Viral Video: ਔਰਤ ਨੂੰ ਤੰਗ ਕਰ ਰਿਹਾ ਸੀ ਸ਼ਖਸ, ਦੋ ਪੰਚ ‘ਚ ਹੀ ਕਰ ਦਿੱਤਾ ਢੇਰ, ਲੋਕ ਬੋਲੇ- ‘ਇਹ ਤਾਂ ਸੁਪਰਲੇਡੀ ਨਿਕਲੀ’
Woman Fight Viral Video: ਇੱਕ ਵਿਅਕਤੀ ਰੂਸੀ ਔਰਤ ਨੂੰ ਲਗਾਤਾਰ ਤੰਗ ਕਰ ਰਿਹਾ ਸੀ ਪਰ ਜਿਵੇਂ ਹੀ ਔਰਤ ਦੇ ਸਬਰ ਦਾ ਬੰਨ੍ਹ ਟੁੱਟਿਆ ਤਾਂ ਉਹ ਸ਼ਖਸ'ਤੇ ਕਹਿਰ ਬਣ ਕੇ ਟੁੱਟ ਪੈਂਦੀ ਹੈ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਔਰਤ ਸਿਰਫ ਦੋ ਹੀ ਪੰਚ 'ਚ ਹੀ ਬੰਦੇ ਨੂੰ ਢੇਰ ਕਰ ਕੇ ਆਰਾਮ ਨਾਲ ਉੱਥੋਂ ਚਲੀ ਜਾਂਦੀ ਹੈ।
ਇਨ੍ਹੀਂ ਦਿਨੀਂ ਇੱਕ ਰੂਸੀ ਔਰਤ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਦੇਖਿਆ ਜਾ ਰਿਹਾ ਹੈ। ਦਰਅਸਲ, ਇੱਕ ਸ਼ਖਸ ਕਿਸੇ ਗੱਲ ਨੂੰ ਲੈ ਕੇ ਔਰਤ ਨੂੰ ਲਗਾਤਾਰ ਪ੍ਰੇਸ਼ਾਨ ਕਰ ਰਿਹਾ ਸੀ। ਹਾਲਾਂਕਿ ਵੀਡੀਓ ‘ਚ ਅਗਲੇ ਹੀ ਪਲ ਔਰਤ ਨੇ ਬੰਦੇ ਨੂੰ ਅਜਿਹਾ ਜ਼ਬਰਦਸਤ ਸਬਕ ਸਿਖਾ ਦਿੱਤਾਕਿ ਉਹ ਕਿਸੇ ਵੀ ਔਰਤ ਨੂੰ ਜ਼ਿੰਦਗੀ ਭਰ ਪਰੇਸ਼ਾਨ ਕਰਨ ਤੋਂ ਪਹਿਲਾਂ ਸੌ ਵਾਰ ਜ਼ਰੂਰ ਸੋਚੇਗਾ। ਔਰਤ ਸ਼ਖਸ ਨੂੰ ਸਿਰਫ਼ ਦੋ ਪੰਚ ਵਿੱਚ ਵੀ ਢੇਰ ਕਰ ਦਿੰਦੀ ਹੈ। ਹੁਣ ਇਸ ਵੀਡੀਓ ਨੂੰ ਦੇਖ ਕੇ ਲੋਕ ਮਹਿਲਾ ਨੂੰ ‘ਸੁਪਰਲੇਡੀ’ ਕਹਿ ਰਹੇ ਹਨ।
ਵਾਇਰਲ ਹੋਈ ਸੀਸੀਟੀਵੀ ਫੁਟੇਜ ਨੂੰ ਦੇਖ ਕੇ ਇੱਕ ਗੱਲ ਤਾਂ ਪੱਕੀ ਹੈ ਕਿ ਇਹ ਵੀਡੀਓ ਬਦਮਾਸ਼ਾਂ ਨੂੰ ਪਰੇਸ਼ਾਨ ਕਰ ਸਕਦੀ ਹੈ। ਕਿਉਂਕਿ ਜਿਸ ਤਰ੍ਹਾਂ ਔਰਤ ਨੇ ਸ਼ਖਸ ਨੂੰ ਧੋਇਆ ਹੈ, ਉਹ ਸ਼ਾਇਦ ਹੀ ਕਦੇ ਇਸਨੂੰ ਭੁੱਲ ਸਕੇ। ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਕਿ ਵਿਅਕਤੀ ਕਿਸੇ ਗੱਲ ਨੂੰ ਲੈ ਕੇ ਔਰਤ ਨੂੰ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੰਦਾ ਹੈ। ਇਸ ਦੌਰਾਨ ਔਰਤ ਬਹੁਤ ਸ਼ਾਂਤ ਰਹਿੰਦੀ ਹੈ ਅਤੇ ਸਭ ਕੁਝ ਬਰਦਾਸ਼ਤ ਕਰਦੀ ਰਹਿੰਦੀ ਹੈ। ਫਿਰ ਦੋ ਹੋਰ ਲੋਕ ਵੀ ਉੱਥੇ ਆ ਕੇ ਸ਼ਖਸ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹਨ। ਪਰ ਲੱਗਦਾ ਹੈ ਕਿ ਰੂਸੀ ਔਰਤ ਦਾ ਸਬਰ ਦਾ ਬੰਨ੍ਹ ਹੁਣ ਟੁੱਟ ਚੁੱਕਾ ਸੀ। ਕਿਉਂਕਿ, ਅਗਲੇ ਹੀ ਪਲ, ਉਹ ਉਸ ਬੰਦੇ ਨੂੰ ਦੋ ਪੰਚ ਮਾਰਦੀ ਹੈ ਅਤੇ ਉਸਨੂੰ ਉੱਥੇ ਹੀ ਢੇਰ ਕਰ ਦਿੰਦੀ ਹੈ ਅਤੇ ਫਿਰ ਉੱਥੋਂ ਚਲੀ ਜਾਂਦੀ ਹੈ।
ਔਰਤ ਦੇ ਦੋ ਪੰਚ ਚ ਹੀ ਬੰਦਾ ਢੇਰ
Muslim migrant harasses the wrong Russian girl in St Petersburg.
