Shocking Video: ਨਸ਼ੇ ‘ਚ ਧੁੱਤ ਦਰਜਾ ਚਾਰ ਮੁਲਾਜ਼ਮ ਬਣ ਗਿਆ ‘ਡਾਕਟਰ’, ਕੀਤਾ ਅਜਿਹਾ ਕੰਮ
ਪੰਜਾਬ ਦੇ ਲੁਧਿਆਣਾ ਸਿਵਲ ਹਸਪਤਾਲ ਵਿੱਚ ਦਰਜਾ ਚਾਰ ਇੱਕ ਮੁਲਾਜ਼ਮ ਦੀ ਨਸ਼ੇ ਦੀ ਹਾਲਤ ਵਿੱਚ ਇੱਕ ਵੀਡੀਓ ਵਾਇਰਲ ਹੋਈ ਹੈ। ਮੁਲਾਜ਼ਮ ਨਸ਼ੇ ਵਿੱਚ ਧੁੱਤ ਮਰੀਜ਼ ਦੀ ਡਰਿੱਪ ਵਿੱਚ (ਗਲੂਕੋਜ਼) ਟੀਕਾ ਲਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਹਾਲਾਂਕਿ ਹਸਪਤਾਲ ਪ੍ਰਸ਼ਾਸਨ ਨੇ ਵਿਭਾਗ ਨੂੰ ਮੁਲਜ਼ਮ ਖਿਲਾਫ਼ ਕਾਰਵਾਈ ਕਰਨ ਲਈ ਲਿਖਿਆ ਹੈ।
ਲੁਧਿਆਣਾ ‘ਚ ਦਰਜਾ ਚਾਰ ਦਾ ਮੁਲਾਜ਼ਮ ਸ਼ਰਾਬ ਦੇ ਨਸ਼ੇ ‘ਚ ਡਾਕਟਰ ਬਣ ਗਿਆ ਅਤੇ ਨਸ਼ੇ ਦੀ ਹਾਲਤ ‘ਚ ਮਰੀਜ਼ ਨੂੰ ਗਲੂਕੋਜ਼ ਚੜਾਉਣ ਲੱਗ ਪਿਆ। ਜਦੋਂ ਬੈੱਡ ‘ਤੇ ਪਈ ਮਹਿਲਾ ਮਰੀਜ਼ ਨੂੰ ਦਰਦ ਹੋਇਆ ਤਾਂ ਉਸਨੇ ਚੀਕਣਾ ਸ਼ੁਰੂ ਕਰ ਦਿੱਤਾ। ਵਾਰਡ ‘ਚ ਮੌਜੂਦ ਇਕ ਮਰੀਜ਼ ਦੇ ਰਿਸ਼ਤੇਦਾਰ ਨੇ ਇਸ ਘਟਨਾ ਦੀ ਵੀਡੀਓ ਬਣਾ ਲਈ ਅਤੇ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਡਿਊਟੀ ਦੌਰਾਨ ਮੁਲਾਜ਼ਮ ਨੇ ਸ਼ਰਾਬ ਪੀਤੀ ਹੋਈ ਸੀ।
