ਵਿਰਾਟ ਜਾਂ ਧੋਨੀ ਨਹੀਂ, ਇਹ ਕ੍ਰਿਕਟਰ 2024 'ਚ ਸਭ ਤੋਂ ਜ਼ਿਆਦਾ ਸਰਚ ਕੀਤੇ ਗਏ ਇਹ ਕ੍ਰਿਕਟਰ 

11-12- 2024

TV9 Punjabi

Author: Isha Sharma

ਸਾਲ 2024 ਦੇ ਅੰਤ ਤੋਂ ਪਹਿਲਾਂ ਗੂਗਲ 'ਤੇ ਸਭ ਤੋਂ ਵੱਧ ਸਰਚ ਕੀਤੇ ਗਏ ਐਥਲੀਟਾਂ ਦੀ ਸੂਚੀ ਜਾਰੀ ਕੀਤੀ ਗਈ ਹੈ।

ਐਥਲੀਟਾਂ ਦੀ ਸੂਚੀ 

Pic Credit: Getty/PTI/INSTAGRAM

ਇਸ ਵਾਰ ਗੂਗਲ 'ਤੇ ਸਭ ਤੋਂ ਵੱਧ ਸਰਚ ਕੀਤੇ ਗਏ ਐਥਲੀਟਾਂ ਦੀ ਸੂਚੀ 'ਚ ਵਿਰਾਟ ਕੋਹਲੀ ਅਤੇ ਐੱਮ.ਐੱਸ. ਧੋਨੀ ਵਰਗੇ ਦਿੱਗਜਾਂ ਦਾ ਨਾਂ ਸ਼ਾਮਲ ਨਹੀਂ ਹੈ।

ਦਿੱਗਜ

ਗੂਗਲ 'ਤੇ ਸਭ ਤੋਂ ਵੱਧ ਸਰਚ ਕੀਤੇ ਜਾਣ ਵਾਲੇ ਟਾਪ-10 ਐਥਲੀਟਾਂ 'ਚ ਸਿਰਫ 2 ਭਾਰਤੀਆਂ ਨੂੰ ਹੀ ਜਗ੍ਹਾ ਮਿਲੀ ਹੈ। ਇਨ੍ਹਾਂ 'ਚੋਂ ਇਕ ਖਿਡਾਰੀ ਨੇ ਅਜੇ ਤੱਕ ਟੀਮ ਇੰਡੀਆ ਲਈ ਆਪਣਾ ਡੈਬਿਊ ਵੀ ਨਹੀਂ ਕੀਤਾ ਹੈ।

ਟੀਮ ਇੰਡੀਆ

ਇਸ ਸੂਚੀ 'ਚ ਹਾਰਦਿਕ ਪੰਡਯਾ ਦਾ ਨਾਂ 7ਵੇਂ ਨੰਬਰ 'ਤੇ ਹੈ। ਭਾਵ ਉਹ ਇਸ ਸਾਲ ਗੂਗਲ 'ਤੇ ਸਭ ਤੋਂ ਵੱਧ ਸਰਚ ਕੀਤੇ ਗਏ ਭਾਰਤੀ ਐਥਲੀਟ ਹਨ।

ਹਾਰਦਿਕ ਪੰਡਯਾ

ਹਾਰਦਿਕ ਪੰਡਯਾ ਦਾ ਇਹ ਸਾਲ ਉਤਰਾਅ-ਚੜ੍ਹਾਅ ਨਾਲ ਭਰਿਆ ਰਿਹਾ। ਉਨ੍ਹਾਂ ਨੇ ਭਾਰਤ ਨੂੰ ਟੀ-20 ਵਿਸ਼ਵ ਕੱਪ ਦਾ ਖਿਤਾਬ ਜਿੱਤਣ ਵਿਚ ਅਹਿਮ ਭੂਮਿਕਾ ਨਿਭਾਈ। ਇਸ ਦੇ ਨਾਲ ਹੀ ਉਹ ਪਤਨੀ ਨਤਾਸ਼ਾ ਸਟੈਨਕੋਵਿਚ ਤੋਂ ਤਲਾਕ ਦੇ ਕਾਰਨ ਵੀ ਸੁਰਖੀਆਂ 'ਚ ਬਣੇ ਰਹੇ।

ਸੁਰਖੀਆਂ

ਹਾਰਦਿਕ ਪੰਡਯਾ ਤੋਂ ਇਲਾਵਾ ਸ਼ਸ਼ਾਂਕ ਸਿੰਘ ਦਾ ਨਾਂ ਵੀ ਇਨ੍ਹਾਂ ਟਾਪ-10 ਐਥਲੀਟਾਂ ਦੀ ਸੂਚੀ 'ਚ ਸ਼ਾਮਲ ਹੈ। ਉਹ ਇਸ ਸੂਚੀ 'ਚ 9ਵੇਂ ਨੰਬਰ 'ਤੇ ਹਨ।

9ਵੇਂ ਨੰਬਰ

ਸ਼ਸ਼ਾਂਕ ਸਿੰਘ ਆਈਪੀਐਲ 2024 ਵਿੱਚ ਪੰਜਾਬ ਕਿੰਗਜ਼ ਲਈ ਖੇਡਦੇ ਹੋਏ ਸੁਰਖੀਆਂ ਵਿੱਚ ਆਏ ਸਨ। ਸੀਜ਼ਨ ਦੀ ਸ਼ੁਰੂਆਤ 'ਚ ਅਜਿਹੀਆਂ ਖਬਰਾਂ ਆਈਆਂ ਸਨ ਕਿ ਉਸ ਨੂੰ ਗਲਤੀ ਨਾਲ ਖਰੀਦ ਲਿਆ ਗਿਆ ਸੀ। ਪਰ ਬਾਅਦ ਵਿੱਚ ਉਸ ਨੇ 14 ਮੈਚਾਂ ਵਿੱਚ 354 ਦੌੜਾਂ ਬਣਾਈਆਂ।

ਆਈਪੀਐਲ 2024 

ਪੰਜਾਬ ‘ਚ ਵਧ ਸਕਦੇ ਹਨ ਸ਼ਰਾਬ ਦੇ ਰੇਟ, ਲਾਇਸੈਂਸ ਫੀਸ ‘ਚ ਵੀ ਹੋ ਸਕਦਾ ਹੈ ਵਾਧਾ