AQI
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

Viral Video: ਲਾੜੀ ਨੇ ਛੂਹ ਲਏ ਪੈਰ ਤਾਂ ਲਾੜੇ ਨੇ ਕੀਤਾ ਅਜਿਹਾ ਕੰਮ, ਦੇਖਦੇ ਹੀ ਖੁਸ਼ ਹੋ ਗਏ ਲੋਕ, ਕਿਹਾ “ਪਰਫੈਕਟ ਕਪਲ”

Viral Video: ਕੀ ਤੁਸੀਂ ਕਦੇ ਵਿਆਹ ਵਿੱਚ ਲਾੜਾ-ਲਾੜੀ ਨੂੰ ਇੱਕ ਦੂਜੇ ਦੇ ਪੈਰ ਛੂਹਦੇ ਦੇਖਿਆ ਹੈ? ਸ਼ਾਇਦ ਨਹੀਂ, ਪਰ ਇਸ ਵੀਡੀਓ ਵਿੱਚ ਕੁਝ ਅਜਿਹਾ ਦੇਖਣ ਨੂੰ ਮਿਲਦਾ ਹੈ, ਜੋ ਲੋਕਾਂ ਨੂੰ ਹੈਰਾਨ ਅਤੇ ਖੁਸ਼ ਦੋਵੇਂ ਕਰਦਾ ਹੈ। ਵੀਡੀਓ ਦੇਖਣ ਤੋਂ ਬਾਅਦ, ਲੋਕਾਂ ਨੇ ਇਸ ਜੋੜੇ ਨੂੰ ਪਰਫੈਕਟ ਕਪਲ ਐਲਾਨਿਆ ਹੈ।

Viral Video: ਲਾੜੀ ਨੇ ਛੂਹ ਲਏ ਪੈਰ ਤਾਂ ਲਾੜੇ ਨੇ ਕੀਤਾ ਅਜਿਹਾ ਕੰਮ, ਦੇਖਦੇ ਹੀ ਖੁਸ਼ ਹੋ ਗਏ ਲੋਕ, ਕਿਹਾ ਪਰਫੈਕਟ ਕਪਲ
ਲਾੜੀ ਨੇ ਛੂਹ ਲਏ ਪੈਰ ਤਾਂ ਲਾੜੇ ਨੇ ਕੀਤਾ ਅਜਿਹਾ ਕੰਮ, ਦੇਖਦੇ ਹੀ ਖੁਸ਼ ਹੋ ਗਏ ਲੋਕ
Follow Us
tv9-punjabi
| Published: 19 Feb 2026 08:15 AM IST

ਲਾੜਾ-ਲਾੜੀ ਦੇ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੇ ਰਹਿੰਦੇ ਹਨ। ਕਈ ਵਾਰ ਉਹ ਕਈ ਤਰ੍ਹਾਂ ਦੀਆਂ ਰਸਮਾਂ ਕਰਦੇ ਦਿਖਾਈ ਦਿੰਦੇ ਹਨ, ਅਤੇ ਕਈ ਵਾਰ ਸਟੇਜ ‘ਤੇ ਉਨ੍ਹਾਂ ਦੇ ਜ਼ਬਰਦਸਤ ਡਾਂਸ ਮੂਵ ਹਰ ਕਿਸੇ ਨੂੰ ਉਨ੍ਹਾਂ ਦੀ ਪ੍ਰਸ਼ੰਸਾ ਕਰਨ ਲਈ ਮਜਬੂਰ ਕਰ ਦਿੰਦੇ ਹਨ। ਇਨ੍ਹੀਂ ਦਿਨੀਂ ਲਾੜਾ-ਲਾੜੀ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ, ਪਰ ਇਸ ਵਿੱਚ ਨਾ ਤਾਂ ਕੋਈ ਰਸਮ ਦਿਖਾਈ ਦੇ ਰਹੀ ਹੈ ਅਤੇ ਨਾ ਹੀ ਉਨ੍ਹਾਂ ਦਾ ਡਾਂਸ, ਇਸ ਦੀ ਬਜਾਏ, ਕੁਝ ਅਜਿਹਾ ਦਿਖਾਈ ਦੇ ਰਿਹਾ ਹੈ ਜਿਸਦੀ ਲੋਕ ਉਨ੍ਹਾਂ ਦੀ ਪ੍ਰਸ਼ੰਸਾ ਕਰਦੇ ਨਹੀਂ ਥੱਕ ਰਹੇ ਹਨ। ਦਰਅਸਲ, ਇਸ ਵੀਡੀਓ ਵਿੱਚ, ਲਾੜੀ ਲਾੜੇ ਦੇ ਪੈਰੀ ਹੱਥ ਲਗਾਉਂਦੇ ਦਿਖਾਈ ਦੇ ਰਹੀ ਹੈ, ਅਤੇ ਇਸ ਤੋਂ ਬਾਅਦ ਲਾੜਾ ਜੋ ਕਰਦਾ ਹੈ, ਉਹ ਨਾ ਸਿਰਫ਼ ਲਾੜੀ ਨੂੰ ਸਗੋਂ ਸਾਰਿਆਂ ਨੂੰ ਹੈਰਾਨ ਕਰ ਦਿੰਦਾ ਹੈ।

