Viral Video: ਸ਼ੈੱਫ ਨੇ ਲਾਲ ਕੀੜੀਆਂ ਨਾਲ ਬਣਾਏ ਗੋਲਗੱਪੇ, ਲੋਕ ਬੋਲੇ- ਸਾਡੀਆਂ ਭਾਵਨਾਵਾਂ ਦਾ ਖਿਆਲ ਕਰੋ
Viral Video: ਪਾਣੀਪੁਰੀ ਇੱਕ ਅਜਿਹੀ ਡਿਸ਼ ਹੈ, ਜਿਸਦਾ ਨਾਮ ਸੁਣਦਿਆਂ ਹੀ ਲੋਕਾਂ ਦੇ ਮਨ ਵਿੱਚ ਲਾਲਚ ਪੈਦਾ ਹੋ ਜਾਂਦਾ ਹੈ। ਹੁਣ ਜ਼ਰਾ ਸੋਚੋ, ਜੇਕਰ ਕੋਈ ਇਸ ਨੂੰ ਲਾਲ ਕੀੜੀਆਂ ਨਾਲ ਤਿਆਰ ਕਰੇ, ਤਾਂ ਤੁਹਾਨੂੰ ਕਿਹੋ ਜਿਹਾ ਲੱਗੇਗਾ? ਭਾਵੇਂ ਇਹ ਗੱਲ ਤੁਹਾਨੂੰ ਥੋੜੀ ਅਜੀਬ ਲੱਗ ਸਕਦੀ ਹੈ, ਪਰ ਇਹ ਪੂਰੀ ਤਰ੍ਹਾਂ ਸੱਚ ਹੈ।

ਜੇਕਰ ਤੁਸੀਂ ਇੰਟਰਨੈੱਟ ਦੀ ਦੁਨੀਆ ‘ਚ ਸਰਗਰਮ ਹੋ ਤਾਂ ਤੁਸੀਂ ਇਸ ਗੱਲ ਤੋਂ ਚੰਗੀ ਤਰ੍ਹਾਂ ਜਾਣੂ ਹੋਵੇਗੇ ਕਿ ਇੱਥੇ ਹਰ ਰੋਜ਼ ਤਰ੍ਹਾਂ-ਤਰ੍ਹਾਂ ਦੀਆਂ ਵੀਡੀਓਜ਼ ਦੇਖਣ ਨੂੰ ਮਿਲਦੀਆਂ ਹਨ। ਹਾਲਾਂਕਿ, ਅੱਜ ਕੱਲ੍ਹ ਸਟ੍ਰੀਟ ਵੈਂਡਰ ਵੱਖ-ਵੱਖ ਕਿਸਮਾਂ ਦੀਆਂ ਡਿਸ਼ੇਸ ਦੀ ਕਾਢ ਕੱਢਦੇ ਹਨ ਤਾਂ ਜੋ ਉਹ ਆਪਣੇ ਗਾਹਕਾਂ ਨੂੰ ਆਕਰਸ਼ਿਤ ਕਰ ਸਕਣ। ਹਾਲਾਂਕਿ, ਕਈ ਵਾਰ ਅਜਿਹਾ ਹੁੰਦਾ ਹੈ ਕਿ ਇਹ ਲੋਕ ਅਜਿਹੀਆਂ ਡਿਸ਼ੇਸ ਤਿਆਰ ਕਰਦੇ ਹਨ, ਜਿਸ ਨੂੰ ਖਾਣਾ ਤਾਂ ਦੂਰ, ਦੇਖ ਕੇ ਹੀ ਘਿਣ ਆਉਣ ਲੱਗਦੀ ਹੈ। ਅਜਿਹਾ ਹੀ ਇੱਕ ਵੀਡੀਓ ਇਨ੍ਹੀ ਦਿਨੀਂ ਚਰਚਾ ਵਿੱਚ ਹੈ। ਇਸ ਨੂੰ ਦੇਖ ਕੇ ਪਾਣੀਪੁਰੀ ਦੇ ਪ੍ਰੇਮੀਆਂ ਦਾ ਗੁੱਸਾ ਸਤਵੇਂ ਅਸਮਾਨ ਤੇ ਪਹੁੰਚਿਆਂ ਹੋਇਆ ਹੈ।
ਗੋਲਗੱਪੇ ਜਾਂ ਪਾਣੀਪੂਰੀ ਦਾ ਨਾਂ ਸੁਣਦੇ ਹੀ ਲੋਕਾਂ ਦੇ ਮੂੰਹ ‘ਚ ਪਾਣੀ ਆ ਜਾਂਦਾ ਹੈ। ਇਹੀ ਕਾਰਨ ਹੈ ਕਿ ਇਸ ਨਾਲ ਜ਼ਿਆਦਾਤਰ ਐਕਸਪੈਰੀਮੈਂਟਸ ਕੀਤੇ ਜਾਂਦੇ ਹਨ। ਅਜਿਹਾ ਹੀ ਇੱਕ ਵੀਡੀਓ ਇਨ੍ਹੀਂ ਦਿਨੀਂ ਲੋਕਾਂ ਵਿੱਚ ਚਰਚਾ ਵਿੱਚ ਹੈ। ਜਿੱਥੇ ਗੋਲਗੱਪੇ ਨਾਲ ਅਜਿਹਾ ਐਕਸਪੈਰੀਮੈਂਟਸ ਕੀਤਾ ਗਿਆ ਹੈ, ਜਿਸ ਨੂੰ ਦੇਖ ਕੇ ਤੁਸੀਂ ਦੰਗ ਰਹਿ ਜਾਓਗੇ। ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਕਿ ਸ਼ੈੱਫ ਟਮਾਟਰ ਦੀ ਪਾਣੀਪੁਰੀ ਬਣਾਉਂਦਾ ਹੈ। ਇਸ ਦੇ ਨਾਲ ਉਹ ਫਰਮੈਂਟੇਡ ਬੀਨਜ਼ ਅਤੇ ਨਾਰੀਅਲ ਦਾ ਦੁੱਧ ਵੀ ਪਾਉਂਦਾ ਹੈ।
