ਸੁਖਬੀਰ ਬਾਦਲ ‘ਤੇ ਹਮਲੇ ‘ਤੇ ਰਵਨੀਤ ਬਿੱਟੂ ਦੇ ਬਿਆਨ ‘ਤੇ ਹੰਗਾਮਾ, ਹੁਣ ਦਿੱਤਾ ਸਪੱਸ਼ਟੀਕਰਨ!
ਰਵਨੀਤ ਬਿੱਟੂ ਨੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਮੈਂ ਤਾਂ ਬੱਸ ਇਹ ਕਿਹਾ ਸੀ ਕਿ ਜਦੋਂ ਆਪਣੇ ਘਰੇ ਅੱਗ ਲੱਗਦੀ ਹੈ। ਉਸ ਵੇਲੇ ਪਤਾ ਚੱਲਦਾ ਹੈ ਸੇਕ ਦਾ ਕਿਉਂਕਿ ਦੂਜੇ ਦੇ ਘਰ ਤਾਂ ਲੋਹੜੀ ਲੱਗਦੀ ਹੈ। ਮੈਂ ਉਹ ਗੱਲ ਇਸ ਲਈ ਕਹੀ ਸੀ ਮੈਂ ਜਦੋਂ ਕਹਿੰਦਾ ਸੀ ਕਿ ਇਹ ਚੌੜੇ ਹੋਰ ਕਿਸੇ ਦੇ ਨਹੀਂ ਹਨ। ਇਨ੍ਹਾਂ ਨੂੰ ਜੇਲ੍ਹਾਂ ਚੋਂ ਨਾ ਕੱਢੋ।
ਰਵਨੀਤ ਬਿੱਟੂ ਨੇ ਵਿਵਾਦ ਵੱਧਣ ਤੋਂ ਬਾਅਦ ਆਪਣੇ ਬਿਆਨ ‘ਤੇ ਸਫ਼ਾਈ ਦਿੱਤੀ ਹੈ। ਕੇਂਦਰੀ ਮੰਤਰੀ ਨੇ ਰਵਨੀਤ ਸਿੰਘ ਨੇ ਬਿਤੇ ਕੱਲ੍ਹ ਕਿਹਾ ਸੀ ਕਿ ਅੱਤਵਾਦੀਆਂ ਨੂੰ ਦੱਬ ਕੇ ਰੱਖਣਾ ਚਾਹੀਦਾ ਹੈ। ਇਹ ਅੱਤਵਾਦੀ ਜਦੋਂ ਵੀ ਜੇਲ੍ਹ ਤੋਂ ਬਾਹਰ ਆਉਣਗੇ ਤਾਂ ਡੰਗ ਮਾਰਨਗੇ ਹੀ ਮਾਰਨਗੇ। ਇਸੇ ਕਰਕੇ ਹੁਣ ਅਕਾਲੀ ਦਲ ਨੂੰ ਪਤਾ ਲੱਗ ਗਿਆ ਹੈ ਕਿ ਅਜਿਹੇ ਲੋਕ ਕਿਸੇ ਦੇ ਨਹੀਂ ਹਨ। ਉਹਨਾਂ ਕਿਹਾ ਇਹਨਾਂ ਲੋਕਾਂ ਨੂੰ ਜੇਲ੍ਹ ਦੇ ਵਿੱਚ ਹੀ ਰਹਿਣਾ ਚਾਹੀਦਾ ਹੈ। ਇਸੇ ਗੱਲ ਨੂੰ ਲੈ ਕੇ ਉਹ ਵਾਰ-ਵਾਰ ਬੋਲਦੇ ਰਹੇ ਹਨ ਅਤੇ ਅੱਜ ਚੋੜਾ ਨੇ ਵੀ ਇਹ ਸਾਬਿਤ ਵੀ ਕਰ ਦਿੱਤਾ ਹੈ।
Published on: Dec 10, 2024 07:01 PM
Latest Videos
VIDEO: ਇਨ੍ਹਾਂ 4 ਸੀਨੀਅਰ ਆਗੂਆਂ ਨੇ ਫੜਿਆ ਕਮਲ, BJP ਨੂੰ ਮਿਲੀ ਤਾਕਤ
PM ਮੋਦੀ ਨੇ 28ਵੇਂ ਕਾਮਨਵੈਲਥ ਸਪੀਕਰਸ ਕਾਨਫਰੰਸ ਦਾ ਕੀਤਾ ਉਦਘਾਟਨ, ਸੰਵਿਧਾਨ 'ਤੇ ਕਹੀ ਇਹ ਗੱਲ
ਲੰਡਨ ਵਿੱਚ ਪਾਕਿਸਤਾਨੀ ਗਰੂਮਿੰਗ ਗੈਂਗ ਨੇ ਸਿੱਖ ਨਬਾਲਿਗ ਕੁੜੀ ਨੂੰ ਬੰਧਕ ਬਣਾ ਕੇ ਕੀਤਾ ਗੈਂਗਰੈਪ, ਸਿੱਖਾਂ ਨੇ ਇੰਝ ਛੁੜਵਾਇਆ
ਸਾਈਬਰ ਫਰਾਡ ਨਾਲ ਨਜਿੱਠਣ ਲਈ ਨਵੀਂ ਰਣਨੀਤੀ: ਡਿਜੀਟਲ ਅਰੈਸਟ 'ਤੇ ਵਿਸ਼ੇਸ਼ ਕਮੇਟੀ ਦਾ ਗਠਨ