ਅੰਮ੍ਰਿਤਸਰ ‘ਚ ਵਰਦੀ ਦੀ ਤਰੱਕੀ ਦਾ ਖ਼ੂਬਸੂਰਤ CCTV, ASI ਤੋਂ ਸਬ-ਇੰਸਪੈਕਟਰ ਬਣੇ ਚਰਨਜੀਤ ਸਿੰਘ ਦੇ ਪਰਿਵਾਰ ਨੇ ਇੰਝ ਮਨਾਇਆ ਜਸ਼ਨ

Updated On: 

05 Nov 2026 13:16 PM IST

ਅੰਮ੍ਰਿਤਸਰ ਦੇ ਚਰਨਜੀਤ ਸਿੰਘ, ਜੋ ਪਹਿਲਾਂ ਸਹਾਇਕ ਸਬ-ਇੰਸਪੈਕਟਰ (ASI) ਵਜੋਂ ਸੇਵਾਵਾਂ ਨਿਭਾਅ ਰਹੇ ਸਨ, ਹੁਣ ਤਰੱਕੀ ਮਿਲਣ ਤੋਂ ਬਾਅਦ ਸਬ-ਇੰਸਪੈਕਟਰ (SI) ਬਣ ਗਏ ਹਨ। ਇਸ ਤਰੱਕੀ ਨਾਲ ਉਨ੍ਹਾਂ ਦੀ ਵਰਦੀ 'ਤੇ ਇੱਕ ਨਵਾਂ ਸਿਤਾਰਾ ਜੁੜ ਗਿਆ ਹੈ, ਜਿਸ ਦੀ ਖੁਸ਼ੀ ਉਨ੍ਹਾਂ ਦੇ ਪਰਿਵਾਰ ਨੇ ਬੇਹੱਦ ਖ਼ਾਸ ਅੰਦਾਜ਼ 'ਚ ਮਨਾਈ।

ਅੰਮ੍ਰਿਤਸਰ ਚ ਵਰਦੀ ਦੀ ਤਰੱਕੀ ਦਾ ਖ਼ੂਬਸੂਰਤ CCTV, ASI ਤੋਂ ਸਬ-ਇੰਸਪੈਕਟਰ ਬਣੇ ਚਰਨਜੀਤ ਸਿੰਘ ਦੇ ਪਰਿਵਾਰ ਨੇ ਇੰਝ ਮਨਾਇਆ ਜਸ਼ਨ

ਅੰਮ੍ਰਿਤਸਰ ‘ਚ ਪੁਲਿਸ ਮੁਲਾਜ਼ਮ ਦੀ ਤਰੱਕੀ ਨਾਲ ਜੁੜਿਆ ਇੱਕ ਬੇਹੱਦ ਭਾਵੁਕ ਵੀਡੀਓ ਸਾਹਮਣੇ ਆਇਆ ਹੈ, ਜੋ ਸੋਸ਼ਲ ਮੀਡੀਆ ‘ਤੇ ਲੋਕਾਂ ਦਾ ਦਿਲ ਜਿੱਤ ਰਿਹਾ ਹੈ। ਇਹ ਵੀਡੀਓ ਸਿਰਫ਼ ਇੱਕ ਪੁਲਿਸ ਮੁਲਾਜ਼ਮ ਦੀ ਤਰੱਕੀ ਦੀ ਖੁਸ਼ੀ ਨਹੀਂ, ਸਗੋਂ ਸਾਲਾਂ ਦੀ ਮਿਹਨਤ, ਸੰਘਰਸ਼ ਤੇ ਪਰਿਵਾਰ ਦੇ ਸਾਥ ਦੀ ਕਹਾਣੀ ਵੀ ਬਿਆਨ ਕਰ ਰਿਹਾ ਹੈ।

ਦਰਅਸਲ, ਅੰਮ੍ਰਿਤਸਰ ਦੇ ਚਰਨਜੀਤ ਸਿੰਘ, ਜੋ ਪਹਿਲਾਂ ਸਹਾਇਕ ਸਬ-ਇੰਸਪੈਕਟਰ (ASI) ਵਜੋਂ ਸੇਵਾਵਾਂ ਨਿਭਾਅ ਰਹੇ ਸਨ, ਹੁਣ ਤਰੱਕੀ ਮਿਲਣ ਤੋਂ ਬਾਅਦ ਸਬ-ਇੰਸਪੈਕਟਰ (SI) ਬਣ ਗਏ ਹਨ। ਇਸ ਤਰੱਕੀ ਨਾਲ ਉਨ੍ਹਾਂ ਦੀ ਵਰਦੀ ‘ਤੇ ਇੱਕ ਨਵਾਂ ਸਿਤਾਰਾ ਜੁੜ ਗਿਆ ਹੈ, ਜਿਸ ਦੀ ਖੁਸ਼ੀ ਉਨ੍ਹਾਂ ਦੇ ਪਰਿਵਾਰ ਨੇ ਬੇਹੱਦ ਖ਼ਾਸ ਅੰਦਾਜ਼ ‘ਚ ਮਨਾਈ।