ਇੱਥੇ ਵੀਡੀਓ ਦੇਖੋ
View this post on Instagram
ਫਿਰ ਇਸ ‘ਤੇ ਛੱਤੀਸਗੜ੍ਹ ਦੀ ਮਸਾਲੇਦਾਰ ਚਟਨੀ ਪਾਉਂਦਾ ਹੈ ਅਤੇ ਡਿਸ਼ ਤਿਆਰ ਕਰ ਦਿੰਦਾ ਹੈ। ਦੁਨੀਆਂ ਇਨ੍ਹਾਂ ਕੀੜੀਆਂ ਨੂੰ ਫਾਇਰ ਐਂਟਸ ਵਜੋਂ ਜਾਣਦੀ ਹੈ। ਜੋ ਕਿ ਭਾਰਤ ਦੇ ਛੱਤੀਸਗੜ੍ਹ ਜ਼ਿਲ੍ਹੇ ਵਿੱਚ ਪਾਈਆਂ ਜਾਂਦੀਆਂ ਹਨ। ਰਿਪੋਰਟ ਮੁਤਾਬਕ ਮੁੰਬਈ ਦੇ ਮਸਕ ਰੈਸਟੋਰੈਂਟ ਦੇ ਸ਼ੈੱਫ ਵਰੁਣ ਤੋਤਲਾਨੀ ਨੇ ਗੋਲਗੱਪੇ ਦੀ ਇਹ ਨਵੀਂ ਰੈਸਿਪੀ ਤਿਆਰ ਕੀਤੀ ਹੈ ਅਤੇ ਇਸ ਨੂੰ ਇੰਸਟਾ ‘ਤੇ ਸ਼ੇਅਰ ਕਰਦੇ ਹੋਏ ਲਿਖਿਆ ਹੈ ਕਿ ਇਹ ਥਾਈ ਕਰੀ ਅਤੇ ਪਾਣੀ ਪੁਰੀ ਦਾ ਸੁਮੇਲ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਸਾਲ 2024 ਵਿੱਚ ਇਨ੍ਹਾਂ ਕੀੜੀਆਂ ਨੂੰ ਜੀਆਈ ਟੈਗ ਮਿਲਿਆ ਹੈ। ਕਥਿਤ ਤੌਰ ‘ਤੇ ਇਨ੍ਹਾਂ ਨੂੰ ਖਾਣ ਵਿੱਚ ਜ਼ਿੰਕ, ਪ੍ਰੋਟੀਨ, ਆਇਰਨ, ਕੈਲਸ਼ੀਅਮ ਅਤੇ ਵਿਟਾਮਿਨ ਬੀ-12 ਮਿਲਦਾ ਹੈ।
ਇਹ ਵੀ ਪੜ੍ਹੋ
ਇਹ ਦਾਅਵਾ ਕੀਤਾ ਜਾਂਦਾ ਹੈ ਕਿ ਇਹ ਕੀੜੀਆਂ ਸਿਹਤਮੰਦ ਦਿਮਾਗ ਦੇ ਵਿਕਾਸ ਵਿੱਚ ਮਦਦ ਕਰਦੀਆਂ ਹਨ। ਹਾਲਾਂਕਿ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਲੋਕ ਇਸ ‘ਤੇ ਕਾਫੀ ਕਮੈਂਟ ਕਰ ਰਹੇ ਹਨ। ਇਕ ਯੂਜ਼ਰ ਨੇ ਲਿਖਿਆ, ‘ਪਾਣੀ ਪੁਰੀ ਸਾਡੀ ਭਾਵਨਾ ਹੈ, ਕਿਰਪਾ ਕਰਕੇ ਇਸ ਨਾਲ ਖਿਲਵਾੜ ਨਾ ਕਰੋ। ‘ ਜਦਕਿ ਦੂਜੇ ਨੇ ਲਿਖਿਆ, ‘ਲੋਕਾਂ ਦੇ ਦਿਮਾਗ ‘ਚ ਅਜਿਹੀਆਂ ਰੈਸਿਪੀਜ਼ ਬਣਾਉਣ ਦਾ ਆਇ਼ਡੀਆ ਆ ਕਿਵੇ ਸਕਦਾ ਹੈ?