ਵੀਡੀਓ ਵਿਆਹ ਵਾਲੀ ਥਾਂ ਤੋਂ ਸ਼ੁਰੂ ਹੁੰਦਾ ਹੈ, ਜਿੱਥੇ ਲਾੜਾ ਅਤੇ ਲਾੜੀ ਮੌਜੂਦ ਹੁੰਦੇ ਹਨ। ਵੀਡੀਓ ਵਿੱਚ, ਤੁਸੀਂ ਲਾੜੀ ਨੂੰ ਲਾੜੇ ਦੇ ਪੈਰਾਂ ਨੂੰ ਛੂਹਦੇ ਹੋਏ ਦੇਖ ਸਕਦੇ ਹੋ, ਜਦੋਂ ਕਿ ਲਾੜਾ ਹੱਥ ਜੋੜ ਕੇ ਖੜ੍ਹਾ ਹੈ। ਫਿਰ, ਜਦੋਂ ਲਾੜੀ ਉਸਦੇ ਪੈਰਾਂ ਨੂੰ ਛੂਹ ਕੇ ਖੜੀ ਹੁੰਦੀ ਹੈ, ਤਾਂ ਲਾੜਾ ਵੀ ਉਸਦੇ ਪੈਰਾਂ ਨੂੰ ਛੂਹਣ ਲਈ ਹੇਠਾਂ ਝੁਕਦਾ ਹੈ। ਇਹ ਦੇਖ ਕੇ ਲਾੜੀ ਪਹਿਲਾਂ ਤਾਂ ਹੈਰਾਨ ਹੁੰਦੀ ਹੈ, ਬਾਅਦ ‘ਚ ਉਹ ਖੁਸ਼ ਹੋ ਜਾਂਦੀ ਹੈ ਕਿ ਉਸਨੂੰ ਇੰਨਾ ਸਤਿਕਾਰ ਅਤੇ ਪਿਆਰ ਦੇਣ ਵਾਲਾ ਲਾੜਾ ਮਿਲਿਆ। ਕਿਉਂਕਿ ਆਮ ਤੌਰ ‘ਤੇ ਇਹ ਨਹੀਂ ਦੇਖਿਆ ਜਾਂਦਾ ਕਿ ਜੇਕਰ ਲਾੜੀ ਲਾੜੇ ਦੇ ਪੈਰ ਛੂੰਹਦੀ ਹੈ, ਤਾਂ ਬਦਲੇ ਵਿੱਚ ਲਾੜਾ ਵੀ ਉਸਦੇ ਪੈਰ ਛੂਹਦਾ ਹੈ। ਇਸੇ ਕਰਕੇ ਲੋਕ ਇਸ ਜੋੜੇ ਨੂੰ ਪਰਫੈਕਟ ਕਪਲ ਕਹਿ ਰਹੇ ਹਨ।

ਲੱਖਾਂ ਵਾਰ ਦੇਖਿਆ ਗਿਆ ਵੀਡੀਓ

ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ‘ਤੇ celebration.events_enter10ment ਯੂਜ਼ਰਨੇਮ ਨਾਲ ਸਾਂਝਾ ਕੀਤਾ ਗਿਆ ਇਸ ਖੂਬਸੂਰਤ ਵੀਡੀਓ ਨੂੰ 13 ਮਿਲੀਅਨ ਤੋਂ ਵੱਧ ਵਾਰ ਦੇਖਿਆ ਗਿਆ ਹੈ, ਜਿਸ ਨੂੰ 655,000 ਤੋਂ ਵੱਧ ਲੋਕਾਂ ਨੇ ਲਾਈਕ ਕੀਤਾ ਹੈ ਅਤੇ ਵੱਖ-ਵੱਖ ਪ੍ਰਤੀਕਿਰਿਆਵਾਂ ਸਾਂਝੀਆਂ ਕੀਤੀਆਂ ਹਨ। ਇਸ ਲਾੜੇ-ਲਾੜੀ ਨੂੰ ਅੱਜ ਦੇ ਸਮੇਂ ਦਾ ਪਰਫੈਕਟ ਕਪਲ ਦੱਸਿਆ ਗਿਆ ਹੈ।

