Diljit Dosanjh Concert: ਦਿਲਜੀਤ ਦੇ ਸ਼ੋਅ ਲਈ 5 ਹਜ਼ਾਰ ਦੀ ਟਿਕਟ 50 ਹਜ਼ਾਰ ‘ਚ ਮਿਲਣ ਤੋਂ ਨਰਾਜ ਸੌਂਪਿਆ ਮੰਗ ਪੱਤਰ
Diljit Dosanjh Concert Ticket: ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦਾ 'ਦਿਲ ਲੁਮੀਨਾਟੀ ਇੰਡੀਆ ਟੂਰ' ਚ੍ੱਲ ਰਿਹਾ ਹੈ । ਇਸ ਟੂਰ ਦਾ ਪਹਿਲਾ ਕੰਸਰਟ ਦਿੱਲੀ ਵਿੱਚ ਆਯੋਜਿਤ ਕੀਤਾ ਗਿਆ ਸੀ, ਜੋ ਕਿ 26 ਅਤੇ 27 ਅਕਤੂਬਰ ਨੂੰ ਸੀ। ਆਪਣੇ ਚਹੇਤੇ ਗਾਇਕ ਨੂੰ ਸੁਣਨ ਲਈ ਹਜ਼ਾਰਾਂ ਲੋਕ ਇਕੱਠੇ ਹੋਏ ਸਨ। ਲੋਕ ਦਿਲਜੀਤ ਦੇ ਕੰਸਰਟ ਦਾ ਖੂਬ ਆਨੰਦ ਮਾਣ ਰਹੇ ਹਨ, ਪਰ ਨਾਲ ਹੀ ਮਹਿੰਗੀਆਂ ਟਿਕਟਾਂ ਕਾਰਨ ਉਨ੍ਹਾਂ ਦੇ ਫੈਨਸ ਵਿੱਚ ਕਾਫੀ ਨਰਾਜ਼ਗੀ ਵੀ ਹੈ।
ਇਨ੍ਹੀਂ ਦਿਨੀਂ ਦਲਜੀਤ ਦੁਸਾਂਝ ਦਾ ਕੰਸਰਟ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਹੁਣ ਉਹ ਇੰਦੌਰ ਵਿੱਚ ਇੱਕ ਵੱਡਾ ਪ੍ਰੋਗਰਾਮ ਕਰਨ ਜਾ ਰਹੇ ਹਨ। ਇਸ ਲਈ ਟਿਕਟਾਂ ਆਨਲਾਈਨ ਵੇਚੀਆਂ ਗਈਆਂ ਸਨ। ਪਰ ਟਿਕਟ ਵਿੰਡੋ ਖੁੱਲ੍ਹਣ ਦੇ ਕੁਝ ਮਿੰਟਾਂ ਵਿੱਚ ਹੀ ਸਾਰੀਆਂ ਟਿਕਟਾਂ ਬੁੱਕ ਹੋ ਗਈਆਂ। ਇਸ ਤੋਂ ਬਾਅਦ ਕੁਝ ਲੋਕਾਂ ਨੇ ਟਿਕਟਾਂ ਬਲੈਕ ਵਿੱਚ ਵੇਚਣੀਆਂ ਸ਼ੁਰੂ ਕਰ ਦਿੱਤੀਆਂ। ਪ੍ਰੋਗਰਾਮ ਦੀਆਂ ਟਿਕਟਾਂ ਮਹਿੰਗੇ ਭਾਅ ਵੇਚੀਆਂ ਜਾ ਰਹੀਆਂ ਹਨ। ਦੱਸਿਆ ਜਾ ਰਿਹਾ ਹੈ ਕਿ 5000 ਰੁਪਏ ਦੀ ਟਿਕਟ 50000 ਰੁਪਏ ਤੱਕ ਵਿਕ ਰਹੀ ਹੈ। ਹੁਣ ਇਸ ਦੇ ਵਿਰੋਧ ਵਿੱਚ ਸਿੱਖ ਭਾਈਚਾਰੇ ਨੇ ਵਿਧਾਇਕ ਰਮੇਸ਼ ਮੰਡੋਲਾ ਦੇ ਨਾਲ ਕਲੈਕਟਰ ਕੋਲ ਪਹੁੰਚ ਕਰਕੇ ਸ਼ਿਕਾਇਤ ਦਰਜ ਕਰਵਾਈ ਹੈ। ਕੀ ਹੈ ਪੂਰਾ ਮਾਮਲਾ? ਵੀਡੀਓ ਦੇਖੋ
Published on: Dec 06, 2024 07:25 PM
Latest Videos