Punjab Weather Update: ਪੰਜਾਬ ‘ਚ ਬਦਲਿਆ ਮੌਸਮ ਦਾ ਮਿਜ਼ਾਜ, ਭਾਰੀ ਬਾਰੀਸ਼ ਦੀ ਚਿਤਾਵਨੀ,ਯੈਲੋ ਅਲਰਟ ਜਾਰੀ
Punjab Weather Alert: ਪੰਜਾਬ ਅਤੇ ਚੰਡੀਗੜ੍ਹ ਦੇ ਵੱਡੇ ਹਿੱਸਿਆਂ 'ਚ ਰਾਤ ਤੋਂ ਪੈ ਰਰੇ ਤੇਜ਼ ਮੀਂਹ ਨੇ ਮੌਸਮ ਸੁਹਾਵਣਾ ਬਣਾ ਦਿੱਤਾ ਹੈ। ਇਸ ਵਧ ਰਹੀ ਗਰਮੀ ਤੋਂ ਇਕ ਵਾਰ ਮੁੜ ਰਾਹਤ ਮਿਲੀ ਹੈ।
Weather Update Today: ਪੰਜਾਬ ਅਤੇ ਚੰਡੀਗੜ੍ਹ ਦੇ ਵੱਡੇ ਹਿੱਸਿਆਂ ‘ਚ ਰਾਤ ਤੋਂ ਪੈ ਰਰੇ ਤੇਜ਼ ਮੀਂਹ ਨੇ ਮੌਸਮ ਸੁਹਾਵਣਾ ਬਣਾ ਦਿੱਤਾ ਹੈ। ਇਸ ਵਧ ਰਹੀ ਗਰਮੀ ਤੋਂ ਇਕ ਵਾਰ ਮੁੜ ਰਾਹਤ ਮਿਲੀ ਹੈ। ਪੰਜਾਬ ਵਿੱਚ ਹੀ ਨਹੀਂ ਪੂਰੇ ਮੁਲਕ ਵਿੱਚ ਇਸ ਬਾਰ ਗਰਮੀਆਂ ਦੀ ਸ਼ੁਰੂਆਤ ਥੋੜ੍ਹੀ ਦੇਰੀ ਨਾਲ ਹੋਈ। ਪਰ ਜੂਨ ਦਾ ਮਹੀਨੇ ਦੀ ਸ਼ੁਰੂਆਤ ਤਪਦੀ ਗਰਮੀ ਨਾਲ ਹੋਈ। ਮੀਂਹ ਤੋਂ ਬਾਅਦ ਜੂਨ ਦੇ ਮਹੀਨੇ ਵਿੱਚ ਹੁਣ ਤੱਕ ਤਾਪਮਾਨ 42 ਡਿਗਰੀ ਦੇ ਨੇੜੇ ਪਹੁੰਚ ਗਿਆ ਹੈ।
ਮੌਸਮ ਵਿਭਾਗ (Meteorological Department) ਵੱਲੋਂ ਦਿੱਤੀ ਜਾਣਕਾਰੀ ਮੁਤਾਬਕ 24 ਤੋਂ 29 ਜੂਨ ਤੱਕ ਭਾਰੀ ਮੀਂਹ ਦੀ ਸੰਭਾਵਨਾ ਹੈ। ਜਿਸ ਤੋਂ ਬਾਅ ਤਾਪਮਾਨ ਡਿੱਗਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ ।
ਮੌਸਮ ਵਿਭਾਗ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਵੈਸਟਰਨ ਡਿਸਟਰਬੈਂਸ (Western Disturbance) ਦੇ ਚੱਲਦਿਆਂ ਪੰਜਾਬ ਨੂੰ ਮੁੜ ਗਰਮੀ ਤੋਂ ਰਾਹਤ ਮਿਲੇਗੀ। ਮੌਸਮ ਵਿਭਾਗ ਮੁਤਾਬਕ ਆਉਣ ਵਾਲੀ 29 ਜੂਨ ਤੱਕ ਪਜਾਬ ਵਿੱਚ ਔਸਤਨ 10 ਐਮਐਮ ਮੀਂਹ ਪੈਣ ਦੀ ਸੰਭਾਵਨਾ ਹੈ। ਇੱਥੇ ਇਹ ਵੀ ਦੱਸਦਈਏ ਕਿ 30 ਜੁਲਾਈ ਤੋਂ 6 ਜੁਲਾਈ ਤੱਕ ਘੱਟ ਮੀਂਹ ਪਵੇਗਾ। ਜਿਸ ਤੋਂ ਬਾਅਦ ਤਾਪਮਾਨ ਵਿੱਚ ਵਾਧਾ ਵੀ ਦੇਖਿਆ ਜਾਵੇਗਾ।


