ਗਜ਼ਬ ਦਾ ਆਫ਼ਰ! ਦੁਨੀਆ ਭਰ ਦੇ ਸਿੰਗਲ ਲੋਕਾਂ ਨੂੰ ਮੁਫ਼ਤ ‘Love Trip’ ਦਾ ਮੌਕਾ, ਜਾਣੋ ਕਿਵੇਂ ਕਰਨਾ ਹੈ ਅਪਲਾਈ!

Published: 

03 Nov 2026 11:45 AM IST

Finland Travel Offer: ਫਿਨਲੈਂਡ ਸਰਕਾਰ ਦਾ ਸਿੰਗਲ ਲੋਕਾਂ ਲਈ ਖ਼ਾਸ ਆਫ਼ਰ! ਮੁਫ਼ਤ ਮਿਲੇਗੀ 'Finnish Dinner Date' ਟ੍ਰਿਪ, ਜਾਣੋ ਕੌਣ ਅਤੇ ਕਿਵੇਂ ਕਰ ਸਕਦਾ ਹੈ ਅਪਲਾਈ

ਗਜ਼ਬ ਦਾ ਆਫ਼ਰ! ਦੁਨੀਆ ਭਰ ਦੇ ਸਿੰਗਲ ਲੋਕਾਂ ਨੂੰ ਮੁਫ਼ਤ Love Trip ਦਾ ਮੌਕਾ, ਜਾਣੋ ਕਿਵੇਂ ਕਰਨਾ ਹੈ ਅਪਲਾਈ!

ਫਿਨਲੈਂਡ ਸਰਕਾਰ ਦਾ ਗਜ਼ਬ ਦਾ ਆਫ਼ਰ

ਡੇਟਿੰਗ ਐਪਸ ‘ਤੇ ਸਵਾਈਪ ਕਰਦੇ-ਕਰਦੇ ਥੱਕ ਗਏ ਹੋ ਅਤੇ ਜ਼ਿੰਦਗੀ ਵਿੱਚ ਕੁਝ ਨਵਾਂ ਰੋਮਾਂਚ ਚਾਹੁੰਦੇ ਹੋ ਤਾਂ ਤੁਹਾਡੇ ਲਈ ਇੱਕ ਬਹੁਤ ਹੀ ਦਿਲਚਸਪ ਅਤੇ ਕੰਮ ਦੀ ਖ਼ਬਰ ਹੈ। ਦੁਨੀਆ ਦੇ ਸਭ ਤੋਂ ਖੁਸ਼ਹਾਲ ਦੇਸ਼ਾਂ ਵਿੱਚ ਸ਼ਾਮਲ ਫਿਨਲੈਂਡ ਨੇ ਸਿੰਗਲ ਲੋਕਾਂ ਲਈ ਇੱਕ ਅਜਿਹਾ ਆਫ਼ਰ ਕੱਢਿਆ ਹੈ, ਜਿਸ ਨੂੰ ਸੁਣ ਕੇ ਤੁਹਾਡੇ ਚਿਹਰੇ ‘ਤੇ ਮੁਸਕਾਨ ਆ ਜਾਵੇਗੀ। ਫਿਨਲੈਂਡ ਸਰਕਾਰ ਦੁਨੀਆ ਭਰ ਦੇ ਸਿੰਗਲ ਲੋਕਾਂ ਨੂੰ ਆਪਣੇ ਦੇਸ਼ ਦੀ ਮੁਫ਼ਤ ਸੈਰ ਕਰਨ ਦਾ ਮੌਕਾ ਦੇ ਰਹੀ ਹੈ। ਆਓ ਜਾਣਦੇ ਹਾਂ ਇਸ ਸ਼ਾਨਦਾਰ ਆਫ਼ਰ ਬਾਰੇ।

ਕੀ ਹੈ ਫਿਨਲੈਂਡ ਦਾ ਇਹ ਖ਼ਾਸ ਪਲਾਨ?

