ਗਲਾਸ ਵਿੱਚ ਨਿਚੋੜਿਆ ਨੀਂਬੂ , ਨਾਲੇ ਦਾ ਭਰਿਆ ਪਾਣੀ ਤੇ ਗੱਟ-ਗੱਟ ਕਰਕੇ ਪੀ ਗਿਆ, ਲੋਕ ਬੋਲੇ- ਪਾਗਲ ਹੋ ਗਿਆ ਹੈ ਪੁਨੀਤ ਸੁਪਰਸਟਾਰ
Shocking Video: : ਪੁਨੀਤ ਸੁਪਰਸਟਾਰ ਦਾ ਇੱਕ ਵੀਡੀਓ ਇਨ੍ਹੀਂ ਦਿਨੀਂ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਜਿਸ 'ਚ ਉਹ ਨਾਲੇ ਦੇ ਪਾਣੀ ਨਾਲ ਗਿਲਾਸ ਭਰ ਕੇ ਪੀਂਦਾ ਨਜ਼ਰ ਆ ਰਿਹਾ ਹੈ। ਵੀਡੀਓ ਦੇਖਣ ਤੋਂ ਬਾਅਦ ਲੋਕ ਉਸਨੂੰ ਪਾਗਲ ਕਹਿ ਰਹੇ ਹਨ। ਇਸ ਵਾਇਰਲ ਵੀਡੀਓ ਨੂੰ ਇੰਸਟਾਗ੍ਰਾਮ 'ਤੇ @room_pe_chle ਨਾਮ ਦੇ ਅਕਾਊਂਟ ਨਾਲ ਸ਼ੇਅਰ ਕੀਤਾ ਗਿਆ ਹੈ। ਇਸ ਵੀਡੀਓ ਨੂੰ ਹੁਣ ਤੱਕ 50 ਲੱਖ ਤੋਂ ਵੱਧ ਲੋਕ ਦੇਖ ਚੁੱਕੇ ਹਨ ਅਤੇ ਕਰੀਬ 5 ਲੱਖ ਲੋਕ ਇਸ ਨੂੰ ਪਸੰਦ ਕਰ ਚੁੱਕੇ ਹਨ। ਨਾਲ ਹੀ ਕਈ ਲੋਕਾਂ ਨੇ ਵੀਡੀਓ 'ਤੇ ਕਮੈਂਟ ਵੀ ਕੀਤੇ ਹਨ।
Viral Video: ਲੋਕ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਦੇ ਇੰਨੇ ਆਦੀ ਹੋ ਗਏ ਹਨ ਕਿ ਉਹ ਸਹੀ ਅਤੇ ਗਲਤ ਦਾ ਫਰਕ ਵੀ ਭੁੱਲ ਗਏ ਹਨ। ਅੱਜ ਕੱਲ੍ਹ ਗਾਂ ਦਾ ਗੋਬਰ ਅਤੇ ਗਊ ਮੂਤਰ ਪੀਣ ਦਾ ਟ੍ਰੇਂਡ ਵਾਇਰਲ ਹੋ ਰਿਹਾ ਹੈ। ਵਾਇਰਲ ਹੋਣ ਲਈ, ਲੋਕ ਸੱਚਮੁੱਚ ਰੋਟੀ ‘ਤੇ ਗਾਂ ਦੇ ਗੋਹਾ ਲਗਾ ਕੇ ਖਾ ਰਹੇ ਹਨ। ਗਊ ਮੂਤਰ ਪੀ ਰਹੇ ਹਨ। ਭਾਵ, ਉਹ ਪਾਗਲਪਨ ਦੀਆਂ ਸਾਰੀਆਂ ਹੱਦਾਂ ਪਾਰ ਕਰ ਰਹੇ ਹਨ। ਹਾਲ ਹੀ ‘ਚ ਸੋਸ਼ਲ ਮੀਡੀਆ ‘ਤੇ ਅਜਿਹੇ ਕਈ ਵੀਡੀਓ ਦੇਖਣ ਨੂੰ ਮਿਲੇ ਹਨ ਜਿੱਥੇ ਲੋਕ ਅਜਿਹੀਆਂ ਘਿਨਾਉਣੀਆਂ ਅਤੇ ਗੰਦੀਆਂ ਹਰਕਤਾਂ ਕਰ ਰਹੇ ਹਨ। ਹੱਦ ਤਾਂ ਉਦੋਂ ਹੋ ਗਈ, ਜਦੋਂ ਇੱਕ ਸ਼ਖਸ ਨੇ ਸਾਰਿਆਂ ਨੂੰ ਪਿੱਛੇ ਛੱਡਦਿਆ ਨਾਲੇ ਦਾ ਕਾਲਾ ਪਾਣੀ ਹੀ ਪੀ ਲਿਆ।
ਪੁਨੀਤ ਸੁਪਰਸਟਾਰ ਨੇ ਕੀ ਕੀਤਾ?
