ਟੀਚਰ ਬਣੇ ਡੌਗੀ ਨੇ ਬੱਚੇ ਨੂੰ ਰਿੜਣਾ ਸਿਖਾਉਂਦੇ ਹੋਏ ਦਿੱਤੇ ਕਿਊਟ Expressions, ਵੇਖੋ VIDEO
ਵਾਇਰਲ ਵੀਡੀਓ 'ਤੇ ਲੋਕ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇਕ ਯੂਜ਼ਰ ਨੇ ਲਿਖਿਆ- ਬਹੁਤ ਪਿਆਰਾ ਵੀਡੀਓ। ਇਕ ਹੋਰ ਯੂਜ਼ਰ ਨੇ ਲਿਖਿਆ- ਸ਼ਾਇਦ ਕੁੱਤਾ ਬੱਚੇ ਦੀ ਨਕਲ ਕਰ ਰਿਹਾ ਹੈ। ਇਸ ਦੇ ਨਾਲ ਹੀ ਇਕ ਹੋਰ ਯੂਜ਼ਰ ਨੇ ਲਿਖਿਆ- ਘਰ 'ਚ ਪਾਲਤੂ ਜਾਨਵਰ ਰੱਖਣ ਦੇ ਕਈ ਫਾਇਦੇ ਹਨ। ਇਸ ਪੋਸਟ 'ਤੇ ਕਈ ਹੋਰ ਯੂਜ਼ਰਸ ਨੇ ਮਜ਼ਾਕੀਆ ਪ੍ਰਤੀਕਿਰਿਆਵਾਂ ਦਿੱਤੀਆਂ ਹਨ।

Dog Viral Video: ਹਰ ਰੋਜ਼ ਇੰਟਰਨੈੱਟ ‘ਤੇ ਪਾਲਤੂ ਜਾਨਵਰਾਂ ਦੇ ਵੀਡੀਓ ਵਾਇਰਲ ਹੁੰਦੇ ਹਨ। ਪਾਲਤੂ ਜਾਨਵਰ ਪਰਿਵਾਰ ਦੇ ਮੈਂਬਰਾਂ ਵਾਂਗ ਹੁੰਦੇ ਹਨ ਅਤੇ ਘਰ ਦੇ ਬੱਚਿਆਂ ਨਾਲ ਵੀ ਉਨ੍ਹਾਂ ਦੀ ਖਾਸ ਸਾਂਝ ਦੇਖਣ ਨੂੰ ਮਿਲਦੀ ਹੈ। ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਅਜਿਹੀ ਹੀ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਇੱਕ 6 ਮਹੀਨੇ ਦਾ ਬੱਚਾ ਰੇਂਗਣ ਦੀ ਕੋਸ਼ਿਸ਼ ਕਰ ਰਿਹਾ ਹੈ। ਮਾਪੇ ਆਪਣੇ ਬੱਚੇ ਨੂੰ ਪਹਿਲੀ ਵਾਰ ਰਿੜਦੇ ਦੇਖ ਕੇ ਬਹੁਤ ਖੁਸ਼ ਹਨ। ਵੀਡੀਓ ਵਿੱਚ ਇੱਕ ਪਾਲਤੂ ਕੁੱਤਾ ਛੋਟੇ ਬੱਚੇ ਦਾ ਟੀਚਰ ਬਣਿਆ ਨਜ਼ਰ ਆ ਰਿਹਾ ਹੈ। ਜਿਵੇਂ ਕੁੱਤਾ ਰਿੜ ਕੇ ਅੱਗੇ ਵਧਦਾ ਹੈ, ਉਸ ਦੀ ਨਕਲ ਕਰਦਿਆਂ ਬੱਚਾ ਵੀ ਰਿੜਣਾ ਸ਼ੁਰੂ ਕਰ ਦਿੰਦਾ ਹੈ।
ਬਹੁਤ ਹੀ ਪਿਆਰਾ ਹੈ ਵੀਡੀਓ, ਵਾਰ-ਵਾਰ ਵੇਖ ਰਹੇ ਲੋਕ
ਵਾਇਰਲ ਹੋ ਰਹੀ ਇਸ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਬੱਚਾ ਰਿੜਣ ਦੀ ਕੋਸ਼ਿਸ਼ ਕਰ ਰਿਹਾ ਹੈ। ਜਿਵੇਂ ਕੁੱਤਾ ਰਿੜ ਕੇ ਅੱਗੇ ਵਧਦਾ ਹੈ, ਉਸ ਦੀ ਨਕਲ ਕਰਦਿਆਂ ਬੱਚਾ ਵੀ ਰਿੜਣਾ ਸ਼ੁਰੂ ਕਰ ਦਿੰਦਾ ਹੈ। ਇਹ ਵੀਡੀਓ ਲੋਕਾਂ ਦਾ ਦਿਲ ਜਿੱਤ ਰਹੀ ਹੈ। ਇਸ ਨੂੰ ਇੰਸਟਾਗ੍ਰਾਮ ‘ਤੇ @Yoda4ever ਨਾਮ ਦੇ ਅਕਾਊਂਟ ਨਾਲ ਸ਼ੇਅਰ ਕੀਤਾ ਗਿਆ ਹੈ।
Dog teaches a baby how to crawl..🐶🐾👶☺️ pic.twitter.com/YS4cNDQo3n
— 𝕐o̴g̴ (@Yoda4ever) January 4, 2024
ਇਹ ਵੀ ਪੜ੍ਹੋ
ਇਸ ਦੇ ਕੈਪਸ਼ਨ ਲਿਖਿਆ ਹੈ- ਕੁੱਤਾ ਬੱਚੇ ਨੂੰ ਰਿੜਣਾ ਸਿਖਾਉਂਦਾ ਹੈ। ਸ਼ੇਅਰ ਕੀਤੇ ਜਾਣ ਤੋਂ ਬਾਅਦ, ਇਸ ਵੀਡੀਓ ਨੂੰ 1 ਮਿਲੀਅਨ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ। ਨਾਲ ਹੀ ਕਈ ਯੂਜ਼ਰਸ ਨੇ ਇਸ ‘ਤੇ ਆਪਣੀ ਪ੍ਰਤੀਕਿਰਿਆ ਵੀ ਦਿੱਤੀ ਹੈ।