ਤੁਸੀਂ ਸੋਸ਼ਲ ਮੀਡੀਆ ‘ਤੇ ਵਿਆਹ ਦੀਆਂ ਕਈ ਵੀਡੀਓਜ਼ ਦੇਖੀਆਂ ਹੋਣਗੀਆਂ, ਜਿਨ੍ਹਾਂ ਵਿੱਚ ਕਈ ਵਾਰ ਲਾੜਾ-ਲਾੜੀ ਅਤੇ ਮਹਿਮਾਨਾਂ ਨੂੰ ਨੱਚਦੇ ਗਾਉਂਦੇ ਦੇਖਿਆ ਹੋਵੇਗਾ ਅਤੇ ਕਈ ਵਾਰ ਵਿਆਹ ‘ਚ ਲੜਦੇ ਹੋਏ ਵੀ ਦੇਖਣ ਨੂੰ ਮਿਲਦਾ ਹੈ। ਹਾਲਾਂਕਿ, ਲਾੜਾ-ਲਾੜੀ ਦੇ ਇਸ ਤਰੀਕੇ ਨਾਲ ਇੱਕ ਦੂਜੇ ਦਾ ਸਤਿਕਾਰ ਕਰਨਾ ਵਿਆਹ ਵਿੱਚ ਬਹੁਤ ਘੱਟ ਦੇਖਣ ਨੂੰ ਮਿਲਦਾ ਹੈ। ਇਹ ਸਪੱਸ਼ਟ ਨਹੀਂ ਹੋ ਪਾਇਆ ਕਿ ਇਹ ਜੋੜਾ ਕੌਣ ਹੈ, ਪਰ ਇਹ ਵੀਡੀਓ ਦੇਖ ਕੇ ਇਨ੍ਹਾਂ ਜਰੂਰ ਪਤਾ ਲੱਗਿਆ ਹੈ ਕਿ ਵਿਆਹ ਤੋਂ ਬਾਅਦ ਵੀ, ਉਨ੍ਹਾਂ ਵਿਚਕਾਰ ਰਿਸ਼ਤਾ ਕਾਫ਼ੀ ਚੰਗਾ ਰਹੇਗਾ।

