1000 ਰਾਕੇਟਾਂ ਨੂੰ ਇੱਕੋ ਵਾਰ ਲਗਾਈ ਅੱਗ, ਫਿਰ ਜੋ ਹੋਇਆ ਉਹ ਦੇਖ ਕੇ ਉੱਡ ਜਾਣਗੇ ਹੋਸ਼!

Published: 

09 Nov 2026 12:16 PM IST

Dilraj Singh Rawat: YouTuber Mr Indian Hacker ਨੇ ਇੱਕੋ ਵਾਰ ਉਡਾਏ 1000 ਰਾਕੇਟ, ਆਸਮਾਨ ਵਿੱਚ ਹੋਇਆ ਜ਼ਬਰਦਸਤ ਧਮਾਕਾ, Video Viral; ਕਿਸੇ ਨੇ ਕਿਹਾ- ਮਜ਼ਾ ਆ ਗਿਆ ਤਾਂ ਕਿਸੇ ਨੇ ਦੱਸਿਆ ਪੈਸਿਆਂ ਦੀ ਬਰਬਾਦੀ!

1000 ਰਾਕੇਟਾਂ ਨੂੰ ਇੱਕੋ ਵਾਰ ਲਗਾਈ ਅੱਗ, ਫਿਰ ਜੋ ਹੋਇਆ ਉਹ ਦੇਖ ਕੇ ਉੱਡ ਜਾਣਗੇ ਹੋਸ਼!

1000 ਰਾਕੇਟਾਂ ਨੂੰ ਇੱਕੋ ਵਾਰ ਲਗਾਈ ਅੱਗ

ਦੀਵਾਲੀ ਦੇ ਮੌਕੇ ‘ਤੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਨੇ ਤਹਿਲਕਾ ਮਚਾ ਦਿੱਤਾ ਹੈ। ਮਸ਼ਹੂਰ YouTuber Mr. Indian Hacker ਨੇ ਇੱਕੋ ਵਾਰ 1000 ਰਾਕੇਟ ਉਡਾ ਕੇ ਅਜਿਹਾ ਜ਼ਬਰਦਸਤ ਧਮਾਕਾ ਕੀਤਾ, ਜਿਸ ਨੂੰ ਦੇਖ ਕੇ ਲੋਕ ਹੈਰਾਨ ਰਹਿ ਗਏ। ਵਾਇਰਲ ਹੋ ਰਹੀ ਇਸ ਵੀਡੀਓ ਵਿੱਚ ਸਭ ਤੋਂ ਪਹਿਲਾਂ ਦਿਨ ਦੀ ਰੌਸ਼ਨੀ ਵਿੱਚ ਕਈ ਲੋਕ ਲਾਲ ਰੰਗ ਦੇ ਰਾਕੇਟਾਂ ਵਾਲੇ ਡੱਬੇ ਖੋਲ੍ਹਦੇ ਦਿਖਾਈ ਦਿੰਦੇ ਹਨ। ਇਸ ਤੋਂ ਬਾਅਦ ਸੈਂਕੜੇ ਰਾਕੇਟਾਂ ਨੂੰ ਇੱਕੋ ਥਾਂ ਬੰਨ੍ਹ ਕੇ ਵੱਡੇ-ਵੱਡੇ ਗੁੱਛੇ ਤਿਆਰ ਕੀਤੇ ਜਾਂਦੇ ਹਨ। ਸ਼ਾਮ ਹੁੰਦੇ ਹੀ ਇਨ੍ਹਾਂ ਗੁੱਛਿਆਂ ਨੂੰ ਇੱਕ ਵੱਡੇ ਭਾਂਡੇ ਵਿੱਚ ਰੱਖ ਕੇ ਇਕੱਠਿਆਂ ਅੱਗ ਲਗਾ ਦਿੱਤੀ ਜਾਂਦੀ ਹੈ। ਇਸ ਤੋਂ ਬਾਅਦ ਜੋ ਨਜ਼ਾਰਾ ਦੇਖਣ ਨੂੰ ਮਿਲਦਾ ਹੈ, ਉਹ ਹੈਰਾਨ ਕਰਨ ਵਾਲਾ ਹੈ। ਆਸਮਾਨ ਵਿੱਚ ਅੱਗ ਦੀਆਂ ਵੱਡੀਆਂ-ਵੱਡੀਆਂ ਸੰਤਰੀ ਲਪਟਾਂ ਉੱਠਦੀਆਂ ਹਨ, ਹਰੀਆਂ ਅਤੇ ਚਿੱਟੀਆਂ ਚੰਗਿਆੜੀਆਂ ਦੀ ਬਰਸਾਤ ਹੁੰਦੀ ਹੈ ਅਤੇ ਪੂਰਾ ਆਸਮਾਨ ਧੂੰਏਂ ਨਾਲ ਭਰ ਜਾਂਦਾ ਹੈ।

