Punjab Weather: ਜਲੰਧਰ ‘ਚ ਬਦਲਿਆ ਮੌਸਮ ਦਾ ਮਿਜ਼ਾਜ, ਛਾਏ ਕਾਲੇ ਬੱਦਲ, ਬਿਜਲੀ ਗਰਜਣ ਨਾਲ ਪੈ ਰਿਹਾ ਮੀਂਹ
Punjab Weather Update: ਜਲੰਧਰ 'ਚ ਤੇਜ਼ ਹਵਾਵਾਂ ਨਾਲ ਮੀਂਹ ਪੈ ਰਿਹਾ ਹੈ। ਭਾਰੀ ਮੀਂਹ ਅਤੇ ਵਿਜ਼ੀਬਿਲਟੀ ਘੱਟ ਹੋਣ ਕਾਰਨ ਲੋਕਾਂ ਨੂੰ ਆਵਾਜਾਹੀ ਵਿੱਚ ਕਾਫੀ ਪ੍ਰੇਸ਼ਾਨੀ ਹੋ ਰਹੀ ਹੈ।
ਪੁਰਾਣੀ ਤਸਵੀਰ.
ਜਲੰਧਰ ਨਿਊਜ਼। ਪੰਜਾਬ ਦੇ ਜਲੰਧਰ ‘ਚ ਸਵੇਰ ਤੋਂ ਹੀ ਮੌਸਮ ਸੁਹਾਵਨਾ ਹੋਇਆ ਹੈ। ਸਵੇਰ ਤੋਂ ਹੀ ਕਾਲੇ ਬੱਦਲਾਂ ਕਾਰਨ ਚਾਰੇ ਪਾਸੇ ਹਨੇਰਾ ਛਾ ਗਿਆ ਅਤੇ ਤੇਜ਼ ਹਵਾਵਾਂ ਨਾਲ ਮੀਂਹ ਸ਼ੁਰੂ ਹੋ ਗਿਆ। ਭਾਰੀ ਮੀਂਹ (Heavy Rainfall) ਅਤੇ ਵਿਜ਼ੀਬਿਲਟੀ ਘੱਟ ਹੋਣ ਕਾਰਨ ਲੋਕਾਂ ਨੂੰ ਆਪਣੇ ਵਾਹਨਾਂ ਦੀਆਂ ਹੈੱਡਲਾਈਟਾਂ ਜਗਾ ਕੇ ਵਾਹਨ ਚਲਾਣੇ ਪੈ ਰਹੇ ਹਨ।