ਇਹ ਸੱਜਣ ਕੋਈ ਹੋਰ ਨਹੀਂ ਬਲਕਿ ਪੁਨੀਤ ਸੁਪਰਸਟਾਰ ਹਨ ਜੋ ਅਕਸਰ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੇ ਰਹਿੰਦੇ ਹਨ। ਪੁਨੀਤ ਆਪਣੀਆਂ ਅਜਿਹੀਆਂ ਕਰਤੂਤਾਂ ਕਾਰਨ ਸੋਸ਼ਲ ਮੀਡੀਆ ‘ਤੇ ਮਸ਼ਹੂਰ ਹਨ। ਕਦੇ ਉਨ੍ਹਾਂ ਦੇ ਨਾਲੇ ‘ਚ ਡਿੱਗਣ ਦੇ ਵੀਡੀਓ ਵਾਇਰਲ ਹੁੰਦੇ ਹਨ ਅਤੇ ਕਦੇ ਉਨ੍ਹਾਂ ਦੇ ਰੋਟੀ ਤੇ ਗੋਹਾ ਲਗਾ ਕੇ ਖਾਣ ਅਤੇ ਗਊ ਮੂਤਰ ਪੀਣ ਦੇ ਵੀਡੀਓ ਵਾਇਰਲ ਹੁੰਦੇ ਹਨ। ਹਾਲ ਹੀ ‘ਚ ਪੁਨੀਤ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਅਤੇ ਨਾਲੇ ਦਾ ਪਾਣੀ ਹੀ ਪੀ ਲਿਆ। ਜਿਸ ਦੀ ਵੀਡੀਓ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਨਾਲੀ ਦੇ ਪਾਣੀ ਨਾਲ ਗਲਾਸ ਭਰ ਕੇ ਪੀ ਗਿਆ
ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਪੁਨੀਤ ਸੁਪਰਸਟਾਰ ਇੱਕ ਗੰਦੇ ਨਾਲੇ ਦੇ ਕਿਨਾਰੇ ਇੱਕ ਪਲੇਟ ਵਿੱਚ ਨਿੰਬੂ ਅਤੇ ਇੱਕ ਗਲਾਸ ਲੈ ਕੇ ਬੈਠੇ ਹਨ। ਫਿਰ ਉਹ ਪਲੇਟ ਵਿੱਚੋਂ ਇੱਕ ਨਿੰਬੂ ਚੁੱਕਦੇ ਹਨ ਇਸਨੂੰ ਕੱਟ ਕੇ ਗਲਾਸ ਵਿੱਚ ਇਸਦਾ ਰਸ ਨਿਚੋੜਦੇ ਹਨ। ਇਸ ਤੋਂ ਬਾਅਦ ਪੁਨੀਤ ਉਸ ਗਲਾਸ ਨੂੰ ਨਾਲੇ ‘ਚ ਡੁਬੋ ਕੇ ਉਸ ‘ਚੋਂ ਗੰਦਾ ਪਾਣੀ ਕੱਢ ਕੇ ਪੀਣ ਲੱਗ ਜਾਂਦੇ ਹਨ। ਉਸ ਗੰਦੇ ਪਾਣੀ ਨੂੰ ਕੁਝ ਦੇਰ ਪੀਣ ਤੋਂ ਬਾਅਦ ਉਹ ਫਿਰ ਨਿੰਬੂ ਚੁੱਕ ਕੇ ਗਲਾਸ ਵਿਚ ਪਾ ਕੇ ਗੰਦਾ ਪਾਣੀ ਪੀਂਦਾ ਹੈ। ਪੀਣ ਤੋਂ ਬਾਅਦ ਉਹ ਉੱਠ ਕੇ ਉੱਥੋਂ ਚਲੇ ਜਾਂਦੇ ਹਨ।
ਇੱਥੇ ਵੇਖੋ ਵੀਡੀਓ
View this post on Instagramਇਹ ਵੀ ਪੜ੍ਹੋ
ਇਸ ਵੀਡੀਓ ‘ਤੇ ਲੋਕਾਂ ਨੇ ਇਸ ਤਰ੍ਹਾਂ ਕੀਤਾ ਰਿਐਕਟ
ਵੀਡੀਓ ਵੇਖਣ ਤੋਂ ਬਾਅਦ ਇੱਕ ਯੂਜ਼ਰ ਨੇ ਲਿਖਿਆ- ਉਹ ਪੀ ਰਿਹਾ ਹੈ ਅਤੇ ਘਿਣ ਮੈਨੂੰ ਆ ਰਹੀ ਹੈ। ਇਕ ਹੋਰ ਨੇ ਲਿਖਿਆ- ਕੰਟੈਂਟ ਅਜਿਹਾ ਬਣਾਓ ਕਿ ਕੋਈ ਨਕਲ ਨਾ ਕਰ ਸਕੇ। ਤੀਜੇ ਵਿਅਕਤੀ ਨੇ ਲਿਖਿਆ- ਇਹ ਲੋਕ ਫੋਲੋਅਰਜ਼ ਦੇ ਪਿੱਛੇ ਹੋਰ ਕੀ ਕੁਝ ਕਰਣਗੇ? ਚੌਥੇ ਨੇ ਲਿਖਿਆ- ਇਹ ਬੰਦਾ ਪੂਰੀ ਤਰ੍ਹਾਂ ਪਾਗਲ ਹੋ ਗਿਆ ਹੈ।