AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਲਹਿੰਗਾ ਪਾ ਕੇ ਸਨੋਬੋਰਡਿੰਗ… ਮਾਈਨਸ 5 ਡਿਗਰੀ ਵਿੱਚ ਮੁੰਬਈ ਦੀ ਕੁੜੀ ਦਾ ਇਹ ਸਟੰਟ ਦੇਖ ਕੇ ਚਕਰਾ ਜਾਵੇਗਾ ਸਿਰ!

Urmila Pable Snowboarding: ਮੁੰਬਈ ਦੀ ਸਨੋਬੋਰਡਰ ਉਰਮਿਲਾ ਪਾਬਲੇ ਨੇ ਸਵਿਟਜ਼ਰਲੈਂਡ ਦੇ ਮਾਊਂਟ ਟਿਟਲਿਸ 'ਤੇ ਕੜਾਕੇ ਦੀ ਠੰਡ ਵਿੱਚ ਰਵਾਇਤੀ ਲਹਿੰਗਾ ਪਾ ਕੇ ਸਨੋਬੋਰਡਿੰਗ ਕੀਤੀ। ਦੇਖੋ ਇਹ ਵਾਇਰਲ ਵੀਡੀਓ ।

ਲਹਿੰਗਾ ਪਾ ਕੇ ਸਨੋਬੋਰਡਿੰਗ... ਮਾਈਨਸ 5 ਡਿਗਰੀ ਵਿੱਚ ਮੁੰਬਈ ਦੀ ਕੁੜੀ ਦਾ ਇਹ ਸਟੰਟ ਦੇਖ ਕੇ ਚਕਰਾ ਜਾਵੇਗਾ ਸਿਰ!
Image Credit source: Instagram/@ursk8kid
tv9-punjabi
| Published: 06 Oct 2026 12:12 PM IST
Share

Urmila Pable Snowboarding Viral Video: ਕੀ ਤੁਸੀਂ ਕਦੇ ਸੋਚਿਆ ਹੈ ਕਿ ਕੋਈ ਕੜਾਕੇ ਦੀ ਠੰਡ ਅਤੇ ਬਰਫ਼ਬਾਰੀ ਦੇ ਵਿਚਕਾਰ ਰਵਾਇਤੀ ਭਾਰਤੀ ਕੱਪੜਿਆਂ ਵਿੱਚ ਸਟੰਟ ਕਰ ਸਕਦਾ ਹੈ? ਅਜਿਹਾ ਹੀ ਇੱਕ ਵੀਡੀਓ ਇਸ ਸਮੇਂ ਸੋਸ਼ਲ ਮੀਡੀਆ ‘ਤੇ ਹਲਚਲ ਮਚਾ ਰਹੀ ਹੈ, ਜਿਸ ਵਿੱਚ ਮੁੰਬਈ ਦੀ ਇੱਕ ਕੁੜੀ ਨੇ ਸਵਿਟਜ਼ਰਲੈਂਡ ਦੇ ਪਹਾੜਾਂ ਵਿੱਚ ਕੁਝ ਅਜਿਹਾ ਕੀਤਾ ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ।

ਬਿਨਾਂ ਜੈਕਟ ਦੇ ਮਨਫ਼ੀ ਤਾਪਮਾਨ ਵਿੱਚ ਉੱਤਰੀ ਉਰਮਿਲਾ

ਮੁੰਬਈ ਦੀ ਸਨੋਬੋਰਡਰ ਉਰਮਿਲਾ ਪਾਬਲੇ (Urmila Pable) ਹਾਲ ਹੀ ਵਿੱਚ ਸਵਿਟਜ਼ਰਲੈਂਡ ਦੇ ਮਸ਼ਹੂਰ ਮਾਊਂਟ ਟਿਟਲਿਸ (Mount Titlis) ਘੁੰਮਣ ਲਈ ਗਈ। ਜਦੋਂ ਕਿ ਲੋਕ ਆਮ ਤੌਰ ‘ਤੇ ਸਨੋਬੋਰਡਿੰਗ ਲਈ ਭਾਰੀ ਜੈਕਟਾਂ ਅਤੇ ਥਰਮਲ ਗੀਅਰ ਪਹਿਨਦੇ ਹਨ, ਉਰਮਿਲਾ ਨੇ ਇੱਕ ਸੁੰਦਰ ਜਾਮਨੀ ਲਹਿੰਗਾ ਚੁਣਿਆ ਅਤੇ ਮਨਫ਼ੀ 5 ਡਿਗਰੀ ਤਾਪਮਾਨ ਵਿੱਚ ਸਨੋਬੋਰਡਿੰਗ ਕੀਤੀ। ਉਨ੍ਹਾਂ ਦਾ ਵੀਡੀਓ ਔਨਲਾਈਨ ਵਾਇਰਲ ਹੋ ਗਿਆ, ਅਤੇ ਲੋਕ ਉਨ੍ਹਾਂ ਦੀ ਹਿੰਮਤ ਦੀ ਤਾਰੀਫ ਕਰਦੇ ਨਹੀਂ ਥੱਕ ਰਹੇ ਹਨ।

