Shocking Video: ਪ੍ਰੈਂਕ ਦੇ ਚਕੱਰ ‘ਚ ਹੋ ਗਿਆ ਹਾਦਸਾ, ਭਰਾ ਦਾ ਹੇਅਰ ਸਟਾਈਲ ਬਨਾਉਂਦੇ ਹੋਏ ਡ੍ਰਾਇਰ ‘ਚੋਂ ਅਚਾਨਕ ਨਿਕਲੀ ਅੱਗ
VIRAL VIDEO: ਭੈਣ-ਭਰਾ ਜਦੋਂ ਇੱਕਠੋ ਹੋਣ ਤਾਂ ਕੋਈ ਨਾ ਕੋਈ ਪੰਗਾ ਹੋਣਾ ਤਾਂ ਲਾਜ਼ਮੀ ਹੀ ਹੈ। ਇਸ ਨੂੰ ਗੱਲ ਨੂੰ ਸੱਚ ਕਰਦੀ ਇੱਕ ਭੈਣ-ਭਰਾ ਦੀ ਹੈਰਾਨ ਕਰ ਦੇਣ ਵਾਲੀ ਵੀਡੀਓ ਇੰਟਰਨੈੱਟ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ ਇੱਕ ਕੁੜੀ ਆਪਣੇ ਭਰਾ ਨਾਲ ਪ੍ਰੈਂਕ ਕਰਦੀ ਨਜ਼ਰ ਆ ਰਹੀ ਹੈ ਪਰ ਉਹ ਪ੍ਰੈਂਕ ਇੱਕ ਖ਼ਤਰਨਾਕ ਹਾਦਸੇ ਦਾ ਰੂਪ ਲੈ ਲੈਂਦਾ ਹੈ। ਚੰਗੀ ਗੱਲ ਇਹ ਰਹੀ ਕੀ ਕੋਈ ਜਾਨੀ ਨੁਕਸਾਨ ਹੋਣ ਤੋਂ ਬੱਚ ਗਿਆ।

ਸੋਸ਼ਲ ਮੀਡੀਆ ‘ਤੇ ਕਈ ਵੀਡੀਓ ਅਜਿਹੀ ਹੁੰਦੀਆਂ ਹਨ ਜੋ ਲੋਕਾਂ ਨੂੰ ਹੈਰਾਨ ਕਰਨ ਦੇ ਨਾਲ-ਨਾਲ ਡਰਾ ਵੀ ਦਿੰਦੀਆਂ ਹਨ। ਅਜਿਹਾ ਹੀ ਇੱਕ ਵੀਡੀਓ ਤੇਜ਼ੀ ਨਾਲ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਇੱਕ ਭੈਣ-ਭਰਾ ਮਸਤੀ ਕਰਦੇ ਨਜ਼ਰ ਆ ਰਹੇ ਹਨ ਅਤੇ ਉਸੇ ਵੇਲੇ ਇੱਕ ਹਾਦਸਾ ਵਾਪਰ ਜਾਂਦਾ ਹੈ ਜਿਸ ਵਿੱਚ ਭੈਣ-ਭਰਾ ਵਾਲ-ਵਾਲ ਬੱਚ ਜਾਂਦੇ ਹਨ। ਵੀਡੀਓ ਨੂੰ ਦੇਖਣ ਤੋਂ ਬਾਅਦ ਲੋਕ ਕੁਮੈਂਟ ਕਰ ਰਹੇ ਹਨ ਕਿ ਬੱਚਿਆਂ ਦੀਆਂ ਸ਼ਰਾਰਤਾਂ ਕੱਦੇ-ਕੱਦੇ ਖ਼ਤਰਨਾਕ ਰੂਪ ਲੈ ਲੈਂਦੀਆਂ ਹਨ।
ਵਾਇਰਲ ਹੋ ਰਹੇ ਇਸ ਵੀਡੀਓ ਵਿੱਚ ਦਿਖ ਰਿਹਾ ਹੈ ਕਿ ਇੱਕ ਕੁੜੀ ਆਪਣੇ ਭਰਾ ਦਾ ਹੇਅਰ ਸਟਾਇਲ ਬਣਾ ਰਹੀ ਹੈ ਪਰ ਕਿਊਟ ਵੀਡੀਓ ਉਸ ਵੇਲੇ ਖ਼ਤਰਨਾਕ ਹੋ ਜਾਂਦੀ ਹੈ,ਜਦੋਂ ਅਚਾਨਕ ਹੀ ਹੇਅਰ ਡ੍ਰਾਇਰ ਤੋਂ ਹਵਾ ਦੀ ਥਾਂ ਅੱਗ ਦੀ ਲਪਟਾਂ ਨਿਕਲਣ ਲੱਗ ਜਾਂਦੀਆਂ ਹਨ। ਡ੍ਰਾਇਰ ਤੋਂ ਨਿਕਲ ਰਹੀਆਂ ਅੱਗ ਦੀਆਂ ਲੱਪਟਾਂ ਅਚਾਨਕ ਇੰਨੀਆਂ ਤੇਜ਼ ਹੋ ਜਾਂਦੀਆਂ ਹਨ ਕਿ ਦੋਵੇ ਭੈਣ-ਭਰਾ ਅਚਾਨਕ ਚੌਂਕ ਜਾਂਦੇ ਹਨ। ਕੁੜੀ ਅੱਗ ਦੇਖਦੇ ਹੀ ਤੁਰੰਤ ਹੇਅਰ ਡ੍ਰਾਇਰ ਨੂੰ ਆਫ ਕਰ ਦਿੰਦੀ ਹੈ। ਇਸ ਤੋਂ ਬਾਅਦ ਕੁੱਝ ਦੇਰ ਦੇ ਲਈ ਦੋਵੇਂ ਬੱਚੇ ਸਦਮੇ ਵਿੱਚ ਆ ਜਾਂਦੇ ਹਨ। ਫਿਰ ਮੁੰਡਾ ਆਪਣੀ ਭੈਣ ਨੂੰ ਪੁੱਛਦਾ ਹੈ ਕਿ ਕੀ ਹੇਅਰ ਡ੍ਰਾਇਰ ਚੋਂ ਅੱਗ ਦੀਆਂ ਲਪਟਾਂ ਨਿਕੱਲ ਰਹੀਆਂ ਸਨ। ਇਸ ਤੋਂ ਬਾਅਦ ਦੋਵੇਂ ਹੱਸਣ ਲੱਗ ਜਾਂਦੇ ਹਨ। ਚੰਗੀ ਗੱਲ ਇਹ ਰਹੀ ਕਿ ਦੋਵੇਂ ਭੈਣ-ਭਰਾ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਹੋਇਆ।
ਵੀਡੀਓ ਨੂੰ ਮਿਲੇ 3 ਕਰੋੜ ਵਿਊਜ਼
ਵੀਡੀਓ ਨੂੰ ਸੋਸ਼ਲ ਮੀਡੀਆ ਦੇ ਫਲੇਟਫਾਰਮ ਐਕਸ ‘ਤੇ ਕ੍ਰੇਜੀ ਕਲਿਪਸ ਨਾਮ ਦੇ ਅਕਾਊਂਟ ਤੋਂ ਸ਼ੇਅਰ ਕੀਤਾ ਗਿਆ ਹੈ। 14 ਸਕੇਂਡ ਦੇ ਇਸ ਵੀਡੀਓ ਨੂੰ ਕੁਝ ਦਿਨਾਂ ਦੇ ਅੰਦਰ 3 ਕਰੋੜ ਲੋਕਾਂ ਨੇ ਦੇਖਿਆ ਅਤੇ 1 ਲੱਖ ਲੋਕਾਂ ਨੇ ਲਾਈਕ ਕੀਤਾ ਹੈ। ਕਈ ਲੋਕ ਇਸ ‘ਤੇ ਕੁਮੈਂਟ ਵੀ ਕਰ ਰਹੇ ਹਨ। ਇੱਕ ਯੂਜ਼ਰ ਨੇ ਕਿਹਾ ਕਿ ਆਪਣੀ ਮਾਂ ਨੂੰ ਇਸ ਸ਼ਰਾਰਤ ਬਾਰੇ ਕੀ ਕਹੋਗੇ। ਦੂਜੇ ਨੇ ਲਿਖਿਆ – ਹੇਅਰ ਡ੍ਰਾਇਰ ਦੇ ਨਾਲ ਬੱਚਿਆਂ ਨੇ ਕੋਈ ਛੇੜਛਾੜ ਕੀਤੀ ਹੋਵੇਗੀ ਤਾਂ ਹੀ ਇਸ ਚੋਂ ਅੱਗ ਦੀਆਂ ਲਪਟਾਂ ਨਿਕਲ ਰਹੀਆਂ ਹਨ। ਡ੍ਰਾਇਰ ਵਿੱਚ ਪਾਇਆ ਗਿਆ ਪਾਊਡਰ ਜਲਨਸ਼ੀਲ ਸੀ।
Girl nearly burns her brother’s face off pic.twitter.com/UKyrSq88AR
— Crazy Clips (@crazyclipsonly) January 3, 2024