1 ਸਿੱਕੇ ਨੂੰ ਛੁਪਾਉਣ ਲਈ ਇੰਨੀ ਮਿਹਨਤ! ਸ਼ਖਸ ਦੀ ਵੀਡੀਓ ਦੇਖ ਤੁਹਾਡਾ ਵੀ ਹੋਵੇਗਾ ਇਹੀ ਸਵਾਲ
Viral Video: ਸੋਸ਼ਲ ਮੀਡੀਆ 'ਤੇ ਲੋਕ ਕਾਫੀ ਅਜੀਬੋ-ਗਰੀਬ ਰੀਲਾਂ ਅਪਲੋਡ ਕਰਦੇ ਰਹਿੰਦੇ ਹਨ। ਜਿਨ੍ਹਾਂ ਨੂੰ ਦੇਖ ਕੇ ਮਨ ਵਿੱਚ ਬਹੁਤ ਸਾਰੇ ਖਿਆਲ ਹੀ ਆਉਂਦੇ ਹਨ। ਅਜਿਹਾ ਹੀ ਇਕ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ। ਵੀਡੀਓ ਵਿੱਚ ਵਿਅਕਤੀ ਨੇ ਸਿਰਫ਼ ਇੱਕ ਸਿੱਕਾ ਛੁਪਾਉਣ ਲਈ ਇੰਨੀ ਮਿਹਨਤ ਕੀਤੀ ਕਿ ਤੁਸੀਂ ਅੰਦਾਜ਼ਾ ਵੀ ਨਹੀਂ ਲਗਾ ਸਕਦੇ। ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਦਿਮਾਗ 'ਚ ਇਕ ਹੀ ਸਵਾਲ ਆਵੇਗਾ ਕਿ ਉਸ ਨੇ ਅਜਿਹਾ ਕਿਉਂ ਕੀਤਾ?
ਹਰ ਰੋਜ਼ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਰਹਿੰਦੀ ਹੈ। ਤੁਸੀਂ ਵੀ ਸੋਸ਼ਲ ਮੀਡੀਆ ਦਾ ਇਸਤੇਮਾਲ ਕਰਦੇ ਹੀ ਹੋਵੋਗੇ ਅਤੇ ਜੇਕਰ ਅਜਿਹਾ ਹੈ ਤਾਂ ਫਿਰ ਤੁਸੀਂ ਇਸ ਗੱਲ ਨੂੰ ਜਾਣਦੇ ਹੀ ਹੋਵੋਗੇ ਕਿ ਹਰ ਦਿਨ ਅਲਗ-ਅਲਗ ਵੀਡੀਓ ਵਾਇਰਲ ਹੁੰਦੇ ਰਹਿੰਦੇ ਹਨ। ਕਿਸੇ ਦਿਨ ਲੜਾਈ ਦੀ ਵੀਡੀਓ ਵਾਇਰਲ ਹੁੰਦੀ ਹੈ ਅਤੇ ਕਦੇ ਜੁਗਾੜ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਜਾਂਦੀ ਹੈ। ਇਸ ਤੋਂ ਇਲਾਵਾ ਰੀਲਾਂ ਲਈ ਅਜੀਬੋ-ਗਰੀਬ ਹਰਕਤਾਂ ਕਰਨ ਵਾਲੇ ਲੋਕਾਂ ਦੇ ਵੀਡੀਓ ਵੀ ਵਾਇਰਲ ਹੁੰਦੇ ਹਨ। ਪਰ ਹੁਣ ਇੱਕ ਵੱਖਰਾ ਹੀ ਵੀਡੀਓ ਵਾਇਰਲ ਹੋ ਰਿਹਾ ਹੈ।
ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ ‘ਚ ਦੇਖਿਆ ਜਾ ਰਿਹਾ ਹੈ ਕਿ ਵਿਅਕਤੀ ਪਹਿਲਾਂ ਛੋਟੇ ਸੰਤਰੇ ਦੇ ਅੰਦਰ ਸਿੱਕਾ ਪਾਉਂਦਾ ਹੈ ਅਤੇ ਛਿਲਕੇ ਨੂੰ ਬੰਦ ਕਰਦਾ ਹੈ। ਇਸ ਤੋਂ ਬਾਅਦ, ਉਹ ਸੰਤਰੇ ਨੂੰ ਅੰਡੇ ਵਿੱਚ ਪਾਉਂਦਾ ਹੈ ਅਤੇ ਇਸਨੂੰ ਦੁਬਾਰਾ ਅੰਡੇ ਵਰਗਾ ਬਣਾਉਣ ਲਈ ਪੀਓਪੀ ਲਗਾਉਂਦਾ ਹੈ। ਇਸ ਤੋਂ ਬਾਅਦ, ਉਹ ਉਸ ਅੰਡੇ ਨੂੰ ਇੱਕ ਸੇਬ ਦੇ ਅੰਦਰ ਰੱਖਦਾ ਹੈ ਅਤੇ ਦੁਬਾਰਾ ਪੀਓਪੀ ਕਰ ਕੇ ਇਸ ਨੂੰ ਪੂਰੀ ਤਰ੍ਹਾਂ ਸੇਬ ਵਰਗਾ ਬਣਾ ਦਿੰਦਾ ਹੈ। ਇਸ ਤੋਂ ਬਾਅਦ ਉਹ ਲੱਕੜ ਵਿੱਚ ਇੱਕ ਖਾਲੀ ਥਾਂ ਬਣਾ ਕੇ ਅੰਦਰ ਰੱਖ ਦਿੰਦਾ ਹੈ ਅਤੇ ਲੱਕੜ ਨੂੰ ਮੁੜ ਪਹਿਲਾਂ ਵਾਂਗ ਕਰ ਦਿੰਦਾ ਹੈ।
But why
pic.twitter.com/Njb3Fu5CXm— Science girl (@gunsnrosesgirl3) November 28, 2024
ਇਹ ਵੀ ਪੜ੍ਹੋ
ਇਹ ਵੀ ਪੜ੍ਹੋ- ਡੋਸਾ ਵਿਕਰੇਤ ਕਮਾ ਰਿਹਾ 6 ਲੱਖ ਮਹੀਨਾ, ਪਰ ਨਹੀਂ ਭਰ ਰਿਹਾ ਟੈਕਸ, ਸੈਲਰੀਡ ਪਰਸਨਸ ਨਾਲੋਂ ਵੱਧ ਆਮਦਨ ਤੇ ਨੈਟੀਜ਼ਨਸ ਨੇ ਚੁੱਕੇ ਸਵਾਲ
ਜੋ ਵੀਡੀਓ ਤੁਸੀਂ ਹੁਣੇ ਦੇਖਿਆ ਹੈ ਉਹ @gunsnrosesgirl3 ਨਾਮ ਦੇ ਅਕਾਊਂਟ ਤੋਂ X ਪਲੇਟਫਾਰਮ ‘ਤੇ ਪੋਸਟ ਕੀਤੀ ਗਈ ਹੈ। ਵੀਡੀਓ ਪੋਸਟ ਕਰਦੇ ਹੋਏ ਕੈਪਸ਼ਨ ਲਿਖਿਆ ਹੈ, ‘ਪਰ ਕਿਉਂ?’ ਖ਼ਬਰ ਲਿਖੇ ਜਾਣ ਤੱਕ ਇਸ ਵੀਡੀਓ ਨੂੰ 5 ਲੱਖ ਤੋਂ ਵੱਧ ਲੋਕ ਦੇਖ ਚੁੱਕੇ ਹਨ। ਵੀਡੀਓ ਦੇਖਣ ਤੋਂ ਬਾਅਦ ਇੱਕ ਯੂਜ਼ਰ ਨੇ ਕਮੈਂਟ ਕੀਤਾ ਅਤੇ ਲਿਖਿਆ- ਠੀਕ ਹੈ ਘੱਟੋ-ਘੱਟ ਉਹ ਸੁਰੱਖਿਅਤ ਹੈ। ਇਕ ਹੋਰ ਯੂਜ਼ਰ ਨੇ ਲਿਖਿਆ- ਮੇਰਾ ਸਵਾਲ ਹੈ ਕਿ ਮੈਂ ਇਹ ਕਿਉਂ ਦੇਖਿਆ? ਤੀਜੇ ਯੂਜ਼ਰ ਨੇ ਲਿਖਿਆ- ਭਰਾ ਨੂੰ ਆਪਣੇ ਪੈਸੇ ਬਚਾਉਣ ਲਈ ਬੈਂਕ ‘ਤੇ ਭਰੋਸਾ ਨਹੀਂ ਸੀ।