‘ਜੇਮਸ ਬਾਂਡ ਮਿਸ਼ਨ’ ਤੋਂ ਘੱਟ ਨਹੀਂ ਸੀ ਤਜਰਬਾ

ਉਰਮਿਲਾ ਲਈ, ਇਹ ਸਫਰ ਨਾ ਸਿਰਫ਼ ਮਜ਼ੇਦਾਰ ਸੀ, ਸਗੋਂ ਕਾਫ਼ੀ ਜੋਖਮ ਭਰਿਆ ਵੀ ਸੀ। ਉਨ੍ਹਾਂ ਨੂੰ ਇਹ ਸਟੰਟ ਸ਼ਾਮ ਨੂੰ ਗੁਪਤ ਰੂਪ ਵਿੱਚ ਕਰਨਾ ਪਿਆ, ਜਦੋਂ ਕੰਮਕਾਜ ਬੰਦ ਹੋ ਚੁੱਕਿਆ ਸੀ ਅਤੇ ਸੁਰੱਖਿਆ ਕਰਮਚਾਰੀ ਅਤੇ ਸਨੋਕੈਟ ਆਪਰੇਟਰ ਗਸ਼ਤ ਕਰ ਰਹੇ ਸਨ।

ਇੰਸਟਾਗ੍ਰਾਮ ‘ਤੇ ਇਸ ਰੋਮਾਂਚਕ ਅਨੁਭਵ ਨੂੰ ਸਾਂਝਾ ਕਰਦੇ ਹੋਏ, ਉਨ੍ਹਾਂ ਨੇ ਲਿਖਿਆ ਕਿ ਉਹ ਅਧਿਕਾਰੀਆਂ ਦੀ ਨਜ਼ਰ ਤੋਂ ਬਚਣ ਲਈ ਰਸਤੇ ਤੋਂ ਹਟਕੇ ਅੱਗੇ ਵਧੀ। ਮਾੜੀ ਰੋਸ਼ਨੀ ਅਤੇ ਭਾਰੀ ਮਸ਼ੀਨਰੀ ਦੇ ਵਿਚਕਾਰ, ਇਹ ਯਾਤਰਾ ਘੱਟ ਚੁਣੌਤੀਪੂਰਨ ਨਹੀਂ ਸੀ। ਉਨ੍ਹਾਂ ਨੇ ਮਜ਼ਾਕ ਵਿੱਚ ਲਿਖਿਆ, “ਮੈਂ ਵਾਲ-ਵਾਲ ਬਚ ਗਈ… ਲਗਭਗ ਫੜੀ ਗਈ ਅਤੇ ਠੰਡ ਨਾਲ ਬੁਰੀ ਤਰ੍ਹਾਂ ਜੰਮ ਗਈ, ਪਰ ਇਹ ਮੇਰੀ ਜ਼ਿੰਦਗੀ ਦਾ ਸਭ ਤੋਂ ਵਧੀਆ ਅਤੇ ਸਭ ਤੋਂ ਯਾਦਗਾਰ ਅਨੁਭਵ ਰਿਹਾ।”

ਲੋਕਾਂ ਨੇ ਸੋਸ਼ਲ ਮੀਡੀਆ ‘ਤੇ ਲੁਟਾਇਆ ਪਿਆਰ

ਉਰਮਿਲਾ ਦਾ ਵੀਡੀਓ ਸਾਹਮਣੇ ਆਉਂਦੇ ਹੀ ਵਾਇਰਲ ਹੋ ਗਿਆ, ਥੋੜ੍ਹੇ ਸਮੇਂ ਵਿੱਚ ਹੀ ਲੱਖਾਂ ਵਿਊਜ਼ ਮਿਲ ਗਏ। ਮਸ਼ਹੂਰ ਅਦਾਕਾਰਾ ਲੀਜ਼ਾ ਹੇਡਨ ਨੇ ਵੀ ਇਸ ‘ਤੇ ਕੁਮੈਂਟ ਕਰਦੇ ਹੋਏ ਲਿਖਿਆ, “ਤੁਸੀਂ ਸੱਚਮੁੱਚ ਸ਼ਾਨਦਾਰ ਹੋ।” ਸੋਸ਼ਲ ਮੀਡੀਆ ਯੂਜਰਸ ਵੀ ਮਜ਼ੇਦਾਰ ਕੁਮੈਂਟਸ ਪੋਸਟ ਕਰ ਰਹੇ ਹਨ। ਇੱਕ ਯੂਜਰ ਨੇ ਲਿਖਿਆ, “ਇਹ ਕੁੜੀ ਉੱਥੋਂ ਦੀ ਬਰਫੀਲੀ ਹਵਾ ਨਾਲੋਂ ਵੀ ਕੂਲ ਹੈ।”

ਇੱਥੇ ਦੇਖੋ ਵਾਇਰਲ ਵੀਡੀਓ

View this post on Instagram

A post shared by Urmila P.🧿 (@ursk8kid)