ਵੀਡੀਓ ਦੇਖ ਕੇ ਲੋਕਾਂ ਨੇ ਕੀ ਕਿਹਾ?

ਵੀਡੀਓ ਵਾਇਰਲ ਹੁੰਦੇ ਹੀ ਕਮੈਂਟ ਸੈਕਸ਼ਨ ਵਿੱਚ ਬਹਿਸ ਛਿੜ ਗਈ। ਇੱਕ ਪਾਸੇ ਲੋਕ ਲਿਖ ਰਹੇ ਹਨ- ਵਾਹ! ਮਜ਼ਾ ਆ ਗਿਆ, ਕੀ ਧਮਾਕਾ ਸੀ। ਉੱਥੇ ਹੀ ਦੂਜੇ ਪਾਸੇ ਵੱਡੀ ਗਿਣਤੀ ਵਿੱਚ ਲੋਕ ਇਸ ਨੂੰ ਗਲਤ ਦੱਸ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਇੰਨਾ ਪ੍ਰਦੂਸ਼ਣ ਅਤੇ ਇੰਨੇ ਪੈਸਿਆਂ ਦੀ ਬਰਬਾਦੀ ਕਰਨ ਨਾਲੋਂ ਚੰਗਾ ਹੁੰਦਾ ਕਿ ਗਰੀਬ ਬੱਚਿਆਂ ਨੂੰ ਪਟਾਕੇ ਵੰਡ ਦਿੱਤੇ ਜਾਂਦੇ। ਕੁਝ ਪੁਰਾਣੇ ਪ੍ਰਸ਼ੰਸਕਾਂ ਦਾ ਤਾਂ ਇਹ ਵੀ ਕਹਿਣਾ ਹੈ ਕਿ ਹੁਣ ਚੈਨਲ ‘ਤੇ ਸਾਇੰਸ ਐਕਸਪੈਰੀਮੈਂਟ ਘੱਟ ਅਤੇ ਦਿਖਾਵਾ ਜ਼ਿਆਦਾ ਹੋਣ ਲੱਗ ਪਿਆ ਹੈ।

ਇੱਥੇ ਦੇਖੋ ਵੀਡੀਓ, 1000 ਰਾਕੇਟਾਂ ਦਾ ਜ਼ਬਰਦਸਤ ਧਮਾਕਾ

ਵੀਡੀਓ ਵਿੱਚ ਸਾਫ਼ ਲਿਖਿਆ ਹੈ- ਇਸ ਨੂੰ ਕਿਤੇ ਵੀ ਦੁਬਾਰਾ ਕਰਨ ਦੀ ਕੋਸ਼ਿਸ਼ ਨਾ ਕਰੋ। ਇਹ ਐਕਸਪੈਰੀਮੈਂਟ ਪੇਸ਼ੇਵਰਾਂ ਦੀ ਨਿਗਰਾਨੀ ਹੇਠ ਖੁੱਲ੍ਹੇ ਮੈਦਾਨ ਵਿੱਚ ਕੀਤਾ ਗਿਆ ਹੈ। ਇਸ ਨੂੰ ਘਰ, ਗਲੀ ਜਾਂ ਛੱਤ ‘ਤੇ ਕਰਨ ਦੀ ਕੋਸ਼ਿਸ਼ ਜਾਨਲੇਵਾ ਹੋ ਸਕਦੀ ਹੈ।

ਕੌਣ ਹਨ Mr. Indian ਹੈਕਰ?

