Shocking News: ਕਦੇ ਕੀਤਾ ਸੀ ਭੂਤ ਨਾਲ ਵਿਆਹ, ਫੇਰ ਦੇ ਦਿੱਤਾ ਤਲਾਕ, ਹੁਣ ਕਹਿੰਦੀ ਹੈ – ਭੇਸ਼ ਬਦਲਕੇ ਪਿੱਛਾ ਕਰ ਰਿਹਾ ਮੇਰਾ!
ਭੂਤ ਨੂੰ ਤਲਾਕ ਦੇਣ ਦਾ ਦਾਅਵਾ ਕਰਨ ਵਾਲੀ ਔਰਤ ਨੇ ਹੁਣ ਇੱਕ ਹੋਰ ਹੈਰਾਨ ਕਰਨ ਵਾਲਾ ਦਾਅਵਾ ਕੀਤਾ ਹੈ। ਉਸ ਦਾ ਕਹਿਣਾ ਹੈ ਕਿ ਉਸ ਦਾ ਭੂਤ ਪਤੀ ਉਸ ਦਾ ਪਿੱਛਾ ਨਹੀਂ ਛੱਡ ਰਿਹਾ, ਉਹ ਜਿੱਥੇ ਵੀ ਜਾਂਦੀ ਹੈ, ਉੱਥੇ ਆ ਕੇ ਉਸ ਨੂੰ ਤੰਗ-ਪ੍ਰੇਸ਼ਾਨ ਕਰਦਾ ਹੈ।

ਭੂਤ ਹੁੰਦੇ ਹਨ ਜਾਂ ਨਹੀਂ? ਇਹ ਇੱਕ ਅਜਿਹਾ ਸਵਾਲ ਹੈ ਜਿਸ ਉੱਤੇ ਲੋਕ ਦੋ ਧੜਿਆਂ ਵਿੱਚ ਵੰਡੇ ਹੋਏ ਹਨ। ਇਕ ਹਿੱਸਾ ਉਹ ਹੈ ਜਿਸ ਵਿਚ ਲੋਕ ਭੂਤਾਂ ਦੀ ਹੋਂਦ ਨੂੰ ਮੰਨਦੇ ਹਨ ਅਤੇ ਕੁਝ ਲੋਕ ਆਤਮਾਵਾਂ ਨੂੰ ਮਹਿਸੂਸ ਕਰਨ ਅਤੇ ਦੇਖਣ ਦਾ ਦਾਅਵਾ ਵੀ ਕਰਦੇ ਹਨ, ਜਦਕਿ ਦੂਜਾ ਹਿੱਸਾ ਉਹ ਹੈ, ਜਿਸ ਵਿਚ ਲੋਕ ਭੂਤ-ਪ੍ਰੇਤਾਂ ਵਰਗੀਆਂ ਚੀਜ਼ਾਂ ‘ਤੇ ਵਿਸ਼ਵਾਸ ਨਹੀਂ ਕਰਦੇ, ਉਨ੍ਹਾਂ ਨੂੰ ਸਿਰਫ ਅਫਵਾਹਾਂ ਮੰਨਦੇ ਹਨ, ਪਰ ਕਈ ਵਾਰ ਭੂਤ-ਪ੍ਰੇਤਾਂ ਨਾਲ ਸਬੰਧਤ ਅਜਿਹੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਹਨ ਜੋ ਲੋਕਾਂ ਨੂੰ ਹੈਰਾਨ ਕਰ ਦਿੰਦੀਆਂ ਹਨ।
ਅਜਿਹੀ ਹੀ ਇਕ ਘਟਨਾ ਕੁਝ ਸਾਲ ਪਹਿਲਾਂ ਵਾਇਰਲ ਹੋਈ ਸੀ, ਜਿਸ ਵਿਚ ਇਕ ਔਰਤ ਨੇ ਦਾਅਵਾ ਕੀਤਾ ਸੀ ਕਿ ਉਸ ਨੇ ਭੂਤ ਨਾਲ ਵਿਆਹ ਕੀਤਾ ਹੈ। ਹਾਲਾਂਕਿ, ਬਾਅਦ ਵਿੱਚ ਉਸਨੇ ਇਹ ਵੀ ਦਾਅਵਾ ਕੀਤਾ ਸੀ ਕਿ ਉਸਦਾ ਤਲਾਕ ਹੋ ਗਿਆ ਹੈ ਅਤੇ ਹੁਣ ਉਹ ਇੱਕ ਹੋਰ ਅਜੀਬ ਦਾਅਵਾ ਕਰ ਰਹੀ ਹੈ, ਜਿਸ ਕਾਰਨ ਉਹ ਇੱਕ ਵਾਰ ਫਿਰ ਸੁਰਖੀਆਂ ਵਿੱਚ ਆ ਗਈ ਹੈ।