ਦੇਰ ਰਾਤ ਡਿਊਟੀ ਤੋਂ ਘਰ ਪਹੁੰਚੇ ਤਾਂ ਪਰਿਵਾਰ ਨੇ ਦਿੱਤਾ ਸਰਪ੍ਰਾਈਜ਼

ਚਰਨਜੀਤ ਸਿੰਘ ਦੇਰ ਰਾਤ ਆਪਣੀ ਡਿਊਟੀ ਖ਼ਤਮ ਕਰਕੇ ਘਰ ਪਹੁੰਚੇ। ਇਸ ਦੌਰਾਨ ਉਨ੍ਹਾਂ ਦੀ ਪਤਨੀ ਤੇ ਦੋਵੇਂ ਧੀਆਂ ਨੇ ਉਨ੍ਹਾਂ ਦੀ ਤਰੱਕੀ ਦਾ ਜਸ਼ਨ ਮਨਾਇਆ। ਪਰਿਵਾਰ ਵੱਲੋਂ ਦਿੱਤੇ ਇਸ ਪਿਆਰ ਭਰੇ ਸਵਾਗਤ ਨੇ ਇਸ ਪਲ ਨੂੰ ਹੋਰ ਵੀ ਯਾਦਗਾਰ ਬਣਾ ਦਿੱਤਾ। ਵੀਡੀਓ ‘ਚ ਪਰਿਵਾਰ ਦੇ ਚਿਹਰਿਆਂ ‘ਤੇ ਖੁਸ਼ੀ ਦਿਖਾਈ ਦਿੱਤੀ। ਖ਼ਾਸ ਤੌਰ ‘ਤੇ ਆਪਣੀਆਂ ਪਿਤਾ ਦੀ ਕਾਮਯਾਬੀ ‘ਤੇ ਦੋਵੇਂ ਧੀਆਂ ਦੀ ਖੁਸ਼ੀ ਦੇਖਣ ਵਾਲੀ ਹੈ।

ਵਰਦੀ ‘ਤੇ ਵਧਿਆ ਸਿਤਾਰਾ, ਪਰਿਵਾਰ ਲਈ ਮਾਣ ਵਾਲੀ ਗੱਲ

ਚਰਨਜੀਤ ਸਿੰਘ ਦੀ ਇਹ ਤਰੱਕੀ ਉਨ੍ਹਾਂ ਦੀ ਸਾਲਾਂ ਦੀ ਮਿਹਨਤ ਤੇ ਪੁਲਿਸ ਵਿਭਾਗ ‘ਚ ਨਿਭਾਈਆਂ ਸੇਵਾਵਾਂ ਦਾ ਇੱਕ ਅਹਿਮ ਪੜਾਅ ਹੈ। ਪਰਿਵਾਰ ਵੱਲੋਂ ਮਨਾਇਆ ਗਿਆ ਇਹ ਜਸ਼ਨ ਵੀ ਇਸ ਗੱਲ ਦੀ ਗਵਾਹੀ ਦਿੰਦਾ ਹੈ ਕਿ ਕਿਸੇ ਆਪਣੇ ਦੀ ਕਾਮਯਾਬੀ ਪੂਰੇ ਪਰਿਵਾਰ ਲਈ ਕਿੰਨਾ ਵੱਡਾ ਮਾਣ ਹੁੰਦੀ ਹੈ। ਸੋਸ਼ਲ ਮੀਡੀਆ ‘ਤੇ ਇਸ ਭਾਵੁਕ CCTV ਵੀਡੀਓ ਨੂੰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਲੋਕ ਚਰਨਜੀਤ ਸਿੰਘ ਨੂੰ ਤਰੱਕੀ ਦੀ ਵਧਾਈ ਦੇਣ ਦੇ ਨਾਲ-ਨਾਲ ਉਨ੍ਹਾਂ ਦੇ ਪਰਿਵਾਰ ਦੇ ਇਸ ਪਿਆਰ ਭਰੇ ਅੰਦਾਜ਼ ਦੀ ਵੀ ਸ਼ਲਾਘਾ ਕਰ ਰਹੇ ਹਨ।

Loading...
Unable to load recommendations.
Follow Us