Shocking News: ਇੱਕੋ ਨਾਲ ਤਿੰਨ ਪੁੜੀਆਂ ਖਾਣ ਨਾਲ ਬੱਚੇ ਦੀ ਮੌਤ, ਦਮ ਘੁਟਣ ਨਾਲ ਗਈ ਜਾਨ
Boy Dies After Overeating Pooris : ਤੇਲੰਗਾਨਾ ਦੇ ਇੱਕ ਸਕੂਲ ਚੋਂ ਬੜੀ ਹੀ ਖੌਫਨਾਕ ਘਟਨਾ ਸਾਹਮਣੇ ਆਈ ਹੈ, ਜਿਸ ਨੇ ਮਾਪਿਆਂ ਦੇ ਦਿਲਾਂ ਵਿੱਚ ਦਹਿਸ਼ਤ ਪੈਦਾ ਕਰ ਦਿੱਤੀ ਹੈ। ਇਸ ਘਟਨਾ ਤੋਂ ਬਾਅਦ ਹੁਣ ਉਨ੍ਹਾਂ ਨੂੰ ਆਪਣੇ ਛੋਟੇ ਬੱਚਿਆਂ ਦੇ ਖਾਣਾ ਖਾਣ ਨੂੰ ਲੈ ਕੇ ਚਿੰਤਾ ਵੱਧ ਗਈ ਹੈ। ਇਸ ਮਾਮਲੇ ਵਿੱਚ ਸਕੂਲ ਪ੍ਰਸ਼ਾਸਨ ਤੇ ਵੀ ਵੱਡੇ ਸਵਾਲ ਖੜੇ ਹੋ ਰਹੇ ਹਨ।
ਹੈਦਰਾਬਾਦ ਦੇ ਇੱਕ ਸਕੂਲ ਵਿੱਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਵਾਪਰੀ ਹੈ, ਜਿੱਥੇ ਇੱਕ ਬੱਚੇ ਨੇ ਆਪਣੇ ਮੂੰਹ ਵਿੱਚ ਇਕੋ ਨਾਲ ਤਿੰਨ ਤੋਂ ਵੱਧ ਪੂੜੀਆਂ ਪਾ ਲਈਆਂ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਦਰਅਸਲ ਇੱਕ ਵਿਦਿਆਰਥੀ ਨੇ ਸਕੂਲ ਵਿੱਚ ਅੱਧੀ ਛੁੱਟੀ ਵੇਲ੍ਹੇ ਲੰਚ ਕਰਦੇ ਸਮੇਂ ਇੱਕੋ ਸਮੇਂ ਤਿੰਨ ਤੋਂ ਵੱਧ ਪੁਰੀਆਂ ਨਿਗਲ ਲਈਆਂ। ਜਿਸ ਨਾਲ ਉਸਦਾ ਸਾਹ ਰੁੱਕ ਗਿਆ ਅਤੇ ਉਸ ਦੀ ਮੌਤ ਹੋ ਗਈ।
ਹੈਦਰਾਬਾਦ ਦੇ ਇੱਕ ਸਕੂਲ ਵਿੱਚ ਦੁਪਹਿਰ ਦੇ ਖਾਣੇ ਦੇ ਦੌਰਾਨ, 6ਵੀਂ ਜਮਾਤ ਦਾ ਇੱਕ ਵਿਦਿਆਰਥੀ ਇੱਕੋ ਵਾਰ ਵਿੱਚ ਸਾਰੀਆਂ ਪੂੜੀਆਂ ਖਾ ਗਿਆ। ਪਰ ਉਸਨੇ ਇੱਕ ਵਾਰ ਵਿੱਚ ਇੰਨੀਆਂ ਪੂੜੀਆਂ ਕਿਉਂ ਖਾਧੀਆਂ, ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ। ਬੱਚੇ ਦੇ ਪਿਤਾ ਨੂੰ ਉਦੋਂ ਪਤਾ ਲੱਗਿਆ ਜਦੋਂ ਸਕੂਲ ਤੋਂ ਫੋਨ ਆਇਆ ਕਿ ਉਨ੍ਹਾਂ ਦੇ ਬੱਚੇ ਨੂੰ ਸਾਹ ਲੈਣ ਵਿੱਚ ਦਿੱਕਤ ਪੇਸ਼ ਆ ਰਹੀ ਹੈ। ਫੋਨ ਸੁਣਦਿਆਂ ਹੀ ਬੱਚੇ ਦੇ ਪਿਤਾ ਸਕੂਲ ਪਹੁੰਚੇ। ਇਸ ਦੌਰਾਨ ਬੱਚੇ ਨੂੰ ਨਿੱਜੀ ਹਸਪਤਾਲ ਵਿੱਚ ਇਲਾਜ ਲਈ ਲੈ ਜਾਇਆ ਗਿਆ। ਜਿੱਥੇ ਅਣਥੱਕ ਕੋਸ਼ਿਸ਼ ਕਰਨ ਦੇ ਬਾਅਦ ਵੀ ਡਾਕਟਰ ਉਸਨੂੰ ਬਚਾ ਨਹੀਂ ਸਕੇ ਅਤੇ ਆਖਿਰ ਚ ਬੱਚ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਬੱਚੇ ਦੇ ਪਿਤਾ ਨੇ ਚੁੱਕੇ ਸਕੂਲ ‘ਤੇ ਸਵਾਲ
ਇਸ ਘਟਨਾ ਸਬੰਧੀ ਮ੍ਰਿਤਕ ਵਿਦਿਆਰਥੀ ਦੇ ਪਿਤਾ ਦਾ ਬਿਆਨ ਵੀ ਸਾਹਮਣੇ ਆਇਆ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਵਿਦਿਆਰਥੀ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਨੂੰ ਸਕੂਲ ਤੋਂ ਫੋਨ ਆਇਆ ਕਿ ਉਨ੍ਹਾਂ ਦੇ ਬੇਟੇ ਦੀ ਪੁਰੀ ਖਾਂਦੇ ਸਮੇਂ ਦਮ ਘੁਟਣ ਨਾਲ ਮੌਤ ਹੋ ਗਈ ਹੈ। ਉਨ੍ਹਾਂ ਨੇ ਸਕੂਲ ਦੇ ਸਮੇਂ ਬੱਚਿਆਂ ਦੀ ਸੁਰੱਖਿਆਂ ਨੂੰ ਲੈ ਕੇ ਕਈ ਸਵਾਲ ਚੁੱਕੇ ਹਨ। ਨਾਲ ਹੀ ਉਨ੍ਹਾਂ ਕਿਹਾ ਹੈ ਕਿ ਬੱਚਾ ਜਦੋਂ ਇੱਕੋਂ ਨਾਲ ਇੰਨੀਆਂ ਸਾਰੀਆਂ ਪੂੜੀਆਂ ਖਾ ਰਿਹਾ ਸੀ ਤਾਂ ਉਥੋਂ ਦੇ ਅਧਿਆਪਕਾਂ ਜਾਂ ਕੇਅਰਟੇਕਰ ਨੇ ਧਿਆਨ ਕਿਉਂ ਨਹੀਂ ਦਿੱਤਾ।
ਉੱਧਰ ਜਾਂਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਮ੍ਰਿਤਕ ਬੱਚੇ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ, ਜਿਸਤੋਂ ਬਾਅਦ ਹੀ ਸਾਰਾ ਮਾਮਲਾ ਸਾਫ ਹੋ ਸਕੇਗਾ। ਹਸਪਤਾਲ ਦਾ ਸਟਾਫ ਪੁਲਿਸ ਦੀ ਪੁੱਛਗਿੱਛ ਵਿੱਚ ਪੂਰਾ ਸਹਿਯੋਗ ਕਰ ਰਿਹਾ ਹੈ। ਪਰ ਇਸ ਦਿਲ ਦਹਿਲਾ ਦੇਣ ਵਾਲੀ ਘਟਨਾ ਨੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਕਈ ਮਾਪਿਆਂ ਨੂੰ ਹੁਣ ਸਕੂਲ ਟਾਈਮ ਦੌਰਾਨ ਲੰਚ ਕਰਦੇ ਸਮੇਂ ਆਪਣੇ ਬੱਚਿਆ ਦੀ ਸਿਹਤ ਅਤੇ ਸੁਰੱਖਿਆਂ ਨੂੰ ਲੈ ਕੇ ਚਿੰਤਾ ਸਤਾਉਣ ਲੱਗ ਪਈ ਹੈ।