ਟ੍ਰੇਨ ਚੈਕਿੰਗ ਦੇ ਨਾਮ ‘ਤੇ ਇਹ ਕੀ ਹੋ ਰਿਹਾ ਹੈ ਭਈ? ਪਾਕਿਸਤਾਨੀ ਜਵਾਨ ਦੀ ਹਰਕਤ ਵੇਖ ਕੇ ਚਕਰਾ ਜਾਵੇਗਾ ਸਿਰ

Updated On: 

14 Oct 2026 12:24 PM IST

Pakisan Train Viral Video: ਪਾਕਿਸਤਾਨ ਦੀ ਲਾਹੌਰ-ਕਰਾਚੀ ਟ੍ਰੇਨ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਇੱਕ ਪੁਲਿਸ ਕਰਮਚਾਰੀ ਇੱਕ ਵਿਦੇਸ਼ੀ ਸੈਲਾਨੀ ਦੇ ਬੈਗ ਦੀ ਤਲਾਸ਼ੀ ਲੈਂਦੇ ਸਮੇਂ ਉਸ ਦੀਆਂ ਜੁਰਾਬਾਂ ਅਤੇ ਕੱਪੜੇ ਸੁੰਘਦਾ ਹੋਇਆ ਦਿਖਾਈ ਦੇ ਰਿਹਾ ਹੈ।

ਟ੍ਰੇਨ ਚੈਕਿੰਗ ਦੇ ਨਾਮ ਤੇ ਇਹ ਕੀ ਹੋ ਰਿਹਾ ਹੈ ਭਈ? ਪਾਕਿਸਤਾਨੀ ਜਵਾਨ ਦੀ ਹਰਕਤ ਵੇਖ ਕੇ ਚਕਰਾ ਜਾਵੇਗਾ ਸਿਰ

Image Credit source: Instagram/@rs.emon18

ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸਨੂੰ ਦੇਖ ਕੇ ਵੱਡੇ-ਵੱਡਿਆਂ ਦਾ ਵੀ ਸਿਰ ਚਕਰਾ ਜਾਵੇਗਾ। ਇਹ ਘਟਨਾ ਪਾਕਿਸਤਾਨ ਵਿੱਚ ਵਾਪਰੀ, ਜਿੱਥੇ ਲਾਹੌਰ ਤੋਂ ਕਰਾਚੀ ਜਾਣ ਵਾਲੀ ਇੱਕ ਲਗਜ਼ਰੀ ਟ੍ਰੇਨ ਵਿੱਚ ਪੁਲਿਸ ਨੇ ਚੈਕਿੰਗ ਦੇ ਨਾਮ ‘ਤੇ ਇੱਕ ਅਜੀਬੋ-ਗਰੀਬ ਹਰਕਤ ਕੀਤੀ, ਜਿਸ ਨਾਲ ਵਿਦੇਸ਼ੀ ਸੈਲਾਨੀ ਵੀ ਹੈਰਾਨ ਰਹਿ ਗਏ। ਇੱਕ ਪੁਲਿਸ ਕਰਮਚਾਰੀ ਨੇ ਚੈਕਿੰਗ ਦੌਰਾਨ ਨਾ ਸਿਰਫ਼ ਸੈਲਾਨੀਆਂ ਦੇ ਬੈਗ ਦੀ ਤਲਾਸ਼ੀ ਲਈ, ਸਗੋਂ ਉਨ੍ਹਾਂ ਦੀਆਂ ਜੁਰਾਬਾਂ ਅਤੇ ਕੱਪੜੇ ਵੀ ਚੁੱਕ ਕੇ ਸੁੰਘਣੇ ਸ਼ੁਰੂ ਕਰ ਦਿੱਤੇ। ਇਸ ਪੂਰੀ ਘਟਨਾ ਦਾ ਵੀਡੀਓ ਆਨਲਾਈਨ ਜੰਗਲ ਦੀ ਅੱਗ ਵਾਂਗ ਫੈਲ ਰਿਹਾ ਹੈ, ਜਿਸ ਨਾਲ ਇੰਟਰਨੈੱਟ ਤੇ ਬਹਿਸ ਛਿੜ ਗਈ ਹੈ।

