ਰਾਮ ਰਹੀਮ ਵਰਗੇ ਇੱਕ ਅਧਿਆਤਮਕ ਗੁਰੂ ‘ਤੇ ਲੱਗੇ ਕਤਲ ਤੇ ਬਲਾਤਕਾਰ ਦੇ ਇਲਜ਼ਾਮ, ਜਾਣੋ ਮਾਮਲਾ
ਪਿਛਲੀ ਸੁਣਵਾਈ ਤੇ ਹਾਈਕੋਰਟ ਨੇ ਸਖ਼ਤ ਰੁਖ਼ ਅਪਣਾਇਆ ਸੀ। ਅਦਾਲਤ ਨੇ ਡੀਜੀਪੀ ਤੋਂ ਪੁੱਛਿਆ ਸੀ ਕਿ ਇਸ 12 ਸਾਲ ਪੁਰਾਣੇ ਮਾਮਲੇ ਵਿੱਚ ਐਫਆਈਆਰ ਦਰਜ ਕੀਤੇ ਬਿਨਾਂ ਜਾਂਚ ਕਿਵੇਂ ਕੀਤੀ ਗਈ। ਹਾਈ ਕੋਰਟ ਨੇ ਇਹ ਵੀ ਜਾਣਕਾਰੀ ਦੇਣ ਲਈ ਕਿਹਾ ਕਿ ਕੀ ਐਫਆਈਆਰ ਦਰਜ ਨਾ ਕਰਨ ਵਾਲੇ ਪੁਲਿਸ ਅਧਿਕਾਰੀਆਂ ਖ਼ਿਲਾਫ਼ ਕੋਈ ਕਾਰਵਾਈ ਕੀਤੀ ਗਈ ਜਾਂ ਨਹੀਂ।
ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਖਿਲਾਫ 2012 ਵਿੱਚ ਪਰਮੇਸ਼ਵਰ ਧਾਮ ਵਿੱਚ ਇੱਕ ਲੜਕੀ ਨਾਲ ਬਲਾਤਕਾਰ ਅਤੇ ਕਤਲ ਦੇ ਮਾਮਲੇ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ। ਪੰਜਾਬ ਹਰਿਆਣਾ ਹਾਈਕੋਰਟ ਚ ਇਸ ਮਾਮਲੇ ਨੂੰ ਲੈ ਕੇ ਸੁਣਵਾਈ ਹੋਈ ਹੈ। ਐਸਐਸਪੀ ਪਟਿਆਲਾ ਨੇ ਹਲਫ਼ਨਾਮਾ ਦਾਇਰ ਕੀਤਾ ਹੈ। ਤਤਕਾਲੀ ਐਸਐਚਓ ਡੀਐਸਪੀ ਅਸ਼ੋਕ ਕੁਮਾਰ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ। ਉਹਨਾਂ ਦੇ ਖਿਲਾਫ ਵਿਭਾਗੀ ਜਾਂਚ ਕੀਤੀ ਜਾਵੇਗੀ।ਮਿਲੀ ਜਾਣਕਾਰੀ ਅਨੁਸਾਰ 12 ਸਾਲ ਪਹਿਲਾਂ 28 ਸਾਲ ਦੀ ਲੜਕੀ ਦੀ ਸ਼ੱਕੀ ਹਾਲਾਤ ਚ ਮੌਤ ਹੋਈ ਸੀ। ਮੌਤ ਤੋਂ ਬਾਅਦ ਉਸ ਦੇ ਪੋਸਟਮਾਰਟਮ ਚ ਜਹਿਰ ਦੀ ਗੱਲ ਸਾਹਮਣੇ ਆਈ ਸੀ। ਮ੍ਰਿਤਕਾ ਕੈਥਲ ਤੋਂ ਪਰਿਵਾਰ ਨਾਲ ਪਰਮੇਸ਼ਰ ਦੁਆਰ ਦਰਸ਼ਨ ਕਰਨ ਲਈ ਆਈ ਸੀ।
Latest Videos