Follow Us
ਪਰਗਟ ਸਿੰਘ ਦੇ ਪ੍ਰਧਾਨ ਬਣਨ ਤੋਂ ਬਾਅਦ ਹੋਵੇਗੀ ਨਵਜੋਤ ਸਿੰਘ ਸਿੱਧੂ ਦੀ ਵਾਪਸੀ! ਕਿਉਂ ਮਿਲ ਰਹੇ ਸੰਕੇਤ? ਜਾਣੋ...
ਪਰਗਟ ਸਿੰਘ ਦੇ ਪ੍ਰਧਾਨ ਬਣਨ ਤੋਂ ਬਾਅਦ ਹੋਵੇਗੀ ਨਵਜੋਤ ਸਿੰਘ ਸਿੱਧੂ ਦੀ ਵਾਪਸੀ! ਕਿਉਂ ਮਿਲ ਰਹੇ ਸੰਕੇਤ? ਜਾਣੋ......
ਅੰਮ੍ਰਿਤਸਰ 'ਚ ਮੁੜ ASI 'ਤੇ ਹਮਲਾ, ਸਿਵਿਲ ਡਰੈੱਸ ਚ ਜਾ ਰਹੇ ਸੁਖਚੈਨ ਸਿੰਘ 'ਤੇ ਫਾਈਰਿੰਗ, ਵਾਲ-ਵਾਲ ਬਚੇ
ਅੰਮ੍ਰਿਤਸਰ 'ਚ ਮੁੜ ASI 'ਤੇ ਹਮਲਾ, ਸਿਵਿਲ ਡਰੈੱਸ ਚ ਜਾ ਰਹੇ ਸੁਖਚੈਨ ਸਿੰਘ 'ਤੇ ਫਾਈਰਿੰਗ, ਵਾਲ-ਵਾਲ ਬਚੇ...
UPI ਭੁਗਤਾਨਾਂ 'ਤੇ ਵਾਧੂ ਖਰਚੇ? ਜਾਣੋ ਗਾਹਕਾਂ ਤੋਂ MDR ਵਸੂਲਣ ਦੇ ਨਿਯਮ
UPI ਭੁਗਤਾਨਾਂ 'ਤੇ ਵਾਧੂ ਖਰਚੇ? ਜਾਣੋ ਗਾਹਕਾਂ ਤੋਂ MDR ਵਸੂਲਣ ਦੇ ਨਿਯਮ...
ਪਰਗਟ ਸਿੰਘ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਨਿਯੁਕਤ ਕੀਤਾ, ਸਮਰਥਕਾਂ ਤੇ ਪਰਿਵਾਰ 'ਚ ਖੁਸ਼ੀ ਦੀ ਲਹਿਰ
ਪਰਗਟ ਸਿੰਘ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਨਿਯੁਕਤ ਕੀਤਾ, ਸਮਰਥਕਾਂ ਤੇ ਪਰਿਵਾਰ 'ਚ ਖੁਸ਼ੀ ਦੀ ਲਹਿਰ...
ਪਾਇਲਟ ਨੂੰ ਲੱਗਿਆ ਹੋਵੇਗਾ- ਰਾਜਾ ਦੀ ਛੁੱਟੀ ਹੋਣੀ ਚਾਹੀਦੀ ਹੈ, ਰਾਹੁਲ ਗਾਂਧੀ ਨੂੰ ਅਸਤੀਫਾ ਸੌਂਪਣ ਤੋਂ ਬਾਅਦ ਬੋਲੇ ਵੜ੍ਹਿੰਗ
ਪਾਇਲਟ ਨੂੰ ਲੱਗਿਆ ਹੋਵੇਗਾ- ਰਾਜਾ ਦੀ ਛੁੱਟੀ ਹੋਣੀ ਚਾਹੀਦੀ ਹੈ, ਰਾਹੁਲ ਗਾਂਧੀ ਨੂੰ ਅਸਤੀਫਾ ਸੌਂਪਣ ਤੋਂ ਬਾਅਦ ਬੋਲੇ ਵੜ੍ਹਿੰਗ...
ਸਾਰੇ ਦੇਸ਼ ਨੂੰ ਤੁਹਾਡੇ 'ਤੇ ਮਾਣ... PM ਮੋਦੀ ਨੇ ਜਾਣਿਆ ਪਾਇਲਟ ਸਮਿਤ ਮਛਾਰ ਦਾ ਹਾਲ
ਸਾਰੇ ਦੇਸ਼ ਨੂੰ ਤੁਹਾਡੇ 'ਤੇ ਮਾਣ... PM ਮੋਦੀ ਨੇ ਜਾਣਿਆ ਪਾਇਲਟ ਸਮਿਤ ਮਛਾਰ ਦਾ ਹਾਲ...
Waris Punjab De ਦਾ ਰਜਿਸਟ੍ਰੇਸ਼ਨ ਹੋਣਾ ਚਾਹੀਦਾ ਹੈ ਜਾਂ ਨਹੀਂ, ਕੀ ਕਹਿੰਦੇ ਹਨ ਸਿਆਸੀ ਮਾਹਿਰ? ਵੇਖੋ ਖਾਸ ਗੱਲਬਾਤ
Waris Punjab De ਦਾ ਰਜਿਸਟ੍ਰੇਸ਼ਨ ਹੋਣਾ ਚਾਹੀਦਾ ਹੈ ਜਾਂ ਨਹੀਂ, ਕੀ ਕਹਿੰਦੇ ਹਨ ਸਿਆਸੀ ਮਾਹਿਰ? ਵੇਖੋ ਖਾਸ ਗੱਲਬਾਤ...
ਵਾਰਿਸ ਪੰਜਾਬ ਦੇ ਪਾਰਟੀ ਦਾ ਨਹੀਂ ਹੁੰਦਾ ਰਜਿਸਟ੍ਰੇਸ਼ਨ ਤਾਂ ਕੀ ਹੋਵੇਗੀ ਅਗਲੀ ਰਣਨੀਤੀ? ਪਾਰਟੀ ਆਗੂ ਸ਼ਮਸ਼ੇਰ ਸਿੰਘ ਪੱਧਰੀ ਨੇ ਕੀਤੇ ਵੱਡੇ ਖੁਲਾਸੇ...
ਵਾਰਿਸ ਪੰਜਾਬ ਦੇ ਪਾਰਟੀ ਦਾ ਨਹੀਂ ਹੁੰਦਾ ਰਜਿਸਟ੍ਰੇਸ਼ਨ ਤਾਂ ਕੀ ਹੋਵੇਗੀ ਅਗਲੀ ਰਣਨੀਤੀ? ਪਾਰਟੀ ਆਗੂ ਸ਼ਮਸ਼ੇਰ ਸਿੰਘ ਪੱਧਰੀ ਨੇ ਕੀਤੇ ਵੱਡੇ ਖੁਲਾਸੇ......
37 ਲੱਖ ਮਹਿਲਾਵਾਂ ਦੇ ਖਾਤਿਆਂ 'ਚ ਆਈ ਦੂਜੀ ਕਿਸ਼ਤ, CM ਦਾ ਵਿਰੋਧੀਆਂ ਤੇ ਤਿੱਖੇ ਨਿਸ਼ਾਨੇ
37 ਲੱਖ ਮਹਿਲਾਵਾਂ ਦੇ ਖਾਤਿਆਂ 'ਚ ਆਈ ਦੂਜੀ ਕਿਸ਼ਤ, CM ਦਾ ਵਿਰੋਧੀਆਂ ਤੇ ਤਿੱਖੇ ਨਿਸ਼ਾਨੇ...