ਲੁਧਿਆਣਾ ਦੇ ਸਿਵਲ ਹਸਪਤਾਲ ਦੇ ਨਸ਼ੇ ਵਿੱਚ ਧੁੱਤ ਦਰਜਾ ਚਾਰ ਕਰਮਚਾਰੀ ਵੱਲੋਂ ਮਰੀਜ਼ ਦੀ ਡਰਿੱਪ ਵਿੱਚ ਗੁਲੂਕੋਜ਼ ਦਾ ਟੀਕਾ ਲਗਾਉਣ ਦਾ ਵੀਡੀਓ ਬੁੱਧਵਾਰ ਨੂੰ ਵਾਇਰਲ ਹੋਇਆ ਸੀ। ਇਸ ਨਾਲ ਸਿਹਤ ਵਿਭਾਗ ਵਿੱਚ ਹੜਕੰਪ ਮੱਚ ਗਿਆ ਹੈ। ਕਾਹਲੀ ਵਿੱਚ ਸੀਨੀਅਰ ਮੈਡੀਕਲ ਅਫ਼ਸਰ (ਐਸ.ਐਮ.ਓ.) ਨੇ ਜਿੰਮੇਵਾਰ ਮੁਲਾਜ਼ਮ ਖ਼ਿਲਾਫ਼ ਵਿਭਾਗੀ ਕਾਰਵਾਈ ਲਈ ਸਿਹਤ ਵਿਭਾਗ ਨੂੰ ਪੱਤਰ ਲਿਖਿਆ ਹੈ।
ਦਰਦ ਨਾਲ ਚੀਕਣ ਲੱਗੀ ਔਰਤ
ਦਰਅਸਲ ਇਹ ਘਟਨਾ ਮੰਗਲਵਾਰ ਦੀ ਹੈ। ਮਹਿਲਾ ਵਾਰਡ ‘ਚ ਤਾਇਨਾਤ ਗ੍ਰੇਡ 4 ਦਾ ਕਰਮਚਾਰੀ ਆਪਣੀ ਡਿਊਟੀ ਦੌਰਾਨ ਸ਼ਰਾਬ ਪੀ ਕੇ ਮਹਿਲਾ ਮਰੀਜ਼ ਦੀ ਡਰਿੱਪ ‘ਚ ਗੁਲੂਕੋਜ਼ ਦਾ ਟੀਕਾ ਲਗਾ ਰਹੀ ਸੀ। ਟੀਕਾ ਲਗਾਉਂਦੇ ਸਮੇਂ ਉਹ ਠੀਕ ਤਰ੍ਹਾਂ ਨਾਲ ਖੜ੍ਹਾ ਵੀ ਨਹੀਂ ਹੋ ਰਿਹਾ ਸੀ। ਹਾਲਾਂਕਿ ਇਸ ਕਾਰਨ ਪਾਰਵਤੀ ਦੇਵੀ ਨਾਂ ਦੀ ਮਹਿਲਾ ਮਰੀਜ਼ ਦੇ ਹੱਥ ਦੀ ਕੈਨੁਲਾ (ਸੂਈ) ਵੀ ਹਿੱਲ ਗਈ, ਜਿਸ ਤੋਂ ਬਾਅਦ ਉਹ ਦਰਦ ਕਾਰਨ ਚੀਕਣ ਲੱਗੀ।
ਮੌਕੇ ਤੇ ਪਹੁੰਚਿਆ ਨਰਸਿੰਗ ਸਟਾਫ
ਮਹਿਲਾ ਮਰੀਜ਼ ਦੇ ਚੀਕਣ ਦੀ ਆਵਾਜ਼ ਸੁਣ ਕੇ ਨਰਸਿੰਗ ਸਟਾਫ ਮੌਕੇ ‘ਤੇ ਪਹੁੰਚ ਗਿਆ ਅਤੇ ਮਰੀਜ਼ ਦੇ ਹੱਥ ਵਿੱਚ ਲੱਗੀ ਸੂਈ ਨੂੰ ਸਹੀ ਕੀਤਾ। ਇਸ ਦੌਰਾਨ ਵਾਰਡ ਵਿੱਚ ਮੌਜੂਦ ਇੱਕ ਹੋਰ ਮਰੀਜ਼ ਦੇ ਰਿਸ਼ਤੇਦਾਰ ਨੇ ਘਟਨਾ ਦੀ ਵੀਡੀਓ ਬਣਾ ਲਈ। ਦਾਖਲ ਮਰੀਜ਼ਾਂ ਨੇ ਇਲਜ਼ਾਮ ਲਾਇਆ ਕਿ ਉਕਤ ਮੁਲਾਜ਼ਮ ਡਿਊਟੀ ਦੌਰਾਨ ਅਕਸਰ ਸ਼ਰਾਬ ਦੇ ਨਸ਼ੇ ਵਿੱਚ ਰਹਿੰਦਾ ਸੀ।