਿਸ਼ ਕਾਰਨ ਲੋਕਾਂ ਨੂੰ ਪਿਛਲੇ ਕੁਝ ਦਿਨਾਂ ਤੋਂ ਪੈ ਰਹੀ ਗਰਮੀ ਤੋਂ ਰਾਹਤ ਮਿਲੀ ਹੈ। ਪਰ ਅੱਜ ਹਿਮਾਚਲ ਦੀ ਸਰਹੱਦ ਨਾਲ ਲੱਗਦੇ ਪੰਜਾਬ ਦੇ 8 ਜ਼ਿਲ੍ਹਿਆਂ ਨੂੰ ਛੱਡ ਕੇ, ਸਾਰੇ ਜ਼ਿਲ੍ਹਿਆਂ ਵਿੱਚ ਭਾਰੀ ਗਰਮੀ ਪੈਣ ਵਾਲੀ ਹੈ। ਮੌਸਮ ਵਿਭਾਗ ਵੱਲੋਂ ਹੀਟ ਵੇਵ ਦਾ ਅਲਰਟ ਜਾਰੀ ਕੀਤਾ ਗਿਆ ਹੈ।
ਮੌਸਮ ਵਿਭਾਗ ਮੁਤਾਬਕ ਸ਼ਨੀਵਾਰ ਸ਼ਾਮ ਨੂੰ ਸੂਬੇ ਵਿੱਚ ਤਾਪਮਾਨ 0.4 ਡਿਗਰੀ ਵਧ ਗਿਆ। ਪਰ ਸ਼ਾਮ ਨੂੰ, ਮੀਂਹ ਤੇ ਤੇਜ਼ ਹਵਾਵਾਂ ਨੇ ਤਾਪਮਾਨ ਨੂੰ ਘਟਾ ਦਿੱਤਾ ਹੈ। ਹਾਲਾਂਕਿ, ਤਾਪਮਾਨ ਆਮ ਦੇ ਨੇੜੇ ਰਹਿੰਦਾ ਹੈ। ਸੂਬੇ ਵਿੱਚ ਸਭ ਤੋਂ ਵੱਧ ਤਾਪਮਾਨ 41.1 ਡਿਗਰੀ ਸੈਲਸੀਅਸ ਅਬੋਹਰ ਵਿੱਚ ਦਰਜ ਕੀਤਾ ਗਿਆ।
ਅੱਜ 15 ਜ਼ਿਲ੍ਹਿਆਂ ਵਿੱਚ ਆਰੇਂਜ਼ ਅਤੇ ਯੈਲੋ ਅਲਰਟ
ਅੱਜ ਜਿੱਥੇ ਨੌਤਪਾ ਕਾਰਨ ਲੂ ਚੱਲਣੀ ਸੀ, ਉਥੇ ਮੌਸਮ ਇੱਕ ਦਮ ਠੰਡਾ ਹੋ ਗਿਆ ਹੈ। ਪੰਜਾਬ ਦੇ 8 ਜ਼ਿਲ੍ਹਿਆਂ ਵਿੱਚ ਮੀਂਹ ਅਤੇ ਤੇਜ਼ ਹਵਾਵਾਂ ਦਾ ਮੌਸਮ ਬਣਿਆ ਹੋਇਆ ਹੈ। ਉੱਥੇ ਹੀ ਸੂਬੇ ਦੇ 15 ਜ਼ਿਲ੍ਹੇ ਅਜਿਹੇ ਹਨ ਜਿੱਥੇ ਦਿਨ ਅਤੇ ਰਾਤ ਦੋਵੇਂ ਗਰਮ ਰਹਿਣ ਵਾਲੇ ਹਨ, ਇੱਥੇ ਨੌਤਪਾ ਦਾ ਅਸਰ ਦੇਖਣ ਨੂੰ ਮਿਲ ਸਕਦਾ ਹੈ। ਮੌਸਮ ਵਿਭਾਗ ਵੱਲੋਂ ਇੱਥੇ ਆਰੇਂਜ਼ ਅਤੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।
ਜਾਣੋ ਆਪਣੇ ਸ਼ਹਿਰ ਦੇ ਮੌਸਮ ਦਾ ਹਾਲ
