Viral Video: ਕਦੇ ਨਹੀਂ ਦੇਖੀ ਹੋਵੇਗੀ ਲਾੜਾ-ਲਾੜੀ ਦੀ ਅਜਿਹੀ ਐਂਟਰੀ,ਦੇਖਣ ਵਾਲੇ ਦੇਖਦੇ ਹੀ ਰਹਿ ਗਏ
Dulha Dulhan Entry Video: ਵਿਆਹ 'ਚ ਲਾੜਾ-ਲਾੜੀ ਦੀ ਅਨੋਖੀ ਐਂਟਰੀ ਦਾ ਇਹ ਵੀਡੀਓ ਸਭ ਤੋਂ ਪਹਿਲਾਂ TikTok 'ਤੇ ਵਾਇਰਲ ਹੋਇਆ ਸੀ, ਜਿਸ ਨੂੰ ਸਿਰਫ ਦੋ ਹਫਤਿਆਂ 'ਚ ਕਰੀਬ 3 ਕਰੋੜ ਵਾਰ ਦੇਖਿਆ ਜਾ ਚੁੱਕਾ ਹੈ, ਜਦਕਿ 30 ਲੱਖ ਤੋਂ ਵੱਧ ਲੋਕ ਇਸ ਨੂੰ ਲਾਈਕ ਕਰ ਚੁੱਕੇ ਹਨ। ਨੇਟੀਜ਼ਨ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ।
ਵਿਆਹ ਦਾ ਮਾਹੌਲ ਆਪਣੇ ਆਪ ਵਿੱਚ ਬਹੁਤ ਖਾਸ ਹੁੰਦਾ ਹੈ। ਇਸ ਦੇ ਨਾਲ ਹੀ ਲਾੜਾ-ਲਾੜੀ ਆਪਣੀ ਐਂਟਰੀ ਨੂੰ ਯੂਨੀਕ ਬਣਾ ਕੇ ਹੋਰ ਵੀ ਯਾਦਗਾਰ ਬਣਾ ਦਿੰਦੇ ਹਨ। ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਕ੍ਰਿਏਟਿਵ ਐਂਟਰੀ ਹੁਣ ਭਾਰਤੀ ਵਿਆਹਾਂ ਵਿੱਚ ਇੱਕ ਟ੍ਰੇਂਡ ਬਣ ਗਈ ਹੈ। ਹਾਲ ਹੀ ‘ਚ ਵਿਆਹ ਦਾ ਇਕ ਵੀਡੀਓ ਵਾਇਰਲ ਹੋਇਆ ਸੀ, ਜਿਸ ‘ਚ ਇਹ ਜੋੜਾ ਰਣਬੀਰ ਕਪੂਰ ਦੀ ਫਿਲਮ ‘ਐਨੀਮਲ’ ਤੋਂ ਇੰਸਪਾਇਰਡ ‘ਵਾਰ ਮਸ਼ੀਨ ਗਨ’ ‘ਤੇ ਬੈਠ ਕੇ ਐਂਟਰੀ ਲੈਂਦੇ ਨਜ਼ਰ ਆ ਆਇਆ ਸੀ। ਪਰ ਹੁਣ ਸੋਸ਼ਲ ਮੀਡੀਆ ‘ਤੇ ਸਾਹਮਣੇ ਆਈ ਵੀਡੀਓ ‘ਚ ਜਿਸ ਤਰ੍ਹਾਂ ਨਾਲ ਲਾੜਾ-ਲਾੜੀ ਨੇ ਐਂਟਰੀ ਕੀਤੀ ਹੈ, ਯਕੀਨ ਕਰੋ ਤੁਸੀਂ ਇਸ ਤੋਂ ਪਹਿਲਾਂ ਸ਼ਾਇਦ ਹੀ ਅਜਿਹਾ ਕੁਝ ਦੇਖਿਆ ਹੋਵੇਗਾ। ਇਸ ਵੀਡੀਓ ਨੂੰ ਹੁਣ ਤੱਕ ਕਰੀਬ 3 ਕਰੋੜ ਵਿਊਜ਼ ਮਿਲ ਚੁੱਕੇ ਹਨ, ਜਦਕਿ 30 ਲੱਖ ਤੋਂ ਵੱਧ ਲੋਕ ਇਸ ਨੂੰ ਲਾਈਕ ਕਰ ਚੁੱਕੇ ਹਨ।
ਵਾਇਰਲ ਹੋ ਰਹੀ ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਕਿ ਵਿਆਹ ਦੇ ਹਾਲ ‘ਚ ਸਾਰੇ ਮਹਿਮਾਨ ਲਾੜਾ-ਲਾੜੀ ਦੀ ਐਂਟਰੀ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਹਰ ਕਿਸੇ ਨੇ ਆਪਣੇ ਹੱਥਾਂ ਵਿੱਚ ਮੋਬਾਈਲ ਫੋਨ ਲਏ ਹਨ, ਤਾਂ ਜੋ ਉਹ ਇਸ ਪਲ ਨੂੰ ਰਿਕਾਰਡ ਕਰਨ ਤੋਂ ਨਾ ਖੁੰਝ ਜਾਣ। ਅਗਲੇ ਹੀ ਪਲ ਦੁਲਹਨ ਨੇ ਫਾਸਟ ਐਂਡ ਪਿਊਰੀਅਸ ਸਟਾਈਲ ਵਿਚ ਟੋਕੀਓ ਡ੍ਰਿਫਟ ਗੀਤ ‘ਤੇ ਇਕ ਟੁਆਏ ਕਾਰ ਵਿਚ ਹੰਗਾਮੇਦਾਰ ਐਂਟਰੀ ਲੈਂਦੀ ਹੈ। ਜਦੋਂ ਕਿ ਲਾੜਾ ਦੂਜੀ ਟੁਆਏ ਕਾਰ ਵਿੱਚ ਐਂਟਰੀ ਲੈਂਦਾ ਹੈ। ਇਸ ਤੋਂ ਬਾਅਦ ਲਾੜਾ ਆਪਣੀ ਕਾਰ ਨੂੰ ਦੁਲਹਨ ਦੀ ਕਾਰ ਦੇ ਆਲੇ-ਦੁਆਲੇ ਇਸ ਤਰ੍ਹਾਂ ਡਾਂਸ ਨਚਾਉਂਦਾ ਹੈ ਕਿ ਬੱਸ ਪੁੱਛੋ ਹੀ ਨਾ।
ਇਹ ਵੀਡੀਓ ਸਭ ਤੋਂ ਪਹਿਲਾਂ TikTok ‘ਤੇ ਵਾਇਰਲ ਹੋਇਆ ਸੀ, ਜਿਸ ਨੂੰ @usedcarinspection ਨਾਂ ਦੇ ਯੂਜ਼ਰ ਨੇ ਸ਼ੇਅਰ ਕੀਤਾ ਸੀ। ਸਿਰਫ਼ ਦੋ ਹਫ਼ਤਿਆਂ ਵਿੱਚ, ਵੀਡੀਓ ਨੂੰ 2.8 ਮਿਲੀਅਨ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ, ਜਦੋਂ ਕਿ 3 ਮਿਲੀਅਨ ਤੋਂ ਵੱਧ ਲੋਕਾਂ ਨੇ ਇਸਨੂੰ ਲਾਈਕ ਕੀਤਾ ਹੈ। ਇਹ ਗਿਣਤੀ ਲਗਾਤਾਰ ਵਧ ਰਹੀ ਹੈ। ਇਸ ਦੇ ਨਾਲ ਹੀ 14 ਹਜ਼ਾਰ ਤੋਂ ਵੱਧ ਲੋਕ ਕਮੈਂਟ ਕਰ ਚੁੱਕੇ ਹਨ।
ਇਹ ਵੀ ਦੇਖੋ: ਪੈਸੇ ਕਮਾਉਣ ਲਈ ਬਜ਼ੁਰਗ ਨੇ ਲਗਾਇਆ ਗਜਬ ਦਾ ਦਿਮਾਗ, ਨਾ ਚਾਹੁੰਦੇ ਹੋਏ ਵੀ ਲੋਕਾਂ ਨੂੰ ਢਿੱਲੀਆਂ ਕਰਨੀਆਂ ਪਈਆਂ ਜੇਬਾਂ
ਇੱਥੇ ਦੇਖੋ ਵੀਡੀਓ, ਜਦੋਂ ਲਾੜਾ-ਲਾੜੀ ਨੇ ਆਪਣੀ ਅਨੋਖੀ ਐਂਟਰੀ ਨਾਲ ਮਹਿਮਾਨਾਂ ਨੂੰ ਹੈਰਾਨ ਕਰ ਦਿੱਤਾ।
View this post on Instagramਇਹ ਵੀ ਪੜ੍ਹੋ
ਇਸ ਤੋਂ ਇਲਾਵਾ ਵੀਡੀਓ ਨੂੰ ਸ਼ੇਅਰ ਕਰਨ ਵਾਲੇ ਲੋਕਾਂ ਦੀ ਵੀ ਕੋਈ ਕਮੀ ਨਹੀਂ ਹੈ। ਹੁਣ ਤੱਕ 8 ਲੱਖ ਤੋਂ ਜ਼ਿਆਦਾ ਲੋਕ ਇਸ ਨੂੰ ਸ਼ੇਅਰ ਕਰ ਚੁੱਕੇ ਹਨ। ਵੀਡੀਓ ਦੇਖਣ ਤੋਂ ਬਾਅਦ, ਇੱਕ ਯੂਜ਼ਰ ਨੇ ਟਿੱਪਣੀ ਕੀਤੀ, ਜਿਸ ਤਰ੍ਹਾਂ ਲਾੜਾ ਆਪਣੀ ਪਤਨੀ ਦੇ ਆਲੇ-ਦੁਆਲੇ ਘੁੰਮਦਾ ਰਿਹਾ, ਉਹ ਨਿਸ਼ਚਿਤ ਤੌਰ ‘ਤੇ ਅਣੋਖਾ ਸੀ। ਇਕ ਹੋਰ ਯੂਜ਼ਰ ਦਾ ਕਹਿਣਾ ਹੈ, ਇਹ ਲਾੜਾ ਪ੍ਰੋ ਡਰਾਈਵਰ ਨਿਕਲਿਆ। ਤੀਜੇ ਯੂਜ਼ਰ ਨੇ ਟਿੱਪਣੀ ਕੀਤੀ, ਤੁਸੀਂ ਜੋ ਵੀ ਕਹੋ, ਬੜੀ ਹੀ ਕਿਊਟ ਐਂਟਰੀ ਸੀ।
ਇਹ ਵੀ ਦੇਖੋ: ਅਨੋਖੀ ਰੀਲ ਬਣਾਉਣ ਦੇ ਚੱਕਰ ਚ ਚਲਦੀ ਟਰੇਨ ਤੋਂ ਡਿੱਗੀ ਕੁੜੀ, ਵੀਡੀਓ ਦੇਖ ਕੇ ਕੰਬ ਜਾਵੇਗੀ ਰੂਹ