ਫੋਰਬਸ ਦੀ ਰਿਪੋਰਟ ਮੁਤਾਬਕ, ਫਿਨਲੈਂਡ ਦੇ ਟੂਰਿਜ਼ਮ ਬੋਰਡ ਨੇ ‘Finnish Dinner Date’ ਨਾਂ ਦਾ ਇੱਕ ਕੈਂਪੇਨ ਸ਼ੁਰੂ ਕੀਤਾ ਹੈ। ਇਸ ਤਹਿਤ ਦੁਨੀਆ ਭਰ ਵਿੱਚੋਂ 16 ਸਿੰਗਲ ਲੋਕਾਂ ਦੀ ਚੋਣ ਕੀਤੀ ਜਾਵੇਗੀ। ਇਨ੍ਹਾਂ ਵਿੱਚੋਂ 8 ਲੋਕਾਂ ਨੂੰ ਰਾਜਧਾਨੀ ਹੈਲਸਿੰਕੀ ਅਤੇ 8 ਲੋਕਾਂ ਨੂੰ ਟੈਂਪੇਰੇ ਸ਼ਹਿਰ ਭੇਜਿਆ ਜਾਵੇਗਾ। ਤੁਸੀਂ ਆਪਣੀ ਪਸੰਦ ਮੁਤਾਬਕ ਲੋਕੇਸ਼ਨ ਨਹੀਂ ਚੁਣ ਸਕੋਗੇ, ਸਗੋਂ ਚੋਣ ਤੋਂ ਬਾਅਦ ਤੁਹਾਨੂੰ ਇਸ ਬਾਰੇ ਦੱਸਿਆ ਜਾਵੇਗਾ।

ਚੁਣੇ ਗਏ ਲੋਕਾਂ ਨੂੰ ਫਰਵਰੀ 2027 ਵਿੱਚ ਫਿਨਲੈਂਡ ਦੀ ਮੁਫ਼ਤ ਯਾਤਰਾ ‘ਤੇ ਬੁਲਾਇਆ ਜਾਵੇਗਾ। ਇਸ ਕੈਂਪੇਨ ਦਾ ਮਕਸਦ ਲੋਕਾਂ ਨੂੰ ਫਿਨਲੈਂਡ ਦੇ ਖ਼ੂਬਸੂਰਤ ਸੱਭਿਆਚਾਰ, ਸੁਆਦੀ ਖਾਣੇ ਅਤੇ ਉੱਥੋਂ ਦੇ ਸਥਾਨਕ ਸਿੰਗਲ ਲੋਕਾਂ ਨੂੰ ਮਿਲਣ ਦਾ ਮੌਕਾ ਦੇਣਾ ਹੈ। ਹਾਲਾਂਕਿ, ਇੱਥੇ ਪਿਆਰ ਮਿਲਣ ਦੀ ਕੋਈ ਗਾਰੰਟੀ ਨਹੀਂ ਦਿੱਤੀ ਗਈ ਹੈ, ਪਰ ਇਹ ਜ਼ਰੂਰ ਕਿਹਾ ਜਾ ਰਿਹਾ ਹੈ ਕਿ ਦੁਨੀਆ ਦੇ ਸਭ ਤੋਂ ਖ਼ੂਬਸੂਰਤ ਦੇਸ਼ਾਂ ਵਿੱਚੋਂ ਇੱਕ ਵਿੱਚ ਤੁਹਾਡਾ ਇਹ ਤਜਰਬਾ ਯਾਦਗਾਰ ਰਹੇਗਾ।

ਇਸ ਮੁਫ਼ਤ ਟ੍ਰਿਪ ਵਿੱਚ ਕੀ-ਕੀ ਮਿਲੇਗਾ?

ਜੇਕਰ ਤੁਹਾਡੀ ਚੋਣ ਇਸ ਟ੍ਰਿਪ ਲਈ ਹੋ ਜਾਂਦੀ ਹੈ ਤਾਂ ਤੁਹਾਨੂੰ ਇੱਕ ਵੀ ਰੁਪਇਆ ਖਰਚ ਨਹੀਂ ਕਰਨਾ ਪਵੇਗਾ। ਆਉਣ-ਜਾਣ ਦੀ ਫਲਾਈਟ ਦਾ ਪੂਰਾ ਖਰਚਾ, ਸ਼ਾਨਦਾਰ ਹੋਟਲ ਵਿੱਚ ਠਹਿਰਨ ਦੀ ਸਹੂਲਤ, ਮਾਹਿਰ ਸ਼ੈੱਫ ਵੱਲੋਂ ਤਿਆਰ ਕੀਤਾ ਸੁਆਦੀ ਖਾਣਾ, ਫਿਨਲੈਂਡ ਦੀਆਂ ਖ਼ੂਬਸੂਰਤ ਥਾਵਾਂ ਦੀ ਸੈਰ ਅਤੇ ਉੱਥੋਂ ਦੇ ਮਸ਼ਹੂਰ ਰਵਾਇਤੀ ਸੌਨਾ ਬਾਥ ਵਰਗੇ ਖ਼ਾਸ ਤਜਰਬੇ ਸਭ ਕੁਝ ਮੁਫ਼ਤ ਮਿਲੇਗਾ।

