ਆਟੋ ਵਾਲੇ ਚਾਚੇ ਦੀ English ਸੁਣ ਉੱਡੇ ਸਭ ਦੇ ਹੋਸ਼! ਬੋਲੇ- Where Do You Stay? ਵੀਡੀਓ ਵਾਇਰਲ
Viral Video: ਮਹਾਰਾਸ਼ਟਰ ਦੇ ਅਮਰਾਵਤੀ ਦੇ ਇੱਕ ਆਟੋ ਡਰਾਈਵਰ ਦਾ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਇਸ ਸ਼ਖ਼ਸ ਦੀ ਫਰਾਟੇਦਾਰ English ਸੁਣ ਕੇ ਹਰ ਕੋਈ ਹੈਰਾਨ ਰਹਿ ਗਿਆ। ਦੇਖੋ ਵਾਇਰਲ ਵੀਡੀਓ।
ਆਟੋ ਵਾਲੇ ਚਾਚੇ ਦੀ English ਨੇ ਸਭ ਨੂੰ ਕੀਤਾ ਹੈਰਾਨ!
ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਤੂਫ਼ਾਨ ਵਾਂਗ ਵਾਇਰਲ ਹੋ ਰਿਹਾ ਹੈ। ਇਹ ਵੀਡੀਓ ਮਹਾਰਾਸ਼ਟਰ ਦੇ ਅਮਰਾਵਤੀ ਸ਼ਹਿਰ ਦਾ ਹੈ, ਜਿੱਥੇ ਇੱਕ ਆਟੋ ਡਰਾਈਵਰ ਚਾਚੇ ਨੇ ਆਪਣੀ English ਨਾਲ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ।
ਵਾਇਰਲ ਹੋ ਰਹੀ ਇਸ ਵੀਡੀਓ ਵਿੱਚ ਚਾਚਾ ਆਟੋ ਚਲਾਉਂਦੇ ਹੋਏ ਦਿਖਾਈ ਦੇ ਰਹੇ ਹਨ। ਦੇਖਣ ਵਿੱਚ ਉਹ ਬਿਲਕੁਲ ਆਮ ਵਿਅਕਤੀ ਲੱਗਦੇ ਹਨ, ਪਰ ਜਿਵੇਂ ਹੀ ਉਨ੍ਹਾਂ ਨੇ ਬੋਲਣਾ ਸ਼ੁਰੂ ਕੀਤਾ ਤਾਂ ਹਰ ਕੋਈ ਹੈਰਾਨ ਰਹਿ ਗਿਆ।
ਚਾਚੇ ਨੇ ਫਰਾਟੇਦਾਰ English ਵਿੱਚ ਗੱਲ ਕਰਨੀ ਸ਼ੁਰੂ ਕਰ ਦਿੱਤੀ। ਫਿਰ ਉਨ੍ਹਾਂ ਨੇ ਕਿਹਾ, “I am a very astonished gentleman.” ਇਸ ਤੋਂ ਬਾਅਦ ਮੁਸਕਰਾਉਂਦੇ ਹੋਏ ਪੁੱਛਿਆ- “Where Do You Stay?” ਬੱਸ, ਹੁਣ ਉਨ੍ਹਾਂ ਦਾ ਇਹ ਡਾਇਲਾਗ ਹਰ ਪਾਸੇ ਛਾਇਆ ਹੋਇਆ ਹੈ। ਲੋਕ ਇਸੇ ਲਾਈਨ ‘ਤੇ Reels ਬਣਾ ਰਹੇ ਹਨ, Memes ਬਣਾ ਰਹੇ ਹਨ ਅਤੇ ਕਮੈਂਟਾਂ ਵਿੱਚ ਲਿਖ ਰਹੇ ਹਨ ਕਿ ਚਾਚਾ ਤਾਂ Rockstar ਨਿਕਲੇ।
ਵੀਡੀਓ ਬਣਾਉਣ ਵਾਲੇ ਮੁੰਡੇ ਨੂੰ ਵੀ ਪਹਿਲਾਂ ਯਕੀਨ ਨਹੀਂ ਹੋਇਆ। ਉਸ ਨੂੰ ਲੱਗ ਰਿਹਾ ਸੀ ਕਿ ਸ਼ਾਇਦ ਚਾਚਾ ਮਜ਼ਾਕ ਕਰ ਰਹੇ ਹਨ, ਪਰ ਉਹ ਪੂਰੇ Confidence ਨਾਲ English ਵਿੱਚ ਗੱਲ ਕਰਦੇ ਰਹੇ। ਚਾਚੇ ਦਾ ਕਹਿਣਾ ਹੈ ਕਿ English ਸਿੱਖਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਮੁਤਾਬਕ ਭਾਸ਼ਾ ਸਿੱਖਣ ਲਈ ਨਾ ਤਾਂ ਉਮਰ ਦੇਖੀ ਜਾਂਦੀ ਹੈ ਅਤੇ ਨਾ ਹੀ ਕੰਮ।
ਹੁਣ ਇਹ ਵੀਡੀਓ ਹਰ ਕਿਸੇ ਦੇ ਫੋਨ ਵਿੱਚ ਘੁੰਮ ਰਿਹਾ ਹੈ। ਕੋਈ ਲਿਖ ਰਿਹਾ ਹੈ ਕਿ ਪਛਾਣ ਡਿਗਰੀ ਨਾਲ ਨਹੀਂ, ਸਗੋਂ ਹੁਨਰ ਨਾਲ ਬਣਦੀ ਹੈ। ਉੱਥੇ ਹੀ ਕੋਈ ਕਹਿ ਰਿਹਾ ਹੈ ਕਿ ਚਾਚੇ ਨੇ ਤਾਂ ਵੱਡੇ-ਵੱਡੇ ਪੜ੍ਹੇ-ਲਿਖੇ ਲੋਕਾਂ ਨੂੰ ਵੀ ਪਿੱਛੇ ਛੱਡ ਦਿੱਤਾ।
ਇਹ ਵੀ ਪੜ੍ਹੋ
ਕੁਝ ਲੋਕ ਚਾਚੇ ਦੀ ਤੁਲਨਾ ਡਾ. ਏਪੀਜੇ ਅਬਦੁਲ ਕਲਾਮ ਨਾਲ ਵੀ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਚਾਚੇ ਦੀਆਂ ਗੱਲਾਂ ਵਿੱਚ ਉਹੀ ਸਾਦਗੀ ਅਤੇ ਉਹੀ ਜਨੂੰਨ ਨਜ਼ਰ ਆਉਂਦਾ ਹੈ। ਪਰ ਇੱਕ ਗੱਲ ‘ਤੇ ਸਾਰੇ ਸਹਿਮਤ ਹਨ ਕਿ ਹੁਨਰ ਦੀ ਕੋਈ ਉਮਰ ਨਹੀਂ ਹੁੰਦੀ ਅਤੇ ਕੋਈ ਵੀ ਕੰਮ ਛੋਟਾ ਨਹੀਂ ਹੁੰਦਾ।