ਏਸੀ ਫਰਸਟ ਕਲਾਸ ਕੋਚ ਵਿੱਚ ਵਾਪਰੀ ਘਟਨਾ

ਪਾਕਿਸਤਾਨ ਦੀ ਮਸ਼ਹੂਰ ਗ੍ਰੀਨ ਲਾਈਨ ਟ੍ਰੇਨ ਵਿੱਚ ਇਹ ਹੈਰਾਨ ਕਰਨ ਵਾਲੀ ਘਟਨਾ ਵਾਪਰੀ ਹੈ। ਮਲੇਸ਼ੀਆਈ ਯਾਤਰੀ ਏਮਨ ਆਪਣੇ ਜਰਮਨ ਸਾਥੀ, ਲੁਈਸਾ ਨਾਲ ਯਾਤਰਾ ਕਰ ਰਹੇ ਸਨ। ਦੋਵਾਂ ਨੇ ਆਰਾਮਦਾਇਕ ਸਫਰ ਲਈ ਫਰਸਟ ਕਲਾਸ ਏਸੀ ਡੱਬੇ ਲਈ ਟਿਕਟਾਂ ਬੁੱਕ ਕੀਤੀਆਂ ਸਨ। ਯਾਤਰਾ ਦੌਰਾਨ ਸਭ ਕੁਝ ਠੀਕ ਚੱਲ ਰਿਹਾ ਸੀ, ਉਸੇ ਵੇਲ੍ਹੇ ਕੁਝ ਪੁਲਿਸ ਵਾਲੇ ਉਨ੍ਹਾਂ ਦੇ ਡੱਬੇ ਵਿੱਚ ਦਾਖਲ ਹੋਏ। ਉਨ੍ਹਾਂ ਨੇ ਸੈਲਾਨੀਆਂ ਦੇ ਪਾਸਪੋਰਟ ਅਤੇ ਟਿਕਟਾਂ ਦੀ ਜਾਂਚ ਕੀਤੀ ਅਤੇ ਆਪਣੇ ਫੋਨ ਨਾਲ ਉਨ੍ਹਾਂ ਦੇ ਦਸਤਾਵੇਜ਼ਾਂ ਦੀਆਂ ਫੋਟੋਆਂ ਵੀ ਖਿੱਚੀਆਂ।

10 ਮਿੰਟ ਬਾਅਦ ਪਰਤ ਕੇ ਸ਼ੁਰੂ ਹੋਈ ਅਜੀਬ ਚੈਕਿੰਗ

ਦਸਤਾਵੇਜ਼ਾਂ ਦੀ ਜਾਂਚ ਕਰਨ ਤੋਂ ਬਾਅਦ, ਪੁਲਿਸ ਵਾਲੇ ਚਲੇ ਗਏ, ਪਰ ਲਗਭਗ 10 ਮਿੰਟ ਬਾਅਦ, ਇੱਕ ਅਧਿਕਾਰੀ ਵਾਪਸ ਆਇਆ। ਅੱਗੇ ਜੋ ਹੋਇਆ ਉਹ ਕੁਝ ਅਜਿਹਾ ਸੀ ਜੋ ਵਿਦੇਸ਼ੀ ਸੈਲਾਨੀਆਂ ਨੇ ਕਦੇ ਸੋਚਿਆ ਵੀ ਨਹੀਂ ਸੀ। ਵੀਡੀਓ ਵਿੱਚ ਸਾਫ਼ ਦਿਖਾਈ ਦਿੰਦਾ ਹੈ ਕਿ ਪੁਲਿਸ ਵਾਲਾ ਪਹਿਲਾਂ ਇਮੋਨ ਦੀ ਤਲਾਸ਼ੀ ਲੈ ਰਿਹਾ ਹੈ ਅਤੇ ਫਿਰ ਜਰਮਨ ਔਰਤ, ਲੁਈਸਾ ਨੂੰ ਉੱਠਣ ਲਈ ਕਹਿ ਰਿਹਾ ਹੈ।