ਹੈਲਸਿੰਕੀ ਦੇ ਮੇਨੂ ਨੂੰ Cafe Savoy ਦੀ ਹੈੱਡ ਸ਼ੈੱਫ Adele Kinnunen ਅਤੇ ਟੈਂਪੇਰੇ ਦੇ ਮੇਨੂ ਨੂੰ Gosta ਰੈਸਟੋਰੈਂਟ ਦੇ Henry Tikkanen ਤਿਆਰ ਕਰ ਰਹੇ ਹਨ। ਇਸ ਮੇਨੂ ਵਿੱਚ ਜੰਗਲੀ ਮੱਛੀ, ਬੇਰੀਜ਼ ਅਤੇ ਮਸ਼ਰੂਮ ਵਰਗੇ ਸਥਾਨਕ ਖਾਣੇ ਸ਼ਾਮਲ ਹੋਣਗੇ।

ਕਿੱਥੋਂ ਆਇਆ ਇਹ ਅਨੋਖਾ ਆਈਡੀਆ?

ਇਸ ਪੂਰੇ ਕੈਂਪੇਨ ਦਾ ਵਿਚਾਰ ਫਿਨਲੈਂਡ ਦੇ ਇੱਕ ਵਾਇਰਲ ਡੇਟਿੰਗ ਟ੍ਰੈਂਡ ‘Sinkukori’ ਯਾਨੀ ‘Single Basket’ ਤੋਂ ਆਇਆ ਹੈ। ਉੱਥੋਂ ਦੇ ਸੁਪਰਮਾਰਕੀਟਾਂ ਵਿੱਚ ਇੱਕ ਖ਼ਾਸ ਗੁਲਾਬੀ ਰੰਗ ਦੀ ਸ਼ਾਪਿੰਗ ਬਾਸਕਿਟ ਹੁੰਦੀ ਹੈ। ਜਿਹੜਾ ਵੀ ਵਿਅਕਤੀ ਇਸ ਬਾਸਕਿਟ ਨੂੰ ਲੈ ਕੇ ਖਰੀਦਦਾਰੀ ਕਰਦਾ ਹੈ, ਇਸ ਦਾ ਮਤਲਬ ਹੁੰਦਾ ਹੈ ਕਿ ਉਹ ਸਿੰਗਲ ਹੈ ਅਤੇ ਨਵੇਂ ਲੋਕਾਂ ਨੂੰ ਮਿਲਣ ਲਈ ਤਿਆਰ ਹੈ। ਹੁਣ ਇਸੇ ਦਿਲਚਸਪ ਆਈਡੀਆ ਨੂੰ ਟੂਰਿਜ਼ਮ ਨਾਲ ਜੋੜ ਦਿੱਤਾ ਗਿਆ ਹੈ।

ਕੌਣ ਅਤੇ ਕਿਵੇਂ ਕਰ ਸਕਦਾ ਹੈ ਅਪਲਾਈ?

ਇਸ ਟ੍ਰਿਪ ਲਈ ਅਪਲਾਈ ਕਰਨ ਵਾਸਤੇ ਤੁਹਾਡੀ ਉਮਰ ਘੱਟੋ-ਘੱਟ 18 ਸਾਲ ਹੋਣੀ ਚਾਹੀਦੀ ਹੈ। ਫਿਨਲੈਂਡ ਨੂੰ ਛੱਡ ਕੇ ਦੁਨੀਆ ਦੇ ਕਿਸੇ ਵੀ ਦੇਸ਼ ਦਾ ਸਿੰਗਲ ਵਿਅਕਤੀ ਇਸ ਲਈ ਅਪਲਾਈ ਕਰ ਸਕਦਾ ਹੈ। ਇਹ ਟ੍ਰਿਪ 9 ਤੋਂ 19 ਫਰਵਰੀ 2027 ਦੇ ਵਿਚਕਾਰ ਹੋਵੇਗੀ। ਇਸ ਦੀ ਮਿਆਦ ਸਿਰਫ਼ 4 ਦਿਨ ਅਤੇ 3 ਰਾਤਾਂ ਦੀ ਹੋਵੇਗੀ।