ਜੇਕਰ ਤੁਸੀਂ ਸੋਚ ਰਹੇ ਹੋ ਕਿ 1000 ਰਾਕੇਟ ਉਡਾਉਣ ਵਾਲਾ ਇਹ ਸ਼ਖ਼ਸ ਕੌਣ ਹੈ, ਤਾਂ ਜਾਣ ਲਓ ਕਿ ਇਨ੍ਹਾਂ ਦਾ ਅਸਲੀ ਨਾਂ ਦਿਲਰਾਜ ਸਿੰਘ ਰਾਵਤ ਹੈ। ਉਹ ਰਾਜਸਥਾਨ ਦੇ ਅਜਮੇਰ ਦੇ ਰਹਿਣ ਵਾਲੇ ਹਨ। ਦਿਲਰਾਜ ਨੇ 2012 ਵਿੱਚ ਆਪਣੇ ਕਮਰੇ ਤੋਂ YouTube ਚੈਨਲ ਸ਼ੁਰੂ ਕੀਤਾ ਸੀ। ਸ਼ੁਰੂਆਤ ਵਿੱਚ ਉਨ੍ਹਾਂ ਕੋਲ ਨਾ ਤਾਂ ਵਧੀਆ ਕੈਮਰਾ ਸੀ ਅਤੇ ਨਾ ਹੀ ਕੋਈ ਲੈਬ। ਉਹ ਸਿਰਫ਼ ਫ਼ੋਨ ਨਾਲ ਹੀ ਵੀਡੀਓ ਬਣਾਉਂਦੇ ਸਨ। ਕਦੇ ਤਾਲਾ ਖੋਲ੍ਹਣ ਦੇ ਜੁਗਾੜ ਦਿਖਾਉਂਦੇ ਅਤੇ ਕਦੇ ਸਾਇੰਸ ਐਕਸਪੈਰੀਮੈਂਟ ਕਰਦੇ ਸਨ। ਸ਼ੁਰੂ ਵਿੱਚ ਉਨ੍ਹਾਂ ਦੀਆਂ ਵੀਡੀਓਜ਼ ਨੂੰ ਜ਼ਿਆਦਾ ਵਿਊਜ਼ ਨਹੀਂ ਮਿਲਦੇ ਸਨ, ਪਰ ਉਨ੍ਹਾਂ ਨੇ ਹਿੰਮਤ ਨਹੀਂ ਹਾਰੀ। ਹੌਲੀ-ਹੌਲੀ ਉਨ੍ਹਾਂ ਦੇ ਖ਼ਤਰਨਾਕ ਅਤੇ ਵੱਡੇ ਐਕਸਪੈਰੀਮੈਂਟ ਵਾਇਰਲ ਹੋਣ ਲੱਗੇ। ਅੱਜ ਉਨ੍ਹਾਂ ਦੇ ਮੁੱਖ ਚੈਨਲ ‘ਤੇ 50 ਮਿਲੀਅਨ ਤੋਂ ਵੱਧ ਸਬਸਕ੍ਰਾਈਬਰ ਹਨ ਅਤੇ ਉਨ੍ਹਾਂ ਦੀ ਗਿਣਤੀ ਭਾਰਤ ਦੇ ਸਭ ਤੋਂ ਵੱਡੇ ਐਕਸਪੈਰੀਮੈਂਟ ਕਰਨ ਵਾਲੇ YouTubers ਵਿੱਚ ਹੁੰਦੀ ਹੈ। ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ Titanium Army ਕਿਹਾ ਜਾਂਦਾ ਹੈ। ਹਾਲਾਂਕਿ, ਉਨ੍ਹਾਂ ਦੇ ਵੱਡੇ-ਵੱਡੇ ਸਟੰਟ ਨੂੰ ਲੈ ਕੇ ਅਕਸਰ ਇਹ ਬਹਿਸ ਵੀ ਹੁੰਦੀ ਰਹਿੰਦੀ ਹੈ ਕਿ ਇਹ ਸਾਇੰਸ ਹੈ ਜਾਂ ਸਿਰਫ਼ ਦਿਖਾਵਾ।
Loading...
Unable to load recommendations.
Follow Us