ਫਿਰ ਅਧਿਕਾਰੀ ਨੇ ਉਨ੍ਹਾਂ ਦੇ ਬੈਗ ਖੋਲ੍ਹੇ ਅਤੇ ਅੰਦਰਲੀ ਹਰ ਚੀਜ਼ ਦੀ ਬਾਰੀਕੀ ਨਾਲ ਜਾਂਚ ਕਰਨੀ ਸ਼ੁਰੂ ਕਰ ਦਿੱਤੀ। ਉਹ ਕੱਪੜੇ, ਮੇਕਅਪ ਕਿੱਟ ਅਤੇ ਇੱਥੋਂ ਤੱਕ ਕਿ ਜੁਰਾਬਾਂ ਨੂੰ ਵੀ ਆਪਣੇ ਨੱਕ ਦੇ ਨੇੜੇ ਲਿਆ ਕੇ ਸੁੰਘਣਾ ਸ਼ੁਰੂ ਕਰ ਦਿੱਤਾ। ਇਹ ਅਨੁਭਵ ਵਿਦੇਸ਼ੀ ਸੈਲਾਨੀਆਂ ਲਈ ਬਹੁਤ ਅਜੀਬ ਅਤੇ ਅਸਹਿਜ ਸੀ।

ਸੋਸ਼ਲ ਮੀਡੀਆ ‘ਤੇ ਕਿਉਂ ਛਿੜੀ ਬਹਿਸ?

ਯਾਤਰੀ ਏਮਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਘਟਨਾ ਦੀ ਇੱਕ ਵੀਡੀਓ ਸਾਂਝੀ ਕੀਤੀ, ਜਿਸ ਵਿੱਚ ਲੋਕਾਂ ਤੋਂ ਪੁੱਛਿਆ ਗਿਆ ਕਿ ਕੀ ਪਾਕਿਸਤਾਨ ਵਿੱਚ ਅਜਿਹੀ ਚੈਕਿੰਗ ਨਾਰਮਲ ਹੈ। ਵੀਡੀਓ ਸਾਹਮਣੇ ਆਉਣ ਤੋਂ ਬਾਅਦ, ਸੋਸ਼ਲ ਮੀਡੀਆ ਯੂਜਰ ਵੰਡੇ ਹੋਏ ਸਨ। ਜ਼ਿਆਦਾਤਰ ਨੇ ਪੁਲਿਸ ਵਾਲੇ ਦੇ ਅਜੀਬ ਅਤੇ ਦਖਲਅੰਦਾਜੀ ਵਾਲੇ ਵਿਵਹਾਰ ਦੀ ਆਲੋਚਨਾ ਕੀਤੀ।

ਇੱਕ ਯੂਜਰ ਨੇ ਉਸਦੀ ਤੁਲਨਾ “ਖੋਜੀ ਕੁੱਤੇ” ਨਾਲ ਕੀਤੀ, ਜਦੋਂ ਕਿ ਦੂਜੇ ਨੇ ਇਸਨੂੰ ਸੈਲਾਨੀਆਂ ਨੂੰ ਤੰਗ- ਪਰੇਸ਼ਾਨ ਕਰਨਾ ਦੱਸਿਆ। ਇੱਕ ਹੋਰ ਯੂਜ਼ਰ ਨੇ ਸਲਾਹ ਦਿੱਤੀ ਕਿ ਸੈਲਾਨੀਆਂ ਨੂੰ ਅਜਿਹੀ ਸਥਿਤੀ ਵਿੱਚ ਤੁਰੰਤ ਚੈਕਿੰਗ ਵਾਰੰਟ ਦੀ ਬੇਨਤੀ ਕਰਨੀ ਚਾਹੀਦੀ ਸੀ।

ਇਸ ਦੇ ਨਾਲ ਹੀ, ਕੁਝ ਲੋਕਾਂ ਨੇ ਪੁਲਿਸ ਕਾਰਵਾਈ ਦਾ ਬਚਾਅ ਵੀ ਕੀਤਾ ਹੈ। ਇੱਕ ਯੂਜ਼ਰ ਨੇ ਦਲੀਲ ਦਿੱਤੀ ਕਿ ਅੰਤਰਰਾਸ਼ਟਰੀ ਸੈਲਾਨੀ ਅਕਸਰ ਪਾਬੰਦੀਸ਼ੁਦਾ ਚੀਜ਼ਾਂ ਲਿਆਉਂਦੇ ਹਨ, ਇਸ ਲਈ ਪੁਲਿਸ ਸੁਰੱਖਿਆ ਨੂੰ ਯਕੀਨੀ ਬਣਾ ਰਹੀ ਹੈ। ਹਾਲਾਂਕਿ, ਇਸ ਮਾਮਲੇ ‘ਤੇ ਰੇਲਵੇ ਜਾਂ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ।

ਇੱਥੇ ਦੇਖੋ ਵਾਇਰਲ ਵੀਡੀਓ

Loading...
Unable to load recommendations.
Follow Us