ਇੱਥੇ ਦੇਖੋ ਵੀਡੀਓ

AI Impact Summit 2026: ਵਿਪਰੋ ਇੰਟੈਲੀਜੈਂਸ ਹੈਲਥ AI ਨਾਲ 30 ਮਿੰਟਾਂ ਵਿੱਚ ਕੈਂਸਰ ਲੱਗੇਗਾ ਪਤਾ
AI Impact Summit 2026: ਵਿਪਰੋ ਇੰਟੈਲੀਜੈਂਸ ਹੈਲਥ AI ਨਾਲ 30 ਮਿੰਟਾਂ ਵਿੱਚ ਕੈਂਸਰ ਲੱਗੇਗਾ ਪਤਾ...
ਤੁਸੀਂ ਕੁਰਸੀ 'ਤੇ ਬੈਠਣ ਲਾਇਕ ਨਹੀਂ, ਜ਼ਮੀਨੀ ਹਕੀਕਤ ਤੋਂ ਹੋ ਕੱਟੇ ਹੋਏ... ਰਾਹੁਲ ਗਾਂਧੀ 'ਤੇ ਭੜਕੀ ਡਾ. ਨਵਜੋਤ ਕੌਰ
ਤੁਸੀਂ ਕੁਰਸੀ 'ਤੇ ਬੈਠਣ ਲਾਇਕ ਨਹੀਂ, ਜ਼ਮੀਨੀ ਹਕੀਕਤ ਤੋਂ ਹੋ ਕੱਟੇ ਹੋਏ... ਰਾਹੁਲ ਗਾਂਧੀ 'ਤੇ ਭੜਕੀ ਡਾ. ਨਵਜੋਤ ਕੌਰ...
ਦਿੱਲੀ ਦੇ AI Expo 'ਚ ਪੇਸ਼ ਹੋਇਆ ਅਜਿਹਾ ਰੋਬੋਟ, ਵੇਅਰਹਾਉਸ ਦਾ ਕੰਮ ਕਰੇਗਾ ਆਸਾਨ
ਦਿੱਲੀ ਦੇ AI Expo 'ਚ ਪੇਸ਼ ਹੋਇਆ ਅਜਿਹਾ ਰੋਬੋਟ, ਵੇਅਰਹਾਉਸ ਦਾ ਕੰਮ ਕਰੇਗਾ ਆਸਾਨ...
T20 World Cup: Pakistan ਦੀ ਕਰਾਰੀ ਹਾਰ, ਸਾਬਕਾ ਕ੍ਰਿਕਟਰ Yograj Singh ਨੇ ਸੁਣਾਈਆਂ ਖਰੀਆਂ-ਖਰੀਆਂ, EXCLUSIVE
T20 World Cup: Pakistan ਦੀ ਕਰਾਰੀ ਹਾਰ, ਸਾਬਕਾ ਕ੍ਰਿਕਟਰ Yograj Singh ਨੇ ਸੁਣਾਈਆਂ ਖਰੀਆਂ-ਖਰੀਆਂ, EXCLUSIVE...
ਪਾਕਿਸਤਾਨ ਦੀ ਹਾਰ ਦਾ ਚੰਡੀਗੜ੍ਹ ਦੇ ਡੀਏਵੀ ਕਾਲਜ ਦੇ ਵਿਦਿਆਰਥੀਆਂ ਨੇ ਕਿਵੇਂ ਮਣਾਇਆ ਜਸ਼ਨ? ਵੇਖੋ VIDEO
ਪਾਕਿਸਤਾਨ ਦੀ ਹਾਰ ਦਾ ਚੰਡੀਗੜ੍ਹ ਦੇ ਡੀਏਵੀ ਕਾਲਜ ਦੇ ਵਿਦਿਆਰਥੀਆਂ ਨੇ ਕਿਵੇਂ ਮਣਾਇਆ ਜਸ਼ਨ? ਵੇਖੋ VIDEO...
ਭਾਰਤ ਤੋਂ ਮਿਲੀ ਸ਼ਰਮਨਾਕ ਹਾਰ ਤੋਂ ਬਾਅਦ ਆਪਣੀ ਹੀ ਟੀਮ 'ਤੇ ਭੜਕੇ ਪਾਕਿਸਤਾਨੀ, ਇੰਝ ਕੱਢਿਆ ਗੁੱਸਾ...
ਭਾਰਤ ਤੋਂ ਮਿਲੀ ਸ਼ਰਮਨਾਕ ਹਾਰ ਤੋਂ ਬਾਅਦ ਆਪਣੀ ਹੀ ਟੀਮ 'ਤੇ ਭੜਕੇ ਪਾਕਿਸਤਾਨੀ, ਇੰਝ ਕੱਢਿਆ ਗੁੱਸਾ......
Headlines: ਮਹਾਸ਼ਿਵਰਾਤਰੀ ਦੇ ਰੰਗ, ਭਾਰਤ-ਪਾਕਿ ਕ੍ਰਿਕਟ ਦਾ ਉਤਸ਼ਾਹ ਤੇ ਦੇਸ਼ ਦੀਆਂ ਵੱਡੀਆਂ ਖ਼ਬਰਾਂ
Headlines: ਮਹਾਸ਼ਿਵਰਾਤਰੀ ਦੇ ਰੰਗ, ਭਾਰਤ-ਪਾਕਿ ਕ੍ਰਿਕਟ ਦਾ ਉਤਸ਼ਾਹ ਤੇ ਦੇਸ਼ ਦੀਆਂ ਵੱਡੀਆਂ ਖ਼ਬਰਾਂ...
ਕਿਉਂ ਮਨਾਈ ਜਾਂਦੀ ਹੈ ਸ਼ਿਵਰਾਤਰੀ, ਪੰਡਿਤ ਤੋਂ ਜਾਣੋ ਇਸ ਦੀ ਮਹੱਤਤਾ ਤੇ ਪੂਜਾ ਵਿਧੀ
ਕਿਉਂ ਮਨਾਈ ਜਾਂਦੀ ਹੈ ਸ਼ਿਵਰਾਤਰੀ, ਪੰਡਿਤ ਤੋਂ ਜਾਣੋ ਇਸ ਦੀ ਮਹੱਤਤਾ ਤੇ ਪੂਜਾ ਵਿਧੀ...
Bangladesh Election 2026: BNP ਦੀ ਪ੍ਰਚੰਡ ਜਿੱਤ, ਤਾਰਿਕ ਰਹਿਮਾਨ ਬਣਨਗੇ ਅਗਲੇ ਪ੍ਰਧਾਨ ਮੰਤਰੀ?
Bangladesh Election 2026: BNP ਦੀ ਪ੍ਰਚੰਡ ਜਿੱਤ, ਤਾਰਿਕ ਰਹਿਮਾਨ ਬਣਨਗੇ ਅਗਲੇ ਪ੍ਰਧਾਨ ਮੰਤਰੀ?...