Ajab-Gajab: ਵਾਹ, ਕੀ ਦਿਮਾਗ ਲਗਾਇਆ ਹੈ ਬੰਦੇ, ਸੜਕ ‘ਤੇ ਮੁਫਤ ਵਿਚ ਇੰਝ ਧੋਤੀ ਕਾਰ, ਲੋਕ ਬੋਲੇ- ਇਸਨੂੰ ਕਹਿੰਦੇ ਆ Presence Of Mind
Car Wash on Road Video: ਇਸ ਵੀਡੀਓ ਨੂੰ X ਪਲੇਟਫਾਰਮ 'ਤੇ @RVCJ_FB ਨਾਮ ਦੇ ਅਕਾਉਂਟ ਤੋਂ ਸ਼ੇਅਰ ਕੀਤਾ ਗਿਆ ਹੈ। ਵੀਡੀਓ ਪੋਸਟ ਕਰਦੇ ਹੋਏ, ਕੈਪਸ਼ਨ ਲਿਖਿਆ ਹੈ, 'ਭਰਾ ਨੇ ਸਰਵਿਸ ਦੇ ਪੈਸੇ ਬਚਾਏ।' ਖ਼ਬਰ ਲਿਖੇ ਜਾਣ ਤੱਕ ਇਸ ਵੀਡੀਓ ਨੂੰ 27 ਹਜ਼ਾਰ ਤੋਂ ਵੱਧ ਲੋਕ ਦੇਖ ਚੁੱਕੇ ਹਨ।
ਤੁਸੀਂ ਅੰਦਾਜ਼ਾ ਨਹੀਂ ਲਗਾ ਸਕਦੇ ਕਿ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਵੀਡੀਓ ਕਦੋਂ ਵਾਇਰਲ ਹੋਵੇਗੀ। ਹਰ ਰੋਜ਼ ਲੋਕ ਸੋਸ਼ਲ ਮੀਡੀਆ ‘ਤੇ ਕਈ ਵੀਡੀਓ ਅਪਲੋਡ ਕਰਦੇ ਹਨ ਅਤੇ ਜੋ ਵੀਡੀਓ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਣ ‘ਚ ਸਫਲ ਹੁੰਦੀ ਹੈ, ਉਹ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਜਾਂਦੀ ਹੈ। ਜਦੋਂ ਵੀ ਤੁਸੀਂ ਸੋਸ਼ਲ ਮੀਡੀਆ ‘ਤੇ ਜਾਂਦੇ ਹੋ, ਵਾਇਰਲ ਵੀਡੀਓਜ਼ ਤੁਹਾਡੀ ਫੀਡ ‘ਤੇ ਦਿਖਾਈ ਦੇਣਗੀਆਂ। ਇਸ ਵੇਲ੍ਹੇ ਵੀ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਨੂੰ ਦੇਖ ਕੇ ਤੁਸੀਂ ਹੈਰਾਨ ਰਹਿ ਜਾਓਗੇ। ਇੱਕ ਆਦਮੀ ਨੂੰ ਆਪਣੀ ਕਾਰ ਮੁਫਤ ਵਿੱਚ ਧੋਣ ਦਾ ਇੱਕ ਸ਼ਾਨਦਾਰ ਆਇਡੀਆ ਆਇਆ।
ਵਾਇਰਲ ਵੀਡੀਓ ‘ਚ ਕੀ ਆਇਆ ਨਜ਼ਰ?
ਇਸ ਵੇਲ੍ਹੇ ਜੋ ਵੀਡੀਓ ਵਾਇਰਲ ਹੋ ਰਿਹਾ ਹੈ, ਉਸ ‘ਚ ਦੇਖਿਆ ਜਾ ਸਕਦਾ ਹੈ ਕਿ ਇਕ ਵਾਹਨ ਸੜਕ ‘ਤੇ ਪਾਣੀ ਛਿੜਕ ਰਿਹਾ ਹੈ। ਇਹ ਸੜਕ ਤੋਂ ਲੰਘ ਰਹੇ ਇੱਕ ਬੰਦੇ ਨੇ ਦੇਖਿਆ ਜੋ ਆਪਣੀ ਕਾਰ ਵਿੱਚ ਕਿਤੇ ਜਾ ਰਿਹਾ ਸੀ। ਉਹ ਆਪਣਾ ਦਿਮਾਗ ਲਗਾਉਂਦਾ ਹੈ ਅਤੇ ਉਸੇ ਪਾਣੀ ਨਾਲ ਆਪਣੀ ਕਾਰ ਮੁਫ਼ਤ ਵਿਚ ਧੋ ਲੈਂਦਾ ਹੈ। ਵੀਡੀਓ ‘ਚ ਦੇਖਿਆ ਜਾ ਰਿਹਾ ਹੈ ਕਿ ਪਹਿਲਾਂ ਉਹ ਪਾਣੀ ਪਾਉਣ ਵਾਲੀ ਗੱਡੀ ਦੇ ਇਕ ਪਾਸੇ ਜਾਂਦਾ ਹੈ ਅਤੇ ਪਾਣੀ ਨਾਲ ਕੁਝ ਦੂਰ ਤੱਕ ਜਾਂਦਾ ਹੈ। ਇਸ ਤਰ੍ਹਾਂ ਗੱਡੀ ਦਾ ਇੱਕ ਪਾਸਾ ਧੁੱਪ ਜਾਂਦਾ ਹੈ। ਦੂਜੇ ਪਾਸੇ ਨੂੰ ਧੋਣ ਲਈ ਉਹ ਵਾਹਨ ਦੇ ਦੂਜੇ ਪਾਸੇ ਜਾ ਕੇ ਕਾਰ ਧੁਵਾ ਲੈਂਦਾ ਹੈ।
ਇੱਥੇ ਵਾਇਰਲ ਵੀਡੀਓ ਦੇਖੋ
Bro saving the service cost 😂👌pic.twitter.com/7HyM8TuYrf
— RVCJ Media (@RVCJ_FB) October 25, 2024
ਇਹ ਵੀ ਪੜ੍ਹੋ
ਵੀਡੀਓ ਦੇਖਣ ਤੋਂ ਬਾਅਦ ਇੱਕ ਯੂਜ਼ਰ ਨੇ ਕਮੈਂਟ ਕੀਤਾ ਅਤੇ ਲਿਖਿਆ- ਇਸ ਨੂੰ ਕਹਿੰਦੇ ਹਨ ਆਫਤ ਨੂੰ ਮੌਕੇ ਵਿੱਚ ਬਦਲਣਾ। ਇੱਕ ਹੋਰ ਯੂਜ਼ਰ ਨੇ ਲਿਖਿਆ- ਭਾਰਤ ਵਿੱਚ ਕੁਝ ਵੀ ਹੋ ਸਕਦਾ ਹੈ। ਤੀਜੇ ਯੂਜ਼ਰ ਨੇ ਲਿਖਿਆ- ਕਾਰ ਵਾਸ਼ ਫ੍ਰੀ। ਇਕ ਹੋਰ ਯੂਜ਼ਰ ਨੇ ਲਿਖਿਆ- ਨਾਈਸ ਮੂਵ, ਇੱਥੇ ਵਿਖਿਆ ਪ੍ਰੈਜ਼ੇਂਸ ਆਫ ਮਾਈਂਡ।