Viral Video: ਮੰਗਣੀ ਵਾਲੇ ਦਿਨ ਸੀ ਭਾਰਤ ਦਾ ਮੈਚ, ਕਪਲ ਨੇ ਵੇਖਣ ਲਈ ਲਗਾਈ ਇਹ ਤਰਕੀਬ
ਸੋਸ਼ਲ ਮੀਡੀਆ ਤੇ ਇੱਕ ਜੋੜੇ ਦੀ ਮੰਗਣੀ ਦਾ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਇੱਕ ਪਾਸੇ ਮੰਗਣੀ ਦੀਆਂ ਰਸਮਾਂ ਚੱਲ ਰਹੀਆਂ ਹਨ ਅਤੇ ਦੂਜੇ ਪਾਸੇ ਵੱਡੇ ਪਰਦੇ 'ਤੇ ਭਾਰਤ ਤੇ ਦੱਖਣੀ ਅਫਰੀਕਾ ਦਾ ਮੈਚ ਚੱਲ ਰਿਹਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਇਸ ਜੋੜੇ ਨੇ ਮੰਗਣੀ ਵੀ ਕਰਵਾਉਣੀ ਸੀ ਤੇ ਮੈਚ ਦੇਖਣਾ ਵੀ ਸੀ। ਇਸ ਦਾ ਹੱਲ਼ ਕੱਢਣ ਲਈ ਇਹ ਕਪਲ ਨੇ ਵੱਖਰੀ ਤਰਕੀਬ ਲਗਾਈ ਹੈ ਜਿਸ ਦੀ ਚਰਤਾ ਹਰ ਪਾਸੇ ਹੋ ਰਹੀ ਹੈ।

ਮਹਾਰਾਸ਼ਟਰ (Maharashtra) ਦੇ ਇੱਕ ਜੋੜੇ ਦੀ ਮੰਗਣੀ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਬੜੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਕ੍ਰਿਕੇਟ ਦੇ ਦਿਵਾਨੇ ਪੂਰੀ ਦੁਨੀਅ ਚ ਹਨ ਪਰ ਇਹ ਕੁਝ ਪ੍ਰੋ ਲੈਵਲ ਦੇ ਲੋਕ ਹਨ ਜਿਨ੍ਹਾਂ ਦਾ ਇਹ ਵੀਡੀਓ ਹੈ। ਇਸ ਕਲਿੱਪ ‘ਚ ਇੱਕ ਪਾਸੇ ਮੰਗਣੀ ਦੀਆਂ ਰਸਮਾਂ ਚੱਲ ਰਹੀਆਂ ਹਨ ਅਤੇ ਦੂਜੇ ਪਾਸੇ ਵੱਡੇ ਪਰਦੇ ‘ਤੇ ਭਾਰਤ ਤੇ ਦੱਖਣੀ ਅਫਰੀਕਾ ਦਾ ਮੈਚ ਚੱਲ ਰਿਹਾ ਹੈ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਯੂਜ਼ਰਸ ਵੀ ਇਸ ‘ਤੇ ਵੱਖ-ਵੱਖ ਪ੍ਰਕੀਰਿਆ ਦੇ ਰਹੇ ਹਨ।
ਦੱਸ ਦਈਏ ਕੀ 5 ਨਵੰਬਰ ਨੂੰ ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਵਿਸ਼ਵ ਕੱਪ (World Cup) ਦਾ ਲੀਗ ਮੈਚ ਖੇਡਿਆ ਗਿਆ ਸੀ। ਇਸ ਦਿਨ ਮਹਾਰਾਸ਼ਟਰ ਵਿੱਚ ਇੱਕ ਕ੍ਰਿਕਟ ਪ੍ਰੇਮੀ ਜੋੜੇ ਦੀ ਮੰਗਣੀ ਹੋਈ ਸੀ। ਦਾਅਵਾ ਕੀਤਾ ਜਾ ਰਿਹਾ ਹੈ ਇਸ ਜੋੜੇ ਨੇ ਮੰਗਣੀ ਵੀ ਕਰਵਾਉਣੀ ਸੀ ਤੇ ਮੈਚ ਦੇਖਣਾ ਵੀ ਸੀ। ਇਸ ਲਈ ਇਨ੍ਹਾਂ ਦੋਵਾਂ ਨੇ ਮਿਲ ਕੇ ਇਸ ਸਮੱਸਿਆ ਦਾ ਹਲ ਕੱਢਿਆ, ਜਿਸ ਦੀ ਹਰ ਪਾਸੇ ਚਰਚਾ ਰੋ ਰਹੀ ਹੈ।
View this post on Instagram
ਇਸ ਇੰਸਟਾਗ੍ਰਾਮ ਰੀਲ ਨੂੰ @anchor_poojathigale ਨਾਂਅ ਦੇ ਯੂਜ਼ਰ ਨੇ ਸ਼ੇਅਰ ਕੀਤਾ ਹੈ। ਇਸ ਵੀਡੀਓ ਨੂੰ 5 ਨਵੰਬਰ ਨੂੰ ਪੋਸਟ ਕੀਤਾ ਸੀ। ਇਹ ਵਾਇਰਲ ਵੀਡੀਓ ਮਹਾਰਾਸ਼ਟਰ ਦਾ ਦੱਸਿਆ ਜਾ ਰਿਹਾ ਹੈ। 11 ਮਿਲੀਅਨ ਤੋਂ ਵਧ ਲੋਕ ਇਸ ਨੂੰ ਵੇਖ ਚੁੱਕੇ ਹਨ। ਇਸ ਵੀਡੀਓ ਨੂੰ ਹੁਣ ਤੱਕ 5 ਲੱਖ ਤੋਂ ਵੱਧ ਲੋਕਾਂ ਲਾਇਕ ਕਰ ਚੁੱਕੇ ਹਨ ਅਤੇ ਵੱਡੀ ਹਜਾਰਾਂ ਦੀ ਗਿਣਤੀ ਚ ਕੁਮੈਂਟਸ ਕੀਤੇ ਗਏ ਹਨ। ਇੱਕ ਯੂਜ਼ਰ ਨੇ ਲਿਖਿਆ- ਇਹ ਇੱਕ ਸ਼ੁੱਧ ਕ੍ਰਿਕਟ ਪ੍ਰੇਮੀ ਦੇਸ਼ ਹੈ। ਇੱਕ ਹੋਰ ਨੇ ਕਿਹਾ – ਵਿਆਹ ਖਤਮ ਹੋਣ ਤੋਂ ਪਹਿਲਾਂ ਹੀ ਮੈਚ ਖਤਮ ਹੋ ਗਿਆ। ਤੀਸਰੇ ਨੇ ਕਿਹਾ – ਲਾੜਾ-ਲਾੜੀ ਵੱਲ ਕੋਈ ਧਿਆਨ ਨਹੀਂ ਦੇ ਰਿਹਾ।