ਦਰਅਸਲ, ਔਰਤ ਨੇ ਦਾਅਵਾ ਕੀਤਾ ਹੈ ਕਿ ਜਿਸ ਭੂਤ ਨਾਲ ਉਸਨੇ ਵਿਆਹ ਕੀਤਾ ਸੀ ਅਤੇ ਬਾਅਦ ਵਿੱਚ ਤਲਾਕ ਲੈ ਲਿਆ ਸੀ, ਉਹ ਹੁਣ ਉਸਨੂੰ ਛੱਡਣ ਲਈ ਤਿਆਰ ਨਹੀਂ ਹੈ। ਭੂਤ ਉਸ ਦੇ ਮਗਰ ਪੈ ਗਿਆ ਹੈ। ਇੱਥੋਂ ਤੱਕ ਕਿ ਉਹ ਭੇਸ ਬਦਲ- ਬਦਲ ਕੇ ਉਸਦਾ ਪਿੱਛਾ ਕਰ ਰਿਹਾ ਹੈ। ਡੇਲੀ ਸਟਾਰ ਦੀ ਰਿਪੋਰਟ ਮੁਤਾਬਕ ਔਰਤ ਦਾ ਦਾਅਵਾ ਹੈ ਕਿ ਹੁਣ ਉਸ ਲਈ ਬੁਆਏਫ੍ਰੈਂਡ ਲੱਭਣਾ ਬਹੁਤ ਮੁਸ਼ਕਲ ਹੋ ਗਿਆ ਹੈ ਕਿਉਂਕਿ ਜਿਵੇਂ ਹੀ ਉਹ ਕਿਸੇ ਪੁਰਸ਼ ਦੇ ਸੰਪਰਕ ‘ਚ ਆਉਣ ਦੀ ਕੋਸ਼ਿਸ਼ ਕਰਦੀ ਹੈ ਤਾਂ ਭੂਤ ਯਾਨੀ ਉਸ ਦਾ ਸਾਬਕਾ ਪਤੀ ਉਸ ਨੂੰਡਰਾਉਣ ਦੀ ਕੋਸ਼ਿਸ਼ ਕਰਨ ਲੱਗਦਾ ਹੈ।
‘ਭੂਤ ਪਤੀ ਨੇ ਮੈਨੂੰ ਟ੍ਰਿਪ ‘ਤੇ ਕੀਤਾ ਪਰੇਸ਼ਾਨ’
ਬ੍ਰੋਕਾਰਡ ਨਾਂ ਦੀ ਔਰਤ ਨੇ ਆਪਣੀ ਪੈਰਿਸ ਯਾਤਰਾ ਦੀ ਹੈਰਾਨ ਕਰਨ ਵਾਲੀ ਕਹਾਣੀ ਵੀ ਸਾਂਝੀ ਕਰਦਿਆਂ ਦੱਸਿਆ ਹੈ ਕਿ ਕਿਵੇਂ ਉਸ ਦਾ ਸਾਬਕਾ ਪਤੀ ਨੇ ਪੂਰੀ ਯਾਤਰਾ ਦੌਰਾਨ ਉਸ ਨੂੰ ਪਰੇਸ਼ਾਨ ਕੀਤਾ ਸੀ। ਖਬਰਾਂ ਮੁਤਾਬਕ ਬ੍ਰੋਕਾਰਡ ਦਾ ਕਹਿਣਾ ਹੈ ਕਿ ਉਹ ਭੇਸ ਬਦਲ ਕੇ ਉਸ ਕੋਲ ਆਉਂਦਾ ਸੀ, ਇਸ ਲਈ ਉਹ ਉਸ ਨੂੰ ਪਛਾਣ ਵੀ ਨਹੀਂ ਸਕਦੀ ਸੀ। ਹਾਲਾਂਕਿ, ਬਾਅਦ ਵਿੱਚ ਉਸਨੇ ਖੁਦ ਦੱਸਿਆ ਕਿ ਉਹ ਉਸਦੇ ਸਾਬਕਾ ਪਤੀ ਯਾਨੀ ਐਡਵਰਡੋ ਦਾ ਭੂਤ ਸੀ।
ਇੱਕ ਸਿਪਾਹੀ ਦੇ ਭੂਤ ਨਾਲ ਹੋ ਗਿਆ ਸੀ ਪਿਆਰ
ਇਹ ਸਾਲ 2021 ਦੀ ਗੱਲ ਹੈ। ਬ੍ਰੋਕਾਰਡ ਨੇ ਦਾਅਵਾ ਕੀਤਾ ਕਿ ਉਸਨੂੰ ਐਡਵਰਡੋ ਨਾਮਕ ਭੂਤ ਨਾਲ ਪਿਆਰ ਹੋ ਗਿਆ ਸੀ ਅਤੇ ਉਹ ਉਸ ਨਾਲ ਵਿਆਹ ਕਰਨ ਜਾ ਰਹੀ ਸੀ। ਹਾਲਾਂਕਿ ਬਾਅਦ ‘ਚ ਉਸ ਨੇ ਇਹ ਕਹਿ ਕੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਕਿ ਉਸ ਨੇ ਆਪਣੇ ਸਾਬਕਾ ਪਤੀ ਨੂੰ ਇਸ ਲਈ ਤਲਾਕ ਦੇ ਦਿੱਤਾ ਹੈ ਕਿਉਂਕਿ ਉਹ ਗੈਰ-ਜ਼ਿੰਮੇਵਾਰ ਹੈ, ਨਾ ਤਾਂ ਉਹ ਇਕ ਜਗ੍ਹਾ ਰਹਿੰਦਾ ਹੈ ਅਤੇ ਨਾ ਹੀ ਵਿਆਹ ਤੋਂ ਬਾਅਦ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਮਝਦਾ ਹੈ।