Viral News: ਕਮਾਲ ਦਾ ਹੁਨਰ! ਸਿੱਖ ਲੜਕੇ ਨੇ ਮੂੰਹ ਨਾਲ ਵਜਾਇਆ ਅਜਿਹਾ ਸੰਗੀਤ , ਲੋਕ ਬੋਲੇ – ਸੁਣ ਕੇ ਮਜ਼ਾ ਆ ਗਿਆ, ਵੇਖੋ ਵੀਡੀਓ
Viral Video: ਸ਼ਾਨਦਾਰ ਪ੍ਰਤਿਭਾ ਘੱਟ ਹੀ ਦੇਖਣ ਨੂੰ ਮਿਲਦੀ ਹੈ। ਹੁਣ ਇਸ ਪੰਜਾਬੀ ਸ਼ਖਸ ਨੂੰ ਹੀ ਦੇਖ ਲਓ ਕਿ ਕਿਵੇਂ ਇਹ ਆਪਣੇ ਮੂੰਹ ਨਾਲ ਹੀ ਕਈ ਤਰ੍ਹਾਂ ਦੇ ਮਿਊਜ਼ਿਕ ਵਜਾ ਦਿੰਦਾ ਹੈ ਕਿ ਤੁਸੀਂ ਦੇਖ-ਸੁਣ ਕੇ ਹੈਰਾਨ ਰਹਿ ਜਾਓਗੇ।

ਕੁਝ ਲੋਕਾਂ ਦੇ ਅੰਦਰ ਟੈਲੇਂਟ ਕੁੱਟ-ਕੁੱਟ ਕੇ ਭਰਿਆ ਹੁੰਦਾ ਹੈ। ਉਹ ਆਪਣਾ ਹੁਨਰ ਇਸ ਤਰ੍ਹਾਂ ਦਿਖਾਉਂਦੇ ਹਨ ਕਿ ਲੋਕ ਮੰਤਰਮੁਗਧ ਹੋ ਜਾਂਦੇ ਹਨ। ਤੁਸੀਂ ਦੇਖਿਆ ਹੋਵੇਗਾ ਕਿ ਕੁਝ ਲੋਕ ਸ਼ਾਨਦਾਰ ਆਵਾਜ਼ ਦੇ ਮਾਲਕ ਹੁੰਦੇ ਹਨ ਤਾਂ ਕੁਝ ਲੋਕਾਂ ‘ਚ ਡਾਂਸ ਦਾ ਅਜਿਹਾ ਹੁਨਰ ਹੁੰਦਾ ਹੈ ਕਿ ਦੇਖ ਕੇ ਲੋਕ ਦੰਦਾਂ ਹੇਠ ਉਂਗਲਾਂ ਦਬਾਉਣ ਲਈ ਮਜਬੂਰ ਹੋ ਜਾਂਦੇ ਹਨ। ਇਸ ਦੇ ਨਾਲ ਹੀ ਕੁਝ ਲੋਕਾਂ ‘ਚ ਨਕਲ ਕਰਨ ਦਾ ਹੁਨਰ ਹੁੰਦਾ ਹੈ, ਯਾਨੀ ਕਿ ਉਹ ਕਿਸੇ ਦੀ ਵੀ ਆਵਾਜ਼ ਕੱਢ ਕੇ ਲੋਕਾਂ ਨੂੰ ਹੈਰਾਨ ਕਰ ਦਿੰਦੇ ਹਨ, ਉਥੇ ਹੀ ਕੁਝ ਲੋਕ ਅਜਿਹੇ ਵੀ ਹੁੰਦੇ ਹਨ, ਜਿਨ੍ਹਾਂ ਕੋਲ ਮੂੰਹ ਨਾਲ ਸੰਗੀਤ ਵਜਾਉਣ ਦਾ ਵੀ ਹੁਨਰ ਹੁੰਦਾ ਹੈ।
ਅੱਜਕਲ ਅਜਿਹੇ ਹੀ ਇੱਕ ਵਿਅਕਤੀ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ‘ਚ ਉਹ ਅਜਿਹਾ ਕਮਾਲ ਦਾ ਹੁਨਰ ਦਿਖਾਉਂਦੇ ਨਜ਼ਰ ਆ ਰਹੇ ਹਨ ਕਿ ਦੇਖ ਕੇ ਮਜ਼ਾ ਹੀ ਆ ਜਾਵੇਗਾ।
ਮੂੰਹ ਨਾਲ ਕਈ ਤਰ੍ਹਾਂ ਦੇ ਸਾਜ਼ ਵਜਾਉਂਦਾ ਹੈ ਨੌਜਵਾਨ