ਅਪਲਾਈ ਕਰਨ ਦੀ ਆਖ਼ਰੀ ਤਰੀਕ 10 ਨਵੰਬਰ ਨੂੰ ਸਵੇਰੇ 11:59 ਵਜੇ ਫਿਨਲੈਂਡ ਦੇ ਸਮੇਂ (EET) ਮੁਤਾਬਕ ਹੈ, ਜੋ ਭਾਰਤੀ ਸਮੇਂ ਅਨੁਸਾਰ ਦੁਪਹਿਰ 3:29 ਵਜੇ ਬਣਦਾ ਹੈ। ਜੇਕਰ ਤੁਸੀਂ ਵੀ ਇਸ ਮੁਫ਼ਤ ਟ੍ਰਿਪ ਦਾ ਹਿੱਸਾ ਬਣਨਾ ਚਾਹੁੰਦੇ ਹੋ ਤਾਂ ਫਿਨਲੈਂਡ ਟੂਰਿਜ਼ਮ ਦੀ ਅਧਿਕਾਰਤ ਵੈੱਬਸਾਈਟ ‘ਤੇ ਜਾ ਕੇ ਅਪਲਾਈ ਕਰ ਸਕਦੇ ਹੋ।

Source: TV9Hindi.com
Loading...
Unable to load recommendations.
Follow Us
Related Stories
Viral Video: ਆਫ-ਸੀਜ਼ਨ ‘ਚ ਵੀ ਰੋਜ਼ਾਨਾ ₹14 ਹਜ਼ਾਰ ਦੀ ਵਿਕਰੀ! ਰੋਹਤਾਂਗ ਦੇ ਮੈਗੀ ਸਟਾਲ ਵਾਲੇ ਦੀ ਕਮਾਈ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਹੋਇਆ ਵਾਇਰਲ
ਅੰਮ੍ਰਿਤਸਰ ‘ਚ ਬਾਜ਼ਾਰੋਂ ਲਿਆਂਦੇ ਅਚਾਰ ‘ਚੋਂ ਨਿਕਲੀ ਮਰੀ ਹੋਈ ਕਿਰਲੀ, ਫੂਡ ਸੇਫ਼ਟੀ ਟੀਮ ਨੇ ਜਾਂਚ ਕੀਤੀ ਸ਼ੁਰੂ
ਮਸ਼ਹੂਰ ਇਨਫਲੂਐਂਸਰ ਉਲਹਾਸ ਕਾਮਠੇ ਦੀ ਮੌਤ ਦੀ ਖ਼ਬਰ ਨਿਕਲੀ ਝੂਠੀ, ਖੁਦ ਵੀਡੀਓ ਸਾਂਝੀ ਕਰ ਦੱਸਿਆ ਹਾਰਟ ਅਟੈਕ ਦੀ ਅਫਵਾਹ ਦਾ ਸੱਚ
ਦਿੱਲੀ ਦੇ ਸਦਰ ਬਾਜ਼ਾਰ ‘ਚ 200 ਰੁਪਏ ‘ਚ ਖਰੀਦਿਆ 1 ਕਿਲੋ ਐਲੂਮੀਨੀਅਮ ਫੋਇਲ, ਘਰ ਆ ਕੇ ਡੱਬਾ ਖੋਲ੍ਹਿਆ ਤਾਂ ਉੱਡ ਗਏ ਹੋਸ਼
Viral Video: ਪਹਾੜਾਂ ਦੀਆਂ ਵਾਦੀਆਂ ‘ਚ ਕੁੜੀ ਨੇ ਕੀਤਾ ਅਜਿਹਾ ਡਾਂਸ, ਦਿਲਕਸ਼ ਅਦਾਵਾਂ ਨੇ ਇੰਟਰਨੈੱਟ ‘ਤੇ ਮਚਾਇਆ ਤਹਿਲਕਾ
55 ਸਾਲ ਪੁਰਾਣੀ ਚਾਹ ਦੀ ਦੁਕਾਨ ਦਾ ਕਮਾਲ! ਰੋਜ਼ ਵਿਕਦੇ ਹਨ 3,000 ਕੱਪ, ਮਹੀਨੇ ਦਾ ਟਰਨਓਵਰ 9 ਲੱਖ ਰੁਪਏ