- ਮੀਂਹ ਅਤੇ ਤੂਫ਼ਾਨ ਲਈ ਯੈਲੋ ਅਲਰਟ – ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਹੁਸ਼ਿਆਰਪੁਰ, ਨਵਾਂਸ਼ਹਿਰ, ਰੂਪਨਗਰ, ਮੋਹਾਲੀ ਅਤੇ ਫਤਿਹਗੜ੍ਹ ਸਾਹਿਬ ਵਿੱਚ ਮੀਂਹ ਅਤੇ ਤੂਫ਼ਾਨ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇੱਥੇ 40 ਤੋਂ 60 ਕਿਲੋਮੀਟਰ ਦੀ ਰਫ਼ਤਾਰ ਨਾਲ ਹਵਾਵਾਂ ਵੀ ਚੱਲ ਸਕਦੀਆਂ ਹਨ।
- ਲੂ ਲਈ ਯੈਲੋ ਅਲਰਟ – ਤਰਨਤਾਰਨ, ਕਪੂਰਥਲਾ, ਜਲੰਧਰ, ਪਟਿਆਲਾ, ਸੰਗਰੂਰ ਅਤੇ ਲੁਧਿਆਣਾ ਵਿੱਚ ਲੂ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇੱਥੇ ਦਿਨ ਬਹੁਤ ਗਰਮ ਰਹਿਣ ਵਾਲਾ ਹੈ।
ਨੌਤਪਾ ਬਾਰੇ ਜਾਣੋ
ਨੌਤਪਾ ਦੌਰਾਨ ਸੂਰਜ ਦੀਆਂ ਕਿਰਨਾਂ ਸਿੱਧੀਆਂ ਧਰਤੀ ‘ਤੇ ਪੈਂਦੀਆਂ ਹਨ ਅਤੇ ਲੰਬੇ ਸਮੇਂ ਤੱਕ ਰਹਿੰਦੀਆਂ ਹਨ। ਦੱਸ ਦੀਏ ਕਿ ਨੌਤਪਾ ਦੌਰਾਨ ਲਗਭਗ 14 ਘੰਟੇ ਦਿਨ ਦੀ ਰੌਸ਼ਨੀ ਹੁੰਦੀ ਹੈ। ਮੌਨਸੂਨ ਦੀ ਉਡੀਕ ਕਰ ਰਹੇ ਕਿਸਾਨ ਅਤੇ ਜੋਤਸ਼ੀ ਮੰਨਦੇ ਹਨ ਕਿ ਜੇਕਰ ਨੌਤਪਾ ਬਹੁਤ ਗਰਮ ਹੈ ਤਾਂ ਉਸ ਸਾਲ ਭਾਰੀ ਬਾਰਿਸ਼ ਹੋਵੇਗੀ। ਇਸ ਲਈ ਇਹ ਨੌਂ ਦਿਨ ਬਹੁਤ ਖਾਸ ਮੰਨੇ ਜਾਂਦੇ ਹਨ।
ਨੌਤਪਾ ਦੇ ਪਹਿਲੇ ਦਿਨ ਬਾਰਿਸ਼
25 ਮਈ ਯਾਨੀ ਅੱਜ ਤੋਂ ਨੌਤਪਾ ਦੀ ਸ਼ੁਰੂਆਤ ਹੋ ਰਹੀ ਹੈ, ਜੋ 8 ਜੂਨ ਤੱਕ ਚਲੇਗਾ। ਦੱਸਿਆ ਜਾ ਰਿਹਾ ਹੈ ਕਿ ਇਸ ਬਾਰ ਉੱਤਰ ਭਾਰਤ ਵਿੱਚ ਨੌਤਪਾ ਦਾ ਅਸਰ ਬਹੁਤ ਘੱਟਣ ਦੇਖਣ ਨੂੰ ਮਿਲ ਰਿਹਾ ਹੈ। ਪਹਿਲੇ ਹੀ ਦਿਨ ਤੇਜ਼ ਮੀਂਹ ਕਰਾਨ ਮੌਸਮ ਠੰਡਾ ਹੋ ਚੁੱਕਾ ਹੈ। ਪਿਛਲੇ 15 ਸਾਲਾਂ ਵਿੱਚ 6 ਸਾਲ ਅਜਿਹੇ ਹਨ ਜਦੋਂ ਲੂ ਦੀ ਸਥਿਤੀ ਦੇਖਣ ਨੂੰ ਨਹੀਂ ਮਿਲੀ। ਇਸ ਸਾਲ ਵੀ ਅਜਿਹੇ ਅਸਾਰ ਦੇਖਣ ਨੂੰ ਮਿਲ ਰਹੇ ਹਨ।
ਇਹ ਵੀ ਪੜ੍ਹੋ