Viral Video: ਸਵੈਗ ‘ਚ ਬੀੜੀ ਜਲਾਉਂਦੀ ਦਿਖੀ ਬਜ਼ੁਗਗ ਮਹਿਲਾ, ਵੀਡੀਓ ਦੇਖ ਲੋਕੇ ਬੋਲੇ- ਇਹ ਤਾਂ ਰਜਨੀਕਾਂਤ ਦੀ ਦਾਦੀ ਹੈ
ਵਾਇਰਲ ਹੋ ਰਹੀ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਮਹਿਲਾ ਹਰਿਆਣਵੀ ਸਵੈਗ 'ਚ ਆਪਣੀ ਦੁਕਾਨ ਅੰਦਰ ਬੈਠੀ ਹੋਈ ਹੈ। ਇਸ ਦੌਰਾਨ ਉਹ ਫ਼ੋਨ 'ਤੇ ਗੱਲ ਕਰ ਰਹੀ ਹੈ, ਪਰ ਅਚਾਨਕ ਉਸ ਨੂੰ ਬੀੜੀ ਦੀ ਤਲਬ ਲੱਗਦੀ ਹੈ। ਆਪਣੀ ਤਲਬ ਨੂੰ ਸ਼ਾਂਤ ਕਰਨ ਲਈ ਦਾਦੀ ਤੁਰੰਤ ਬੀੜੀ ਜਲਾ ਲੈਂਦੀ ਹੈ। ਉਨ੍ਹਾਂ ਦੇ ਹੱਥ 'ਚ ਇੱਕ ਫੋਨ ਸੀ ਇਸ ਲਈ ਉਹ ਇੱਕ ਹੀ ਹੱਥ ਨਾਲ ਸਟਾਇਲ 'ਚ ਬੀੜੀ ਜਲਾਉਂਦੀ ਹੈ।

ਸਵੈਗ ‘ਚ ਰਹਿਣ ਵਾਲੇ ਦੀ ਬਾਦਸ਼ਾਹਤ ਕਦੇ ਖਤਮ ਨਹੀਂ ਹੁੰਦੀ। ਚਾਹੇ ਉਹ ਜਵਾਨ ਹੋਵੇ ਜਾਂ ਬੁੱਢਾ, ਮਹਿਲਾ ਹੇਵੇ ਜਾਂ ਪੁਰਸ਼, ਹਮੇਸ਼ਾ ਉਨ੍ਹਾਂ ਦਾ ਸਵੈਗ ਬਰਕਰਾਰ ਰਹਿੰਦਾ ਹੈ। ਅਜਿਹੇ ਹੀ ਸਵੈਗ ਵਾਲੀ ਦਾਦੀ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਬੀੜੀ ਤਾਂ ਕਿਸੇ ਵੀ ਤਰੀਕੇ ਨਾਲ ਜਲਾਈ ਜਾ ਸਕਦੀ ਹੈ, ਪਰ ਦਾਦੀ ਨੇ ਇਸ ਅੰਦਾਜ਼ ‘ਚ ਬੀੜੀ ਜਲਾਉਂਦੇ ਦੇਖ ਇੰਟਰਨੈਟ ‘ਤੇ ਜਨਤਾ ਨੇ ਉਨ੍ਹਾਂ ਨੂੰ ਰਜਨੀਕਾਂਤ ਦੀ ਦਾਦੀ ਦਾ ਖਿਤਾਬ ਦੇ ਦਿੱਤਾ ਹੈ।
ਵਾਇਰਲ ਹੋ ਰਹੀ ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਕਿ ਮਹਿਲਾ ਹਰਿਆਣਵੀ ਸਵੈਗ ‘ਚ ਆਪਣੀ ਦੁਕਾਨ ਅੰਦਰ ਬੈਠੀ ਹੋਈ ਹੈ। ਇਸ ਦੌਰਾਨ ਉਹ ਫ਼ੋਨ ‘ਤੇ ਗੱਲ ਕਰ ਰਹੀ ਹੈ, ਪਰ ਅਚਾਨਕ ਉਸ ਨੂੰ ਬੀੜੀ ਦੀ ਤਲਬ ਲੱਗਦੀ ਹੈ। ਆਪਣੀ ਤਲਬ ਨੂੰ ਸ਼ਾਂਤ ਕਰਨ ਲਈ ਦਾਦੀ ਤੁਰੰਤ ਬੀੜੀ ਜਲਾ ਲੈਂਦੀ ਹੈ। ਉਨ੍ਹਾਂ ਦੇ ਹੱਥ ‘ਚ ਇੱਕ ਫ਼ੋਨ ਸੀ, ਇਸ ਲਈ ਉਹ ਇੱਕ ਹੀ ਹੱਥ ਨਾਲ ਸਟਾਇਲ ‘ਚ ਬੀੜੀ ਜਲਾਉਂਦੀ ਹੈ। ਦਾਦੀ ਦੂਸਰੇ ਹੱਥ ਨਾਲ ਬੀੜੀ ਨੂੰ ਮੁੰਹ ਵਿੱਚ ਰੱਖਦੀ ਹੈ ਅਤੇ ਫਿਰ ਮਾਚਿਸ ਨੂੰ ਜੁੱਤੀ ਨਾਲ ਦਬਾਉਂਦੀ ਹੈ। ਦਾਦੀ ਦਾ ਇਹ ਸਵੈਗ ਦੇਖਣ ‘ਚ ਰਜਨੀਕਾਂਤ ਤੋਂ ਘੱਟ ਨਹੀਂ ਲੱਗ ਰਿਹਾ ਹੈ। ਕਈ ਲੋਕ ਤਾਂ ਉਨ੍ਹਾਂ ਨੂੰ ਰਜਨੀਕਾਂਤ ਦੀ ਦਾਦੀ ਕਹਿ ਰਹੇ ਹਨ।
View this post on Instagram
ਵੀਡੀਓ ਨੂੰ ਇੰਸਟਾਗ੍ਰਾਮ ‘ਤੇ naughtyworld ਨਾਂ ਦੇ ਅਕਾਉਂਟ ਨਾਲ ਸ਼ੇਅਰ ਕੀਤਾ ਗਿਆ ਹੈ। ਇਸ ਵੀਡੀਓ ‘ਤੇ ਲੋਕ ਕਈ ਤਰ੍ਹਾਂ ਦੇ ਕਮੈਂਟ ਕਰ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ ਹੈ- ਬੀੜੀ ਸੁਪਰਮੈਸੀ। ਦੂਸਰੇ ਨੇ ਲਿਖਿਆ- ਦਾਦੀ ਆਪਣੇ ਜਮਾਨੇ ਦੀ ਬਹੁੱਤ ਵੱਡੀ ਸੱਟੇਬਾਜ਼ ਰਹੀ ਹੋਵੇਗੀ। ਤੀਸਰੇ ਨੇ ਲਿਖਿਆ- ਦਾਦੀ ਦਾ ਸਵੈਗ ਤਾਂ ਸਿਗਮਾ ਮੇਲ ਤੋਂ ਵੀ ਜ਼ਿਆਦਾ ਹੈ। । ਇੱਕ ਹੋਰ ਯੂਜ਼ਰ ਨੇ ਲਿਖਿਆ- ਇਹ ਸੁਲਤਾਨ ਮਿਰਜ਼ਾ ਦੀ ਅੰਮੀ ਲੱਗ ਰਹੀ ਹੈ।