ਵਿਸ਼ਵ ਕੱਪ 'ਚ ਵਿਰਾਟ ਨੇ ਕਮਾਲ ਕਰ ਦਿੱਤਾ
5 Oct 2023
TV9 Punjabi
ਵਿਸ਼ਵ ਕੱਪ 2023 'ਚ ਵਿਰਾਟ ਕੋਹਲੀ ਲਗਾਤਾਰ ਆਪਣੇ ਬੱਲੇ ਤੋਂ ਦੌੜਾਂ ਬਣਾ ਰਹੇ ਹਨ ਅਤੇ ਦੱਖਣੀ ਅਫਰੀਕਾ ਖਿਲਾਫ ਮੈਚ 'ਚ ਵੀ ਇਹ ਸਿਲਸਿਲਾ ਜਾਰੀ ਰਿਹਾ।
ਵਿਰਾਟ ਦਾ ਸ਼ਾਨਦਾਰ ਫਾਰਮ ਜਾਰੀ
Pic Credit: AFP/PTI
ਆਪਣੇ 35ਵੇਂ ਜਨਮ ਦਿਨ ਦੇ ਮੌਕੇ 'ਤੇ ਕੋਹਲੀ ਨੇ ਕੋਲਕਾਤਾ ਦੇ ਈਡਨ ਗਾਰਡਨ ਸਟੇਡੀਅਮ 'ਚ ਦੱਖਣੀ ਅਫਰੀਕਾ ਖਿਲਾਫ ਮੈਚ 'ਚ ਜ਼ਬਰਦਸਤ ਪਾਰੀ ਖੇਡੀ।
ਜਨਮਦਿਨ 'ਤੇ ਜ਼ਬਰਦਸਤ ਪਾਰੀ
ਇਸ ਦੌਰਾਨ ਕੋਹਲੀ ਨੇ ਕੁਝ ਅਜਿਹਾ ਕਮਾਲ ਵੀ ਕੀਤਾ, ਜੋ ਵਿਸ਼ਵ ਕੱਪ ਦੇ ਇਤਿਹਾਸ 'ਚ ਉਸ ਤੋਂ ਪਹਿਲਾਂ ਸਚਿਨ ਤੇਂਦੁਲਕਰ ਸਮੇਤ ਸਿਰਫ 3 ਬੱਲੇਬਾਜ਼ ਹੀ ਕਰ ਸਕੇ ਹਨ।
ਵਿਸ਼ਵ ਕੱਪ 'ਚ ਕਮਾਲ ਕਰ ਦਿੱਤਾ
ਆਪਣਾ ਚੌਥਾ ਵਿਸ਼ਵ ਕੱਪ ਖੇਡ ਰਹੇ ਕੋਹਲੀ ਇਸ ਟੂਰਨਾਮੈਂਟ ਦੇ ਇਤਿਹਾਸ ਵਿੱਚ 1500 ਤੋਂ ਵੱਧ ਦੌੜਾਂ ਬਣਾਉਣ ਵਾਲੇ ਚੌਥੇ ਬੱਲੇਬਾਜ਼ ਬਣ ਗਏ ਹਨ। ਕੋਹਲੀ ਨੇ ਆਪਣੇ 34ਵੇਂ ਮੈਚ ਵਿੱਚ ਇਹ ਉਪਲਬਧੀ ਹਾਸਲ ਕੀਤੀ।
ਸਿਰਫ਼ ਚੌਥਾ ਬੱਲੇਬਾਜ਼
ਇਸ ਸੂਚੀ 'ਚ ਸਿਖਰ 'ਤੇ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਹਨ, ਜਿਨ੍ਹਾਂ ਨੇ 44 ਪਾਰੀਆਂ 'ਚ 2278 ਦੌੜਾਂ ਬਣਾਈਆਂ ਹਨ। ਉਸ ਤੋਂ ਇਲਾਵਾ ਸਿਰਫ਼ ਰਿਕੀ ਪੋਂਟਿੰਗ (1743) ਅਤੇ ਕੁਮਾਰ ਸੰਗਾਕਾਰਾ (1532) ਹੀ ਇਹ ਕਾਰਨਾਮਾ ਕਰ ਸਕੇ।
ਸਚਿਨ ਸਿਖਰ 'ਤੇ
ਇੰਨਾ ਹੀ ਨਹੀਂ ਇਸ ਪਾਰੀ ਦੌਰਾਨ ਕੋਹਲੀ ਨੇ ਭਾਰਤੀ ਧਰਤੀ 'ਤੇ 6000 ਵਨਡੇ ਦੌੜਾਂ ਵੀ ਪੂਰੀਆਂ ਕੀਤੀਆਂ। ਉਸ ਤੋਂ ਅੱਗੇ ਸਿਰਫ਼ ਸਚਿਨ ਤੇਂਦੁਲਕਰ ਹਨ ਜਿਨ੍ਹਾਂ ਨੇ 6976 ਦੌੜਾਂ ਬਣਾਈਆਂ ਹਨ।
ਭਾਰਤ ਵਿੱਚ 6000 ਦੌੜਾਂ
ਇਸ ਤੋਂ ਇਲਾਵਾ ਵਿਰਾਟ ਕੋਹਲੀ ਨੇ ਪਹਿਲੀ ਵਾਰ ਕਿਸੇ ਵਿਸ਼ਵ ਕੱਪ ਵਿੱਚ 500 ਤੋਂ ਵੱਧ ਦੌੜਾਂ ਬਣਾਈਆਂ ਹਨ। ਉਸ ਨੇ ਇਸ ਵਿਸ਼ਵ ਕੱਪ ਦੀਆਂ 8 ਪਾਰੀਆਂ ਵਿੱਚ ਇਹ ਕਮਾਲ ਕਰ ਦਿਖਾਇਆ ਹੈ। ਉਨ੍ਹਾਂ ਤੋਂ ਪਹਿਲਾਂ ਸਚਿਨ ਅਤੇ ਰੋਹਿਤ ਸ਼ਰਮਾ ਭਾਰਤ ਲਈ ਇਹ ਕਮਾਲ ਕਰ ਚੁੱਕੇ ਹਨ।
ਪਹਿਲੀ ਵਾਰ 500 ਨੂੰ ਪਾਰ ਕੀਤਾ
ਹੋਰ ਵੈੱਬ ਸਟੋਰੀਜ਼ ਲਈ ਇਸ ਲਿੰਕ 'ਤੇ ਕਰੋ ਕਲਿੱਕ
ਆਪਣੀ ਡਾਈਟ 'ਚ ਜੁਕਿਨੀ ਨੂੰ ਸ਼ਾਮਲ ਕਰਨ ਨਾਲ ਤੁਹਾਨੂੰ ਜ਼ਬਰਦਸਤ ਫਾਇਦੇ ਮਿਲਣਗੇ
Learn more