Do you support this action of Russian girl ? pic.twitter.com/zHcMAGZCY8
— Baba Banaras™ (@RealBababanaras) November 29, 2024
ਇਹ ਵੀ ਪੜ੍ਹੋ
ਰੂਸੀ ਮਹਿਲਾ ਦੀ ਚੁਸਤੀ ਦੇਖਣ ਯੋਗ ਹੈ, ਉੱਥੇ ਮੌਜੂਦ ਹੋਰ ਲੋਕ ਵੀ ਉਸ ਦੇ ਅਚਾਨਕ ਬਦਲੇ ਹੋਏ ਰੂਪ ਨੂੰ ਦੇਖ ਕੇ ਦੰਗ ਰਹਿ ਜਾਂਦੇ ਹਨ। @Fights_bro ਹੈਂਡਲ ‘ਤੇ ਵੀਡੀਓ ਸ਼ੇਅਰ ਕਰਨ ਤੋਂ ਬਾਅਦ ਯੂਜ਼ਰ ਨੇ ਲਿਖਿਆ, ਰੂਸੀ ਔਰਤ ਨੇ ਕੀ ਕੀਤਾ ਨਾਕਆਊਟ ਕੀਤਾ। ਪੋਸਟ ਨੂੰ ਹੁਣ ਤੱਕ 15 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ, ਜਦਕਿ ਕਮੈਂਟ ਬਾਕਸ ਵਿੱਚ ਲੋਕਾਂ ਦੇ ਕੂਮੈਂਟਸ ਦਾ ਹੜ੍ਹ ਆਇਆ ਹੋਇਆ ਹੈ।
ਇੱਕ ਯੂਜ਼ਰ ਨੇ ਕਮੈਂਟ ਕੀਤਾ, ਇਹ ਬੰਦੀ ਤਾਂ ਸੁਪਰਲੇਡੀ ਨਿਕਲੀ। ਬੰਦਾ ਦੋ ਪੰਚ ਵਿੱਚ ਹੀ ਢੇਰ ਹੋ ਗਿਆ। ਇਕ ਹੋਰ ਯੂਜ਼ਰ ਦਾ ਕਹਿਣਾ ਹੈ, ਇਹ ਔਰਤ ਟ੍ਰੇਂਡ ਲੱਗ ਰਹੀ ਹੈ। ਉਸਨੇ ਅਦਭੁਤ ਚੁਸਤੀ ਨਾਲ ਬੰਦੇ ਨੂੰ ਪੰਚ ਮਾਰਿਆ। ਇਕ ਹੋਰ ਯੂਜ਼ਰ ਨੇ ਲਿਖਿਆ, ਉਸ ਨੂੰ ਲੇਡ ਨਾ ਕਹੋ, ਉਹ ਕੁਈਨ ਹੈ। ਹੁਣ ਇਹ ਮੁੰਡਾ ਕਿਸੇ ਵੀ ਕੁੜੀ ਨੂੰ ਤੰਗ ਕਰਨ ਤੋਂ ਪਹਿਲਾਂ ਸੌ ਵਾਰ ਸੋਚੇਗਾ। ਇਕ ਹੋਰ ਯੂਜ਼ਰ ਨੇ ਟਿੱਪਣੀ ਕੀਤੀ, ਭੈਣ ਨੇ ਕੀ ਘਾਤਕ ਪੰਚ ਮਾਰਿਆ ਹੈ।