ਦਰਅਸਲ, ਇਹ ਵਿਅਕਤੀ ਆਪਣੇ ਮੂੰਹ ਨਾਲ ਕਈ ਤਰ੍ਹਾਂ ਦੇ ਸਾਜ਼ ਵਜਾਉਂਦਾ ਹੈ ਅਤੇ ਇੰਨੀ ਖੂਬਸੂਰਤੀ ਨਾਲ ਵਜਾਉਂਦਾ ਹੈ ਕਿ ਲੱਗਦਾ ਹੀ ਨਹੀਂ ਕਿ ਉਹ ਕੋਈ ਮਿਊਜ਼ਿਕ ਇੰਸਟ੍ਰੂਮੈਂਟ ਨਾਲ ਨਹੀਂ ਵਜਾ ਰਿਹਾ। ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਕਿ ਇਹ ਵਿਅਕਤੀ ਟਰੇਨ ‘ਚ ਖੜ੍ਹਾ ਹੈ ਅਤੇ ਲੋਕਾਂ ਦੀ ਮੰਗ ‘ਤੇ ਪਹਿਲਾਂ ਆਪਣੇ ਮੂੰਹ ਨਾਲ ਪੰਜਾਬੀ ਅੰਦਾਜ਼ ‘ਚ ਸੰਗੀਤ ਵਜਾਉਂਦਾ ਹੈ ਅਤੇ ਫਿਰ ਆਪਣੇ ਮੂੰਹ ‘ਚੋਂ ਸ਼ਹਿਨਾਈ ਦੀ ਸ਼ਾਨਦਾਰ ਆਵਾਜ਼ ਵੀ ਕੱਢਦਾ ਹੈ। ਇਸ ਤੋਂ ਬਾਅਦ ਉਹ ਘੋੜੇ ਦੇ ਨੇੜਨ ਦੀ ਆਵਾਜ਼ ਵੀ ਕੱਢਦਾ ਨਜ਼ਰ ਆ ਰਿਹਾ ਹੈ। ਇਸ ਦੇ ਨਾਲ ਹੀ ਉਹ ਇਹ ਵੀ ਦੱਸਦਾ ਹੈ ਕਿ ਉਹ ਹੋਰ ਵੀ ਕਈ ਤਰ੍ਹਾਂ ਦੀਆਂ ਆਵਾਜ਼ਾਂ ਕੱਢ ਸਕਦਾ ਹੈ।ਅਜਿਹੀ ਅਦਭੁਤ ਪ੍ਰਤਿਭਾ ਵਾਲੇ ਲੋਕ ਘੱਟ ਹੀ ਦੇਖਣ ਨੂੰ ਮਿਲਦੇ ਹਨ। ਇਸ ਵੀਡੀਓ ਨੂੰ ਦੇਖ ਕੇ ਤੁਹਾਨੂੰ ਯਕੀਨਨ ਆਨੰਦ ਮਿਲੇਗਾ। ਇਸ ਸ਼ਾਨਦਾਰ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ‘ਤੇ indiansingers_insta ਨਾਮ ਦੀ ਇੱਕ ਆਈਡੀ ਤੋਂ ਸ਼ੇਅਰ ਕੀਤਾ ਗਿਆ ਹੈ, ਜਿਸ ਨੂੰ ਹੁਣ ਤੱਕ 1.6 ਮਿਲੀਅਨ ਵਾਰ ਦੇਖਿਆ ਜਾ ਚੁੱਕਾ ਹੈ, ਜਦਕਿ 2 ਲੱਖ 96 ਹਜ਼ਾਰ ਤੋਂ ਵੱਧ ਲੋਕ ਇਸ ਵੀਡੀਓ ਨੂੰ ਪਸੰਦ ਵੀ ਕਰ ਚੁੱਕੇ ਹਨ। ਉੱਥੇ ਹੀ ਵੀਡੀਓ ਨੂੰ ਦੇਖਣ ਤੋਂ ਬਾਅਦ ਲੋਕਾਂ ਨੇ ਵੱਖ-ਵੱਖ ਪ੍ਰਤੀਕਿਰਿਆਵਾਂ ਵੀ ਦਿੱਤੀਆਂ ਹਨ। ਇਕ ਯੂਜ਼ਰ ਨੇ ਲਿਖਿਆ ਹੈ ਕਿ ‘ਇਸ ਬੰਦੇ ਨੂੰ ਕਿਸੇ ਇੰਸਟਰੂਮੈਂਟ ਦੀ ਵੀ ਲੋੜ ਨਹੀਂ ਹੈ’, ਜਦਕਿ ਇਕ ਹੋਰ ਯੂਜ਼ਰ ਨੇ ਲਿਖਿਆ ਹੈ, ‘ਟੈਲੇਂਟ ਹੈ ਭਾਈ ਟੈਲੇਂਟ ਹੈ’। ਆਗ ਲਗਾ ਦੀ’, ਜਦਕਿ ਇਕ ਯੂਜ਼ਰ ਨੇ ਮਜ਼ਾਕ ‘ਚ ਲਿਖਿਆ ਹੈ ਕਿ ‘ਭਰਾ, ਤੁਸੀਂ ਖਾਣੇ ‘ਚ ਮਿਊਜ਼ਿਕ ਇੰਸਟ੍ਰੂਮੈਂਟ ਖਾਂਦੇ ਹੋ ਕੀ’। ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